May 13, 2026, 10:42 am
----------- Advertisement -----------
HomeNewsNational-InternationalSRH ਬਾਰੇ ਬੋਲੇ ਆਕਾਸ਼ ਚੋਪੜਾ, ਕਿਹਾ- ਅਜਿਹਾ ਲੱਗਦਾ ਹੈ ਕਿ ਉਹ ਟਾਰਗੇਟ...

SRH ਬਾਰੇ ਬੋਲੇ ਆਕਾਸ਼ ਚੋਪੜਾ, ਕਿਹਾ- ਅਜਿਹਾ ਲੱਗਦਾ ਹੈ ਕਿ ਉਹ ਟਾਰਗੇਟ ਦਾ ਪਿੱਛਾ ਕਰਨਾ ਭੁੱਲ ਗਏ

Published on

----------- Advertisement -----------

ਦਿੱਲੀ ਕੈਪੀਟਲਸ ਦੇ ਪੱਖ ’ਚ ਕਿਸਮਤ ਦਾ ਪਹੀਆ ਘੁੰਮ ਰਿਹਾ ਹੈ, ਕਿਉਂਕਿ ਡੇਵਿਡ ਵਾਰਨਰ ਦੀ ਅਗਵਾਈ ’ਚ ਟੀਮ ਨੇ ਸੋਮਵਾਰ ਨੂੰ ਸ਼ਾਮੀ ਖੇਡੇ ਗਏ ਟਾਟਾ ਆਈਪੀਐਲ 2023 ਦੇ ਮੈਚ ਨੰਬਰ 34 ’ਚ ਬਹੁਤ ਅਨੁਸ਼ਾਸਿਤ ਗੇਂਦਬਾਜ਼ੀ ਕਰਦੇ ਹੋਏ ਮੇਜਬਾਨ ਸਨਰਾਈਜਰਸ ਹੈਦਰਾਬਾਦ ਨੂੰ ਸੱਤ ਰਨਾਂ ਨਾਲ ਹਰਾ ਦਿੱਤਾ। ਡੀਸੀ ਨੇ 144 ਰਨਾਂ ਦੇ ਮਾਮੂਲੀ ਸਕੋਰ ਦਾ ਬਚਾਅ ਕਰਦੇ ਹੋਏ ਐਸਆਰਐਚ ਨੂੰ ਛੇ ਵਿਕਟਾਂ ’ਤੇ 137 ਰਨਾਂ ’ਤੇ ਰੋਕ ਦਿੱਤਾ ਅਤੇ ਲਗਾਤਾਰ ਪੰਜ ਹਾਰਾਂ ਦੇ ਬਾਅਦ ਲਗਾਤਾਰ ਦੂਜੀ ਜਿੱਤ ਦਰਜ ਕੀਤੀ।

ਅਕਸ਼ਰ ਪਟੇਲ (2/21) ਅਤੇ ਕੁਲਦੀਪ ਯਾਦਵ (1/22) ਦੀ ਸਪਿਨਰ ਜੋੜੀ ਇੱਕ ਵਾਰ ਫਿਰ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੀ ਨਜਰ ਆਈ, ਜਦੋਂ ਕਿ ਅਨੁਭਵੀ ਤੇਜ ਬਾਲਰ ਇਸ਼ਾਂਤ ਸ਼ਰਮਾ ਨੇ ਆਪਣਾ ਦੂਜਾ ਮੈਚ ਖੇਡਦੇ ਹੋਏ ਤਿੰਨ ਓਵਰਾਂ ’ਚ 1/18 ਦੇ ਆਂਕੜੇ ਦੇ ਨਾਲ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਐਸਆਰਐਚ ਦੇ ਸਲਾਮੀ ਬੱਲੇਬਾਜ ਮਯੰਕ ਅਗਰਵਾਲ ਨੇ 49 ਰਨ ਬਣਾ ਕੇ ਆਪਣੀ ਟੀਮ ਨੂੰ ਮਜਬੂਤ ਹਾਲਾਤਾਂ ’ਚ ਰੱਖਿਆ ਸੀ ਪਰ ਉਹ ਪਟੇਲ ਦੀ ਬਾਲ ਨੂੰ ਮੈਦਾਨ ਦੇ ਬਾਹਰ ਪਹੁੰਚਣ ਦੀ ਕੋਸ਼ਿਸ਼ ’ਚ ਆਊਟ ਹੋ ਗਏ। ਇਸਦੇ ਬਾਅਦ ਮੇਜਬਾਨਾਂ ਨੇ ਲਯ ਖੋ ਦਿੱਤੀ ਅਤੇ ਆਪਣੇ ਵਿਰੋਧੀਆਂ ਨੂੰ ਮੁਕਾਬਲੇ ’ਚ ਵਾਪਸੀ ਦਾ ਮੌਕਾ ਦੇ ਦਿੱਤਾ। ਐਸਆਰਐਚ ਦੇ ਲਈ ਇਸ ਹਾਰ ਦਾ ਮਤਲਬ ਇਹ ਵੀ ਸੀ ਕਿ ਤੇਜ ਗੇਂਦਬਾਜ ਭੁਵਨੇਸ਼ਵਰ ਕੁਮਾਰਦਾ 4-0-11-2 ਦਾ ਸ਼ਾਨਦਾਾਰ ਪ੍ਰਦਰਸ਼ਨ ਉਸਦੇ ਕੰਮ ਨਹੀਂ ਆਇਆ।

ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਆਕਾਸ਼ ਚੋਪੜਾ ਨੇ ਐਸਆਰਐਚ ਵੱਲੋਂ ਟਾਰਗੇਟ ਦਾ ਖਰਾਬ ਢੰਗ ਨਾਲ ਪਿੱਛਾ ਕਰਨ ’ਤੇ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ, ‘ਇਹ ਪਤਾ ਲਗਾਉਣਾ ਮੁਸ਼ਕਿਲ ਸੀ ਕਿ ਕਿਹੜੀ ਟੀਮ ਜਿੱਤੀ ਅਤੇ ਕਿਹੜੀ ਟੀਮ ਹਾਰੀ। ਇਸ ਮੈਚ ’ਚ ਹੈਦਰਾਬਾਦ ਹਾਰੀ ਜਾਂ ਫਿਰ ਡੀਸੀ ਜਿੱਤੀ? ਮੈਚ ਐਨਾ ਲੰਮਾਂ ਖਿੱਚਣ ਦੇ ਪਿੱਛੇ ਕੋਈ ਲਾਜਿਕ ਨਹੀਂ ਸੀ। ਉਹ ਸੱਤ ਰਨਾਂ ਨਾਲ ਮੈਚ ਹਾਰ ਗਏ ਜਦੋਂ ਕਿ ਤੁਹਾਡੇ ਕੋਲ ਚਾਰ ਵਿਕਟਾਂ ਬਾਕੀ ਸਨ। ਇਹ ਜਾਣਦੇ ਹੋਏ ਕਿ ਅਸੀਂ ਥੱਕ ਰਹੇ ਹਾਂ ਕਿ ਮੈਂ 18ਵੇਂ ਓਵਰ ਤੱਕ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਲਵਾਂਗਾ, ਪਰ ਉਹ ਅਜਿਹਾ ਨਹੀਂ ਕਰ ਸਕੇ। ਇਹ ਮੈਚ 18ਵੇਂ ਜਾਂ 19ਵੇਂ ਓਵਰ ’ਚ ਕਿਉਂ ਨਹੀਂ ਖਤਮ ਹੋਇਆ? ਅਜਿਹਾ ਇਸ ਲਈ ਹੈ ਕਿ ਉਹ ਗਤੀ ਦੇ ਨਾਲ ਨਹੀਂ ਖੇਡਦੇ ਹਨ। ਮੈਨੂੰ ਨਹੀਂ ਪਤਾ ਕਿ ਕੀ ਚੱਲ ਰਿਹਾ ਸੀ, ਪਰ ਇਹ ਇੱਕ ਅਲੱਗ ਤਰ੍ਹਾਂ ਦਾ ਰਨ ਚੇਜ ਸੀ। ਅਜਿਹਾ ਲੱਗਦਾ ਹੈ ਕਿ ਉਹ ਰਨ ਚੇਜ ਕਰਨਾ ਭੁੱਲ ਗਏ ਹਨ।’

ਹਾਲਾਂਕਿ ਚੋਪੜਾ ਨੇ ਅਗਰਵਾਲ ਦੇ ਬੈਟਿੰਗ ਸ਼ੋਅ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਅੱਜ ਰਾਤ ਸਿਰਫ ਮਯੰਕ ਉਹ ਬੱਲੇਬਾਜ ਸਨ, ਜਿਨ੍ਹਾਂ ਨੇ ਰਨ ਬਣਾਏ। ਉਨ੍ਹਾਂ ਨੇ ਵਧੀਆ ਬੈਟਿੰਗ ਕੀਤੀ ਅਤੇ ਉਹ ਆਕ੍ਰਾਮਕ ਸਨ। 39 ਬਾਲਾਂ ’ਚ 49 ਰਨ ਹੁਣ ਵੀ ਖਰਾਬ ਵਾਪਸੀ ਨਹੀਂ ਹੈ। ਇੱਕ ਸਿਰੇ ’ਤੇ ਟਿਕੇ ਰਹਿ ਕੇ ਤੁਸੀਂ ਟੀਮ ਦੀ ਪਾਰੀ ਨੂੰ ਜੀਵਿਤ ਰੱਖਦੇ ਹੋ ਅਤੇ ਉਨ੍ਹਾਂ ਦਾ ਇਰਾਦਾ ਵਧੀਆ ਸੀ। ਉਹ ਸਪਿਨ ਬਾÇਲੰਗ ਦੇ ਖਿਲਾਫ ਥੌੜਾ ਸੰਘਰਸ਼ ਕਰ ਰਹੇ ਸਨ ਅਤੇ ਪੰਜਵੀਂ ਵਾਰ ਕਿਸੇ ਸਪਿਨਰ ਦੇ ਹੱਥੀਂ ਆਊਟ ਹੋਏ। ਫਿਲਹਾਲ, ਉਨ੍ਹਾਂ ਨੇ ਵਧੀਆ ਕੰਮ ਕੀਤਾ। ਪਰ ਬਾਕੀ ਸਾਰੇ ਕੀ ਕਰ ਰਹੇ ਸਨ? ਹੈਰੀ ਬਰੂਕ ਓਪਨਿੰਗ ਕਰ ਰਹੇ ਸਨ ਪਰ ਕੀ ਇਹ ਟੀਮ ਦੇ ਲਈ ਸਹੀ ਕਦਮ ਸੀ। ਇਹ ਕੁਝ ਅਜਿਹੀ ਮੁਸ਼ਕਿਲ ਹੈ ਜਿਸਨੂੰ ਉਹ ਹਾਲੇ ਤੱਕ ਨਹੀਂ ਸਮਝ ਪਾਏ ਹਨ। ਅਭਿਸ਼ੇਕ ਸ਼ਰਾ ਵਧੀਆ ਕਰ ਰਹੇ ਸਨ ਪਰ ਹੁਣ ਉਹ ਨੰਬਰ 4 ’ਤੇ ਬੱਲਬਾਜੀ ਕਰਦੇ ਹਨ। ਜੇਕਰ ਬੱਲੇਬਾਜੀ ਕ੍ਰਮ ਉਲਟਾ-ਪੁਲਟਾ ਕਰ ਦਿੱਤਾ ਜਾਵੇ, ਤਾਂ ਸ਼ੁਰੂਆਤ ਗਲਤ ਹੀ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ

