September 6, 2026, 1:16 am
----------- Advertisement -----------
HomeNewsLatest Newsਧਵਨ ਨੇ ਜਿੰਮੇਵਾਰੀ ਨਾਲ ਬੱਲੇਬਾਜੀ ਕੀਤੀ ਅਤੇ ਇਸ ਲਈ ਪੰਜਾਬ ਮੈਚ ਜੇਤੂ...

ਧਵਨ ਨੇ ਜਿੰਮੇਵਾਰੀ ਨਾਲ ਬੱਲੇਬਾਜੀ ਕੀਤੀ ਅਤੇ ਇਸ ਲਈ ਪੰਜਾਬ ਮੈਚ ਜੇਤੂ ਪ੍ਰਦਰਸ਼ਨ ਕਰ ਸਕਿਆ: ਰੈਨਾ

Published on

----------- Advertisement -----------

ਆਈ ਪੀ. ਐਲ ‘ਚ ਬੁੱਧਵਾਰ ਨੂੰ ਪੰਜਾਬ ਕਿੰਗਜ਼ ਨੇ ਰਾਜਸਥਾਨ ਨੂੰ ਪੰਜ ਦੌੜਾਂ ਨਾਲ ਹਰਾਇਆ ਹੈ। ਕਪਤਾਨ ਸ਼ਿਖਰ ਧਵਨ (86 ਰਨ 56 ਬਾਲਾਂ, 9&4, 3&6) ਅਤੇ ਉਨ੍ਹਾਂ ਦੇ ਸਲਾਮੀ ਜੋੜੀਦਾਰ ਪ੍ਰਭਸਿਮਰਨ ਸਿੰਘ (60 ਰਨ 34 ਬਾਲਾਂ, 7&4, 3&6) ਦੇ ਵਿਚਕਾਰ ਸ਼ਾਨਦਾਰ 90 ਰਨਾਂ ਦੀ ਸਾਂਝੇਦਾਰੀ ਅਤੇ ਫਿਰ ਤੇਜ ਗੇਂਦਬਾਜ ਨਾਥਨ ਐਲਿਸ (4/30) ਦੇ ਸ਼ਾਨਦਾਰ ਸਪੈਲ ਦੀ ਬਦੌਲਤ ਪੰਜਾਬ ਕਿੰਗਜ਼ (ਪੀਬੀਕੇਐਸ) ਨੇ ਬੁੱਧਵਾਰ ਰਾਤੀ ਗੁਹਾਟੀ ਦੇ ਏਸੀਏ ਸਟੇਡੀਅਮ ’ਚ ਆਪਣੇ ਦੂਜੇ ਟਾਟਾ ਆਈਪੀਐਲ 2023 ਮੈਚ ’ਚ ਰਾਜਸਥਾਨ ਰਾਯਲਸ (ਆਰਆਰ) ਨੂੰ ਪੰਜ ਰਨ ਦੇ ਨੇੜਲੇ ਅੰਤਰ ਨਾਲ ਹਰਾ ਦਿੱਤਾ।
ਜਿੱਤ ਦੇ ਲਈ 198 ਰਨਾਂ ਦਾ ਪਿੱਛਾ ਕਰਦੇ ਹੋਏ ਆਰਆਰ ਆਪਣੇ 20 ਓਵਰਾਂ ’ਚ ਸੱਤ ਵਿਕਟਾਂ ’ਤੇ 192 ਰਨ ’ਤੇ ਸਿਮਟ ਗਈ ਅਤੇ ਟੀਚੇ ਤੋਂ ਥੋੜਾ ਪਿੱਛੇ ਰਹਿ ਗਈ। ਸ਼ਿਮਰੋਨ ਹੇਟਮਾਯਰ (36 ਰਨ 18 ਬਾਲਾਂ, 1&4, 3&6) ਅਤੇ ਧਰੁਵ ਰੁਰੇਲ (32 ਨਾਟ ਆਊਟ 15 ਬਾਲਾਂ, 3&4, 