June 27, 2026, 5:11 pm
----------- Advertisement -----------
HomeNewsLatest NewsCSK ਦੀ ਜਿੱਤ 'ਤੇ ਬੋਲੇ ਸੁਰੇਸ਼ ਰੈਨਾ, ਕਿਹਾ -ਰਵਿੰਦਰ ਜਡੇਜਾ ਨੇ ਕੁਝ...

CSK ਦੀ ਜਿੱਤ ‘ਤੇ ਬੋਲੇ ਸੁਰੇਸ਼ ਰੈਨਾ, ਕਿਹਾ -ਰਵਿੰਦਰ ਜਡੇਜਾ ਨੇ ਕੁਝ ਅਜਿਹਾ ਕੀਤਾ, ਜਿਹੜਾ ਸਿਰਫ ਸਰ ਰਵਿ ਜਡੇਜਾ ਹੀ ਕਰ ਸਕਦੇ ਸਨ

Published on

----------- Advertisement -----------

ਚੇਨੰਈ ਸੂਪਰ ਕਿੰਗਸ ਨੇ ਮੀਂਹ ਦੀ ਰੁਕਾਵਟ ਦੇ ਵਿਚਕਾਰ ਅਹਿਮਦਾਬਾਦ ਦੇ ਖਚਾਖੱਚ ਭਰੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਫਾਈਨਲ ’ਚ ਗੁਜਰਾਤ ਟਾਈਟੰਸ ਨੂੰ ਪੰਜ ਵਿਕਟਾਂ ਨਾਲ (ਡੀਐਲਐਸ ਨਿਯਮ ਦੇ ਜਰੀਏ) ਹਰਾ ਦਿੱਤਾ, ਜਿਹੜਾ ਮੰਗਲਵਾਰ ਸਵੇਰੇ 1:35 ਵਜੇ ਖਤਮ ਹੋਇਆ।

ਐਮਐਸ ਧੋਨੀ ਦੀ ਅਗਵਾਈ ’ਚ ਸੀਐਸਕੇ ਦੀ ਇਹ ਪੰਜਵੀਂ ਖਿਤਾਬੀ ਜਿੱਤ ਸੀ ਅਤੇ ਇਸਦੇ ਨਾਲ ਹੀ ਹੁਣ ਉਨ੍ਹਾਂ ਨੇ ਪਿਛਲੇ 16 ਸ਼ੈਸਨਾਂ ਵਿਚ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਦੇ ਰੂਪ ’ਚ ਮੁੰਬਈ ਇੰਡੀਅੰਸ ਦੀ ਬਰਾਬਰੀ ਕਰ ਲਈ ਹੈ। ਸਾਈ ਸੁਦਰਸ਼ਨ ਦੇ ਤੁਫਾਨੀ 96 ਰਨ (47 ਬਾਲਾਂ, 8&4, 6&6) ਅਤੇ ਵਿਕਟਕੀਪਰ-ਬੱਲੇਬਾਜ ਰਿੱਧੀਮਾਨ ਸਾਹਾ ਦੇ 54 ਰਨ (39 ਬਾਲਾਂ, 5&4, 1&6) ਦੀ ਬਦੌਲਤ ਟਾਈਟੰਸ ਨੇ ਆਪਣੇ 20 ਓਵਰਾਂ ’ਚ 214/4 ਦਾ ਮਜਬੂਤ ਸਕੋਰ ਬਣਾਇਆ ਸੀ।