*ਚੰਡੀਗੜ੍ਹ, 12 ਮਈ 2026*ਆਮ ਆਦਮੀ ਪਾਰਟੀ (ਆਪ) ਦੀਆਂ ਲੋਕ-ਪੱਖੀ ਨੀਤੀਆਂ ਅਤੇ ਪ੍ਰਸ਼ਾਸਨ ਤੋਂ ਪ੍ਰਭਾਵਿਤ...

ਅਪਰਾਧ ਸੁਲਝਾਉਣ ਤੋਂ ਲੈ ਕੇ ਅਪਰਾਧੀਆਂ ‘ਤੇ ਨਜ਼ਰ ਰੱਖਣ ਤੱਕ — ਪੰਜਾਬ ਪੁਲਿਸ ਲਈ ਆਧੁਨਿਕ ਹਥਿਆਰ ਬਣਿਆ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ (ICCC)

ਮੋਹਾਲੀ, 12 ਮਈ 2026:ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ...

ਪੰਜਾਬੀ ਆਪਣੀ ਮਾਂ ਬੋਲੀ ‘ਤੇ ਕਿਸੇ ਵੀ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ: ਬਲਤੇਜ ਪੰਨੂ

*ਚੰਡੀਗੜ੍ਹ, 12 ਮਈ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਪੰਜਾਬੀ ਨਾ ਲਿਖਣ ‘ਤੇ ਪੰਜਾਬ ਯੂਨੀਵਰਸਿਟੀ ‘ਚ ਨਵਾਂ ਵਿਵਾਦ, ਯੂਨੀਵਰਸਿਟੀ ਕੈਂਪਸ ‘ਚ ਨੇਮ ਪਲੇਟਾਂ ‘ਤੇ ਮਲੀ ਕਾਲਖ!

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਨਵਾਂ ਵਿਵਾਦ ਹੋ ਗਿਆ...

UP ‘ਚ ਪੁਲਿਸ ਵੱਲੋਂ ਰਿਟਾਇਰਡ ਫੌਜੀ ਦਾ ਐਨਕਾਊਂਟਰ, 26 ਘੰਟਿਆਂ ‘ਚ ਕੀਤੇ ਸਨ 3 ਕਤਲ

ਯੂਪੀ ਵਿੱਚ ਚੱਲਦੀ ਰੇਲਗੱਡੀ ਅਤੇ ਇੱਕ ਹਸਪਤਾਲ ਵਿੱਚ ਤਿੰਨ ਕਤਲ ਕਰਨ ਵਾਲਾ ਇੱਕ ਸਾਈਕੋ...

ਭਾਈ ਜਗਤਾਰ ਸਿੰਘ ਹਵਾਰਾ ਨੇ ਮੰਗੀ ਚਾਰ ਹਫ਼ਤਿਆਂ ਦੀ ਪੈਰੋਲ

ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਵੱਲੋਂ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਮੰਗੀ ਗਈ...

NTA ਨੇ NEET UG ਪ੍ਰੀਖਿਆ ਕੀਤੀ ਰੱਦ, CBI ਕਰੇਗੀ ਪੇਪਰ ਲੀਕ ਮਾਮਲੇ ਦੀ ਜਾਂਚ, ਇਸੇ ਮਹੀਨੇ ਹੋਇਆ ਸੀ ਪੇਪਰ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET (UG) 2026 ਪ੍ਰੀਖਿਆ ਰੱਦ ਕਰ ਦਿੱਤੀ ਹੈ। ਪੇਪਰ...

*ਸ੍ਰੀ ਮੁਕਤਸਰ ਸਾਹਿਬ ਵਿੱਚ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ...