ਫੋਟੋ-ਵੀਡੀਓ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਆਪਣੇ ਹੋਮ ਫੀਡ ‘ਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਰਿਪੋਰਟ ਦੇ ਮੁਤਾਬਕ, ਕੰਪਨੀ ਆਪਣੀ ਹੋਮ ਫੀਡ ਤੋਂ ਸ਼ਾਪਿੰਗ ਟੈਬ ਨੂੰ ਹਟਾਉਣ ਵਾਲੀ ਹੈ। ਇਸ ਦੇ ਨਾਲ ਹੀ ਇਸਦੀ ਥਾਂ ‘ਤੇ ‘Create New Post’ ਟੈਬ ਨੂੰ ਜੋੜਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਪਲੇਟਫਾਰਮ ‘ਤੇ ਇੰਸਟਾਗ੍ਰਾਮ ਨੋਟਸ, ਕੈਂਡਿਡ ਸਟੋਰੀਜ਼, ਗਰੁੱਪ ਪ੍ਰੋਫਾਈਲ ਵਰਗੇ ਕਈ ਫੀਚਰਸ ਰਿਲੀਜ਼ ਕੀਤੇ ਗਏ ਸਨ। ਕੰਪਨੀ ਨੇ ਕਿਹਾ ਕਿ ਯੂਜ਼ਰਸ ਹੋਮ ਸ਼ਾਪਿੰਗ ਟੈਬ ਦੀ ਬਜਾਏ ਪਲੇਟਫਾਰਮ ਤੋਂ ਭਾਵ ਬਿਨਾਂ ਸ਼ਾਰਟਕਟਸ ਦੇ ਖਰੀਦਦਾਰੀ ਕਰ ਸਕਣਗੇ ।
ਇਸ ਬਦਲਾਅ ਦੇ ਨਾਲ ਹੀ ਪਲੇਟਫਾਰਮ ‘ਤੇ ਹੋਰ ਵੀ ਕਈ ਬਦਲਾਅ ਕੀਤੇ ਜਾ ਰਹੇ ਹਨ। ਇੰਸਟਾਗ੍ਰਾਮ ਨੋਟਸ ਫੀਚਰ ਉਪਭੋਗਤਾਵਾਂ ਨੂੰ ਟੈਕਸਟ ਅਤੇ ਇਮੋਜੀ ਦੀ ਵਰਤੋਂ ਕਰਕੇ ਆਪਣੇ ਦੋਸਤਾਂ ਨੂੰ ਅਪਡੇਟ ਕਰਨ ਦੀ ਆਗਿਆ ਦਿੰਦਾ ਹੈ। ਯਾਨੀ ਇਸ ਫੀਚਰ ਨੂੰ ਸਟੇਟਸ ਦਾ ਛੋਟਾ ਫਾਰਮੈਟ ਕਿਹਾ ਜਾ ਸਕਦਾ ਹੈ, ਜਿਸ ‘ਚ ਯੂਜ਼ਰਸ ਇਮੋਜੀ ਅਤੇ ਟੈਕਸਟ ‘ਚ 60 ਅੱਖਰਾਂ ਤੱਕ ਦੀ ਛੋਟੀ ਸਟੋਰੀ ਪੋਸਟ ਕਰ ਸਕਦੇ ਹਨ।ਯੂਜ਼ਰਸ ਆਪਣੇ ਨੋਟਸ ਨੂੰ ਵੀ ਸੀਮਿਤ ਕਰ ਸਕਦੇ ਹਨ। ਇਸ ਤੋਂ ਇਲਾਵਾ ਕੈਂਡਿਡ ਸਟੋਰੀਜ਼ ‘ਚ ਯੂਜ਼ਰਸ ਨੂੰ ਨੋਟੀਫਿਕੇਸ਼ਨ ‘ਤੇ ਕਲਿੱਕ ਕਰਕੇ ਆਪਣੀ ਫੋਟੋ ਅਪਲੋਡ ਕਰਨੀ ਹੋਵੇਗੀ। ਇਹ ਫੋਟੋ ਸਿਰਫ ਉਹਨਾਂ ਲੋਕਾਂ ਨੂੰ ਦਿਖਾਈ ਦੇਵੇਗੀ ਜੋ ਖੁਦ ਕੈਂਡਿਡ ਸਟੋਰੀਜ਼ ਸਾਂਝੀਆਂ ਕਰਦੇ ਹਨ।
----------- Advertisement -----------
ਇੰਸਟਾਗ੍ਰਾਮ ‘ਤੇ ਹੁਣ ਨਹੀਂ ਮਿਲੇਗਾ ਇਹ ਫੀਚਰ, ਹੋਮ ਫੀਡ ‘ਚ ਵੀ ਹੋ ਰਹੇ ਹਨ ਵੱਡੇ ਬਦਲਾਅ, ਜਾਣੋ ਆਉਣ ਵਾਲੇ ਨਵੇਂ ਫੀਚਰਸ ਬਾਰੇ
Published on
----------- Advertisement -----------
----------- Advertisement -----------












