ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਆਈਸੀਸੀ ਨੇ ਵਨਡੇ ਕ੍ਰਿਕਟਰ ਆਫ ਦਿ ਈਅਰ ਚੁਣਿਆ ਹੈ। ਬਾਬਰ ਨੂੰ ਲਗਾਤਾਰ ਦੂਜੀ ਵਾਰ ਵਨਡੇ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਔਰਤਾਂ ‘ਚ ਨੈਟ ਸਕਾਈਵਰ ਨੇ ਇਹ ਖਿਤਾਬ ਜਿੱਤਿਆ ਹੈ। ਦੱਸ ਦਈਏ ਕਿ ਬਾਬਰ ਆਜ਼ਮ ਨੇ ਪਿਛਲੇ ਸਾਲ ਵੀ ਇਹ ਐਵਾਰਡ ਜਿੱਤਿਆ ਸੀ। 2022 ਵਿੱਚ, ਬਾਬਰ ਆਜ਼ਮ ਨੇ ਤਿੰਨ ਸੈਂਕੜੇ ਅਤੇ ਪੰਜ ਅਰਧ ਸੈਂਕੜਿਆਂ ਦੀ ਮਦਦ ਨਾਲ ਨੌਂ ਵਨਡੇ ਮੈਚਾਂ ਵਿੱਚ ਕੁੱਲ 679 ਦੌੜਾਂ ਬਣਾਈਆਂ। ਉਸ ਦੀ ਔਸਤ 84.87 ਰਹੀ। ਉਹ ਜੁਲਾਈ 2021 ਤੋਂ ਆਈਸੀਸੀ ਰੈਂਕਿੰਗ ਵਿੱਚ ਦੁਨੀਆ ਦਾ ਨੰਬਰ ਇੱਕ ਬੱਲੇਬਾਜ਼ ਬਣਿਆ ਹੋਇਆ ਹੈ। ਇਸ ਸਾਲ ਉਸ ਨੇ ਆਸਟਰੇਲੀਆ ਖਿਲਾਫ 114 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਜਿੱਤ ਦਰਜ ਕਰਕੇ ਸੀਰੀਜ਼ ਬਰਾਬਰ ਕਰ ਲਈ।
ਦੱਸ ਦਈਏ ਕਿ ਆਈਸੀਸੀ ਵੱਲੋ ਸਾਲ 2022 ਲਈ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਜਾ ਰਹੀ ਹੈ। ਅੱਜ ਸ਼ਾਮ ਤੱਕ ਸਾਰੇ ਪੁਰਸਕਾਰਾਂ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਹੁਣ ਤੱਕ ICC ਨੇ ਵਨਡੇ ਅਤੇ ਟੀ-20 ਲਈ ਮਹਿਲਾ ਅਤੇ ਪੁਰਸ਼ ਟੀਮ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੁਰਸ਼ਾਂ ਦੀ ਟੈਸਟ ਟੀਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਪੁਰਸ਼ ਅਤੇ ਮਹਿਲਾ ਵਿੱਚ ਟੀ-20 ਕ੍ਰਿਕਟਰ ਆਫ ਦਿ ਈਅਰ ਬਣਨ ਵਾਲੇ ਖਿਡਾਰੀਆਂ ਦਾ ਵੀ ਐਲਾਨ ਕੀਤਾ ਗਿਆ ਹੈ। ਸਾਲ ਦੇ ਉੱਭਰਦੇ ਕ੍ਰਿਕਟਰ ਨੂੰ ਵੀ ਪੁਰਸ਼ ਅਤੇ ਮਹਿਲਾ ਖਿਡਾਰੀਆਂ ਵਿੱਚੋਂ ਚੁਣਿਆ ਗਿਆ ਹੈ।
----------- Advertisement -----------
ਬਾਬਰ ਆਜ਼ਮ ਲਗਾਤਾਰ ਦੂਜੀ ਵਾਰ ਬਣੇ ਵਨਡੇ ਕ੍ਰਿਕਟਰ ਆਫ ਦਿ ਈਅਰ
Published on
----------- Advertisement -----------
----------- Advertisement -----------












