September 30, 2023, 9:21 am
----------- Advertisement -----------
HomeNewsLatest Newsਆਈਫੋਨ 15 ਸੀਰੀਜ਼ 'ਚ 5 ਵੱਡੇ ਬਦਲਾਅ, ਟਾਈਪ-ਸੀ ਪੋਰਟ ਤੋਂ ਲੈ ਕੇ...

ਆਈਫੋਨ 15 ਸੀਰੀਜ਼ ‘ਚ 5 ਵੱਡੇ ਬਦਲਾਅ, ਟਾਈਪ-ਸੀ ਪੋਰਟ ਤੋਂ ਲੈ ਕੇ ਕੈਮਰਾ ਸੈਂਸਰ ਤੱਕ, ਜਾਣੋ ਸਭ ਕੁਝ

Published on

----------- Advertisement -----------

ਐਪਲ ਨੇ ਆਪਣੀ ਨਵੀਂ ਆਈਫੋਨ ਸੀਰੀਜ਼ 15 ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ਦੇ ਤਹਿਤ iPhone 15, iPhone 15 Plus, iPhone 15 Pro ਅਤੇ iPhone 15 Pro Plus ਨੂੰ ਪੇਸ਼ ਕੀਤਾ ਗਿਆ ਹੈ। ਆਈਫੋਨ 15 ਸੀਰੀਜ਼ ਨੂੰ ਟਾਈਪ-ਸੀ ਪੋਰਟ ਅਤੇ ਵਾਇਰਲੈੱਸ ਕਨੈਕਟੀਵਿਟੀ ਨਾਲ ਲਾਂਚ ਕੀਤਾ ਗਿਆ ਹੈ। ਚਾਰਜਿੰਗ ਦੇ ਲਿਹਾਜ਼ ਨਾਲ ਕੰਪਨੀ ਦਾ ਇਹ ਸਭ ਤੋਂ ਵੱਡਾ ਬਦਲਾਅ ਹੈ। ਆਓ ਜਾਣਦੇ ਹਾਂ iPhone 15 ਸੀਰੀਜ਼ ਦੀਆਂ 5 ਵੱਡੀਆਂ ਤਬਦੀਲੀਆਂ ਬਾਰੇ…
ਆਈਕਾਨਿਕ ਸਾਈਲੈਂਟ ਬਟਨ ਹਟਾਇਆ ਗਿਆ
ਆਈਕੋਨਿਕ ਸਾਈਲੈਂਟ ਬਟਨ ਨੂੰ ਆਈਫੋਨ 15 ਪ੍ਰੋ ਦੇ ਦੋਵਾਂ ਮਾਡਲਾਂ ਨਾਲ ਹਟਾ ਦਿੱਤਾ ਗਿਆ ਹੈ। ਇਸ ਦੀ ਥਾਂ ‘ਤੇ ਨਵਾਂ ਐਕਸ਼ਨ ਬਟਨ ਦਿੱਤਾ ਗਿਆ ਹੈ। ਨਵੇਂ ਐਕਸ਼ਨ ਬਟਨ ਦੀ ਮਦਦ ਨਾਲ ਫੋਨ ਨੂੰ ਸਾਈਲੈਂਸ ਕਰਨ ਤੋਂ ਇਲਾਵਾ ਫਲਾਈਟ ਮੋਡ ਵਰਗੇ ਕਈ ਹੋਰ ਕੰਮ ਕੀਤੇ ਜਾ ਸਕਦੇ ਹਨ।
ਨਵੇਂ ਆਈਫੋਨ ‘ਚ ਟਾਈਪ-ਸੀ ਪੋਰਟ-