ਸੀਐਸਕੇ ਨੇ ਟਾਰਗੇਟ ਦਾ ਪਿੱਛਾ ਕਰਨਾ ਸ਼ੁਰੂ ਹੀ ਕੀਤਾ ਸੀ ਤਾਂ ਮੀਂਹ ਆ ਗਿਆ ਅਤੇ ਇਸ ਕਰਕੇ ਖੇਡ ਨੂੰ ਦੋ ਘੰਟੇ ਨਾਲੋਂ ਜਿਆਦਾ ਸਮੇਂ ਤੱਕ ਰੋਕਣਾ ਪਿਆ। ਇਸਦੇ ਬਾਅਦ ਖੇਡ 12.10 ਵਜੇ ਫਿਰ ਤੋਂ ਸ਼ੁਰੂ ਹੋਇਆ ਅਤੇ ਸੀਐਸਕੇ ਨੂੰ 15 ਓਵਰਾਂ ’ਚ 171 ਰਨਾਂ ਦਾ ਸੋਧਿਆ ਹੋਇਆ ਟਾਰਗੇਟ ਦਿੱਤਾ ਗਿਆ। ਸਲਾਮੀ ਬੱਲੇਬਾਜ ਜੋੜੀ ਰਿਤੂਰਾਜ ਗਾਇਕਵਾੜ (26 ਰਨ, 16 ਬਾਲਾਂ, 3&4, 1&6) ਅਤੇ ਡੇਵੋਨ ਕਾਨਵੇ (47 ਰਨ, 25 ਬਾਲਾਂ, 4&4, 2&6) ਨੇ 74 ਰਨਾਂ ਦੀ ਸਾਂਝੇਦਾਰੀ ਕਰਕੇ ਸੀਐਸਕੇ ਨੂੰ ਵਧੀਆ ਸ਼ੁਰੂਆਤ ਦਿੱਤੀ।

ਹਾਲਾਂਕਿ 15ਵੇਂ ਅਤੇ ਆਖਰੀ ਓਵਰ ’ਚ ਸੀਐਸਕੇ ਨੇ ਖੁਦ ਨੂੰ ਮੁਸ਼ਕਿਲ ਹਾਲਾਤਾਂ ’ਚ ਫਸਿਆ ਪਾਇਆ, ਜਦੋਂ ਊਸਨੂੰ ਆਖਰੀ ਦੋ ਬਾਲਾਂ ’ਤੇ 10 ਰਨ ਚਾਹੀਦੇ ਸਨ। ਅਜਿਹੇ ਮੁਸ਼ਕਿਲ ਹਾਲਾਤ ’ਚ ਅਨੁਭਵੀ ਰਵਿੰਦਰ ਜਡੇਜਾ ਨੇ ਮੱਧਮ ਤੇਜ ਬਾਲਰ ਮੋਹਿਤ ਸ਼ਰਮਾ ’ਤੇ ਛੱਕਾ ਅਤੇ ਚੌਕਾ ਲਗਾ ਕੇ ਮੈਚ ਦਾ ਰੁੱਖ ਆਪਣੀ ਟੀਮ ਵੱਲ ਮੋੜ ਦਿੱਤਾ।

ਸੀਐਸਕੇ ਦੀ ਜਿੱਤ ਦੇ ਬਾਅਦ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਕਿਹਾ, ‘ਮੈਂ ਬਹੁਤ ਖੁਸ਼ ਹਾਂ ਕਿ ਰਵਿੰਦਰ ਜਡੇਜਾ ਨੂੰ ਜੇਤੂ ਸ਼ਾਟ ਲਗਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਮੋਹਿਤ ਸ਼ਰਮਾ ਦੀ ਅਦਭੁਤ ਡਾਟ ਬਾਲਾਂ ਦੇ ਬਾਅਦ ਇੱਕ ਛੱਕਾ ਅਤੇ ਇੱਕ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਵਾਈ। ਉਹ ਕੁਝ ਇਸੇ ਅੰਦਾਜ ’ਚ ਟੀਮ ਦੀ ਮਦਦ ਕਰਨਾ ਚਾਹੁੰਦੇ ਸਨ। ਮੈਨੂੰ ਲੱਗਦਾ ਹੈ ਕਿ ਇਹ ਸਨਸਨੀਖੇਜ ਸੀ। ਤੁਸੀਂ ਐਮਐਸ ਧੋਨੀ ਨੂੰ ਡਰੈਸਿੰਗ ਰੂਮ ’ਚ ਜਡੇਜਾ ਨੂੰ ਗਲੇ ਲਗਾਉਂਦੇ ਹੋਏ ਦੇਖ ਸਕਦੇ ਹੋ। ਇਹ ਇੱਕ ਯਾਦਗਾਰ ਪਲ ਹੈ, ਕਿਉਂਕਿ ਪੂਰਾ ਭਾਰਤ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਸੀ। ਪੂਰਾ ਮੈਦਾਨ ਪੀਲੇ ਰੰਗ ’ਚ ਰੰਗਿਆ ਗਿਆ ਸੀ। ਰਵਿੰਦਰ ਜਡੇਜਾ ਨੇ ਕੁਝ ਅਜਿਹਾ ਕੀਤਾ ਜਿਹੜਾ ਸਿਰਫ ਰਵਿ ਜਡੇਜਾ ਹੀ ਕਰ ਸਕਦਾ ਸੀ।’

