October 3, 2026, 5:56 am
----------- Advertisement -----------
HomeNewsLatest NewsIPL 2023 ਰਾਸ਼ਿਦ ਖਾਨ ਬਾਰੇ ਬ੍ਰੈਟ ਲੀ ਬੋਲੇ ਕਿ "ਉਹ ਬਹੁਤ ਚਤੁਰਾਈ...

IPL 2023 ਰਾਸ਼ਿਦ ਖਾਨ ਬਾਰੇ ਬ੍ਰੈਟ ਲੀ ਬੋਲੇ ਕਿ “ਉਹ ਬਹੁਤ ਚਤੁਰਾਈ ਨਾਲ..”

Published on

----------- Advertisement -----------

ਸਪਿਨਰ ਰਾਸ਼ਿਦ ਖਾਨ ਅਤੇ ਨੂਰ ਅਹਿਮਦ ਦਾ ਪ੍ਰਦਰਸ਼ਨ ਜਬਰਦਸਤ ਰਿਹਾ, ਜਿਸਦੀ ਮਦਦ ਨਾਲ ਗੁਜਰਾਤ ਟਾਈਟੰਸ ਨੇ ਸ਼ੁੱਕਰਵਾਰ ਰਾਤੀ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ’ਚ ਆਈਪੀਐਲ 2023 ਦੇ ਮੈਚ ਨੰਬਰ 48 ’ਚ ਰਾਜਸਥਾਨ ਰਾਇਲਸ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ।

ਅਨੁਭਵੀ ਅਫਗਾਨੀ ਸਪਿਨਰ ਰਾਸ਼ਿਦ ਖਾਨ ਨੇ ਚਾਰ ਓਵਰਾਂ ’ਚ 14 ਰਨ ਦੇ ਕੇ 3 ਵਿਕਟਾਂ ਲਈਆਂ ਜਦੋਂ ਕਿ ਊਨ੍ਹਾਂ ਦੇ ਨੌਜਵਾਨ ਹਮਵਤਨ ਨੂਰ ਅਹਿਮਦ ਨੇ ਤਿੰਨ ਓਵਰਾਂ ’ਚ 2/25 ਦੇ ਆਂਕੜੇ ਦੇ ਨਾਲ ਸਮਾਪਤੀ ਕੀਤੀ, ਦੋਵਾਂ ਦੀ ਬਿਹਤਰੀਨ ਫਿਰਕੀ ਬਾਲੰਗ ਦੀ ਮਦਦ ਨਾਲ ਟਾਈਟੰਸ ਨੇ ਰਾਇਲਸ ਨੂੰ 17.5 ਓਵਰਾਂ ’ਚ 118 ਰਨਾਂ ’ਤੇ ਸਮੇਟ ਦਿੱਤਾ। ਇਸਦੇ ਬਾਅਦ, ਮਹਿਮਾਨ ਟੀਮ ਨੇ ਮਜਬੂਤ ਬੱਲੇਬਾਜੀ ਦਾ ਪ੍ਰਦਰਸ਼ਨ ਕਰਦੇ ਹੋਏ ਸਿਰਫ 13.5 ਓਵਰਾਂ ’ਚ ਹੀ ਟਾਰਗੇਟ ਨੂੰ ਹਾਸਲ ਕਰ ਲਿਆ। ਸ਼ੁਭਮਨ ਗਿੱਲ (36 ਰਨ) ਅਤੇ ਰਿਧੀਮਾਨ ਸਾਹਾ (ਨਾਬਾਦ 41 ਰਨ) ਦੇ ਵਿਚਕਾਰ ਪਹਿਲੇ ਵਿਕਟ ਲਈ 71 ਰਨਾਂ ਦੀ ਸਾਂਝੇਦਾਰੀ ਦੇ ਬਾਅਦ ਕਪਤਾਨ ਪਾਂਡਯਾ ਸਿਰਫ 15 ਬਾਲਾਂ ’ਚ 39 ਰਨ ਬਣਾ ਕੇ ਨਾਬਾਦ ਪਰਤੇ।

