November 15, 2026, 10:37 am
----------- Advertisement -----------
HomeNewsBreaking Newsਪ੍ਰਭਸਿਮਰਨ ਨੂੰ 40-50 ਰਨਾਂ ਤੋਂ ਅੱਗੇ ਜਾ ਕੇ 100 ਦੇ ਜਾਦੂਈ ਆਂਕੜੇ...

ਪ੍ਰਭਸਿਮਰਨ ਨੂੰ 40-50 ਰਨਾਂ ਤੋਂ ਅੱਗੇ ਜਾ ਕੇ 100 ਦੇ ਜਾਦੂਈ ਆਂਕੜੇ ਨੂੰ ਛੂੰਹਦਾ ਦੇਖਣਾ ਬਹੁਤ ਵਧੀਆ ਲੱਗਿਆ : ਬ੍ਰੇਟ ਲੀ

Published on

----------- Advertisement -----------

ਚੰਡੀਗੜ੍ਹ, 14 ਮਈ 2023 – ਪੰਜਾਬ ਕਿੰਗਸ ਨੇ ਸ਼ਨੀਵਾਰ ਰਾਤ ਨੂੰ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਦੇ ਮੈਚ ਨੰਬਰ 59 ’ਚ ਦਿੱਲੀ ਕੈਪੀਟਲਸ ਨੂੰ 31 ਰਨਾਂ ਨਾਲ ਹਰਾ ਕੇ ਪਲੇਆਫ ਦੀਆਂ ਆਪਣੀਆਂ ਆਸਾਂ ਨੂੰ ਜਿੰਦਾ ਰੱਖਿਆ। ਦੂਜੇ ਪਾਸੇ ਡੀਸੀ ਦੀ ਇਸ ਹਾਰ ਦਾ ਮਤਲਬ ਸੀ ਕਿ ਉਹ ਹੁਣ ਪਲੇਆਫ ਹਫਤੇ ’ਚ ਅੱਗੇ ਨਹੀਂ ਵਧ ਸਕੇਗੀ।

ਪ੍ਰਭਸਿਮਰਨ ਸਿੰਘ (103 ਰਨ, 65 ਬਾਲਾਂ, 10X4, 6X6) ਦੇ ਸ਼ਾਨਦਾਰ ਸੈਂਕੜੇ ਦੇ ਦਮ ’ਤੇ ਕਿੰਗਸ ਨੇ ਜਿੱਤ ਦੇ ਲਈ 168 ਰਨਾਂ ਦਾ ਮੁਸ਼ਕਿਲ ਟਾਰਗੇਟ ਨਿਰਧਾਰਿਤ ਕੀਤਾ। ਜਵਾਬ ’ਚ ਡੀਸੀ ਆਪਣੇ 20 ਓਵਰਾਂ ’ਚ ਅੱਠ ਵਿਕਟਾਂ ’ਤੇ 136 ਰਨ ਹੀ ਬਣਾ ਸਕੀ। ਮੇਜਬਾਨ ਦੀ ਪਾਰੀ ਨੂੰ ਤਹਿਸ ਨਹਿਸ ਕਰਨ ਵਾਲੇ ਸਭ ਤੋਂ ਪ੍ਰਮੁੱਖ ਸਪਿਨਰ ਹਰਪ੍ਰੀਤ ਬਰਾੜ ਸਨ, ਜਿਨ੍ਹਾਂ ਨੇ ਚਾਰ ਓਵਰਾਂ ’ਚ 30 ਰਨਾਂ ’ਤੇ 4 ਵਿਕਟਾਂ ਹਾਸਲ ਕੀਤੀਆਂ, ਜਦੋਂ ਕਿ ਦੂਜੇ ਸਪਿਨਰ ਰਾਹੁਲ ਚਾਹਰ ਨੇ ਆਪਣੇ ਚਾਰ ਓਵਰਾਂ ’ਚ 16 ਰਨ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਇਨ੍ਹਾਂ ਦੋਵਾਂ ਸਪਿਨਰਾਂ ਨੇ ਮੁਕਾਬਲੇ ਨੂੰ ਉਸ ਸਮੇਂ ਪੀਬੀਕੇਐਸ ਦੇ ਪਾਸੇ ਮੋੜਿਆ, ਜਦੋਂ ਮੇਜਬਾਨ ਟੀਮ ਟਾਰਗੇਟ ਦੇ ਵੱਲ ਵਧਦੀ ਹੋਈ ਲੱਗ ਰਹੀ ਸੀ।

