September 24, 2026, 1:03 pm
----------- Advertisement -----------
HomeNewsNational-Internationalਧੋਨੀ ਬਾਰੇ ਈਓਨ ਮੋਰਗਨ ਬੋਲੇ- ਜਦੋਂ ਉਹ ਚਲੇ ਜਾਣਗੇ, ਤਾਂ ਤੁਹਾਨੂੰ ਉਨ੍ਹਾਂ...

ਧੋਨੀ ਬਾਰੇ ਈਓਨ ਮੋਰਗਨ ਬੋਲੇ- ਜਦੋਂ ਉਹ ਚਲੇ ਜਾਣਗੇ, ਤਾਂ ਤੁਹਾਨੂੰ ਉਨ੍ਹਾਂ ਦੀ ਘਾਟ ਰੜਕੇਗੀ

Published on

----------- Advertisement -----------

ਚੇਨੰਈ ਸੂਪਰ ਕਿੰਗਸ ਨੇ ਸ਼ੁੱਕਰਵਾਰ ਨੂੰ ਚੇਨੰਈ ਦੇ ਐਮਏ ਚਿਦੰਬਰਮ ਸਟੇਡੀਅਮ ’ਚ ਟਾਟਾ ਆਈਪੀਐਲ 2023 ਮੁਕਾਬਲੇ ’ਚ ਸਨਰਾਈਜਰਸ ਹੈਦਰਾਬਾਦ ’ਤੇ 7 ਵਿਕਟਾਂ ਨਾਲ ਮਹੱਤਵਪੂਰਣ ਜਿੱਤ ਹਾਸਲ ਕੀਤੀ। ਸਨਰਾਈਜਰਸ ਨੇ ਪਹਿਲਾਂ ਬੈਟਿੰਗ ਕਰਦੇ ਹੋਏ ਕੁੱਲ 134 ਰਨ ਬਣਾਏ, ਜਿਸ ’ਚ ਅਭਿਸ਼ੇਕ ਸ਼ਰਮਾ 34 ਰਨ (26 ਬਾਲਾਂ, 3X4, 1X6) ਦੇ ਨਾਲ ਟਾਪ ਸਕੋਰਰ ਸਨ। ਇਸ ਦੌਰਾਨ ਰਵਿੰਦਰ ਜਡੇਜਾ ਨੇ ਉਨ੍ਹਾਂ ਨੂੰ ਆਊਟ ਕਰਨ ਦੇ ਨਾਲ ਨਾਲ ਤਿੰਨ ਵਿਕਟਾਂ ਲਈਆਂ। ਟਾਰਗੇਟ ਦਾ ਪਿੱਛਾ ਕਰਦੇ ਸਮੇਂ ਚੇਨੰਈ ਦੀ ਪਾਰੀ ਨੂੰ ਡੇਵੋਨ ਕਾਨਵੇ ਨੇ 77 ਰਨ (57 ਬਾਲਾਂ, 12X4, 1X6) ਦੀ ਨਿਯੰਤਰਿਤ ਪਾਰੀ ਖੇਡ ਕੇ ਸੰਭਾਲੀ ਰੱਖਿਆ। ਇਸ ਜਿੱਤ ਨੇ ਚੇਨੰਈ ਨੂੰ ਤੀਜੇ ਸਥਾਨ ’ਤੇ ਲਿਆ ਦਿੱਤਾ ਹੈ। ਉਹ ਰਾਜਸਥਾਨ ਅਤੇ ਲਖਨਊ ਤੋਂ ਰਨ ਰੇਟ ਦੇ ਅਧਾਰ ’ਤੇ ਪਿੱਛੇ ਹੈ।

ਐਮਐਸ ਧੋਨੀ ਦੀ ਸ਼ਾਂਤ ਅਗਵਾਈ ਟੀਮ ’ਚ ਸਕਾਰਾਤਮਕਤਾ ਦਾ ਸੰਚਾਰ ਕਰਦੀ ਹੈ ਅਤੇ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਈਓਨ ਮੋਰਗਨ ਨੇ ਚੇਨੰਈ ਸੂਪਰ ਕਿੰਗਸ ਦੇ ਲਈ ਧੋਨੀ ਦੀ ਅਗਵਾਈ ਦੇ ਪ੍ਰਭਾਵ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ, ‘ਤੁਸੀਂ ਦੇਖ ਸਕਦੇ ਹੋ ਕਿ ਮੈਚ ਦੇ ਦੌਰਾਨ ਉਹ ਕਿੰਨਾ ਜੋਸ਼ ’ਚ ਸਨ, ਮੁਕਾਬਲੇ ਦੇ ਠੀਕ ਬਾਅਦ, ਉਹ ਸਾਰਿਆਂ ਨੂੰ ਸਾਰੀਆਂ ਜਾਣਕਾਰੀਆਂ ਦੇ ਰਹੇ ਹਨ, ਜਿਹੜੀਆਂ ਉਨ੍ਹਾਂ ਨੇ ਇਕੱਠੀਆਂ ਕੀਤੀਆਂ ਸਨ। ਇਹ ਦੇਖਣਾ ਬਹੁਤ ਸੁਖਦ ਹੈ।’

ਮੋਰਗਨ ਨੇ ਕਿਹਾ, ‘ਇਨ੍ਹਾਂ ਲੋਕਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ, ਉਹ ਇੱਕ ਨੇਤਾ ਦੇ ਰੂਪ ’ਚ ਉਨ੍ਹਾਂ ਦੇ ਬਹੁਤ ਧੰਨਵਾਦੀ ਹਨ, ਪਰ ਜਦੋਂ ਉਹ ਚਲੇ ਜਾਣਗੇ, ਉਦੋਂ ਤੁਹਾਨੂੰ ਉਸ ਸਮੇਂ ਉਨ੍ਹਾਂ ਦੀ ਘਾਟ ਰੜਕੇਗੀ। ਇਹੀ ਅਸਰ ਹੋਣ ਵਾਲਾ ਹੈ। ਟੀਮ ’ਚ ਪ੍ਰਮੁੱਖ ਖਿਡਾਰੀਆਂ ’ਤੇ ਉਨ੍ਹਾਂ ਦਾ ਅਸਰ ਹੈ ਜਿਹੜੇ ਇਸ ਸਮੇਂ ਸੀਐਸਕੇ ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਜਦੋਂ ਧੋਨੀ ਖੇਡਣਾ ਛੱਡਣਗੇ ਤਾਂ ਇਨ੍ਹਾਂ ਸਾਰਿਆਂ ਨੂੰ ਕਪਤਾਨ ਦੀ ਘਾਟ ਰੜਕੇਗੀ।’

ਮੋਰਗਨ ਨੇ ਸੀਐਸਕੇ ਦੇ ਆਪਣੇ ਘਰੇਲੂ ਮੈਦਾਨ ਨੂੰ ਇੱਕ ਅਭੇਦ ਕਿਲੇ ਦੀ ਤਰ੍ਹਾਂ ਮੰਨਣ ਅਤੇ ਅੱਗੇ ਵਧਾਉਣ ਵਾਲੇ ਸਕਾਰਾਤਮਕ ਅਗਵਾਈ ਦੀ ਵੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ, ‘ਸਫਲਤਾ ਦਾ ਪੂਰਾ ਹਿੱਸਾ ਘਰੇਲੂ ਮੈਦਾਨ ’ਤੇ ਜਿੱਤ ’ਤੇ ਅਧਾਰÇ ਤਹੈ, ਉਨ੍ਹਾਂ ਨੇ ਇੱਥੇ ਕਿੱਲਾ ਗੱਡ ਦਿੱਤਾ ਹੈ। ਤੁਸੀਂ ਨਾਮਾਂ ਦੀ ਲੜੀ ਤੋਂ ਗੁਜਰਦੇ ਹੋ, ਸਪਿਨਰਾਂ, ਆਲਰਾਊਂਡਰਾਂ ਜਿਵੇਂ ਤੁਸੀਂ ਕਿਹਾ, ਪਲੱਗ-ਐਂਡ-ਪਲੇ ਇਨ੍ਹਾਂ ਸਾਰਿਆਂ ਦੇ ਪਿੱਛੇ ਸਾਰੇ ਚਰਿੱਤਰ ਅਤੇ ਵਿਅਕਤਿਤਵ ਐਮਐਸ ਧੋਨੀ ਅਤੇ ਸਟੀਫਨ ਫਲੇਮਿੰਗ ਵੱਲੋਂ ਸ਼ਾਨਦਾਰ ਢੰਗ ਨਾਲ ਮੈਨੇਜ ਕੀਤੇ ਗਏ ਹਨ।’

