ਜੇਕਰ ਤੁਸੀਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹੋ ਅਤੇ ਈ-ਬੁੱਕ ਰੀਡਰ ਜਾਂ ਈ-ਕੰਟੈਂਟ ਰੀਡਰ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਈ-ਕਾਮਰਸ ਵੈੱਬਸਾਈਟ Amazon ਨੇ ਆਪਣੇ Kindleਦਾ ਨਵਾਂ ਵਰਜ਼ਨ Kindle (11th Gen) ਲਾਂਚ ਕੀਤਾ ਹੈ। Amazon Kindle 11 Generation ਵਿੱਚ ਇੱਕ ਸ਼ਾਨਦਾਰ 6-ਇੰਚ ਡਿਸਪਲੇ ਹੈ, ਜਿਸਦਾ ਰੈਜ਼ੋਲਿਊਸ਼ਨ 300 PPI ਪਿਕਸਲ ਘਣਤਾ ਨਾਲ ਆਉਂਦਾ ਹੈ।
Amazon Kindle ਦੇ ਨਵੇਂ ਵਰਜ਼ਨ ਨੂੰ ਦੋ ਕਲਰ ਆਪਸ਼ਨ ਬਲੈਕ ਅਤੇ ਡੇਨਿਮ ‘ਚ ਪੇਸ਼ ਕੀਤਾ ਗਿਆ ਹੈ। ਭਾਰਤ ‘ਚ ਇਸ ਦੀ ਕੀਮਤ 9,999 ਰੁਪਏ ਰੱਖੀ ਗਈ ਹੈ ਪਰ ਸ਼ੁਰੂਆਤੀ ਪੇਸ਼ਕਸ਼ ਦੇ ਤਹਿਤ ਇਸ ਨੂੰ 8,999 ਰੁਪਏ ‘ਚ ਖਰੀਦਿਆ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵੇਂ ਵਰਜ਼ਨ ਚ ਪੁਰਾਣੇ ਮਾਡਲ ਦੇ ਮੁਕਾਬਲੇ ਲਗਭਗ 3 ਗੁਣਾ ਜ਼ਿਆਦਾ ਪਿਕਸਲ ਰੈਜ਼ੋਲਿਊਸ਼ਨ ਲਈ ਸਪੋਰਟ ਹੈ। ਐਮਾਜ਼ਨ ਕਿੰਡਲ ਦੇ ਨਵੇਂ ਸੰਸਕਰਣ ਦੇ ਨਾਲ, 16 ਜੀਬੀ ਸਟੋਰੇਜ ਦਿਤੀ ਗਈ ਹੈ, ਜਦੋਂ ਕਿ ਇਸਦੇ ਪਿਛਲੇ ਮਾਡਲ ਦੇ ਨਾਲ 8 ਜੀਬੀ ਸਟੋਰੇਜ ਉਪਲਬਧ ਹੈ।
ਬੈਟਰੀ ਦੇ ਬਾਰੇ ‘ਚ ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਚਾਰਜ ਕਰਨ ‘ਤੇ 6 ਹਫਤਿਆਂ ਤੱਕ ਬੈਟਰੀ ਬੈਕਅਪ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਚਾਰਜਿੰਗ ਲਈ ਮਾਈਕ੍ਰੋ USB ਪੋਰਟ ਦੀ ਬਜਾਏ USB Type-C ਪੋਰਟ ਨੂੰ ਸਪੋਰਟ ਕੀਤਾ ਗਿਆ ਹੈ। ਯਾਨੀ ਨਵੀਂ ਕਿੰਡਲ ਦੇ ਨਾਲ ਚਾਰਜਿੰਗ ‘ਚ ਵੀ ਅਪਗ੍ਰੇਡ ਦੇਖਣ ਨੂੰ ਮਿਲ ਰਿਹਾ ਹੈ।
----------- Advertisement -----------
6-ਇੰਚ ਡਿਸਪਲੇਅ ਨਾਲ Amazon Kindle ਦਾ ਨਵਾਂ ਵਰਜ਼ਨ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ
Published on
----------- Advertisement -----------
----------- Advertisement -----------









