October 12, 2026, 2:39 pm
----------- Advertisement -----------
HomeNewsLatest NewsWhatsApp ਦੇ ਬੇਮਿਸਾਲ ਕਮਿਊਨਿਟੀ ਫੀਚਰ ਦਾ ਹੋਇਆ ਐਲਾਨ, ਜਾਣੋ ਇਸਦੇ ਅਨੇਕਾਂ ਫਾਇਦਿਆਂ...

WhatsApp ਦੇ ਬੇਮਿਸਾਲ ਕਮਿਊਨਿਟੀ ਫੀਚਰ ਦਾ ਹੋਇਆ ਐਲਾਨ, ਜਾਣੋ ਇਸਦੇ ਅਨੇਕਾਂ ਫਾਇਦਿਆਂ ਬਾਰੇ

Published on

----------- Advertisement -----------

ਵਟਸਐਪ ਨੇ ਲੰਬੇ ਸਮੇਂ ਦੇ ਟੈਸਟਿੰਗ ਤੋਂ ਬਾਅਦ ਅਧਿਕਾਰਤ ਤੌਰ ‘ਤੇ ਕਮਿਊਨਿਟੀ ਫੀਚਰ ਦਾ ਐਲਾਨ ਕੀਤਾ ਹੈ। ਵਟਸਐਪ ਦੀ ਕਮਿਊਨਿਟੀ ਫੀਚਰ ਇਸ ਦੇ ਗਰੁੱਪ ਫੀਚਰ ਦਾ ਐਕਸਟੈਂਸ਼ਨ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਫੀਚਰ ਉਪਭੋਗਤਾਵਾਂ ਲਈ ਕਦੋਂ ਜਾਰੀ ਕੀਤਾ ਜਾਵੇਗਾ। ਕਮਿਊਨਿਟੀ ਫੀਚਰ ਦੇ ਆਉਣ ਨਾਲ, ਇਹਨਾਂ ਗਰੁਪਾਂ ਨੂੰ ਇਕੱਠੇ ਪ੍ਰਬੰਧਨ (Manage) ਕਰਨਾ ਆਸਾਨ ਹੋ ਜਾਵੇਗਾ। ਕਮਿਊਨਿਟੀ ਫੀਚਰ ਇੱਕ ਤਰ੍ਹਾਂ ਨਾਲ ਬ੍ਰੋਡਕਾਸਟ ਵਰਗਾ ਹੀ ਹੋਵੇਗਾ। ਆਓ ਜਾਣਦੇ ਹਾਂ WhatsApp ਦੇ ਕਮਿਊਨਿਟੀ ਫੀਚਰ ਦੇ ਫਾਇਦਿਆਂ ਬਾਰੇ:


ਕਮਿਊਨਿਟੀ ਫੀਚਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ 10 ਸਮੂਹਾਂ (ਗਰੁੱਪ) ਨੂੰ ਜੋੜ ਕੇ ਇੱਕ ਕਮਿਊਨਿਟੀ ਬਣਾਉਣ ਦੇ ਯੋਗ ਹੋਵੋਗੇ ਅਤੇ ਇਸ ਤੋਂ ਬਾਅਦ ਇੱਕ ਕਮਿਊਨਿਟੀ ਰਾਹੀਂ ਤੁਸੀਂ ਇੱਕ ਵਾਰ ਵਿੱਚ ਸਾਰੇ (10) ਗਰੁੱਪਾਂ ਨੂੰ ਇੱਕ ਸੰਦੇਸ਼ ਭੇਜ ਸਕੋਗੇ।

ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਵੀ ਹੈ ਕਿ ਕਮਿਊਨਿਟੀ ਨਾਲ ਜੁੜੇ ਮੈਂਬਰ ਕਮਿਊਨਿਟੀ ਦੇ ਗਰੁੱਪ ਮੈਂਬਰ ਦਾ ਫ਼ੋਨ ਨੰਬਰ ਨਹੀਂ ਦੇਖ ਸਕਣਗੇ, ਹਾਲਾਂਕਿ ਇਹ ਅਧਿਕਾਰ ਪ੍ਰਬੰਧਕ (ਗਰੁੱਪ ਐਡਮਿਨ) ਕੋਲ ਹੋਵੇਗਾ। ਗਰੁੱਪ ਐਡਮਿਨ ਦਾ ਕਮਿਊਨਿਟੀ ‘ਤੇ ਪੂਰਾ ਕੰਟਰੋਲ ਹੋਵੇਗਾ।
ਵਟਸਐਪ ਗਰੁੱਪ ਦੀ ਤਰ੍ਹਾਂ, ਕਮਿਊਨਿਟੀ ਵਿੱਚ ਵੀ ਇੱਕ ਐਡਮਿਨ ਹੋਵੇਗਾ ਜੋ ਇਹ ਫੈਸਲਾ ਕਰੇਗਾ ਕਿ ਕੌਣ ਕਿਸ ਗਰੁੱਪ ਵਿੱਚ ਮੈਸੇਜ ਕਰੇਗਾ ਅਤੇ ਕੌਣ ਨਹੀਂ। ਇਸ ਤੋਂ ਇਲਾਵਾ ਜੇਕਰ ਕੋਈ ਮੈਂਬਰ ਛੱਡਦਾ ਹੈ, ਤਾਂ ਉਹ ਉਸ ਨਾਲ ਜੁੜੇ ਹੋਰ ਸਮੂਹਾਂ ਨੂੰ ਨਹੀਂ ਦੇਖ ਸਕੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ ਸਰਹਿੰਦ...

ਪੰਜਾਬ ਵਿਚ ਮੀਂਹ ਕਾਰਨ ਠੰਢ ਨੇ ਦਿੱਤੀ ਦਸਤਕ, ਤਾਪਮਾਨ ਵਿਚ 4.8 ਡਿਗਰੀ ਦੀ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿਚ ਮੀਂਹ ਪੈਣ ਤੋਂ ਬਾਅਦ ਮੌਸਮ ਬਦਲ ਗਿਆ ਹੈ ਅਤੇ ਹੁਣ...

 ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ, ਰਾਜਬੀਰ ਘੁੰਮਣ ਦੀ ਗ੍ਰਿਫ਼ਤਾਰੀ ’ਤੇ ਰੋਕ

ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਸਰਬਉੱਚ ਅਦਾਲਤ ਨੇ...

ਗੁਰਦੁਆਰਾ ਬੰਗਲਾ ਸਾਹਿਬ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ AAP ਦਾ ਵਫ਼ਦ, ਸੌਂਪਿਆ ਮੰਗ ਪੱਤਰ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਅੱਜ ਸ੍ਰੀ...

ਕੈਨੇਡਾ ਜਾ ਮੁਕਰਨ ਵਾਲੀ ਨੂੰਹ 7 ਸਾਲ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ, ਮੁੰਡੇ ਨੇ ਲਾਇਆ ਸੀ 51 ਲੱਖ

ਕੈਨੇਡਾ ਜਾਣ ਲਈ ਆਪਣੇ ਪਤੀ ਤੇ ਸੁਹਰੇ ਪਰਿਵਾਰ ਨਾਲ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ...

ਦਿੱਲੀ ਜਾਣ ਵਾਲਿਆਂ ਲਈ ਵੱਡੀ ਖ਼ਬਰ, ਅੱਜ 6 ਮੈਟਰੋ ਤੇ 30 ਸੜਕਾਂ ਬੰਦ

 ਪਿਛਲੇ ਦੋ ਦਿਨਾਂ ਤੋਂ ਮੈਟਰੋ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਦਿੱਲੀ ਦੇ...

ਸਚਿਨ ਪਾਇਲਟ ਭਾਵੇਂ ਅਗਲੀ ਚੋਣ ਲਈ ਟਿਕਟ ਨਾ ਦੇਣ ਤਾਂ ਵੀ ਮੈਂ ਰਾਹੁਲ ਗਾਂਧੀ ਨਾਲ ਡਟ ਕੇ ਖੜ੍ਹਾਂਗਾ: ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਕੁਝ ਦਿਨਾਂ ਬਾਅਦ ਲੁਧਿਆਣਾ ਤੋਂ ਸੰਸਦ...

ਅੰਮ੍ਰਿਤਸਰ ਏਅਰਪੋਰਟ ਨੇੜੇ ਡਰੋਨ ਐਕਟੀਵਿਟੀ, 3 ਉਡਾਣਾਂ ਡਾਇਵਰਟ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਡਰੋਨ ਐਕਟੀਵਿਟੀ ਦੇਖੇ...

ਜਲੰਧਰ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ; ਮਹਿਲਾ ਦੀ ਮੌਤ, 2 ਜ਼ਖ਼ਮੀ

ਜਲੰਧਰ ਦੇ ਪਿੰਡ ਢੱਡਾ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਆਂ ਚੱਲਣ ਦਾ...