ਆਈਪੀਐਲ ਮਾਹਿਰ ਏਬੀ ਡਿਵੀਲਿਅਰਸ ਨੇ ਕਿਹਾ, ‘ਮੈਂ ਆਈਪੀਐਲ ਦਾ ਸਭ ਤੋਂ ਵਧੀਆ ਸੈਸ਼ਨ ਦੇਖਿਆ ਹੈ। ਇਸ ’ਚ ਸੰਘਰਸ਼ ਨਾਲ ਭਰੇ ਕਈ ਨਜਦੀਕੀ ਮੁਕਾਬਲੇ ਸਨ ਅਤੇ ਇਸਦੀ ਸਮਾਪਤੀ ਵੀ ਬਿਲਕੁਲ ਸਹੀ ਰਹੀ। ਕਿਉਂਕਿ ਟਾਟਾ ਆਈਪੀਐਲ 2023 ਦੇ ਆਖਰੀ ਦਿਨ ਫਾਈਨਲ ਮੁਕਾਬਲਾ ਆਖਰੀ ਬਾਲ ਤੱਕ ਗਿਆ। ਮੈਂ ਖੁਸ਼ ਹਾਂ, ਮੈਂ ਜਾਣਦਾ ਹਾਂ ਕਿ ਕ੍ਰਿਕੇਟ ਪ੍ਰੇਮੀਆਂ ਨੂੰ ਬਹੁਤ ਆਨੰਦ ਆਇਆ ਅਸੀਂ ਵੀ ਭਰਪੂਰ ਆਨੰਦ ਮਾਣਿਆ।

ਆਈਪੀਐਲ ਮਾਹਿਰ ਰੌਬਿਨ ਉਥੱਪਾ ਨੇ ਐਮਐਸ ਧੋਨੀ ਦੇ ਬਾਰੇ ’ਚ ਗੱਲ ਕਰਦੇ ਕਿਹਾ, ‘ਦੇਖੋ ਕਿ ਉਹ ਆਪਣੇ ਕਰੀਅਰ ਦੇ ਕਿਸ ਮੋੜ ’ਤੇ ਹਨ। ਉਹ ਆਖਰੀ ਦੌਰ ’ਚ ਹਨ, ਇਸ ਲਈ ਉਹ ਸਚਮੁਚ ਇਸਦਾ ਆਨੰਦ ਮਾਣਨਾ ਚਾਹੁੰਦੇ ਹਨ ਅਤੇ ਮਿਲਣ ਵਾਲੇ ਹਰ ਅਨੁਭਵ ਦਾ ਆਨੰਦ ਮਾਣਨਾ ਚਾਹੁੰਦੇ ਹਨ। ਉਹ ਸਾਫ ਰੂਪ ਨਾਲ ਅਜਿਹਾ ਕਰ ਰਹੇ ਹਨ। ਮੈਨੂੰ ਨਹੀਂ ਲੱਗਦਾ ਕਿ ਉਹ ਇਸ ਸਮੇਂ ਸੰਨਿਆਸ ਦੇ ਬਾਰੇ ’ਚ ਸੋਚ ਰਹੇ ਹਨ। ਮੈਨੂੰ ਲੱਗਦਾ ਹੈ ਕਿ ਉਹ ਆਪਣਾ ਪੂਰਾ ਸਮਾਂ ਲੈਣਗੇ, ਹਰ ਪਹਿਲੂ ਦੇ ਬਾਰੇ ’ਚ ਚੰਗੀ ਤਰ੍ਹਾਂ ਸੋਚਣਗੇ, ਚੀਜ ਨੂੰ ਆਪਣੇ ਅੰਦਰ ਸਮੇਟਣਗੇ ਅਤੇ ਜਿਵੇਂ ਕਿ ਟੂਰਨਾਮੈਂ ’ਚ ਪਹਿਲਾਂ ਕਿਹਾ ਜਾ ਰਿਹਾ ਸੀ, ਉਹ ਹੁਣ ਇੱਥੋਂ ਛੇ ਸੱਤ ਮਹੀਨੇ ਬਾਅਦ ਫੈਸਲਾ ਲੈਣਗੇ।’

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...