ਇਸ ਜਿੱਤ ਨਾਲ ਟੇਬਲ ਟਾਪਰ ਟਾਈਟੰਸ ਦੇ 10 ਮੈਚਾਂ ’ਚ 14 ਅੰਕ ਹੋ ਗਏ ਹਨ ਜਦੋਂ ਕਿ ਆਰ ਆਰ ਐਨੇ ਹੀ ਮੈਚਾਂ ਤੋਂ 10 ਅੰਕ ਦੇ ਨਾਲ ਲੜੀ ’ਚ ਚੌਥੇ ਸਥਾਨ ’ਤੇ ਕਾਇਮ ਹੈ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਆਰਪੀ ਸਿੰਘ ਨੇ ਕਿਹਾ, ‘ਮੁਹੰਮਦ ਸ਼ਮੀ ਦਿਨ ਪ੍ਰਤੀ ਦਿਨ ਸੁਧਾਰ ਕਰ ਰਹੇ ਹਨ ਅਤੇ ਉਹ ਹੁਣ ਪਰਪਲ ਕੈਪ ਵੀ ਹਾਸਲ ਕਰ ਚੁੱਕੇ ਹਨ। ਹਾਰਦਿਕ ਪਾਂਡਯਾ ਵੀ ਵਧੀਆ ਬਾÇਲੰਗ ਕਰ ਰਹੇ ਹਨ। ਦੂਜੇ ਪਾਸੇ, ਉਨ੍ਹਾਂ ਦਾ ਸਪਿਨ ਵਿਭਾਗ ਵਧੀਆ ਬਾÇਲੰਗ ਕਰ ਰਿਹਾ ਹੈ। ਰਾਸ਼ਿਦ ਖਾਨ ਅਤੇ ਨੂਰ ਬਿਹਤਰੀਨ ਬਾਲੰਗ ਕਰ ਰਹੇ ਹਨ। ਇਹ ਚਾਰੇ ਵਧੀਆ ਜੁਗਲਬੰਦੀ ਕਰਦੇ ਹੋਏ ਇੱਕ ਬਾਲਰ ਇਕਾਈ ਬਣ ਗਏ ਹਨ।’

ਉਨ੍ਹਾਂ ਨੇ ਅੱਗੇ ਕਿਹਾ, ‘ਫਿਰ ਉਨ੍ਹਾਂ ਨੇ ਮੋਹਿਤ ਸ਼ਰਮਾ ਨੂੰ ਲੰਮੇਂ ਸਮੇਂ ਦੇ ਬਾਅਦ ਮੈਦਾਨ ’ਤੇ ਉਤਾਰਿਆ ਹੈ। ਹਰ ਖਿਡਾਰੀ ਆਪਣੀ ਭੂਮਿਕਾ ਬਖੂਬੀ ਨਿਭਾ ਰਿਹਾ ਹੈ। ਖਾਸ ਕਰਕੇ ਸਪਿਨਰਾਂ ਨੇ ਅੱਜ ਮੈਚ ’ਤੇ ਦਬਦਬਾ ਬਣਾਇਆ ਅਤੇ ਉਨ੍ਹਾਂ ਦੀ ਫਿਰਕੀ ਦੇ ਜਾਲ ’ਚ ਫਸਣ ਦੇ ਬਾਅਦ ਰਾਇਲਸ ਨੂੰ ਖੁੱਲ੍ਹ ਕੇ ਬੱਲੇਬਾਜੀ ਕਰਨ ਦਾ ਮੌਕਾ ਨਹੀਂ ਮਿਲਿਆ।’

