May 13, 2026, 10:41 am
----------- Advertisement -----------
HomeNewsLatest Newsਤੁਸੀਂ ਮਾਰਕਸ ਸਟੋਈਨਿਸ ਦੇ ਬਿਨਾਂ ਇਸ ਲਖਨਊ ਟੀਮ ਦੀ ਕਲਪਨਾ ਨਹੀਂ ਕਰ...

ਤੁਸੀਂ ਮਾਰਕਸ ਸਟੋਈਨਿਸ ਦੇ ਬਿਨਾਂ ਇਸ ਲਖਨਊ ਟੀਮ ਦੀ ਕਲਪਨਾ ਨਹੀਂ ਕਰ ਸਕਦੇ: ਆਰਪੀ ਸਿੰਘ

Published on

----------- Advertisement -----------

ਲਖਨਊ ਸੂਪਰ ਜਾਇੰਟਸ ਨੇ ਮੋਹਾਲੀ ਦੇ ਪੰਜਾਬ ਕ੍ਰਿਕੇਟ ਐਸੋਸਿਏਸ਼ਨ ਆਈਐਸ ਬਿੰਦਰਾ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਮੁਕਾਬਲੇ ’ਚ ਅਵਿਸ਼ਵਾਸਯੋਗ ਰੂਪ ਨਾਲ ਵੱਡਾ ਸਕੋਰ ਬਣਾ ਕੇ ਪੰਜਾਬ ਕਿੰਗਸ ’ਤੇ 56 ਰਨਾਂ ਨਾਲ ਜਿੱਤ ਦਰਜ ਕੀਤੀ। ਲਖਨਊ ਨੇ ਪਹਿਲੀ ਪਾਰੀ ’ਚ ਬੈਟਿੰਗ ਕਰਦੇ ਹੋਏ 257 ਰਨ ਬਣਾ ਕੇ ਟੂਰਨਾਮੈਂਟ ਦੇ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਟੀਮ ਟੋਟਲ ਸਕੋਰ ਬੋਰਡ ’ਤੇ ਟੰਗ ਦਿੱਤਾ। ਮਾਰਕਸ ਸਟੋਇੰਸ ਸਿਰਫ 40 ਬਾਲਾਂ ’ਚ ਛੇ ਚੌਕਿਆਂ ਅਤੇ ਪੰਜ ਛੱਕਿਆਂ ਦੇ ਨਾਲ 72 ਰਨ ਬਣਾ ਕੇ ਮੈਚ ਦੇ ਟਾਪ ਸਕੋਰਰ ਰਹੇ। ਕਾਈਲ ਮੇਅਰ ਨੇ 54 ਰਨ (24 ਬਾਲਾਂ 7X4, 4X6), ਆਯੁਸ਼ ਬਡੋਨੀ ਨੇ 43 ਰਨ (24 ਬਾਲਾਂ 3X4, 3X6) ਅਤੇ ਨਿਕੋਲਸਨ ਪੂਰਨ ਨੇ 45 ਰਨ (19 ਬਾਲਾਂ 8X4, 2X6) ਦੀ ਤੇਜ ਤਰਾਰ ਪਾਰੀ ਦੀ ਮਦਦ ਨਾਲ ਪੰਜਾਬ ਕਿੰਗਸ ਨੇ ਕੁੱਲ 201 ਰਨ ਬਣਾਏ, ਪਰ ਉਹ ਵਿਸ਼ਾਲ ਸਕੋਰ ਦੇ ਨੇੜੇ ਪਹੁੰਚਣ ’ਚ ਨਾਕਾਮ ਰਹੇ।

