September 6, 2026, 11:39 am
----------- Advertisement -----------
HomeNewsLatest Newsਆਕਾਸ਼ ਮਧਵਾਲ ਬਾਰੇ ਸੁਰੇਸ਼ ਰੈਨਾ ਬੋਲੇ, ਕਿਹਾ- ਮੈਂ 2008 ਦੇ ਬਾਅਦ ਤੋਂ...

ਆਕਾਸ਼ ਮਧਵਾਲ ਬਾਰੇ ਸੁਰੇਸ਼ ਰੈਨਾ ਬੋਲੇ, ਕਿਹਾ- ਮੈਂ 2008 ਦੇ ਬਾਅਦ ਤੋਂ ਅਜਿਹਾ ਬਾਲਿੰਗ ਪ੍ਰਦਰਸ਼ਨ ਨਹੀਂ ਦੇਖਿਆ

Published on

----------- Advertisement -----------

ਮੁੰਬਈ ਇੰਡੀਅੰਸ ਨੇ ਬੁੱਧਵਾਰ ਰਾਤ ਚੇਨੰਈ ਦੀ ਉਮਸ ਭਰੀ ਗਰਮੀ ਦੇ ਵਿਚਕਾਰ ਐਮਏ ਚਿਦੰਬਰਮ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਦੇ ਐਲਮੀਨੇਟਰ ਮੁਕਾਬਲੇ ’ਚ ਲਖਨਊ ਸੂਪਰ ਜਾਇੰਟਸ (ਐਲਐਸਜੀ) ਨੂੰ 81 ਰਨਾਂ ਨਾਲ ਹਰਾਉਣ ’ਚ ਆਪਣਾ ਪੂਰਾ ਅਨੁਭਵ ਲਗਾ ਦਿੱਤਾ। ਉਹ ਹੁਣ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਜਾਣ ਵਾਲੇ ਕਵਾਲੀਫਾਇਰ 2 ਮੈਚ ’ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟੰਸ ਦੇ ਨਾਲ ਭਿੜਨਗੇ।

ਟਾਸ ਜਿੱਤਣ ਦੇ ਬਾਅਦ ਐਮਆਈ ਨੇ ਪਹਿਲਾਂ ਬੈਟਿੰਗ ਕਰਦੇ ਹੋਏ ਅੱਠ ਵਿਕਟਾਂ ’ਤੇ 182 ਰਨਾਂ ਦਾ ਚੁਣੌਤੀ ਭਰਿਆ ਸਕੋਰ ਖੜਾ ਕੀਤਾ, ਜਿਸ ’ਚ ਕੈਮਰੂਨ ਗ੍ਰੀਨ (41 ਰਨ, 23 ਬਾਲਾਂ, 6X4, 1X6) ਅਤੇ ਸੂਰਿਆਕੁਮਾਰ ਯਾਦਵ (33 ਰਨ, 20 ਬਾਲਾਂ, 2X4, 2X6) ਦਾ ਸਭ ਤੋਂ ਅਹਿਮ ਯੋਗਦਾਨ ਰਿਹਾ। ਤੇਜ ਬਾਲਰ ਨਵੀਨ-ਉਲ-ਹੱਕ ਅੱਜ ਰਾਤੀ ਐਲਐਸਜੀ ਦੇ ਬਿਹਤਰੀਨ ਬਾਲਰ ਰਹੇ। ਉਨ੍ਹਾਂ ਨੈ ਆਪਣੇ ਚਾਰ ਓਵਰਾਂ ’ਚ 38 ਰਨ ਦੇ ਕੇ ਚਾਰ ਵਿਕਟਾਂ ਲਈਆਂ।

ਹਾਲਾਂਕਿ ਐਮਆਈ ਪੇਸਰ ਆਕਾਸ਼ ਮਧਵਾਲ ਦੀਆਂ ਕੋਸ਼ਿਸ਼ਾਂ ਦੇ ਅੱਗੇ ਇਹ ਸਾਰੇ ਪ੍ਰਦਰਸ਼ਨ ਪੂਰੀ ਤਰ੍ਹਾਂ ਨਾਲ ਫੇਲ ਹੋ ਗਏ। ਆਕਾਸ਼ ਨੇ ਆਪਣੇ 3.3 ਓਵਰਾਂ ’ਚ ਸਿਰਫ 5 ਰਨ ਦੇ ਕੇ 5 ਵਿਕਟਾਂ ਲੈ ਕੇ ਯਾਦਗਾਰ ਪ੍ਰਦਰਸ਼ਨ ਕੀਤਾ ਅਤੇ ਐਲਐਸਜੀ ਦੇ ਬੱਲੇਬਾਜਾਂ ਨੂੰ 16.3 ਓਵਰਾਂ ’ਚ 101 ਰਨ ਦੇ ਸਕੋਰ ’ਤੇ ਢਹਿ ਢੇਰੀ ਕਰ ਦਿੱਤਾ। ਦੇਰ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਉਤਰਾਖੰਡ ਦੇ 29 ਸਾਲਾ ਬਾਲਰ ਨੇ ਸਲਾਮੀ ਬੱਲੇਬਾਜ ਪ੍ਰੇਰਕ ਮਾਂਕਡ (2 ਰਨ), ਆਯੁਸ਼ ਬਡੋਨੀ (1 ਰਨ), ਨਿਕੋਲਸਨ ਪੂਰਨ (0), ਰਵੀ ਬਿਸ਼ਨੋਈ (3 ਰਨ) ਅਤੇ ਮੋਹਸਿਨ ਖਾਨ (0) ਨੂੰ ਆਪਣਾ ਸ਼ਿਕਾਰ ਬਣਾ ਕੇ ਐਲਐਸਜੀ ਦੀ ਜਿੱਤ ਦੀਆਂ ਆਸਾਂ ਨੂੰ ਖਤਮ ਕੀਤਾ।

ਮਾਰਕਸ ਸਟੋਈਨਿਸ 27 ਬਾਲਾਂ ’ਚ 40 ਰਨ ਬਣਾ ਕੇ ਇੱਕ ਸਮੇਂ ਖਤਰਨਾਕ ਨਜਰ ਆ ਰਹੇ ਸਨ, ਪਰ ਉਹ ਆਪਣੇ ਇੱਕ ਖਰਾਬ ਫੈਸਲੇ ਦੇ ਕਾਰਨ ਰਨ ਆਊਟ ਹੋ ਗਏ, ਜਿਸ ਕਾਰਨ ਐਲਐਸਜੀ ਨੇ 89 ਰਨਾਂ ’ਤੇ 6 ਵਿਕਟਾਂ ਗਵਾ ਦਿੱਤੀਆਂ। ਗ੍ਰੀਨ ਦਾ ਪ੍ਰਦਰਸ਼ਨ ਬੈਟ ਦੇ ਬਾਅਦ ਬਾਲ ਨਾਲ ਵੀ ਸ਼ਾਨਦਾਰ ਰਿਹਾ ਸੀ, ਉਨ੍ਹਾਂ ਨੇ 3 ਓਵਰਾਂ ’ਚ ਸਿਰਫ 15 ਰਨ ਦਿੱਤੇ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਮਧਵਾਲ ਦੇ ਸਨਸਨੀਖੇਜ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਸਭ ਤੋਂ ਵਧੀਆ ਗੱਲ ਇਹ ਸੀ ਕਿ ਉਨ੍ਹਾਂ ਨੂੰ ਨਵੀਂ ਬਾਲ ਨਾਲ ਬਾਲਿੰਗ ਕਰਨ ਦਾ ਮੌਕਾ ਮਿਲਿਆ। ਵਾਨਖੇੜੇ ’ਚ ਵਧੀਆ ਬਾÇਲੰਗ ਕਰਨ ਦੇ ਬਾਅਦ ਟੀਮ ਪ੍ਰਬੰਧਨ ਨੇ ਉਨ੍ਹਾਂ ’ਤੇ ਭਰੋਸਾ ਜਤਾਇਆ। ਇਸਦਾ ਸਾਰਾ ਕਰੈਡਿਟ ਉਨ੍ਹਾਂ ਦੇ ਕੋਚਿੰਗ ਸਟਾਫ ਨੂੰ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਰਨ ਅਪ ਸ਼ਾਨਦਾਰ ਹੈ। ਮੈਂ 2008 ਦੇ ਬਾਅਦ ਤੋਂ ਅਜਿਹਾ ਬਾÇਲੰਗ ਪ੍ਰਦਰਸ਼ਨ ਨਹੀਂ ਦੇਖਿਆ ਹੈ। ਉਹ ਇੱਕ ਅਨਪੈਕਡ ਖਿਡਾਰੀ ਹਨ, ਜਿਸਨੇ ਜਿਆਦਾ ਖੇਡਿਆ ਵੀ ਨਹੀਂ ਹੈ, ਪਰ ਕਵਾਲੀਫਾਇਰ ’ਚ ਪੰਜ ਵਿਕਟਾਂ ਲਈਆਂ ਹਨ? ਇਹ ਸਨਸਨੀਖੇਜ ਪ੍ਰਦਰਸ਼ਨ ਸੀ।’

ਇੱਕ ਹੋਰ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਕ੍ਰਿਸ ਗੇਲ ਨੇ ਗ੍ਰੀਨ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਕੈਮਰੂਨ ਗ੍ਰੀਨ ਨੇ ਬਿਹਤਰੀਨ ਬੈਟਿੰਗ ਕੀਤੀ। ਉਹ ਪਹਿਲਾਂ ਤੋਂ ਹੀ ਮਨ ਬਣਾ ਕੇ ਉਤਰੇ ਸਨ, ਇਹ ਪ੍ਰਦਰਸ਼ਨ ਸ਼ਾਨਦਾਰ ਸੀ। ਇਹ ਬੱਲੇਬਾਜੀ ਦੇ ਲਈ ਵਧੀਆ ਵਿਕਟ ਸੀ, ਬਾਲ ਸਚਮੁਚ ਬੱਲੇ ’ਤੇ ਆ ਰਹੀ ਸੀ। ਕੈਮ ਗ੍ਰੀਨ ਨੇ ਸਚਮੁਚ ਮਾਹੌਲ ਤਿਆਰ ਕੀਤਾ ਅਤੇ ਮੁੰਬਈ ਇੰਡੀਅੰਸ ਦੀ ਬੱਲੇਬਾਜੀ ਦਾ ਸੁਰ ਨਿਰਧਾਰਿਤ ਕੀਤਾ।’

ਗੇਲ ਨੇ ਅਗਾਮੀ ਜੀਟੀ-ਐਮਆਈ ਮੁਕਾਬਲੇ ਦੇ ਬਾਰੇ ’ਚ ਕਿਹਾ, ‘ਉਹ ਜੀਟੀ ਦੇ ਘਰ ਜਾ ਰਹੇ ਹਨ, ਇਸ ਲਈ ਇਹ ਉਨ੍ਹਾਂ ਦੇ ਲਈ ਇੱਕ ਵੱਡਾ ਸਕਾਰਾਤਮਕ ਪਹਿਲੂ ਹੋਵੇਗਾ। ਇਹ ਕੁਝ ਅਜਿਹਾ ਤੱਥ ਹੈ ਜਿਸਨੂੰ ਸਾਨੂੰ ਧਿਆਨ ’ਚ ਰੱਖਣਾ ਹੋਵੇਗਾ। ਪਰ ਮਾਹੌਲ ਹੁਣ ਮੁੰਬਈ ਦੇ ਨਾਲ ਹੈ। ਕੀ ਮੁੰਬਈ ਫਾਈਨਲ ’ਚ ਜਾਵੇਗੀ? ਜੇਕਰ ਉਹ ਅਜਿਹਾ ਕਰਦੇ ਹਨ ਤਾਂ ਸੀਐਸਕੇ ਮੁੰਬਈ ਜਿਹੀ ਟੀਮ ਨਾਲ ਭਿੜਨਾ ਚਾਹੇਗੀ।’

ਸ਼ੁੱਕਰਵਾਰ ਨੂੰ ਸ਼ਾਮੀ 7:30 ਵਜੇ ਕਵਾਲੀਫਾਇਰ 2 ਮੈਚ ਮੁੰਬਈ ਇੰਡੀਅੰਸ ਦਾ ਸਾਹਮਣਾ ਗੁਜਰਾਤ ਟਾਈਟੰਸ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...