ਹਰ ਕਿਸੇ ਨੇ ਸਮਾਰਟਫ਼ੋਨ, ਸਮਾਰਟਵਾਚ ਅਤੇ ਸਮਾਰਟ ਗੈਜੇਟਸ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ ਪਰ ਜੇਕਰ ਕਿਸੇ ਸਮਾਰਟ ਸ਼ੂ ਬਾਰੇ ਪੁੱਛਿਆ ਜਾਵੇ ਤਾਂ ਜਵਾਬ ਸ਼ਾਇਦ ਨਾਂਹ ਵਿੱਚ ਹੋਵੇਗਾ। NIKE ਨੇ ਹਾਲ ਚ ਹੀ ਆਪਣੇ ਸਮਾਰਟ ਸ਼ੂਜ਼ ਲਾਂਚ ਕੀਤੇ ਹਨ। ਇਸ ਦਾ ਨਾਮ ਅਡਾਪਟ ਬੀ.ਬੀ ਹੈ ਜੋ ਕਿ ਇੱਕ ਬਾਸਕਟਬਾਲ ਸ਼ੂਜ਼ ਵਰਗਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਪਹਿਨਦੇ ਹੀ ਇਹ ਆਪਣੇ ਆਪ ਹੀ ਫੀਤੇ ਨੂੰ ਬੰਨ੍ਹ ਲੈਂਦਾ ਹੈ। ਜੇਕਰ ਤੁਸੀਂ ਬਾਸਕਟਬਾਲ ਖਿਡਾਰੀ ਹੋ ਤਾਂ ਇਹ ਤੁਹਾਡੇ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ।

ਇਹ ਸਮਾਰਟ ਸ਼ੂਜ਼ ਪੂਰੀ ਤਰ੍ਹਾਂ ਆਟੋਮੈਟਿਕ ਹਨ। ਇਹ ਜੁੱਤੀ ਇੱਕ ਰੋਬੋਟ ਦੀ ਤਰ੍ਹਾਂ ਆਪਣੇ ਆਪ ਫੀਤੇ ਬੰਨ੍ਹਦੀ ਹੈ। ਇਸ ਤੋਂ ਇਲਾਵਾ ਇਸ ‘ਚ ਬਲੂਟੁੱਥ ਕੁਨੈਕਟੀਵਿਟੀ ਵੀ ਦਿੱਤੀ ਗਈ ਹੈ। ਦੱਸ ਦਈਏ ਕਿ ਇੱਕ ਐਪ ਰਾਹੀਂ ਵੀ ਇਸ ਜੁੱਤੀ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ Nike ਨੇ Nike + iPod ਅਤੇ Nike + Training ਵਰਗੇ ਸਮਾਰਟ ਸ਼ੂਜ਼ ਪੇਸ਼ ਕੀਤੇ ਹਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਹੈ।

Nike Adapt BB ਬਲੱਡ ਪ੍ਰੈਸ਼ਰ ਦੱਸਣ ਦੇ ਯੋਗ ਵੀ ਹੈ। Nike Adapt BB ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਜੇਕਰ ਤੁਸੀਂ ਇਸਨੂੰ ਪਹਿਨਦੇ ਹੋਏ ਸੈਰ ਕਰ ਰਹੇ ਹੋ ਅਤੇ ਤੁਹਾਡੇ ਪੈਰ ਸੁੱਜ ਜਾਂਦੇ ਹਨ, ਤਾਂ ਇਹ ਜੁੱਤੀ ਤੁਹਾਡੇ ਬਲੱਡ ਪ੍ਰੈਸ਼ਰ ਦੇ ਅਨੁਸਾਰ ਆਪਣੇ ਆਪ ਹੀ ਅਨੁਕੂਲ ਹੋ ਜਾਵੇਗੀ। ਇਹ ਜੁੱਤੀ ਲੋੜ ਪੈਣ ‘ਤੇ ਆਪਣੇ ਆਪ ਤੰਗ ਅਤੇ ਢਿੱਲੀ ਹੋ ਜਾਂਦੀ ਹੈ।