ਸਲਾਮੀ ਬੱਲੇਬਾਜ ਡੇਵਿਡ ਵਾਰਨਰ (54 ਰਨ, 27 ਬਾਲਾਂ, 10X4, 1X6) ਅਤੇ ਫਿਲ ਸਾਲਟ (21 ਰਨ, 17 ਬਾਲਾਂ, 3X4) ਨੇ ਡੀਸੀ ਨੂੰ ਸੱਤਵੇਂ ਓਵਰ ’ਚ 69 ਰਨ ਤੱਕ ਪਹੁੰਚਾ ਦਿੱਤਾ ਸੀ ਪਰ ਇਸ ਸਕੋਰ ’ਤੇ ਇਸ ਸਾਂਝੇਦਾਰੀ ਦੇ ਟੁੱਟਦੇ ਹੀ ਕੈਪੀਟਲਸ ਦੇ ਲਈ ਦਿੱਲੀ ਦੂਰ ਹੋ ਗਈ। ਇਸ ਜਿੱਤ ਦੇ ਬਾਅਦ ਪੰਜਾਬ ਕਿੰਗਸ 12 ਮੈਚਾਂ ’ਚ 12 ਅੰਕ ਲੈ ਕੇ ਛੇਵੇਂ ਨੰਬਰ ਤੇ ਹੈ। ਉੱਥੇ ਹੀ ਡੀਸੀ 12 ਮੈਚਾਂ ’ਚ 8 ਅੰਕਾਂ ਦੇ ਨਾਲ ਲੜੀ ’ਚ ਸਭ ਤੋਂ ਹੇਠਲੇ ਦਸਵੇਂ ਸਥਾਨ ’ਤੇ ਹੈ।

ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਬ੍ਰੇਟ ਲੀ ਨੇ ਕਿਹਾ, ‘ਉਨ੍ਹਾਂ ਨੇ ਖੂਬਸੂਰਤ ਬੈਟਿੰਗ ਕੀਤੀ। ਕੀ ਉਹ ਨਹੀਂ ਸੀ? ਅਸਲ ’ਚ ਉਨ੍ਹਾਂ ਨੇ ਅੱਜ ਰਾਤੀ ਛੇ ਛੱਕੇ ਮਾਰੇ। ਉਨ੍ਹਾਂ ਨੇ ਬਾਲਰਾਂ ਦੀ ਧੁਲਾਈ ਕੀਤੀ ਅਤੇ ਸਪਿਨਰਾਂ ਦੇ ਖਿਲਾਫ ਬਹੁਤ ਵਧੀਆ ਤਰੀਕੇ ਨਾਲ ਸਵੀਪ ਮਾਰੇ ਅਤੇ ਉਨ੍ਹਾਂ ਨੂੰ ਕਈ ਮੌਕਿਆਂ ’ਤੇ ਕ੍ਰੀਜ ’ਤੇ ਕਦਮਾਂ ਦੀ ਵਰਤੋਂ ਕਰਨ ਦਾ ਮੌਕਾ ਮਿਲਿਆ। ਇਸ ਲਈ ਮੇਰੇ ਲਈ ਇਸ ਵਿਕਟ ’ਤੇ ਖੇਡਣ ਦਾ ਇਹੀ ਸਭ ਤੋਂ ਵਧੀਆ ਤਰੀਕਾ ਹੈ। ਉਨ੍ਹਾਂ ਨੂੰ 40 ਅਤੇ 50 ਰਨਾਂ ਤੋਂ ਅੱਗੇ ਵਧ ਕੇ 100 ਦੇ ਜਾਦੂਈ ਆਂਕੜੇ ਤੱਕ ਜਾਂਦੇ ਹੋਏ ਦੇਖ ਕੇ ਵਧੀਆ ਲੱਗਿਆ, ਇਸ ਲਈ ਉਨ੍ਹਾਂ ਨੂੰ ਅਤੇ ਪੰਜਾਬ ਕਿੰਗਸ ਨੂੰ ਵੀ ਵਧਾਈ।’