ਡੇਵੋਨ ਕਾਨਵੇ ਨੇ ਅੱਜ ਰਾਤੀ ਇੱਕ ਹੋਰ ਸਨਸਨੀਖੇਜ ਪਾਰੀ ਖੇਡ ਕੇ ਅਰਾਮਕੋ ਓਰੇਂਜ ਕੈਪ ਦੀ ਦੌੜ ’ਚ ਆਪਣਾ ਨਾਮ ਦਰਜ ਕਰਵਾ ਲਿਆ ਹੈ ਜਿਸ ਨਾਲ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਰੌਬਿਨ ਉਥੱਪਾ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਕਿਹਾ, ‘ਉਹ ਪੂਰੀ ਤਰ੍ਹਾਂ ਨਾਲ ਟੀਮ ਮੈਨ ਹਨ। ਵਧੀਆ ਇਨਸਾਨ ਹਨ, ਉਹ ਆਪਣੀ ਟੀਮ ਦੇ ਲਈ ਕੁਝ ਵੀ ਕਰਨਗੇ। ਉਨ੍ਹਾਂ ਨੇ ਹੁਣ ਸਹੀ ਲੋਕਾਂ ਨੂੰ ਚੁਣਿਆ ਹੈ ਅਤੇ ਉਹ ਉੱਥੇ ਗਏ ਹਨ ਅਤੇ ਪ੍ਰਦਰਸ਼ਨ ਕੀਤਾ ਹੈ। ਉਹ ਆਮ ਤੌਰ ’ਤੇ ਓਨੀ ਤੇਜੀ ਨਾਲ ਨਹੀਂ ਖੇਡਦੇ ਹਨ, ਇੱਥੋਂ ਤੱਕ ਕਿ ਅੰਤਰਰਾਸ਼ਟਰੀ ਕ੍ਰਿਕੇਟ ’ਚ ਵੀ ਨਹੀਂ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੀ ਸਟ੍ਰਾਈਕ ਰੇਟ ਆਈਪੀਐਲ ਜਿੰਨੀ ਉੱਚੀ ਹੈ, ਜੋ ਦਿਸਦਾ ਹੈ ਉਹ ਇਸ ਸਮੇਂ ਕਿੰਨਾਂ ਵਧੀਆ ਖੇਡ ਰਹੇ ਹਨ। ਉਹ ਅਰਾਮਕੋ ਓਰੇਂਜ ਕੈਪ ਦੀ ਰੇਸ ’ਚ ਨੰਬਰ 4 ’ਤੇ ਆ ਗਏ ਹਨ। ਉਹ ਹੋਰ ਬਿਹਤਰ ਹੁੰਦੇ ਜਾਣਗੇ। ਤੁਸੀਂ ਜਾਣਦੇ ਹੋ ਕਿ ਉਹ ਰਨ ਬਣਾਉਂਦੇ ਰਹਿਣਗੇ।’

ਸ਼ਨੀਵਾਰ ਨੂੰ ਦੁਪਿਹਰ 3:30 ਵਜੇ ਗੁਜਰਾਤ ਟਾਈਟੰਸ ਦਾ ਸਾਹਮਣਾ ਲਖਨਊ ਸੂਪਰ ਜਾਇੰਟਸ ਦੇ ਨਾਲ ਹੋਵੇਗਾ ਅਤੇ ਮੁੰਬਈ ਇੰਡੀਅੰਸ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਖੇਡੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੀਡੀਆ ਦਾ ਸਾਹਮਣਾ ਕਰਨ ਅਤੇ ਸਿੱਖ ਸੰਗਤ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦੇਣ: ਬਲਤੇਜ ਪੰਨੂ

 ਚੰਡੀਗੜ੍ਹ 23 ਸਤੰਬਰ:ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ...

