ਹਰਿਆਣਾ ਦੇ ਰੋਹਤਕ ‘ਚ ਕੁਝ ਲੋਕਾਂ ਵੱਲੋਂ ਕਬੱਡੀ ਖਿਡਾਰੀ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਹੈ। ਕਬੱਡੀ ਖਿਡਾਰੀ ਰਵੀ ਨੂੰ ਇਸ ਹਮਲੇ ਵਿਚ ਗੰਭੀਰ ਸੱਟਾਂ ਲੱਗੀਆਂ ਹਨ। ਉਹ ਪੀਜੀਆਈ ਵਿੱਚ ਦਾਖ਼ਲ ਹੈ ਅਤੇ ਹਾਲੇ ਤੱਕ ਉਸ ਨੂੰ ਹੋਸ਼ ਨਹੀਂ ਆਇਆ। ਜਾਣਕਾਰੀ ਅਨੁਸਾਰ ਮਾਮਲਾ ਦਰਜ ਕਰਨ ਤੋਂ ਬਾਅਦ ਵੀ ਪੁਲਿਸ ਅਜੇ ਤੱਕ ਮੁਲਜ਼ਮਾਂ ਨੂੰ ਫੜ ਨਹੀਂ ਸਕੀ। ਸ਼ਨੀਵਾਰ ਨੂੰ ਖਿਡਾਰੀ ਦੇ ਪਿਤਾ ਅਤੇ ਪਿੰਡ ਦੇ ਹੋਰ ਲੋਕ ਰੋਹਤਕ ਦੇ ਐੱਸਪੀ ਦਫ਼ਤਰ ਪੁੱਜੇ ਅਤੇ ਇਨਸਾਫ਼ ਦੀ ਗੁਹਾਰ ਲਗਾਈ।
ਉਕਤ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਬਣੀਆਣੀ ਦੇ ਵਸਨੀਕ ਰਣਧੀਰ ਨੇ ਦੱਸਿਆ ਕਿ ਉਸ ਦਾ 20 ਸਾਲਾ ਲੜਕਾ ਰਵੀ ਕਬੱਡੀ ਦਾ ਸੂਬਾ ਪੱਧਰੀ ਖਿਡਾਰੀ ਹੈ। ਇੱਕ ਸਾਲ ਪਹਿਲਾਂ ਉਸ ਨੇ ਇੱਕ ਵੱਡੇ ਟੂਰਨਾਮੈਂਟ ਵਿੱਚ ਮੈਡਲ ਜਿੱਤਿਆ ਸੀ ਜਿਸ ਕਾਰਨ ਉਸ ਨੂੰ ਪਿੰਡ ਵਿੱਚ ਸਨਮਾਨਿਤ ਕੀਤਾ ਗਿਆ ਸੀ। ਉਦੋਂ ਤੋਂ ਹੀ ਪਿੰਡ ਦੇ ਕੁਝ ਉੱਚ ਜਾਤੀ ਦੇ ਲੋਕਾਂ ਨੇ ਉਸ ਨਾਲ ਦੁਸ਼ਮਣੀ ਵਿੱਢ ਲਈ। ਅੱਜ ਪੁੱਤਰ ਰਵੀ ਪਿੰਡ ‘ਚ ਦੁਕਾਨ ਦੇ ਕੋਲ ਖੜ੍ਹਾ ਸੀ ਤਾਂ ਪਿੰਡ ਦੇ ਹੀ ਕੁੱਝ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਹੁਣ ਹੁਣ ਹਸਪਤਾਲ ਦਾਖਿਲ ਹੈ ਉਧਰ ਪੁਲਸ ਥਾਣਾ ਕਲਾਨੌਰ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
----------- Advertisement -----------
ਰੋਹਤਕ ‘ਚ ਕਬੱਡੀ ਖਿਡਾਰੀ ‘ਤੇ ਜਾਨਲੇਵਾ ਹਮਲਾ
Published on
----------- Advertisement -----------
----------- Advertisement -----------