August 10, 2026, 1:29 pm
----------- Advertisement -----------
HomeNewsLatest NewsWhatsApp ਜਾਰੀ ਕਰਨ ਜਾ ਰਿਹਾ ਹੈ ਕਈ ਫੀਚਰਸ, ਐਪ ਤੋਂ ਬਾਹਰ ਨਿਕਲਣ...

WhatsApp ਜਾਰੀ ਕਰਨ ਜਾ ਰਿਹਾ ਹੈ ਕਈ ਫੀਚਰਸ, ਐਪ ਤੋਂ ਬਾਹਰ ਨਿਕਲਣ ਬਾਅਦ ਵੀ ਸੁਣ ਸਕੋਗੇ Voice Message

Published on

----------- Advertisement -----------

ਵਟਸਐਪ ਦੇ ਵੌਇਸ ਮੈਸੇਜਿੰਗ ਫੀਚਰ ਨੂੰ ਜਲਦੀ ਹੀ ਇੱਕ ਨਵਾਂ ਅਪਡੇਟ ਮਿਲਣ ਜਾ ਰਿਹਾ ਹੈ। ਇਹ ਅਪਡੇਟ ਐਂਡਰਾਇਡ ਅਤੇ iOS ਦੋਵਾਂ ਉਪਭੋਗਤਾਵਾਂ ਲਈ ਰੋਲਆਊਟ ਕੀਤਾ ਜਾਵੇਗਾ। ਨਵੇਂ ਵਾਇਸ ਮੈਸੇਜਿੰਗ ਫੀਚਰ ‘ਚ ਕਈ ਬਦਲਾਅ ਹੋਣਗੇ, ਜਿਸ ਕਾਰਨ ਵੌਇਸ ( ਆਵਾਜ਼ ਸੰਦੇਸ਼ ) ਭੇਜਣ ਦੇ ਸਟਾਈਲ ‘ਚ ਵੀ ਬਦਲਾਅ ਹੋਵੇਗਾ। ਕੰਪਨੀ ਨੇ ਇਸ ਨਵੇਂ ਫੀਚਰ ਦੀ ਜਾਣਕਾਰੀ ਬਲਾਗ ਪੋਸਟ ਰਾਹੀਂ ਦਿੱਤੀ ਹੈ।
ਵਟਸਐਪ ਨੇ ਇਕ ਵਾਰ ‘ਚ ਕਈ ਫੀਚਰਸ ਜਾਰੀ ਕੀਤੇ ਹਨ। ਇਹ ਸਾਰੀਆਂ ਵਿਸ਼ੇਸ਼ਤਾਵਾਂ ਵੌਇਸ ਸੰਦੇਸ਼ਾਂ ਲਈ ਹਨ। ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਪੋਸਟ ਦੇ ਜ਼ਰੀਏ ਨਵੇਂ ਫੀਚਰਸ ਦੀ ਜਾਣਕਾਰੀ ਦਿੱਤੀ ਹੈ। ਜ਼ੁਕਰਬਰਗ ਨੇ ਆਪਣੀ ਪੋਸਟ ‘ਚ ਵਿਜ਼ੂਅਲ ਪੋਸਟ ਰਾਹੀਂ ਦਿਖਾਇਆ ਹੈ ਕਿ ਨਵੇਂ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਕਿਸ ਤਰ੍ਹਾਂ ਦੇ ਫਾਇਦੇ ਮਿਲਣਗੇ।
ਵਟਸਐਪ ਦੇ ਨਵੇਂ ਅਪਡੇਟ ਦੇ ਨਾਲ ਵੌਇਸ ਸੰਦੇਸ਼ਾਂ ਦੀ ਰਿਕਾਰਡਿੰਗ ਨੂੰ ਰੋਕਿਆ ਅਤੇ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ ਵਟਸਐਪ ਵੌਇਸ ਮੈਸੇਜ ਦੇ ਨਵੇਂ ਪਾਜ਼ ਅਤੇ ਰੀਜ਼ਿਊਮ ਫੀਚਰ ਦੀ ਮਦਦ ਨਾਲ ਤੁਸੀਂ ਵੌਇਸ ਮੈਸੇਜ ਨੂੰ ਆਸਾਨੀ ਨਾਲ ਰਿਕਾਰਡ ਕਰ ਸਕੋਗੇ। ਇਹ ਫੀਚਰ ਜਲਦ ਹੀ ਡੈਸਕਟਾਪ ਯੂਜ਼ਰਸ ਲਈ ਵੀ ਆ ਰਿਹਾ ਹੈ। ਇਸ ਦੀ ਟੈਸਟਿੰਗ ਬੀਟਾ ਵਰਜ਼ਨ ‘ਤੇ ਹੋ ਰਹੀ ਹੈ।