ਪਟੇਲ ਨੇ ਬਰਾੜ ਦੇ ਅਨੁਸ਼ਾਸਿਤ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਉਹ ਬਹੁਤੀ ਵਧੀਆ ਨਹੀਂ ਸੀ, ਪਰ ਜੇਕਰ ਤੁਸੀਂ ਉਸਦੇ ਬਾਅਦ ਸਾਰੀਆਂ ਬਾਲਾਂ ਨੂੰ ਦੇਖੋ, ਉਹ ਸਟੰਪਸ ’ਤੇ ਹਿੱਟ ਕਰ ਰਹੇ ਸਨ। ਮਨੀਸ਼ ਪਾਂਡੇ ਬੋਲਡ ਹੋ ਗਏ, ਡੇਵਿਡ ਵਾਰਨਰ ਐਲਬੀਡਬਲਿਊ ਹੋ ਗਏ। ਮੈਨੂੰ ਲੱਗਦਾ ਹੈ ਕਿ ਇਸ ਵਿਕਟ ’ਚ ਇਹ ਸਭ ਤੋਂ ਮਹੱਤਵਪੂਰਣ ਪਹਿਲੂ ਹੈ, ਜਦੋਂ ਬਾਲ ਹੇਠਾਂ ਰਹਿ ਰਹੀ ਹੋਵੇ ਅਤੇ ਟਰਨ ਵੀ ਥੋੜਾ ਜਿਹਾ ਕਰ ਰਹੀ ਹੋਵੇ, ਤਾਂ ਜੇਕਰ ਤੁਸੀਂ ਸਟੰਪਸ ’ਤੇ ਬਾÇਲੰਗ ਕਰਦੇ ਹੋ ਤਾਂ ਤੁਹਾਡੇ ਕੋਲ ਵਿਕਟ ਲੈਣ ਦੀ ਜਿਆਦਾ ਸੰਭਵਾਨਾ ਹੁੰਦੀ ਹੈ ਅਤੇ ਜੇਕਰ ਇਹ ਥੋੜਾ ਵੀ ਟਰਨ ਹੁੰਦੀ ਹੈ, ਤਾਂ ਐਲਬੀਡਬਲਿਊ ਹੋਣ ਦੀ ਸੰਭਾਵਨਾ ਹੁੰਦੀ ਹੈ।’

ਐਤਵਾਰ ਨੂੰ ਦੁਪਿਹਰ 3:30 ਵਜੇ ਰਾਜਸਥਾਨ ਰਾਇਲਸ ਦਾ ਸਾਹਮਣਾ ਰਾਇਲ ਚੈਲੇਂਜਰਸ ਬੰਗਲੌਰ ਦੇ ਨਾਲ ਹੋਵੇਗਾ ਅਤੇ ਸ਼ਾਮੀ 7:30 ਵਜੇ ਚੇਨੰਈ ਸੂਪਰ ਕਿੰਗਸ ਦੀ ਭਿੜਤ ਕਲਕੱਤਾ ਨਾਈਟ ਰਾਈਡਰਸ ਦੇ ਨਾਲ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗੌੜੇ ਲਲਿਤ ਮੋਦੀ ਨੂੰ ਮਿਲੀ ਬ੍ਰਿਟਿਸ਼ ਨਾਗਰਿਕਤਾ, ਖੁਦ ਕੀਤਾ ਖੁਲਾਸਾ, ਜਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

 ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੰਸਥਾਪਕ ਲਲਿਤ ਮੋਦੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ।...

ਮੈਡ ਸੰਧੂ ਕਤਲ ਮਾਮਲੇ ‘ਚ ਦੂਜਾ ਫਰਾਰ ਸ਼ੂਟਰ ਗ੍ਰਿਫਤਾਰ, ਪੁਲਿਸ ਦੇ ਵੱਡੇ ਸਨਸਨੀਖੇਜ਼ ਖੁਲਾਸੇ !

ਅੰਮ੍ਰਿਤਸਰ: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸੰਗਠਿਤ...

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...