ਚੰਡੀਗੜ੍ਹ (ਬਲਜੀਤ ਮਰਵਾਹਾ): ਐੱਚਪੀ ਨੇ ਭਾਰਤ ਵਿੱਚ ਗੇਮਰਜ਼ ਅਤੇ ਕੰਟੈਂਟ ਕ੍ਰੀਏਟਰਜ਼ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਏਆਈ-ਇਨਹਾਂਸਡ ਗੇਮਿੰਗ ਲੈਪਟਾਪਾਂ ਦੀ ਇੱਕ ਰੇਂਜ ਲਾਂਚ ਕੀਤੀ ਹੈ। ਨਵੇਂ ਲਾਂਚ ਕੀਤੇ ਗਏ ਲੈਪਟਾਪਾਂ ਵਿੱਚ ਓਮੇਨ ਟ੍ਰਾਂਸਿਡ 14 ਅਤੇ ਐੱਚੀਐੱਨਵੀਐਕਸ 360 14 ਲੈਪਟਾਪ ਸ਼ਾਮਲ ਹਨ। ਲੈਪਟਾਪਾਂ ਦੀ ਦੋਵੇਂ ਨਵੀਂ ਸੀਰੀਜ਼ ਇੰਟੈਲ ਕੋਰ ਅਲਟਰਾਪ੍ਰੋਸੈਸਰ ਦਿੱਤੇ ਗਏ ਹਨ ਜਿਸ ਨਾਲ ਹਾਈ-ਐਂਡ ਗੇਮਿੰਗ ਵਿੱਚ ਮਦਦ ਮਿਲਦੀ ਹੈ ਅਤੇ ਉਪਭੋਗਤਾਵਾਂ ਲਈ ਕੰਟੈਂਟ ਕ੍ਰੀਏਸ਼ਨ ਦਾ ਅਨੁਭਵ ਸ਼ਾਨਦਾਰ ਹੁੰਦਾ ਹੈ।
ਐੱਚਪੀ ਇੰਡੀਆ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਇਪਿਸਿਤਾ ਦਾਸ ਗੁਪਤਾ ਨੇ ਕਿਹਾ ਕਿ ਐੱਚਪੀ ਵਿੱਚ, ਸਾਡਾ ਮਿਸ਼ਨ ਏਆਈ ਦੀ ਤਾਕਤ ਦੀ ਵਰਤੋਂ ਕਰਦੇ ਹੋਏ ਉਪਭੋਗਤਾਵਾਂ ਨੂੰ ਸਸ਼ਕਤ ਕਰਨਾ ਅਤੇ ਉਨ੍ਹਾਂ ਦੇ ਕੰਮ ਕਰਨ, ਰਹਿਣ ਅਤੇ ਗੇਮਿੰਗ ਅਨੁਭਵਾਂ ਨੂੰ ਮੁੜ ਪਰਿਭਾਸ਼ਿਤ ਕਰਨਾ ਹੈ। ਸਾਨੂੰ ਏਆਈ-ਇਨਹਾਂਸਡ ਪੀਸੀ ਦੇ ਮਾਮਲੇ ਵਿੱਚ ਉਦਯੋਗ ਦੇ ਸਭ ਤੋਂ ਵੱਡੇ ਪੋਰਟਫੋਲੀਓ ਨੂੰ ਪੇਸ਼ ਕਰਦੇਹ ਹੋਏ ਬਹੁਤ ਮਾਣ ਦਾ ਅਨੁਭਵ ਮਹਿਸੂਸ ਹੋ ਰਿਹਾ ਹੈ। ਏਆਈ-ਅਧਾਰਿਤ ਪਰਸਨਲਾਈਜੇਸ਼ਨ ਦੁਆਰਾ, ਅਸੀਂ ਵਧੇਰੇ ਪਰਸਨਲਾਈਜ਼ਡ ਅਤੇ ਅਰਥਪੂਰਨ ਉਪਭੋਗਤਾ ਅਨੁਭਵ ਤਿਆਰ ਕਰ ਰਹੇ ਹਾਂ ਅਤੇ ਤਕਨੀਕ ਨਾਲ ਉਨ੍ਹਾਂ ਨੂੰ ਆਕਰਸ਼ਿਤ ਕਰਨ ਦੇ ਤਰੀਕੇ ਨੂੰ ਕ੍ਰਾਂਤੀਕਾਰੀ ਤਰੀਕੇ ਨਾਲ ਬਦਲ ਰਹੇ ਹਾਂ।”
----------- Advertisement -----------
HP ਨੇ ਭਾਰਤ ‘ਚ ਪੇਸ਼ ਕੀਤੇ ਏਆਈ-ਇਨਹਾਂਸਡ ਗੇਮਿੰਗ ਅਤੇ ਕ੍ਰਿਏਟਿਵ ਲੈਪਟਾਪ
Published on
----------- Advertisement -----------
----------- Advertisement -----------