ਇਸ ਤੋਂ ਇਲਾਵਾ ਯੂਜ਼ਰਸ ਨੂੰ ਵਾਇਸ ਮੈਸੇਜ ਦੇ ਨਾਲ ਵਿਜ਼ੂਅਲ ਵੇਵਫਾਰਮ ਵੀ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਚੈਟ ਪਲੇਬੈਕ ਦਾ ਫੀਚਰ ਵੀ ਮਿਲੇਗਾ ਯਾਨੀ ਤੁਸੀਂ ਚੈਟ ਤੋਂ ਬਾਹਰ ਆ ਕੇ ਵੀ ਵਾਇਸ ਮੈਸੇਜ ਸੁਣ ਸਕਦੇ ਹੋ ਅਤੇ ਇਹ ਸਭ ਤੋਂ ਵੱਡੀ ਅਪਡੇਟ ਹੈ। ਹੁਣ ਤੱਕ ਵਾਇਸ ਮੈਸੇਜ ਚੈਟ ਤੋਂ ਬਾਹਰ ਆਉਂਦਿਆਂ ਹੀ ਬੰਦ ਹੋ ਜਾਂਦਾ ਸੀ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਵਾਇਸ ਮੈਸੇਜ ਸੁਣਦੇ ਹੋਏ ਕੋਈ ਹੋਰ ਕੰਮ ਕਰ ਸਕਦੇ ਹੋ।
ਇਸ ਦੇ ਨਾਲ ਹੀ ਵਟਸਐਪ ‘ਚ ਜਲਦ ਹੀ ਇਕ ਨਵਾਂ ਅਪਡੇਟ ਆ ਰਿਹਾ ਹੈ, ਜਿਸ ਤੋਂ ਬਾਅਦ ਯੂਜ਼ਰਸ ਵਟਸਐਪ ‘ਤੇ 2 ਜੀਬੀ ਤੱਕ ਦੀ ਫਾਈਲ ਆਸਾਨੀ ਨਾਲ ਸ਼ੇਅਰ ਕਰ ਸਕਣਗੇ। WhatsApp ਅਰਜਨਟੀਨਾ ਵਿੱਚ iOS ਅਤੇ Android ਐਪਸ ਦੇ ਬੀਟਾ ਸੰਸਕਰਣਾਂ ‘ਤੇ 2GB ਫਾਈਲ ਸ਼ੇਅਰਿੰਗ ਦੀ ਜਾਂਚ ਕਰ ਰਿਹਾ ਹੈ। ਦੱਸ ਦਈਏ ਕਿ ਵਟਸਐਪ ‘ਚ ਵਾਇਸ ਮੈਸੇਜਿੰਗ ਫੀਚਰ ਨੂੰ 2013 ‘ਚ ਲਾਂਚ ਕੀਤਾ ਗਿਆ ਸੀ। ਉਦੋਂ ਤੋਂ ਕੰਪਨੀ ਯੂਜ਼ਰ ਦੀ ਜ਼ਰੂਰਤ ਦੇ ਹਿਸਾਬ ਨਾਲ ਇਸ ‘ਚ ਲਗਾਤਾਰ ਬਦਲਾਅ ਕਰ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਮੈਂ ਦ੍ਰਿੜ੍ਹ ਰਹਾਂਗਾ’ ਨਵੀਂ ਜਾਰੀ ਵੀਡੀਓ ‘ਚ ਬੋਲੇ ਰਾਜਾ ਵੜਿੰਗ

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ...

ਸਿਹਤ ਸੇਵਾ ਤਾਂ ਹੀ ਸਾਰਥਕ ਹੈ ਜਦੋਂ ਪੈਸਿਆਂ ਦੀ ਚਿੰਤਾ ਤੋਂ ਬਿਨਾਂ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲੇ: ਡਾ. ਬਲਬੀਰ ਸਿੰਘ

ਚੰਡੀਗੜ੍ਹ; 9 ਅਗਸਤ 2026:ਗੰਭੀਰ ਬੀਮਾਰੀ ਸਿਰਫ਼ ਮਰੀਜ਼ ਦੀ ਸਿਹਤ ਦੀ ਹੀ ਪਰਖ ਨਹੀਂ ਲੈਂਦੀ,...

ਫਿਟਨੈਸ ਅਤੇ ਸਰੀਰਕ ਗਤੀਵਿਧੀਆਂ ਹਰੇਕ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਨੀਆਂ ਚਾਹੀਦੀਆਂ ਹਨ: ਮਾਲਵਿੰਦਰ ਸਿੰਘ ਕੰਗ

ਮੋਹਾਲੀ 9 ਅਗਸਤ:ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਵੱਡੇ ਉਪਰਾਲੇ ਤਹਿਤ...

ਦੇਸ਼ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ, ਸਿਰਫ਼ ‘‘ਆਪ’’ ਲੜ ਰਹੀ ਹੈ ਆਦਿਵਾਸੀਆਂ ਦੇ ਹੱਕਾਂ ਦੀ ਲੜਾਈ- ਕੇਜਰੀਵਾਲ

ਨਵੀਂ ਦਿੱਲੀ 9 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਸ਼ਵ ਆਦਿਵਾਸੀ...

 ਆਪ ਬੂਥ ਪੱਧਰੀ ਸੰਗਠਨ ਰਾਹੀਂ ਭਗਵੰਤ ਮਾਨ ਸਰਕਾਰ ਦੇ 4.5 ਸਾਲਾਂ ਦੇ ਕੰਮਾਂ ਨੂੰ ਘਰ-ਘਰ ਪਹੁੰਚਾਏਗੀ

ਚੰਡੀਗੜ੍ਹ 9 ਅਗਸਤ:ਆਮ ਆਦਮੀ ਪਾਰਟੀ (ਆਪ) ਨੇ ਸੂਬੇ ਭਰ ਵਿੱਚ ਆਪਣੀਆਂ ਜਥੇਬੰਦਕ ਸਰਗਰਮੀਆਂ ਨੂੰ...

ਸਰਕਾਰ 100 ਕਰੋੜ ਰੁਪਏ ਦੇ ਬਜਟ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਪੂਰੇ ਸੂਬੇ ਵਿੱਚ ਬੜੀ ਧੂਮਧਾਮ ਨਾਲ ਮਨਾ ਰਹੀ ਹੈ-ਭਗਵੰਤ...

*ਕਰਤਾਰਪੁਰ (ਜਲੰਧਰ); 9 ਅਗਸਤ*:ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਦੀਵੀ ਸਿੱਖਿਆਵਾਂ ਅਤੇ ਇਲਾਹੀ ਸੰਦੇਸ਼...

ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਤੋਂ ਬਾਅਦ ਹੁਣ ਸੁਖਬੀਰ ਬਾਦਲ ਭਾਜਪਾ ਦੇ ਬਿਲਾਂ ਨਾਲ ਸਹਿਮਤੀ ਪ੍ਰਗਟਾ ਰਹੇ ਹਨ: ਬਲਤੇਜ ਪੰਨੂ

ਚੰਡੀਗੜ੍ਹ 8 ਅਗਸਤ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ਨੀਵਾਰ...

ਨਾ ਕੈਸ਼, ਨਾ ਫਰਮਾਇਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 866 ਨੌਜਵਾਨਾਂ ਨੂੰ ਸੌਂਪੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ

ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ); 8 ਅਗਸਤ 2026:ਆਮ ਆਦਮੀ ਪਾਰਟੀ (ਆਪ) ਦੀ ਸਰਕਾਰ, ਪੰਜਾਬ...

ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਦੇ ਪੂਰੇ ਨੈੱਟਵਰਕ ’ਤੇ ਕੀਤਾ ਵਾਰ; ‘ਗੈਂਗਸਟਰਾਂ ’ਤੇ ਵਾਰ’ ਤਹਿਤ 58,000 ਤੋਂ ਵੱਧ ਅਪਰਾਧੀਆਂ ਖ਼ਿਲਾਫ਼ ਕਾਰਵਾਈ

ਮੋਹਾਲੀ (ਐੱਸ.ਏ.ਐੱਸ. ਨਗਰ); 08 ਅਗਸਤ 2026:ਪੰਜਾਬ ਪੁਲਿਸ ਦਾ ਪ੍ਰਮੁੱਖ ਐਂਟੀ-ਗੈਂਗਸਟਰ ਅਭਿਆਨ ‘ਗੈਂਗਸਟਰਾਂ ’ਤੇ ਵਾਰ’...