ਅੰਮ੍ਰਿਤਸਰ ’ਚ ਮੋਸਟ ਵਾਂਟੇਡ ਬਦਮਾਸ਼ ਦਾ ਪੁਲਿਸ ਨੇ ਕੀਤਾ ਐਨਕਾਊਂਟਰ, ਮੁਠਭੇੜ ‘ਚ ਲੱਗੀ ਗੋਲੀ

ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ ਪੁਲਿਸ ਨੇ ਇੱਕ ਮੋਸਟ ਵਾਂਟੇਡ ਬਦਮਾਸ਼ ਦਾ ਐਨਕਾਊਂਟਰ ਕੀਤਾ। ਪੁਲਿਸ...

ਸੰਗਰੂਰ: ਮਾਂ ਨੇ ਪ੍ਰੇਮੀ ਨਾਲ ਮਿਲ ਕੇ 3 ਮਾਸੂਮ ਬੱਚਿਆਂ ਦਾ ਕੀਤਾ ਕਤਲ

ਸੰਗਰੂਰ ਦੇ ਭਵਾਨੀਗੜ੍ਹ ਇਲਾਕੇ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ...

Punjab ’ਚ ਡੇਂਗੂ ਦੇ 451 ਤੇ ਚਿਕਨਗੁਨੀਆ ਦੇ 16 ਮਾਮਲੇ, ਹੁਣ ਤੱਕ ਕਿਸੇ ਮੌਤ ਦੀ ਪੁਸ਼ਟੀ ਨਹੀਂ: ਸਿਹਤ ਮੰਤਰੀ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ...

ਏਸ਼ੀਅਨ ਗੇਮਜ਼ ‘ਚ ਸੋਨਾ ਜਿੱਤਣ ‘ਤੇ ‘ਪੰਜਾਬ ਦੀ ਧੀ’ ਹਰਮਨਪ੍ਰੀਤ ਕੌਰ ਨੂੰ 1 ਕਰੋੜ, CM ਮਾਨ ਦਾ ਵੱਡਾ ਐਲਾਨ

ਏਸ਼ੀਅਨ ਗੇਮਜ਼ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਸੋਨ ਤਗਮਾ ਜਿੱਤਣ ਮਗਰੋਂ ਪੰਜਾਬ ਦੇ...

ਯੂਟਿਊਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਨੇ ਸ਼ੇਅਰ ਕੀਤਾ ਵੀਡੀਓ, ਬੋਲੀ- ‘ਆਪਣੇ ਹੀ ਘਰ ‘ਚ ਸੇਫ ਨਹੀਂ’

ਵਿਵਾਦਾਂ ਵਿਚ ਰਹਿਣ ਵਾਲੇ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਨੇ ਇੱਕ ਵੀਡੀਓ...

ਪੰਜਾਬ ਦੇ ਸਥਾਨਕ ਸੰਸਥਾਵਾਂ ਲਈ ਮਜ਼ਬੂਤ ਵਿੱਤੀ ਢਾਂਚਾ ਜ਼ਰੂਰੀ: CM ਮਾਨ, 7ਵੇਂ ਵਿੱਤ ਕਮਿਸ਼ਨ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 22 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹਿਰੀ ਅਤੇ ਪੇਂਡੂ ਸਥਾਨਕ ਸੰਸਥਾਵਾਂ...

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਆਪ ਵਿੱਚ ਕੀਤਾ ਸਵਾਗਤ

ਚੰਡੀਗੜ੍ਹ 22 ਸਤੰਬਰ:ਆਮ ਆਦਮੀ ਪਾਰਟੀ (ਆਪ) ਨੂੰ ਮਾਝੇ ਵਿੱਚ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ...

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਦੇ...