ਚੰਡੀਗੜ੍ਹ, 30 ਅਪ੍ਰੈਲ 2023 – ਸਨਰਾਈਜਰਸ ਹੈਦਰਾਬਾਦ ਨੇ ਸ਼ਨੀਵਾਰ ਰਾਤ ਨਵੀਂ ਦਿੱਲੀ ਸਥਿੱਤ ਅਰੁਣ ਜੇਟਲੀ ਸਟੇਡੀਅਮ ’ਚ ਦਿੱਲੀ ਕੈਪੀਟਲਸ ਨੂੰ ਨੌ ਰਨਾਂ ਨਾਲ ਹਰਾ ਕੇ ਟਾਟਾ ਆਈਪੀਐਲ 2023 ’ਚ ਆਪਣੇ ਤਿੰਨ ਮੈਚਾਂ ’ਚ ਲਗਾਤਾਰ ਹਾਰ ਦੇ ਸਿਲਸਿਲੇ ਨੂੰ ਖਤਮ ਕਰ ਦਿੱਤਾ। ਲੀਗ ਦੇ ਦੋ ਹੇਠਲੇ ਸਥਾਨਾਂ ਵਾਲੀਆਂ ਟੀਮਾਂ ਦੇ ਵਿਚਕਾਰ ਖੇਡੇ ਗਏ ਇਸ ਮੁਕਾਬਲੇ ’ਚ ਐਸਆਰਐਚ ਨੇ 197/6 ਦੇ ਆਪਣੇ ਚੁਣੌਤੀ ਭਰੇ ਸਕੋਰ ਦਾ ਸ਼ਾਨਦਾਰ ਬਚਾਅ ਕਰਦੇ ਹੋਏ ਮੇਜਬਾਨ ਟੀਮ ਨੂੰ 186/6 ਤੱਕ ਸੀਮਿਤ ਕੀਤਾ।
ਸਪਿਨਰ ਮਯੰਕ ਮਾਰਕੰਡੇ ਨੇ ਆਪਣੇ ਚਾਰ ਓਵਰਾਂ ’ਚ 2/20 ਦੇ ਆਂਕੜੇ ਦੇ ਨਾਲ ਐਸਆਰਐਚ ਦੇ ਲਈ ਪ੍ਰਭਾਵ ਦਿਖਾਉਣਾ ਜਾਰੀ ਰੱਖਿਆ। ਉਨ੍ਹਾਂ ਦੇ ਸ਼ਿਕਾਰ ’ਚ ਖਤਰਨਾਕ ਦਿਸਣ ਵਾਲੇ ਸਲਾਮੀ ਬੱਲੇੇਬਾਜ ਫਿਲ ਸਾਲਟ ਸ਼ਾਮਲ ਸਨ, ਜਿਨ੍ਹਾਂ ਨੇ 35 ਬਾਲਾਂ ’ਚ 59 ਰਨ ਬਣਾਏ। ਫਿਲ ਦੀ ਪਾਰੀ ’ਚ ਨੌ ਚੌਕੇ ਲੱਗੇ। ਕਪਤਾਨ ਡੇਵਿਡ ਵਾਰਨਰ ਦੇ ਜੀਰੋ ’ਤੇ ਆਉਟ ਹੋਣ ਦੇ ਬਾਅਦ ਸਾਲਟ ਅਤੇ ਮਿਚੇਲ ਮਾਰਸ਼ ਨੇ (63 ਰਨ, 39 ਬਾਲਾਂ 1X4, 6X6) ਦੇ ਨਾਲ ਦੂਜੀ ਵਿਕਟ ਲਈ 112 ਰਨ ਜੋੜੇ।
ਇਸ ਦੌਰਾਨ ਐਸਆਰਐਚ ਦੇ ਸਲਾਮੀ ਬੱਲੇਬਾਜ ਅਭਿਸ਼ੇਕ ਸ਼ਰਮਾ 36 ਬਾਲਾਂ ’ਚ 67 ਰਨ ਬਣਾ ਕੇ ਆਪਣੀ ਟੀਮ ਦੇ ਟਾਪ ਸਕੋਰਰ ਰਹੇ। ਉਨ੍ਹਾਂ ਨੇ 12 ਚੌਕੇ ਲਗਾਏ ਅਤੇ ਇੱਕ ਛੱਕਾ ਮਾਰਿਆ। ਹੇਨਰਿਕ ਕਲਾਸੇਨ ਨੇ 27 ਬਾਲਾਂ ’ਚ ਨਬਾਦ 53 ਰਨ ਬਣਾ ਕੇ ਐਸਆਰਐਚ ਦੇ ਲਈ ਜਿਕਰਯੋਗ ਪ੍ਰਦਰਸ਼ਨ ਕੀਤਾ। ਡੀਸੀ ਦੇ ਵੱਲੋਂ ਮਾਰਸ਼ ਨੇ 27 ਰਨ ਦੇ ਕੇ ਚਾਰ ਵਿਕਟਾਂ ਲੈ ਕੇ ਪ੍ਰਭਾਵਿਤ ਕੀਤਾ। ਇਸ ਜਿੱਤ ਨੇ ਐਸਆਰਐਚ ਨੂੰ ਲੜੀ ’ਚ 8ਵੇਂ ਸਥਾਨ ’ਤੇ ਪਹੁੰਚਾ ਦਿੱਤਾ। ਉਸਦੇ ਅੱਠ ਮੈਚਾਂ ’ਚ ਛੇ ਨੰਬਰ ਹੋ ਗਏ ਹਨ। ਦੂਜੇ ਪਾਸੇ ਡੀਸੀ ਅੱਠ ਮੈਚਾਂ ’ਚ ਚਾਰ ਅੰਕਾਂ ਦੇ ਨਾਲ ਸਭ ਤੋਂ ਹੇਠਲੇ ਸਥਾਨ ’ਤੇ ਬਣੀ ਹੋਈ ਹੈ।
ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਜਹੀਰ ਖਾਨ ਨੇ ਟਾਪ ਕ੍ਰਮ ’ਚ ਸ਼ਰਮਾ ਦੀ ਬੱਲੇਬਾਜੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਐਸਆਰਐਚ ਨੂੰ ਉਨ੍ਹਾਂ ਕੋਲੋਂ ਓਪਨਿੰਗ ਹੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, ‘(ਹੈਰੀ) ਬਰੂਕ ਦੇ ਸੌ ਰਨ ਬਣਾਉਣ ਦੇ ਬਾਅਦ ਵੀ ਸ਼ਰਮਾ ਨੂੰ ਟਾਪ ਕ੍ਰਮ ’ਚ ਬੱਲੇਬਾਜੀ ਜਾਰੀ ਰੱਖਣੀ ਚਾਹੀਦੀ ਹੈ। ਆਈਪੀਐਲ ਇੱਕ ਅਜਿਹਾ ਟੂਰਨਾਮੈਂਟ ਹੈ ਜਿਸ ’ਚ ਜੇਕਰ ਤੁਸੀਂ ਟਾਪ ਆਰਡਰ ’ਚ ਗਲਤੀਆਂ ਕਰਦੇ ਹੋ ਤਾ ਤੁਹਾਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਨ੍ਹਾਂ ਚੀਜਾਂ ਨੂੰ ਆਖਰੀ ਰੂਪ ਦੇਣ ਦੇ ਲਈ ਕਾਫੀ ਯੋਜਨਾਂ ਬਣਾਈ ਜਾਂਦੀ ਹੈ।’
ਜਹੀਰ ਖਾਨ ਨੇ ਕਿਹਾ, ‘ਉਨ੍ਹਾਂ ਨੇ ਅੱਜ ਪਾਰੀ ਦੀ ਸ਼ੁਰੂਆਤ ਕਰਨ ਦੇ ਲਈ ਮਯੰਕ ਅਗਰਵਾਲ ਅਤੇ ਸ਼ਰਮਾ ਦੀ ਜੋੜੀ ਨੂੰ ਫਿਰ ਤੋਂ ਮੈਦਾਨ ’ਤੇ ਉਤਾਰਿਆ ਅਤੇ ਇਸਦਾ ਫਲ ਉਨ੍ਹਾਂ ਨੂੰ ਮਿਲਿਆ। ਪਹਿਲਾਂ ਟਾਪ ’ਤੇ ਬਰੂਕ ਦੇ ਪ੍ਰਮੋਸ਼ਨ ਨੇ ਟੀਮ ਦੇ ਬੈਟਿੰਗ ਆਰਡਰ ’ਚ ਬਹੁਤ ਭਰਮ ਪੈਦਾ ਕਰ ਦਿੱਤਾ ਸੀ। ਅੱਜ ਵੀ ਮੈਂ ਦਹੁਰਾਉਂਦਾ ਹਾਂ ਕਿ ਐਸਆਰਐਚ ਕਾਜਗ ’ਤੇ ਬਹੁਤ ਵਧੀਆ ਟੀਮ ਹੈ ਪਰ ਉਹ ਵਧੀਆ ਨਤੀਜੇ ਨਹੀਂ ਦੇ ਰਹੇ ਹਨ ਅਤੇ ਇਸਦਾ ਸਬੰਧ ਕ੍ਰਿਕੇਟ ਨਾਲ ਸਬੰਧਤ ਕਿਸੇ ਚੀਜ ਨਾਲ ਨਹੀਂ ਹੈ। ਤੁਸੀਂ ਮੁਕਾਬਲੇ ਨੂੰ ਕਿਵੇਂ ਦੇਖਦੇ ਹੋ, ਜਿਹੜਾ ਫੈਸਲਾ ਤੁਸੀਂ ਲੈਂਦੇ ਹੋ ਉਹ ਆਈਪੀਐਲ ਦਾ ਇੱਕ ਵੱਡਾ ਹਿੱਸਾ ਹੈ।’
ਇੱਕ ਹੋਰ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਸਕਾਟ ਸਟਾਯਰਿਸ ਨੇ ਵੀ ਸ਼ਰਮਾ ਦੇ ਨਾਲ ਓਪਨਿੰਗ ਕਰਨ ਦੇ ਐਸਆਰਐਚ ਦੇ ਫੈਸਲੇ ਨੂੰ ਲੈ ਕੇ ਖਾਨ ਦੇ ਨਾਲ ਸਹਿਮਤੀ ਜਤਾਈ। ਉਨ੍ਹਾਂ ਨੇ ਕਿਹਾ, ‘ਸ਼ਰਮਾ ਉਸ ਜਗ੍ਹਾ ’ਤੇ ਵਾਪਸ ਆ ਗਿਆ ਹੈ ਜਿੱਥੇ ਉਸਨੂੰ ਹੋਣਾ ਚਾਹੀਦਾ ਹੈ ਅਤੇ ਹੈਰੀ ਬਰੂਕ ਵੀ ਵਾਪਸ ਉਸ ਸਥਾਨ ’ਤੇ ਆ ਗਏ ਹਨ ਜਿੱਥੇ ਉਹ ਜਿਆਦਾ ਸਹਿਜ ਹਨ। ਉਨ੍ਹਾਂ ਨੇ ਘੱਟੋ ਘੱਟ ਆਪਣੀ ਗਲਤੀ ਤਾਂ ਸੁਧਾਰ ਲਈ।’
ਜਹੀਰ ਖਾਨ ਨੇ ਡੀਸੀ ਦੀ ਬੱਲੇਬਾਜੀ ਬਾਰੇ ਕਿਹਾ, ‘ਅੱਜ ਸਾਨੂੰ ਇੱਕ ਛੱਕਾ ਦੇਖਣ ਨੂੰ ਮਿਲਿਆ ਜਿਹੜਾ ਸਿਰਫ ਬਾਊਂਡਰੀ ਰੋਪ ’ਤੇ ਡਿੱਗਿਆ ਪਰ ਕੁਝ ਲੰਮੇਂ ਹਿੱਟ ਉਸਦੇ ਅੱਗੇ ਲੱਗੇ ਸਨ। ਉਨ੍ਹਾਂ ਨੇ ਅੱਜ ਫਿਲ ਸਾਲਟ ਤੋਂ ਓਪਨਿੰਗ ਕਰਵਾਈ ਅਤੇ ਮੈਂ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇਹ ਕਹਿੰਦਾ ਹਾਂ ਕਿ ਮਿਸ਼ੇਲ ਮਾਰਚ ਦੇ ਨਾਲ ਓਪਨਿੰਗ ਕਰਨਾ ਉਨ੍ਹਾਂ ਦੇ ਲਈ ਮਾੜਾ ਵਿਕਲਪ ਨਹੀਂ ਹੁੰਦਾ।’
ਚੇਨੰਈ ਸੂਪਰ ਕਿੰਗਸ ਐਤਵਾਰ ਨੂੰ ਦੁਪਿਹਰ 3:30 ਵਜੇ ਪੰਜਾਬ ਕਿੰਗਸ ਨਾਲ ਭਿੜੇਗੀ ਅਤੇ ਸ਼ਾਮੀ 7:30 ਵਜੇ ਮੁੰਬਈ ਇੰਡੀਅੰਸ ਦਾ ਸਾਹਮਣਾ ਰਾਜਸਥਾਨ ਰਾਇਲਸ ਦੇ ਨਾਲ ਹੋਵੇਗਾ।












