ਹਾਲੀਵੁੱਡ ਅਦਾਕਾਰਾ ਕਿਮ ਕਾਰਦਾਸ਼ੀਅਨ ਦੀ ਮੋਬਾਈਲ ਗੇਮ ਬੰਦ ਹੋਣ ਜਾ ਰਹੀ ਹੈ। ਇਸ ਐਲਾਨ ਤੋਂ ਬਾਅਦ ਕਿਮ ਕਾਰਦਾਸ਼ੀਅਨ ਦੇ ਪ੍ਰਸ਼ੰਸਕਾਂ ‘ਚ ਨਾਰਾਜ਼ਗੀ ਹੈ। ਕਿਮ ਕਾਰਦਾਸ਼ੀਅਨ ਦੀ ਮੋਬਾਈਲ ਗੇਮ ਐਪ ਦਾ ਨਾਮ ਹੈ ਕਿਮ ਕਾਰਦਾਸ਼ੀਅਨ: ਹਾਲੀਵੁੱਡ ਅਤੇ ਇਸਨੂੰ 2014 ਵਿੱਚ ਲਾਂਚ ਕੀਤਾ ਗਿਆ ਸੀ।
ਐਪਲ ਐਪ ਸਟੋਰ ਅਤੇ ਗੂਗਲ ਪਲੇ ਸਟੋਰ ਤੋਂ ਇਸ ਗੇਮ ਨੂੰ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ, ਹਾਲਾਂਕਿ ਜਿਨ੍ਹਾਂ ਉਪਭੋਗਤਾਵਾਂ ਨੇ ਪਹਿਲਾਂ ਹੀ ਆਪਣੇ ਫੋਨ ‘ਤੇ ਐਪ ਨੂੰ ਇੰਸਟਾਲ ਕੀਤਾ ਹੋਇਆ ਹੈ, ਉਹ ਗੇਮ ਖੇਡ ਸਕਦੇ ਹਨ। ਇਹ ਗੇਮ 8 ਅਪ੍ਰੈਲ 2024 ਨੂੰ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ।
ਗੇਮ ਵਿੱਚ ਕਿਮ ਕਾਰਦਾਸ਼ੀਅਨ ਅਤੇ ਉਸਦੇ ਪਰਿਵਾਰ ਦੇ ਕਿਰਦਾਰ ਵੀ ਸ਼ਾਮਲ ਹਨ। ਇਹ ਗੇਮ ਖੇਡਣ ਲਈ ਮੁਫਤ ਸੀ, ਯਾਨੀ ਇਸ ਨੂੰ ਖੇਡਣ ਲਈ ਪੈਸੇ ਦੇਣ ਦੀ ਕੋਈ ਲੋੜ ਨਹੀਂ ਸੀ, ਪਰ ਖਿਡਾਰੀ ਗੇਮ ਵਿੱਚ ਕੇ ਸਟਾਰ ਕਰੰਸੀ ਖਰੀਦ ਸਕਦੇ ਸਨ। ਇਸ ਗੇਮ ਤੋਂ ਕਿਮ ਕਾਰਦਾਸ਼ੀਅਨ ਦੀ ਕੁੱਲ ਕਮਾਈ $160 ਮਿਲੀਅਨ ਰਹੀ ਹੈ।
----------- Advertisement -----------
ਬੰਦ ਹੋਣ ਜਾ ਰਹੀ ਹੈ ਕਿਮ kardashian ਦੀ ਇਹ ਮੋਬਾਈਲ ਗੇਮ, ਪ੍ਰਸ਼ੰਸਕਾਂ ਵਿੱਚ ਨਾਰਾਜ਼ਗੀ
Published on
----------- Advertisement -----------
----------- Advertisement -----------












