Redmi ਦਾ ਐਂਟਰੀ ਲੈਵਲ ਸਮਾਰਟਫੋਨ ਭਾਰਤ ‘ਚ 14 ਫਰਵਰੀ, 2024 ਨੂੰ ਲਾਂਚ ਹੋਵੇਗਾ। ਕੰਪਨੀ ਨੇ ਫੋਨ ਦੀ ਲਾਂਚਿੰਗ ਡੇਟ ਦੀ ਪੁਸ਼ਟੀ ਕਰ ਦਿੱਤੀ ਹੈ। Redmi A3 ਦੇ ਨੋਟੀਫਿਕੇਸ਼ਨ ਪੇਜ ਨੂੰ ਲਾਈਵ ਕਰ ਦਿੱਤਾ ਗਿਆ ਹੈ, ਜਿਸ ਕਾਰਨ ਫੋਨ ਨਾਲ ਸਬੰਧਤ ਵੇਰਵੇ ਲੀਕ ਹੋ ਗਏ ਹਨ।
ਦੱਸ ਦਈਏ ਕਿ Redmi A3 ਸਮਾਰਟਫੋਨ ਹਰੇ ਰੰਗ ‘ਚ ਆਵੇਗਾ। ਫੋਨ ‘ਚ ਨਵਾਂ ਪ੍ਰੀਮੀਅਮ ਹੈਲੋ ਡਿਜ਼ਾਈਨ ਹੈ। ਆਉਣ ਵਾਲੇ ਸਮਾਰਟਫੋਨ ‘ਚ 90Hz ਰਿਫਰੈਸ਼ ਰੇਟ ਸਪੋਰਟ ਦਿੱਤਾ ਗਿਆ ਹੈ। Redmi A3 ਸਮਾਰਟਫੋਨ ‘ਚ 6.52 ਇੰਚ ਦੀ ਡਿਸਪਲੇ ਦਿੱਤੀ ਗਈ ਹੈ।
Redmi A3 ਸਮਾਰਟਫੋਨ 6GB ਰੈਮ ਸਪੋਰਟ ਨਾਲ ਆਉਂਦਾ ਹੈ। ਇਸ ‘ਚ ਤੁਹਾਨੂੰ 6GB ਵਰਚੁਅਲ ਰੈਮ ਸਪੋਰਟ ਦਿੱਤਾ ਜਾਵੇਗਾ। ਫ਼ੋਨ 5,000 mAh ਬੈਟਰੀ ਸਪੋਰਟ ਦੇ ਨਾਲ ਆਵੇਗਾ। ਤੁਹਾਨੂੰ ਫੋਨ ‘ਚ USB Type-C ਚਾਰਜਿੰਗ ਸਪੋਰਟ ਦਿੱਤਾ ਜਾਵੇਗਾ। Redmi A3 ਸਮਾਰਟਫੋਨ ਦੀ ਕੀਮਤ 10,000 ਰੁਪਏ ਤੋਂ ਘੱਟ ਹੋਵੇਗੀ। ਫੋਨ ‘ਚ 6.71 ਇੰਚ ਦੀ HD+ IPS LCD ਸਕਰੀਨ ਹੋਵੇਗੀ। ਫੋਨ 1600×720 ਪਿਕਸਲ ਰੈਜ਼ੋਲਿਊਸ਼ਨ ਸਪੋਰਟ ਨਾਲ ਆਵੇਗਾ। ਫੋਨ ‘ਚ ਕਾਰਨਿੰਗ ਗੋਰਿਲਾ ਗਲਾਸ ਸੁਰੱਖਿਆ ਦਿੱਤੀ ਗਈ ਹੈ।
Redmi A3 ਸਮਾਰਟਫੋਨ ਦੇ ਰੀਅਰ ‘ਚ ਡਿਊਲ ਕੈਮਰਾ ਸੈੱਟਅਪ ਮਿਲੇਗਾ। ਇਸ ਦਾ ਮੁੱਖ ਕੈਮਰਾ 13MP , ਜਦਕਿ ਦੂਜਾ ਸੈਕੰਡਰੀ ਕੈਮਰਾ ਜੋ ਕਿ 8MP ਦਾ ਫਰੰਟ ਕੈਮਰਾ ਹੋਵੇਗਾ। ਇਹ ਫੋਨ ਐਂਡਰਾਇਡ 13 (ਗੋ ਐਡੀਸ਼ਨ) ‘ਤੇ ਕੰਮ ਕਰੇਗਾ। ਫੋਨ ‘ਚ 5000mAh ਬੈਟਰੀ ਸਪੋਰਟ ਦਿੱਤੀ ਜਾਵੇਗੀ।
----------- Advertisement -----------
Valentine Day ‘ਤੇ ਲਾਂਚ ਹੋਵੇਗਾ Redmi ਦਾ ਇਹ ਸਮਾਰਟਫੋਨ, ਕੀਮਤ 10,000 ਰੁਪਏ ਤੋਂ ਵੀ ਘੱਟ
Published on
----------- Advertisement -----------
----------- Advertisement -----------












