ਮਾਈਕ੍ਰੋਬਲਾਗਿੰਗ ਸਾਈਟ ਐਕਸ, ਜੋ ਪਹਿਲਾਂ ਟਵਿੱਟਰ ਦੇ ਨਾਂ ਨਾਲ ਜਾਣੀ ਜਾਂਦੀ ਸੀ, ਹੁਣ ਇੱਕ ਨਵਾਂ ਫੀਚਰ ਲੈ ਕੇ ਆਈ ਹੈ। ਐਕਸ ਦੇ ਇਸ ਫੀਚਰ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਐਲੋਨ ਮਸਕ ਨੇ ਇਸ ਨੂੰ ਜਾਰੀ ਕੀਤਾ ਹੈ। X ਵਿੱਚ ਆਡੀਓ ਅਤੇ ਵੀਡੀਓ ਕਾਲਿੰਗ ਦਾ ਫ਼ੀਚਰ ਆਇਆ ਹੈ ਜਿਸਦੀ ਵਰਤੋਂ ਆਈਓਐਸ ਅਤੇ ਐਂਡਰੌਇਡ ਉਪਭੋਗਤਾ ਦੋਨੋ ਕਰ ਸਕਣਗੇ
ਐਲੋਨ ਮਸਕ ਨੇ ਆਪਣੀ ਇਕ ਪੋਸਟ ਰਾਹੀਂ X ਦੇ ਇਨ੍ਹਾਂ ਨਵੇਂ ਫੀਚਰਸ ਬਾਰੇ ਜਾਣਕਾਰੀ ਦਿੱਤੀ ਹੈ। ਐਲੋਨ ਮਸਕ ਨੇ ਕਾਫੀ ਸਮਾਂ ਪਹਿਲਾਂ ਕਿਹਾ ਸੀ ਕਿ ਐਕਸ ‘ਚ ਕਾਲਿੰਗ ਫੀਚਰ ਦਿੱਤਾ ਜਾਵੇਗਾ। X ਨੇ ਆਡੀਓ ਅਤੇ ਵੀਡੀਓ ਕਾਲਿੰਗ ਫ਼ੀਚਰ ਜਾਰੀ ਕੀਤਾ ਹੈ ਪਰ ਇਹ ਹਰ ਕਿਸੇ ਲਈ ਨਹੀਂ ਹੈ। X ਦੀ ਆਡੀਓ-ਵੀਡੀਓ ਕਾਲਿੰਗ ਵਿਸ਼ੇਸ਼ਤਾ ਸਿਰਫ ਉਹ ਉਪਭੋਗਤਾ ਵਰਤ ਸਕਦੇ ਹਨ ਜਿਨ੍ਹਾਂ ਨੇ X ਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਲਿਆ ਹੋਇਆ ਹੈ। ਐਕਸ ਦੇ ਕਾਲਿੰਗ ਫੀਚਰ ਦੇ ਨਾਲ ਪ੍ਰਾਈਵੇਸੀ ਦਾ ਵੀ ਧਿਆਨ ਰੱਖਿਆ ਗਿਆ ਹੈ। ਤੁਸੀਂ ਆਪਣਾ IP ਪਤਾ ਲੁਕਾ ਸਕਦੇ ਹੋ।
----------- Advertisement -----------
ਕਰੋੜਾਂ ਯੂਜ਼ਰਸ ਦਾ ਇੰਤਜ਼ਾਰ ਖਤਮ: ਹੁਣ ਬਿਨਾਂ ਫ਼ੋਨ ਨੰਬਰ ਦੇ X ਤੋਂ ਹੋ ਸਕੇਗੀ ਆਡੀਓ ਅਤੇ ਵੀਡੀਓ ਕਾਲ, ਫ਼ੀਚਰ ਲਾਂਚ
Published on
----------- Advertisement -----------
----------- Advertisement -----------












