ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਕੁਝ ਦਿਨ ਪਹਿਲਾਂ ਇੱਕ ਅਪਡੇਟ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਯੂਜ਼ਰਸ ਕਿਸੇ ਨਾਲ ਵੀ HD ਵਿੱਚ ਫੋਟੋਆਂ ਅਤੇ ਵੀਡੀਓ ਸ਼ੇਅਰ ਕਰ ਸਕਦੇ ਹਨ। ਹੁਣ ਖਬਰ ਹੈ ਕਿ ਕੰਪਨੀ ਇਸ ‘ਚ ਵੱਡਾ ਬਦਲਾਅ ਕਰਨ ਜਾ ਰਹੀ ਹੈ। ਰਿਪੋਰਟ ਮੁਤਾਬਕ ਵਟਸਐਪ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜਿਸ ਤੋਂ ਬਾਅਦ ਤੁਸੀਂ ਹਮੇਸ਼ਾ ਲਈ ਇਹ ਤੈਅ ਕਰ ਸਕੋਗੇ ਕਿ ਤੁਸੀਂ ਹਰ ਵਾਰ ਫੋਟੋ-ਵੀਡੀਓ ਨੂੰ HD ‘ਚ ਭੇਜਣਾ ਚਾਹੁੰਦੇ ਹੋ ਜਾਂ SD।
ਵਟਸਐਪ ਦੇ ਨਵੇਂ ਫੀਚਰ ਨੂੰ ਐਂਡ੍ਰਾਇਡ ਦੇ ਬੀਟਾ ਵਰਜ਼ਨ ‘ਤੇ ਟੈਸਟ ਕੀਤਾ ਜਾ ਰਿਹਾ ਹੈ। ਇਸ ਅਪਡੇਟ ਤੋਂ ਬਾਅਦ, HD ਜਾਂ SD ਨੂੰ ਇੱਕ ਸੈਟਿੰਗ ਬਣਾ ਕੇ ਡਿਫਾਲਟ ਬਣਾਇਆ ਜਾ ਸਕਦਾ ਹੈ। ਨਵੇਂ ਫੀਚਰ ਨੂੰ WhatsApp ਐਂਡਰਾਇਡ ਦੇ ਬੀਟਾ ਵਰਜ਼ਨ 2.24.7.17 ‘ਤੇ ਟੈਸਟ ਕੀਤਾ ਜਾ ਰਿਹਾ ਹੈ।
ਇਕ ਸਾਹਮਣੇ ਆਏ ਸਕਰੀਨਸ਼ਾਟ ਦੇ ਮੁਤਾਬਕ, ਸਟੋਰੇਜ ਸੈਟਿੰਗ ਤੋਂ HD ਮੀਡੀਆ ਅੱਪਲੋਡ ਦੀ ਸੈਟਿੰਗ ਨੂੰ ਚਾਲੂ ਜਾਂ ਬੰਦ ਕੀਤਾ ਜਾ ਸਕਦਾ ਹੈ। HD ਫੋਟੋ ਸ਼ੇਅਰਿੰਗ ਫੀਚਰ ਨੂੰ WhatsApp ਨੇ ਪਿਛਲੇ ਸਾਲ ਅਗਸਤ ‘ਚ ਲਾਂਚ ਕੀਤਾ ਸੀ।
----------- Advertisement -----------
ਵਟਸਐਪ ‘ਚ ਆ ਰਿਹੈ ਸ਼ਾਨਦਾਰ ਫੀਚਰ,ਸਿਰਫ ਇੱਕ ਸੈਟਿੰਗ ਨਾਲ ਭੇਜੀਆਂ ਜਾ ਸਕਣਗੀਆਂ HD ਫੋਟੋਆਂ ਅਤੇ Videos
Published on
----------- Advertisement -----------
----------- Advertisement -----------