2&6) ਨੇ ਮੈਚ ਦੇ ਆਖਰੀ ਪਲਾਂ ’ਚ ਪੀਬੀਕੇਐਸ ਦੇ ਸਾਹਮਣੇ ਹਾਰ ਦਾ ਸੰਕਟ ਖੜਾ ਕਰ ਦਿੱਤਾ ਸੀ, ਪਰ ਪੰਜਾਬ ਮੁਸ਼ਕਿਲ ਹਾਲਾਤਾਂ ’ਚ ਡਟੀ ਰਹੀ ਅਤੇ ਟੂਰਨਾਮੈਂਟ ’ਚ ਆਪਣੀ ਦੂਜੀ ਸਿੱਧੀ ਜਿੱਤ ਦਰਜ ਕੀਤੀ।
ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਪਾਰੀ ਨੂੰ ਕੰਟਰੋਲ ਕਰਨ ਅਤੇ ਟੀਮ ਨੂੰ ਜਿੱਤ ਦੇ ਵੱਲ ਲੈ ਜਾਣ ਲਈ ਧਵਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਉਹ ਐਂਕਰ ਦੀ ਭੂਮਿਕਾ ਨਿਭਾ ਰਹੇ ਸਨ। ਉਨ੍ਹਾਂ ਦੇ ਸਟ੍ਰਾਈਕ ਰੇਟ ਨੂੰ ਲੈ ਕੇ ਬਹੁਤ ਕੁਝ ਕਿਹਾ ਜਾਂਦਾ ਹੈ ਪਰ ਅੱਜ ਉਨ੍ਹਾਂ ਨੇ ਪ੍ਰਭਾਵਸ਼ਾਲੀ ਭੂਮਿਕਾ ਅਦਾ ਕੀਤੀ। ਇਸ ਤੱਥ ’ਤੇ ਧਿਆਨ ਦੇਣ ਕਿ ਉਨ੍ਹਾਂ ਨੇ ਲਗਾਤਾਰ 7 ਟਾਟਾ ਆਈਪੀਐਲ ਸੀਜਨ ’ਚ 450 ਨਾਲੋਂ ਜਿਆਦਾ ਰਨ ਬਣਾਏ ਹਨ। ਉਹ ਜਾਣਦੇ ਸਨ ਕਿ ਜਦੋਂ ਓਸ ਡਿੱਗਦੀ ਹੈ ਕਿ ਤਾਂ ਗਤੀ ਅਸਾਨ ਹੋ ਜਾਂਦੀ ਹੈ। ਉਨ੍ਹਾਂ ਨੇ ਜਿੰਮੇਦਾਰੀ ਨਾਲ ਬੱਲੇਬਾਜੀ ਕੀਤੀ ਅਤੇ ਇਸ ਲਈ ਪੰਜਾਬ ਮੈਚ ‘ਚ ਜੇਤੂ ਪ੍ਰਦਰਸ਼ਨ ਕਰਨ ’ਚ ਸਫਲ ਹੋਈ। ਇਸ ’ਚ ਸ਼ਿਖਰ ਦੀ ਮਹੱਤਵਪੂਰਣ ਭੂਮਿਕਾ ਸੀ।’
ਇੱਕ ਹੋਰ ਜਿਓਸਿਨੇਮਾ ਆਈਪੀਐਲ ਮਾਹਿਰ ਆਰਪੀ ਸਿੰਘ ਨੇ ਕਿਹਾ ਕਿ ਇਸ ਜਿੱਤ ’ਚ ਐਲਿਸ ਦੀ ਬਹੁਤ ਵੱਡੀ ਭੂਮਿਕਾ ਸੀ। ਉਨ੍ਹਾਂ ਨੇ ਕਿਹਾ, ‘ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਸੀ। ਜੇਕਰ ਤੁਸੀਂ ਉਨ੍ਹਾਂ ਵੱਲੋਂ ਲਏ ਗਏ ਵਿਕੇਟਾਂ ਨੂੰ ਦੇਖੋ, ਤਾਂ ਉਨ੍ਹਾਂ ਨੇ ਦੋ ਸਭ ਤੋਂ ਮਹੱਤਵਪੂਰਣ ਬੱਲੇਬਾਜਾਂ ਨੂੰ ਆਊਟ ਕੀਤਾ। ਜੋੋਸ ਬਟਲਰ ਜੇਕਰ ਮੈਚ ’ਚ ਬਣੇ ਰਹਿੰਦੇ ਤਾਂ ਉਹ ਕਾਫੀ ਪਹਿਲਾਂ ਹੀ ਮੁਕਾਬਲਾ ਖਤਮ ਕਰ ਸਕਦੇ ਸਨ। ਫਿਰ ਸੰਜੂ ਸੈਮਸਨ ਨੂੰ ਉਨ੍ਹਾਂ ਨੇ ਫਸਾਇਆ। ਇਹ ਦੂਜੀ ਗੱਲ ਹੈ ਕਿ ਜਦੋਂ ਬਿਨਾਂ ਬਾਊਂਡ੍ਰੀਜ ਦੇ ਸਾਂਝੇਦਾਰੀ ਪਣਪ ਰਹੀ ਹੁੰਦੀ ਹੈ, ਤਾਂ ਸੰਜੂ ਨੇ ਅਲਗ ਸ਼ਾਟ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਨਤੀਜਨ ਉਹ ਆਊਟ ਹੋ ਗਏ। ਕਿਸੇ ਵੀ ਤੇਜ ਗੇਂਦਬਾਜ ਦੇ ਲਈ ਇੱਥੇ ਓਸ ਹੋਣ ਦੇ ਕਾਰਨ ਗੇਂਦਬਾਜੀ ਕਰਨਾ ਚੁਣੌਤੀਪੂਰਣ ਸੀ।’
ਜਿਓਸਿਨੇਮਾ ਆਈਪੀਐਲ ਮਾਹਿਰ ਅਨਿਲ ਕੁੰਬਲੇ ਨੇ ਹੇਟਮਾਯਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਉਹ ਆਪਣੇ ਪੈਰ ਨੂੰ ਕਲੀਅਰ ਰੱਖਦਾ ਹੈ ਅਤੇ ਉਹ ਆਪਣੀ ਰੇਂਜ ’ਚ ਗੇਂਦ ਦੇ ਆਉਣ ਦਾ ਇੰਤਜਾਰ ਕਰਦਾ ਹੈ। ਜੇਕਰ ਕੋਈ ਵੀ ਗੇਂਦ ਆਫ ਸਟੰਪ ਦੇ ਬਾਹਰ ਕੁਝ ਹੋਵੇਗੀ, ਤਾਂ ਉਹ ਉਸ ’ਤੇ ਕਰਾਰਾ ਵਾਰ ਕਰਦਾ ਹੈ। ਉਹ ਅਜਿਹਾ ਕੁਝ ਕਰਨ ’ਚ ਸ਼ਾਨਦਾਰ ਹੈ ਅਤੇ ਗੇਂਦਬਾਜਾਂ ’ਤੇ ਵੀ ਦਬਾਅ ਬਣਾਉਂਦਾ ਹੈ। ਅਜਿਹੇ ਹਾਲਾਤਾਂ ’ਚ ਗੇਂਦਬਾਜ ਦਬਾਅ ’ਚ ਹੁੰਦਾ ਹੈ। ਤੁਹਾਨੂੰ ਪਤਾ ਹੁੰਦਾ ਹੈ ਕਿ ਜੇਕਰ ਤੁਸੀਂ ਇੱਕ ਇੰਚ ਵੀ ਖੁੰਝੇ ਤਾਂ ਉਹ ਛੱਕਾ ਮਾਰ ਦੇਵੇਗਾ। ਇਹੀ ਸ਼ਿਮਰੋਨ ਹੇਟਮਾਯਰ ਦੀ ਤਾਕਤ ਹੈ।’

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...