ਮਾਰਕਸ ਸਟੋਈਨਿਸ ਨੇ ਸਨਸਨੀਖੇਜ ਪਾਰੀ ਖੇਡੀ ਅਤੇ ਸੂਪਰ ਜਾਇੰਟਸ ਦੇ ਇਤਿਹਾਸਕ ਬੱਲੇਬਾਜੀ ਪ੍ਰਦਰਸ਼ਨ ’ਚ ਸਭ ਤੋਂ ਅੱਗੇ ਰਹਿਣ ਦੇ ਲਈ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਨਾਲ ਸਨਮਾਨਤ ਕੀਤਾ ਗਿਆ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਆਰਪੀ ਸਿੰਘ ਨੇ ਆਸਟ੍ਰੇਲੀਆਈ ਆਲਰਾਊਂਡਰ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ, ‘ਉਨ੍ਹਾਂ ਨੇ ਥਿੰਕ ਟੈਂਕ ਨੂੰ ਸਾਬਤ ਕਰ ਦਿੱਤਾ ਕਿ ‘ਤੁਸੀਂ ਮੈਨੂੰ ਪਾਰੀ ’ਚ ਪਹਿਲਾਂ ਭੇਜ ਸਕਦੇ ਹੋ।’ ਜੇਕਰ ਮੈਂ 20-25 ਦੀ ਜਗ੍ਹਾ 50 ਬਾਲਾਂ ਖੇਡਾਂ ਤਾਂ ਮੈਂ ਤੁਹਾਡੇ ਲਈ ਜਿਆਦਾ ਰਨ ਬਣਾ ਸਕਦਾ ਹਾਂ। ਉਨ੍ਹਾਂ ਨੇ ਖੇਡ ਨੂੰ ਚੰਗੀ ਤਰ੍ਹਾਂ ਨਾਲ ਪੜ੍ਹਿਆ ਅਤੇ ਲਗਭਗ ਹਰ ਬਾਲ ’ਤੇ ਵਾਰ ਕੀਤਾ। ਉਹ ਸ਼ਾਨਦਾਰ ਪਰਿਪੱਕ ਖਿਡਾਰੀ ਹਨ ਅਤੇ ਜਾਣਦੇ ਹਨ ਕਿ ਬਾਲਰ ਕਿਸ ਤਕਨੀਕ ਦੀ ਵਰਤੋਂ ਕਰੇਗਾ ਅਤੇ ਉਸੇ ਦੇ ਅਨੁਸਾਰ ਆਪਣੀ ਬੈਟਿੰਗ ’ਚ ਬਦਲਾਅ ਕਰਦੇ ਹਨ। ਉਹ ਸਲੋ ਬਾਲ ਨੂੰ ਅਸਲ ’ਚ ਚੰਗੀ ਤਰ੍ਹਾਂ ਨਾਲ ਉਡਾਉਂਦੇ ਹਨ, ਉਹ ਬਾਲ ਨੂੰ ਲਾਂਗ ਆਨ ਜਾਂ ਲਾਂਗ ਆਫ ਦੇ ਬਾਹਰ ਭੇਜ ਸਕਦੇ ਹਨ, ਇਹ ਤਕਨੀਕ ਉਨ੍ਹਾਂ ਨੂੰ ਬਿਹਤਰੀਨ ਬਣਾਉਂਦੀ ਹੈ ਅਤੇ ਉਨ੍ਹਾਂ ਦੇ ਕੋਲ ਬਹੁਤ ਤਾਕਤ ਹੈ। ਉਹ ਸਕਵਾਯਰ ਲੈਗ ਅਤੇ ਮਿਡ-ਵਿਕਟ ਖੇਤਰ ’ਤੇ ਹਾਵੀ ਹੋਣ ’ਚ ਸਮਰੱਥ ਹੋਏ ਕਿਉਂਕਿ ਉਹ ਬਾਲਰ ਨੂੰ ਚੁਣ ਰਹੇ ਸਨ ਅਤੇ ਉਸੇ ਦੇ ਅਨੁਸਾਰ ਆਪਣੇ ਸ਼ਾਟ ਖੇਡ ਰਹੇ ਸਨ। ਉਹ ਕਾਫੀ ਮਹੱਤਵਪੂਰਣ ਖਿਡਾਰੀ ਹਨ ਅਤੇ ਤੁਸੀਂ ਉਨ੍ਹਾਂ ਦੇ ਬਿਨਾਂ ਇਸ ਲਖਨਊ ਟੀਮ ਦੀ ਕਲਪਨਾ ਵੀ ਨਹੀਂ ਕਰ ਸਕਦੇ।