ਨਵੇਂ ਆਈਫੋਨ ਦੇ ਨਾਲ ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਐਪਲ ਨੇ ਆਪਣੇ ਕਿਸੇ ਵੀ ਆਈਫੋਨ ਨੂੰ ਟਾਈਪ-ਸੀ ਪੋਰਟ ਨਾਲ ਪੇਸ਼ ਕੀਤਾ ਹੈ। ਪਹਿਲਾਂ ਕੰਪਨੀ ਚਾਰਜਿੰਗ ਲਈ ਲਾਈਟਨਿੰਗ ਪੋਰਟ ਦੀ ਵਰਤੋਂ ਕਰਦੀ ਸੀ। ਲੇਟੈਸਟ ਆਈਫੋਨ ਨਾਲ ਕੰਪਨੀ ਦਾ ਇਹ ਸਭ ਤੋਂ ਵੱਡਾ ਬਦਲਾਅ ਹੈ।
ਡਿਜ਼ਾਈਨ
ਕੰਪਨੀ ਨੇ iPhone 15 Pro ਵੇਰੀਐਂਟ ਦੇ ਨਾਲ ਟਾਈਟੇਨੀਅਮ ਡਿਜ਼ਾਈਨ ਦਿੱਤਾ ਹੈ। ਐਪਲ ਮੁਤਾਬਕ ਨਵੇਂ ਆਈਫੋਨ ਦੇ ਪ੍ਰੋ ਮਾਡਲ ‘ਚ ਵਰਤੇ ਗਏ ਟਾਈਟੇਨੀਅਮ ਗ੍ਰੇਡ ਦੀ ਹੀ ਵਰਤੋਂ ਨਾਸਾ ਦੇ ਮਾਰਸ ਰੋਵਰ ‘ਚ ਕੀਤੀ ਗਈ ਹੈ। ਆਈਫੋਨ 15 ਪ੍ਰੋ ਹੁਣ ਤੱਕ ਦਾ ਸਭ ਤੋਂ ਹਲਕਾ ਪ੍ਰੋ ਮਾਡਲ ਹੋਵੇਗਾ। ਆਈਫੋਨ 15 ਪ੍ਰੋ ਵਿੱਚ 6.1-ਇੰਚ ਦੀ ਡਿਸਪਲੇਅ ਹੈ ਅਤੇ ਆਈਫੋਨ 15 ਪ੍ਰੋ ਮੈਕਸ ਵਿੱਚ 6.7-ਇੰਚ ਦੀ ਡਿਸਪਲੇਅ ਹੈ।
ਕੈਮਰਾ
ਆਈਫੋਨ 15 ਸੀਰੀਜ਼ ਦੇ ਬੇਸ ਵੇਰੀਐਂਟ ਫੋਨ ਯਾਨੀ ਆਈਫੋਨ 15 ਅਤੇ ਆਈਫੋਨ 15 ਪਲੱਸ ਵੀ 48 ਮੈਗਾਪਿਕਸਲ ਸੈਂਸਰ ਨਾਲ ਲੈਸ ਹਨ। ਬੇਸ ਵੇਰੀਐਂਟ ਆਈਫੋਨ ਦੇ ਕੈਮਰਾ ਸੈਂਸਰ ‘ਚ ਕੰਪਨੀ ਦਾ ਇਹ ਸਭ ਤੋਂ ਵੱਡਾ ਬਦਲਾਅ ਹੈ। ਇਸ ਤੋਂ ਪਹਿਲਾਂ ਆਈਫੋਨ 14 ਅਤੇ ਆਈਫੋਨ 14 ਪਲੱਸ ਦੇ ਨਾਲ 12 ਮੈਗਾਪਿਕਸਲ ਕੈਮਰਾ ਸੈਂਸਰ ਉਪਲਬਧ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ‘ਚ ਕਿਸਾਨਾਂ ਦੇ ਧਰਨੇ ਦਾ ਤੀਜਾ ਦਿਨ: ਅੰਬਾਲਾ ‘ਚ ਵੀ ਅੱਜ ਰੇਲ ਰੋਕੋ ਅੰਦੋਲਨ, 203 ਟਰੇਨਾਂ ਪ੍ਰਭਾਵਿਤ, 136 ਰੱਦ

ਚੰਡੀਗੜ੍ਹ, 30 ਸਤੰਬਰ 2023 - ਪੰਜਾਬ ਵਿੱਚ ਮੁਆਵਜ਼ੇ, ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫ਼ੀ...

ਨਿਊਯਾਰਕ ‘ਚ ਭਾਰੀ ਮੀਂਹ, ਗਵਰਨਰ ਨੇ ਐਲਾਨੀ ਐਮਰਜੈਂਸੀ: ਕਿਹਾ- ਇਹ ਹੈ ਜਾ+ਨਲੇਵਾ ਤੂਫਾਨ, 20 ਘੰਟੇ ਸਾਵਧਾਨ ਰਹਿਣ ਦੀ ਲੋੜ

ਨਵੀਂ ਦਿੱਲੀ, 30 ਸਤੰਬਰ 2023 - ਅਮਰੀਕਾ ਦੇ ਨਿਊਯਾਰਕ 'ਚ ਸ਼ੁੱਕਰਵਾਰ ਨੂੰ ਭਾਰੀ ਬਾਰਿਸ਼...

ਪਹਿਲੀ ਅਕਤੂਬਰ ਤੋਂ ਝੋਨੇ ਦੀ ਸੁਚਾਰੂ ਖਰੀਦ ਲਈ ਪੰਜਾਬ ਮੰਡੀ ਬੋਰਡ ਵੱਲੋਂ 1854 ਖਰੀਦ ਕੇਂਦਰ ਨੋਟੀਫਾਈ: ਗੁਰਮੀਤ ਖੁੱਡੀਆਂ

ਖੇਤੀਬਾੜੀ ਮੰਤਰੀ ਵੱਲੋਂ ਮੰਡੀ ਮਜ਼ਦੂਰਾਂ ਅਤੇ ਆੜ੍ਹਤੀਆਂ ਨਾਲ ਵਿਚਾਰ-ਵਟਾਂਦਰਾ ਖੇਤੀਬਾੜੀ ਮੰਤਰੀ ਵੱਲੋਂ ਮਜ਼ਦੂਰਾਂ ਨੂੰ ਉਨ੍ਹਾਂ...

ਚੰਡੀਗੜ੍ਹ ਸਥਿਤ ਮਨਪ੍ਰੀਤ ਸਿੰਘ ਬਾਦਲ ਦੇ ਘਰ ਵਿਜੀਲੈਂਸ ਵਲੋਂ ਛਾਪੇਮਾਰੀ

ਬਠਿੰਡਾ ਜ਼ਮੀਨ ਅਲਾਟਮੈਂਟ ਮਾਮਲੇ 'ਚ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਵਿਜੀਲੈਂਸ ਟੀਮ ਨੇ...

ਕਪੂਰਥਲਾ ਮਾਡਰਨ ਜੇਲ੍ਹ ‘ਚ ਬੰਦ ਹਵਾਲਾਤੀ ਦੀ ਸਿਹਤ ਵਿਗੜਨ ਕਾਰਨ ਮੌ+ਤ

ਕਪੂਰਥਲਾ ਮਾਡਰਨ ਜੇਲ 'ਚ ਨਸ਼ਾ ਤਸਕਰੀ ਦੇ ਮਾਮਲੇ 'ਚ ਬੰਦ ਇਕ ਹਵਾਲਾਤੀ ਦੀ ਮੌਤ...

ਮੁੱਖ ਸਕੱਤਰ ਨੇ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਤਾਲਮੇਲ ਕਮੇਟੀ ਦੀਆਂ ਸਬੰਧਤ ਧਿਰਾਂ ਨੂੰ ਨਤੀਜਾਮੁਖੀ ਕੰਮ ਕਰਨ ਲਈ ਆਖਿਆ

ਚੰਡੀਗੜ੍ਹ, 29 ਸਤੰਬਰ (ਬਲਜੀਤ ਮਰਵਾਹਾ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ...

ਪੀ.ਡਬਲਿਊ.ਆਰ.ਡੀ.ਏ ਨੇ ਭੂਮੀਗਤ ਪਾਣੀ ਕੱਢਣ ਸਬੰਧੀ ਅਪਲਾਈ ਕਰਨ ਲਈ ਵਧਾ ਕੇ 30 ਨਵੰਬਰ ਕੀਤੀ

ਚੰਡੀਗੜ੍ਹ, 29 ਸਤੰਬਰ (ਬਲਜੀਤ ਮਰਵਾਹਾ)- ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ (ਪੀ.ਡਬਲਿਊ.ਆਰ.ਡੀ.ਏ.) ਨੇ...

ਮੁੱਖ ਮੰਤਰੀ ਵੱਲੋਂ 12 ਅਤਿ-ਆਧੁਨਿਕ ਲਾਇਬ੍ਰੇਰੀਆਂ ਪੰਜਾਬੀਆਂ ਨੂੰ ਸਮਰਪਿਤ

ਸੰਗਰੂਰ, 29 ਸਤੰਬਰ (ਬਲਜੀਤ ਮਰਵਾਹਾ)- ਪੰਜਾਬ ਦੇ ਨੌਜਵਾਨਾਂ ਵਿੱਚ ਪੜ੍ਹਨ ਦੀ ਰੁਚੀ ਪੈਦਾ...