Redmi ਨੇ ਮੰਗਲਵਾਰ ਨੂੰ ਭਾਰਤ ਵਿੱਚ ਆਪਣਾ ਪਹਿਲਾ Redmi Smart Fire TV 32 ਲਾਂਚ ਕੀਤਾ ਹੈ। ਇਸ ਟੀਵੀ ਨੂੰ 32 ਇੰਚ ਦੇ ਸਿੰਗਲ ਵੇਰੀਐਂਟ ‘ਚ ਪੇਸ਼ ਕੀਤਾ ਗਿਆ ਹੈ। ਰੈੱਡਮੀ ਨੇ ਪਹਿਲੀ ਵਾਰ ਗੈਰ-ਐਂਡਰਾਇਡ ਟੀਵੀ ਪੇਸ਼ ਕੀਤਾ ਹੈ।ਕੰਪਨੀ ਮੁਤਾਬਕ ਇਸ ਟੀਵੀ ਦੇ ਨਾਲ ਦਿੱਤੇ ਗਏ ਰਿਮੋਟ ਨਾਲ ਸੈੱਟ-ਟਾਪ ਬਾਕਸ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ Redmi ਸਮਾਰਟ ਫਾਇਰ ਟੀਵੀ ਦੀ ਕੀਮਤ ਅਤੇ ਵਿਸ਼ੇਸ਼ਤਾਵਾਂ-
ਰੈੱਡਮੀ ਸਮਾਰਟ ਫਾਇਰ ਟੀਵੀ 32 ਦੇ ਨਾਲ, ਤੁਸੀਂ ਡਾਇਰੈਕਟ ਟੀਵੀ ‘ਤੇ ਆਪਣੇ ਸਮਾਰਟ ਹੋਮ ਡਿਵਾਈਸਾਂ ਜਿਵੇਂ ਕੈਮਰੇ, ਬਲਬ ਆਦਿ ਨੂੰ ਦੇਖਣ ਅਤੇ ਕੰਟਰੋਲ ਕਰਨ ਦੇ ਯੋਗ ਹੋਵੋਗੇ। ਨਵੇਂ ਫਾਇਰ ਟੀਵੀ ਦੇ ਨਾਲ Netflix, Disney Plus Hotstar ਅਤੇ Apple TV ਵਰਗੇ ਪ੍ਰਸਿੱਧ ਵਿਕਲਪ ਵੀ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਅਮੇਜ਼ਨ ਦੇ ਆਪਣੇ ਐਪਸ ਜਿਵੇਂ ਪ੍ਰਾਈਮ ਵੀਡੀਓ ਅਤੇ ਅਮੇਜ਼ਨ ਮਿਊਜ਼ਿਕ ਵੀ ਸਪੋਰਟ ਕਰਦੇ ਹਨ। ਸਮਾਰਟ ਟੀਵੀ ਵਿੱਚ 1GB ਰੈਮ ਅਤੇ 8GB ਇੰਟਰਨਲ ਸਟੋਰੇਜ ਹੈ।
Redmi Smart Fire TV 32 ਦੀ ਭਾਰਤ ‘ਚ ਕੀਮਤ 13,999 ਰੁਪਏ ਹੈ। ਹਾਲਾਂਕਿ, ਇਹ ਸੀਮਤ ਸਮੇਂ ਲਈ 12,999 ਰੁਪਏ ਵਿੱਚ ਵੇਚਿਆ ਜਾਵੇਗਾ। ਬੈਂਕ ਆਫਰਸ ਦਾ ਫਾਇਦਾ ਉਠਾ ਕੇ ਟੀਵੀ ਦੀ ਕੀਮਤ 11,999 ਰੁਪਏ ਤੱਕ ਘਟਾਈ ਜਾ ਸਕਦੀ ਹੈ। ਟੀਵੀ 21 ਮਾਰਚ ਨੂੰ ਦੁਪਹਿਰ 12 ਵਜੇ ਖਰੀਦਣ ਲਈ ਉਪਲਬਧ ਹੋਵੇਗਾ। ਇਸ ਨੂੰ Mi.com ਅਤੇ Amazon India ਰਾਹੀਂ ਵੇਚਿਆ ਜਾਵੇਗਾ।
----------- Advertisement -----------
ਭਾਰਤ ‘ਚ ਲਾਂਚ ਹੋਇਆ Redmi ਦਾ ਸਮਾਰਟ TV, ਮਿਲਣਗੇ ਕਈ ਸ਼ਾਨਦਾਰ ਫੀਚਰ, ਜਾਣੋ ਕੀਮਤ
Published on
----------- Advertisement -----------
----------- Advertisement -----------