ਲਖਨਊ ਅੱਜ ਰਾਤੀ 2567 ਰਨ ਬਣਾ ਕੇ ਦੂਜੇ ਸਭ ਤੋਂ ਵੱਡੇ ਟੀਮ ਟੋਟਲ ਦੇ ਨਾਲ ਇਤਿਹਾਸ ਦੀਆਂ ਕਿਤਾਬਾਂ ’ਚ ਦਰਜ ਹੋ ਗਈ। ਉਹ 263 ਰਨਾਂ ਦੇ ਸਭ ਤੋਂ ਵੱਡੇ ਟੀਮ ਟੋਟਲ ਤੋਂ ਥੋੜਾ ਪਿੱਛੇ ਰਹੀ, ਜਿਸਨੂੰ ਰਾਯਲ ਚੈਲੇਂਜਰਸ ਬੰਗਲੌਰ ਨੇ 2013 ’ਚ ਪੂਣੇ ਵਾਰੀਅਰਸ ਦੇ ਖਿਲਾਫ ਖੜਾ ਕੀਤਾ ਸੀ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਇਸ ਬੱਲੇਬਾਜੀ ਪ੍ਰਦਰਸ਼ਨ ਤੋਂ ਚੌਂਕੇ ਸਨ। ਉਨ੍ਹਾਂ ਨੇ ‘ਜਦੋਂ ਵੀ ਅਸੀਂ ਲਖਨਊ ਟੀਮ ਦੇ ਬਾਰੇ ’ਚ ਗੱਲਬਾਤ ਕਰਦੇ ਹਾਂ, ਅਸੀਂ ਜਾਣਦੇ ਹਾਂ ਕਿ ਉਨ੍ਹਾ ਦੇ ਕੋਲ ਸੰਤੁਲਨ ਹੈ। ਸਲਾਮੀ ਬੱਲੇਬਾਜ ਵਧੀਆ ਕਰ ਰਹੇ ਹਨ, ਕੇਐਲ ਰਾਹੁਲ ਲਗਾਤਾਰ ਰਨ ਬਣਾ ਰਹੇ ਹਨ। ਹਾਂ, ਉਨ੍ਹਾਂ ਦਾ ਸਟ੍ਰਾਈਕ ਰੇਟ ’ਤੇ ਚਰਚਾ ਜਰੂਰ ਹੈ, ਪਰ ਉਹ ਲਗਾਤਾਰ ਰਨ ਬਣਾ ਰਹੇ ਹਨ। ਜਦੋਂ ਆਯੁਸ਼ ਬਡੋਨੀ ਬੈਟਿੰਗ ਕਰਦੇ ਹਨ ਤਾਂ ਫਲੋਟਿੰਗ ਰੋਲ ’ਚ ਰਹਿ ਕੇ ਪਰਫਾਰਮ ਕਰਦੇ ਹਨ। ਤੁਹਾਡੇ ਕੋਲ ਸਟੋਈਨਿਸ ਅਤੇ ਨਿਕੋਲਸਨ ਪੂਰਨ ਦੇ ਰੂਪ ’ਚ ਦੋ ਮਜਬੂਤ ਫਿਨਿਸ਼ਰ ਹਨ। ਉਨ੍ਹਾਂ ਦੇ ਕੋਲ ਬਾਲਰ ਹਨ, ਜਿਵੇਂ ਕਿ ਅਸੀਂ ਅੱਜ ਨੌ ਬਾਲਰਾਂ ਨੂੰ ਬਾÇਲੰਗ ਕਰਦੇ ਦੇਖਿਆ। ਹਰ ਕੋਈ ਕੁਝ ਨਾ ਕੁਝ ਕਰ ਸਕਦਾ ਹੈ। ਜੇਕਰ ਦੀਪਕ ਹੁੱਡਾ ਕੁਝ ਫਾਰਮ ਪਾਂਦੇ ਹਨ ਤਾਂ ਲਖਨਊ ਟੂਰਨਾਮੈਂਟ ਦੇ ਟਾਪ ’ਤੇ ਰਹਿਣ ਵਾਲੀ ਇੱਕ ਸੰਪੂਰਣ ਟੀਮ ਹੋਵੇਗੀ।’

ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਈਓਨ ਮੋਰਗਨ ਨੇ ਵੀ ਇਸ ਬੱਲੇਬਾਜੀ ਕ੍ਰਮ ਦੀ ਬੈਟਿੰਗ ਪਧੱਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਵਿਭਿੰਨ ਕਾਰਨਾਂ ਨਾਲ ਇਹ ਬਿਲਕੁਲ ਅਸਾਨ ਨਹੀਂ ਹੈ। ਕੇਐਲ ਬੱਲੇ ਤੋਂ ਆਪਣਾ ਬਿਹਤਰੀਨ ਪ੍ਰਦਰਸ਼ਨ ਨਹੀਂ ਕਰ ਰਹੇ ਹਨ, ਪਰ ਜੇਕਰ ਲਖਨਊ ਸੂਪਰ ਜਾਇੰਟਸ ਜਿੱਤ ਜਾਂਦੇ ਹਨ ਤਾਂ ਉਹ ਟੂਰਨਾਮੈਂਟ ਦੇ ਦੌਰਾਨ ਬਣਾਏ ਆਪਣੇ ਸਾਰੇ ਰਨ ਛੱਡ ਦੇਣਗੇ। ਇਹ ਦੇਖਣਾ ਵਧੀਆ ਹੈ ਕਿ ਜਦੋਂ ਤੁਹਾਡੇ ਬਿਹਤਰੀਨ ਖਿਡਾਰੀਆਂ ਅਤੇ ਲੀਡਰਾਂ ’ਚੋਂ ਇੱਕ ਖਿਡਾਰੀ ਪ੍ਰਦਰਸ਼ਨ ਨਹੀ ਕਰ ਪਾ ਰਿਹਾ ਹੈ, ਉਦੋਂ ਹੋਰ ਖਿਡਾਰੀ ਅੱਗੇ ਵਧ ਕੇ ਮੋਰਚਾ ਸੰਭਾਲ ਰਹੇ ਹਨ। ਕਾਈਲ ਮੇਅਰ ਟਾਪ ਆਰਡਰ ’ਤੇ ਪਹਿਲੀ ਪਸੰਦ ਹਨ ਅਤੇ ਬਾਕੀ ਸ਼ਕਤੀਸ਼ਾਲੀ ਲਾਈਨਅਪ ’ਚ ਉਨ੍ਹਾਂ ਦੇ ਕੋਲ ਮਾਰਕਸ ਸਟੋਈਨਿਸ, ਆਯੁਸ਼ ਬਡੋਨੀ ਹਨ, ਜਿਨ੍ਹਾਂ ਨੂੰ ਆਰਡਰ ’ਚ ਤਰੱਕੀ ਦੇ ਕੇ ਉੱਪਰ ਭੇਜਿਆ ਗਿਆ ਹੈ ਅਤੇ ਉਹ ਅਵਿਸ਼ਵਾਸਯੋਗ ਰੂਪ ਨਾਲ ਆਪਣਾ ਕੰਮ ਕਰ ਰਹੇ ਹਨ।’ ਸ਼ਨੀਵਾਰ ਨੂੰ ਦੁਪਿਹਰ 3:30 ਵਜੇ ਕਲਕੱਤਾ ਨਾਈਟ ਰਾਈਡਰਸ ਦਾ ਸਾਹਮਣਾ ਗੁਜਰਾਤ ਟਾਈਟੰਸ ਦੇ ਨਾਲ ਹੋਵੇਗਾ ਅਤੇ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਦੀ ਭਿੜਤ ਸਨਰਾਈਜਰਸ ਹੈਦਰਾਬਾਦ ਨਾਲ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ

*ਚੰਡੀਗੜ੍ਹ, 12 ਮਈ 2026*ਆਮ ਆਦਮੀ ਪਾਰਟੀ (ਆਪ) ਦੀਆਂ ਲੋਕ-ਪੱਖੀ ਨੀਤੀਆਂ ਅਤੇ ਪ੍ਰਸ਼ਾਸਨ ਤੋਂ ਪ੍ਰਭਾਵਿਤ...

ਅਪਰਾਧ ਸੁਲਝਾਉਣ ਤੋਂ ਲੈ ਕੇ ਅਪਰਾਧੀਆਂ ‘ਤੇ ਨਜ਼ਰ ਰੱਖਣ ਤੱਕ — ਪੰਜਾਬ ਪੁਲਿਸ ਲਈ ਆਧੁਨਿਕ ਹਥਿਆਰ ਬਣਿਆ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ (ICCC)

ਮੋਹਾਲੀ, 12 ਮਈ 2026:ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ...

ਪੰਜਾਬੀ ਆਪਣੀ ਮਾਂ ਬੋਲੀ ‘ਤੇ ਕਿਸੇ ਵੀ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ: ਬਲਤੇਜ ਪੰਨੂ

*ਚੰਡੀਗੜ੍ਹ, 12 ਮਈ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਪੰਜਾਬੀ ਨਾ ਲਿਖਣ ‘ਤੇ ਪੰਜਾਬ ਯੂਨੀਵਰਸਿਟੀ ‘ਚ ਨਵਾਂ ਵਿਵਾਦ, ਯੂਨੀਵਰਸਿਟੀ ਕੈਂਪਸ ‘ਚ ਨੇਮ ਪਲੇਟਾਂ ‘ਤੇ ਮਲੀ ਕਾਲਖ!

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਨਵਾਂ ਵਿਵਾਦ ਹੋ ਗਿਆ...

UP ‘ਚ ਪੁਲਿਸ ਵੱਲੋਂ ਰਿਟਾਇਰਡ ਫੌਜੀ ਦਾ ਐਨਕਾਊਂਟਰ, 26 ਘੰਟਿਆਂ ‘ਚ ਕੀਤੇ ਸਨ 3 ਕਤਲ

ਯੂਪੀ ਵਿੱਚ ਚੱਲਦੀ ਰੇਲਗੱਡੀ ਅਤੇ ਇੱਕ ਹਸਪਤਾਲ ਵਿੱਚ ਤਿੰਨ ਕਤਲ ਕਰਨ ਵਾਲਾ ਇੱਕ ਸਾਈਕੋ...

ਭਾਈ ਜਗਤਾਰ ਸਿੰਘ ਹਵਾਰਾ ਨੇ ਮੰਗੀ ਚਾਰ ਹਫ਼ਤਿਆਂ ਦੀ ਪੈਰੋਲ

ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਵੱਲੋਂ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਮੰਗੀ ਗਈ...

NTA ਨੇ NEET UG ਪ੍ਰੀਖਿਆ ਕੀਤੀ ਰੱਦ, CBI ਕਰੇਗੀ ਪੇਪਰ ਲੀਕ ਮਾਮਲੇ ਦੀ ਜਾਂਚ, ਇਸੇ ਮਹੀਨੇ ਹੋਇਆ ਸੀ ਪੇਪਰ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET (UG) 2026 ਪ੍ਰੀਖਿਆ ਰੱਦ ਕਰ ਦਿੱਤੀ ਹੈ। ਪੇਪਰ...

*ਸ੍ਰੀ ਮੁਕਤਸਰ ਸਾਹਿਬ ਵਿੱਚ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ...