ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਨੂੰ ਅਲਵਿਦਾ ਕਹੇ 6 ਮਹੀਨੇ ਹੋ ਗਏ ਹਨ ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਪਿਆਰ ਸਿੱਧੂ ਦੇ ਲਈ ਘੱਟ ਨਹੀਂ ਹੋਇਆ ਸਗੋਂ ਵੱਧ ਹੀ ਰਿਹਾ ਹੈ। ਮੂਸੇਵਾਲਾ ਦੇ ਇਕ ਫੈਨ ਨੇ ਉਨ੍ਹਾਂ ਦੀ ਯਾਦ ‘ਚ ਕੁੱਝ ਅਜਿਹਾ ਕੀਤਾ ਕਿ ਗਾਇਕ ਦੇ ਮਾਤਾ-ਪਿਤਾ ਵੀ ਭਾਵੁਕ ਹੋ ਗਏ ਤੇ ਆਪਣੇ ਹੰਝੂਆਂ ਨੂੰ ਨਹੀਂ ਰੋਕ ਸਕੇ। ਦਰਅਸਲ ਉਸ ਨੇ ਦੱਸਿਆ ਕਿ ਉਹ ਪੱਲੇਦਾਰੀ ਦਾ ਕੰਮ ਕਰਦਾ ਹੈ ਪਰ ਉਸ ਨੇ ਸਿੱਧੂ ਮੁਸੇ ਵਾਲਾ ਦਾ ਟੈਟੂ ਆਪਣੀ ਪਿੱਠ ਦੇ ਉਪਰ ਬਣਵਾਇਆ ਹੈ। ਜਿਸ ‘ਤੇ ਲਗਭਗ 80 ਹਜ਼ਾਰ ਰੁਪਏ ਖਰਚ ਆਇਆ ਹੈ।
ਇਹ ਸਾਰਾ ਖਰਚਾ ਉਸ ਦੇ ਦੋਸਤਾਂ ਨੇ ਕੀਤਾ ਹੈ ਉਸ ਦਾ ਸੁਪਨਾ ਸੀ ਕਿ ਉਹ ਇਕ ਵਾਰ ਹਵੇਲੀ ਆਵੇ ਤੇ ਸਿੱਧੂ ਦੇ ਮਾਤਾ ਪਿਤਾ ਨੂੰ ਮਿਲੇ ਅੱਜ ਜਦੋਂ ਉਹ ਹਵੇਲੀ ਆਇਆ ਤਾਂ ਉਸ ਨੂੰ ਦੇਖ ਕੇ ਸਿੱਧੂ ਮੁਸੇ ਵਾਲੇ ਦੇ ਮਾਤਾ ਪਿਤਾ ਬਹੁਤ ਭਾਵੁਕ ਹੋ ਗਏ। ਸਿੱਧੂ ਦੇ ਮਾਪਿਆਂ ਨੇ ਉਸਨੂੰ ਸਿੱਧੂ ਦੀ ਟੀ-ਸ਼ਰਟ, ਇਕ ਸ਼ਰਟ ਤੇ ਸਿੱਧੂ ਦੇ ਪਾਏ ਹੋਏ ਬੂਟ ਗਿਫ਼ਟ ਕੀਤੇ ਹਨ।ਇਸ ਦੌਰਾਨ ਇਕ ਹੋਰ ਭਾਵੁਕ ਕਰਨ ਵਾਲੀ ਗੱਲ ਹੋਈ। ਸਿੱਧੂ ਦੇ ਫੈਨ ਨੇ ਦੱਸਿਆ ਕਿ ਉਹ ਕਾਫੀ ਗਰੀਬ ਹੈ ਤੇ ਇਹ ਦੱਸਦੇ ਹੋਏ ਉਹ ਕਾਫੀ ਬੁਰੀ ਤਰ੍ਹਾਂ ਰੋਣ ਲੱਗ ਪਿਆ। ਫਿਰ ਸਿੱਧੂ ਦੇ ਪਿਤਾ ਨੇ ਕਿਹਾ ਕਿ ਇਸ ਨੂੰ ਸਿੱਧੂ ਦੇ ਜੋ ਕੱਪੜੇ ਨੇ ਉਹ ਦਿੱਤੇ ਜਾਨ, ਜਿਸ ਤੋਂ ਬਾਅਦ ਫਤੇ ਸਿੰਘ ਵੀ ਭਾਵੁਕ ਹੋਇਆ ਤੇ ਬਹੁਤ ਜਿਆਦਾ ਖੁਸ਼ ਵੀ ਹੋਇਆ ਤੇ ਉਸ ਨੇ ਕਿਹਾ ਕਿ ਅੱਜ ਉਸ ਦਾ ਇਕ ਸੁਪਨਾ ਪੂਰਾ ਹੋ ਗਿਆ ਹੈ।












