ਅਮਰੀਕਾ ਦੀ ਟੀਮ ਟੀ-20 ਵਿਸ਼ਵ ਕੱਪ ਦੇ ਸੁਪਰ 8 ਦੌਰ ‘ਚ ਇੰਗਲੈਂਡ ਖਿਲਾਫ 115 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ 116 ਦੌੜਾਂ ਦਾ ਟੀਚਾ ਰੱਖਿਆ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਅਮਰੀਕੀ ਟੀਮ 18.5 ਓਵਰ ਹੀ ਖੇਡ ਸਕੀ।
ਦੌੜਾਂ ਦਾ ਪਿੱਛਾ ਕਰਨ ਦੇ 4 ਓਵਰਾਂ ਬਾਅਦ ਇੰਗਲੈਂਡ ਦਾ ਸਕੋਰ 32/0 ਹੈ। ਫਿਲ ਸਾਲਟ ਅਤੇ ਜੋਸ ਬਟਲਰ ਕ੍ਰੀਜ਼ ‘ਤੇ ਹਨ।ਇੰਗਲੈਂਡ ਲਈ ਕ੍ਰਿਸ ਜਾਰਡਨ ਨੇ ਹੈਟ੍ਰਿਕ ਲਈ। ਉਸ ਨੇ 19ਵੇਂ ਓਵਰ ਵਿੱਚ ਕੋਰੀ ਐਂਡਰਸਨ, ਅਲੀ ਖਾਨ, ਨੋਸ਼ਤੁਸ਼ ਕੇਨਜਿਗੇ ਅਤੇ ਸੌਰਭ ਨੇਤਰਵਲਕਰ ਦੀਆਂ ਵਿਕਟਾਂ ਲਈਆਂ। ਉਹ ਇਸ ਵਿਸ਼ਵ ਕੱਪ ਵਿੱਚ ਹੈਟ੍ਰਿਕ ਲੈਣ ਵਾਲੇ ਦੂਜੇ ਗੇਂਦਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਪੈਟ ਕਮਿੰਸ ਦੋ ਵਾਰ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ।
ਬ੍ਰਿਜਟਾਊਨ ‘ਚ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਅਮਰੀਕਾ ਲਈ ਨਿਤੀਸ਼ ਕੁਮਾਰ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ। ਕੋਰੀ ਐਂਡਰਸਨ ਨੇ 29 ਦੌੜਾਂ ਦੀ ਪਾਰੀ ਖੇਡੀ। ਜੌਰਡਨ ਤੋਂ ਇਲਾਵਾ ਆਦਿਲ ਰਾਸ਼ਿਦ ਅਤੇ ਸੈਮ ਕੁਰਾਨ ਨੇ 2-2 ਵਿਕਟਾਂ ਲਈਆਂ, ਜਦਕਿ ਰੀਸ ਟਾਪਲੀ ਅਤੇ ਲਿਆਮ ਲਿਵਿੰਗਸਟੋਨ ਨੂੰ ਇਕ-ਇਕ ਵਿਕਟ ਮਿਲੀ।
----------- Advertisement -----------
ਅਮਰੀਕਾ ਸੁਪਰ-8 ‘ਚ 115 ਦੌੜਾਂ ‘ਤੇ ਆਲ ਆਊਟ
Published on
----------- Advertisement -----------

----------- Advertisement -----------