ਇੱਕ ਹੋਰ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਬ੍ਰੇਟ ਲੀ ਨੇ ਵੀ ਰਾਸ਼ਿਦ ਖਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਰਾਸ਼ਿਦ ਨੂੰ ਦੁਨੀਆਂ ਭਰ ’ਚ ਪਿਆਰ ਕੀਤਾ ਜਾਂਦਾ ਹੈ। ਉਹ ਆਪਣੇ ਦੇਸ਼ ਦੇ ਲਈ ਬਹੁਤ ਕੀਮਤੀ ਸੰਪੱਤੀ ਹਨ। ਉਹ ਆਪਣੇ ਅਥਲੈਟਿਕਸ ਦਾ ਪ੍ਰਦਰਸ਼ਨ ਕਰ ਸਕਦੇ ਹਨ, ਜਿਸ ਤਰਾਂ ਨਾਲ ਉਹ ਬੱਲੇਬਾਜਾਂ ਨੂੰ ਛਕਾ ਕੇ ਆਊਟ ਕਰਦੇ ਹਨ, ਮੈਨੂੰ ਲੱਗਦਾ ਹੈ ਕਿ ਊਨ੍ਹਾਂ ਨੇ ਅੱਜ ਫਿਰ ਲਾਜਵਾਬ ਬਾÇਲੰਗ ਕੀਤੀ। ਪਿਛਲੇ ਦੋ ਜਾਂ ਤਿੰਨ ਮੈਚਾਂ ’ਚ ਉਨ੍ਹਾਂ ਨੇ ਮੁਸ਼ਕਿਲ ਨਾਲ ਕੁਝ ਰਨ ਦਿੱਤੇ ਸਨ ਪਰ ਅੱਜ ਉਨ੍ਹਾਂ ਨੇ ਫਿਰ ਸਾਬਤ ਕੀਤਾ ਕਿ ਉਹ ਦੁਨੀਆਂ ਦੇ ਬਿਹਤਰੀਨ ਖਿਡਾਰੀਆਂ ’ਚੋਂ ਇੱਕ ਹਨ। ਚਾਰ ਓਵਰਾਂ ’ਚ 3/14 ਦੇ ਆਂਕੜੇ ਦੇ ਨਾਲ ਉਹ ਇੱਕ ਵਾਰ ਫਿਰ ਸ਼ਾਨਦਾਰ ਰਹੇ।’ ਪਾਂਡਯਾ ਨੂੰ ਲੈ ਕੇ ਲੀ ਨੇ ਕਿਹਾ, ‘ਉਨ੍ਹਾਂ ਨੇ ਅੱਜ ਰਾਤ ਜਿੰਮੇਦਾਰੀ ਆਪਣੇ ਉੱਪਰ ਲਈ, ਕੁਝ ਖਤਰੇ ਉਠਾਏ ਅਤੇ ਇਸਨੂੰ (ਟਾਰਗੇਟ) ਨੂੰ ਹਾਸਲ ਕਰ ਲਿਆ।’

ਸ਼ਨੀਵਾਰ ਨੂੰ ਦੁੁਪਿਹਰ 3:30 ਵਜੇ ਚੇਨੰਈ ਸੂਪਰ ਕਿੰਗਸ ਦਾ ਸਾਹਮਣਾ ਮੁੰਬਈ ਇੰਡੀਅੰਸ ਦੇ ਨਾਲ ਹੋਵੇਗਾ। ਜਦੋਂ ਕਿ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਦੀ ਭਿੜਤ ਰਾਇਲ ਚੈਲੇਂਜਰਸ ਬੰਗਲੌਰ ਨਾਲ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਾਜਾ ਵੜਿੰਗ ਨੇ ਸਚਿਨ ਪਾਇਲਟ ’ਤੇ ਕੱਸਿਆ ਤੰਜ, ‘ਚੰਨੀ ਦੀ ਜਿੱਤ ਹੋਈ ਹੈ’

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ...

ਰੂਪ ਕੌਰ ਸੰਧੂ ਦਾ ਵੱਡਾ ਖੁਲਾਸਾ, 9 ਅਕਤੂਬਰ ਨੂੰ ਸਬੂਤਾਂ ਸਮੇਤ ਜਥੇਦਾਰ ਕੋਲ ਪਹੁੰਚਣਗੇ

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੁੱਝ ਦਿਨ ਪਹਿਲਾਂ ਪਾਰਟੀ ਵਿਚੋਂ ਬਰਖ਼ਾਸਤ ਕੀਤੀ ਗਈ ਬੀਬਾ ਰੂਪ...

ਮਸਕਟ ‘ਚ ਨੰਗਲ ਦੇ ਮੁੰਡੇ ਨੂੰ ਸੁਣਾਈ ਗਈ ਮੌਤ ਦੀ ਸਜ਼ਾ, ਮਾਂ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ

ਨੰਗਲ ਦੇ ਇੱਕ ਨੌਜਵਾਨ ਨੂੰ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ।...

ਮਹਾਰਾਸ਼ਟਰ ‘ਚ ਟਰੱਕ ਅਤੇ ਪਿਕਅੱਪ ਦੀ ਟੱਕਰ, 7 ਲੋਕਾਂ ਦੀ ਮੌਤ

ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿਚ ਅੱਜ ਸਮ੍ਰਿਧੀ ਹਾਈਵੇਅ 'ਤੇ ਭਿਆਨਤ ਸੜਕੀ ਹਾਦਸਾ ਵਾਪਰਿਆ। ਤੇਜ਼...

ਲਵਲੀ ਯੂਨੀਵਰਸਿਟੀ ’ਚ ਕੈਂਪਸ ਦੇ ਬਾਹਰ ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਨੌਜਵਾਨ ਦੀ ਹੋਈ ਪਛਾਣ

ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹਿੰਸਾ ਦੌਰਾਨ ਕੈਂਪਸ ਦੇ ਬਾਹਰ...

ਕੁਲਯੁਗੀ ਪੁੱਤ ਨੇ ਮਾਂ ਦਾ ਕੀਤਾ ਕਤਲ, ਪੁੱਤ ਨੂੰ ਲਿੰਗ ਪਰਿਵਰਤਨ ਕਰਨ ਤੋਂ ਰੋਕਣ ਉੱਤੇ ਹੋਇਆ ਸੀ ਵਿਵਾਦ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਰਾਜੇਂਦਰ ਨਗਰ ਚੌਰਾਹੇ ਨੇੜੇ ਇੱਕ ਔਰਤ ਦਾ ਕਤਲ...

ਚਾਵਲਾ ਖ਼ਿਲਾਫ਼ ਬਲਾਤਕਾਰ ਕੇਸ ’ਚ ‘ਆਪ’ ਦਾ ਵੱਡਾ ਦਾਅਵਾ, ਕਥਿਤ ਆਡੀਓ ਨਾਲ ਚੁੱਕੇ ਸਵਾਲ

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼...

  ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨੂੰ ਸੌਂਪਿਆ ਅਸਤੀਫ਼ਾ, ਕਿਹਾ- ਹੁਣ ਕੁਝ ਦਿਨ ਛੁੱਟੀ ਲੈਣੀ ਚਾਹੀਦੀ

ਪੰਜਾਬ ਚੋਣਾਂ ਤੋਂ ਲਗਭਗ ਤਿੰਨ ਮਹੀਨੇ ਪਹਿਲਾਂ, ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ...

ਕਲਯੁਗੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਕੀਤਾ ਕਤਲ, ਫੇਰ ਖੁਦਕੁਸ਼ੀ ਵਿਖਾਉਣ ਦੀ ਰਚੀ ਸਾਜ਼ਿਸ਼

ਬਠਿੰਡਾ ਵਿੱਚ ਇੱਕ ਔਰਤ ਨੇ ਆਪਣੇ ਨਾਜਾਇਜ਼ ਸਬੰਧਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਆਪਣੇ...