September 23, 2026, 11:05 am
----------- Advertisement -----------
HomeNewsNational-Internationalਨਿਕੋਲਸਨ ਪੂਰਨ ਬਾਰੇ ਈਯੋਨ ਮੋਰਗਨ ਨੇ ਕਿਹਾ- "ਉਨ੍ਹਾਂ ਨੂੰ ਪੂਰੀ ਫਾਰਮ ’ਚ...

ਨਿਕੋਲਸਨ ਪੂਰਨ ਬਾਰੇ ਈਯੋਨ ਮੋਰਗਨ ਨੇ ਕਿਹਾ- “ਉਨ੍ਹਾਂ ਨੂੰ ਪੂਰੀ ਫਾਰਮ ’ਚ ਦੇਖਣਾ ਆਨੰਦਮਈ ਹੈ”

Published on

----------- Advertisement -----------

ਨਿਕੋਲਸਨ ਪੂਰਨ ਨੇ ਸਿਰਫ 19 ਬਾਲਾਂ (4X4, 7X6) 62 ਰਨਾਂ ਦੀ ਬਹਤ ਤੇਜ ਆਤਿਸ਼ੀ ਪਾਰੀ ਖੇਡੀ, ਜਦੋਂ ਕਿ ਮਾਰਕਸ ਸਟੋਈਨਿਸ ਨੇ 30 ਬਾਲਾਂ (6X4, 5X6) ’ਚ 65 ਰਨਾਂ ਦੀ ਤੇਜ ਤਰਾਰ ਪਾਰੀ ਖੇਡੀ। ਇਨ੍ਹਾਂ ਦੋਵਾਂ ਦੀਆਂ ਧਮਾਕੇਦਾਰ ਪਾਰੀਆਂ ਦੀ ਮਦਦ ਨਾਲ ਲਖਨਊ ਸੂਪਰ ਜਾਇੰਟਸ ਨੇ ਸੋਮਵਾਰ ਰਾਤ ਨੂੰ ਬੰਗਲੌਰ ਦੇ ਚਿੰਨਾਸਵਾਮੀ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਦੇ ਬਹੁਤ ਰੋਮਾਂਚਕ ਲੀਗ ਮੈਚ ’ਚ ਮੇਜਬਾਨ ਰਾਯਲ ਚੈਲੇਂਜਰਸ ਬੰਗਲੌਰ ’ਤੇ ਇੱਕ ਵਿਕਟ ਨਾਲ ਜਿੱਤ ਦਰਜ ਕੀਤੀ। ਇਸ ਦੌਰਾਨ ਵੈਸਟਇੰਡੀਜ ਦੇ ਬੱਲੇਬਾਜ ਪੂਰਨ ਨੇ ਸਿਰਫ 15 ਬਾਲਾਂ ’ਚ ਇਸ ਸੀਜਨ ’ਚ ਸਭ ਤੋਂ ਤੇਜ ਅਰਧ ਸੈਂਕੜਾ ਲਗਾਇਆ। ਹਾਲਾਂਕਿ, ਐਲਐਸਜੀ ਨੇ ਆਪਣੇ 20ਵੇਂ ਓਵਰ ਦੀ ਆਖਰੀ ਬਾਲ ’ਤੇ ਸਭ ਤੋਂ ਮਹੱਤਵਪੂਰਣ ਸਿੰਗਲ ਲੈਣ ਤੋਂ ਪਹਿਲਾਂ ਮੁਕਾਬਲੇ ਨੂੰ ਪਲਟ ਹੀ ਦਿੱਤਾ ਸੀ। ਵਿਕਟਕੀਪਰ ਦਿਨੇਸ਼ ਕਾਰਤਿਕ ਦੀ ਚੂਕ ਦਾ ਲਾਭ ਲੈ ਕੇ ਰਵੀ ਬਿਸ਼ਨੋਈ ਅਤੇ ਅਵੇਸ਼ ਖਾਨ ਨੈ ਇੱਕ ਰਨ ਚੁਰਾ ਲਿਆ।

ਪੂਰਨ ਅਤੇ ਸਟੋਈਨਿਸ ਦੇ ਵਿਸਫੋਟਕ ਪ੍ਰਦਰਸ਼ਨ ਨੇ ਮੇਜਬਾਨਾਂ ਦੇ ਵੱਲੋਂ ਕੁਝ ਸ਼ਾਨਦਾਰ ਬੱਲੇਬਾਜੀ ਪ੍ਰਦਰਸ਼ਨਾਂ ਨੂੰ ਪੂਰੀ ਤਰ੍ਹਾਂ ਫਿੱਕਾ ਕਰ ਦਿੱਤਾ। ਆਰਸੀਬੀ ਨੇ ਆਪਣੇ ਟਾਪ ਕ੍ਰਮ ਦੇ ਤਿੰਨ ਬੱਲੇਬਾਜਾਂ ਵਿਰਾਟ ਕੋਹਲੀ, ਕਪਤਾਨ ਫਾਫ ਡੂ ਪਲੇਸਿਸ ਅਤੇ ਗਲੇਨ ਮੈਕਸਵੇਲ ਦੇ ਅਰਧ ਸੈਂਕੜਿਆਂ ਦੀ ਬਦੌਲਤ ਦੋ ਵਿਕਟਾਂ ’ਤੇ 212 ਰਨਾਂ ਦਾ ਚੁਣੌਤੀ ਭਰਿਆ ਸਕੋਰ ਖੜ੍ਹਾ ਕੀਤਾ ਸੀ। ਜਦੋਂ ਕੋਹਲੀ 61 ਰਨ (44 ਬਾਲਾਂ, 4X4, 4X6) ਬਣਾ ਕੇ ਆਊਟ ਹੋ ਗਏ ਸਨ ਉਦੋਂ ਡੂ ਪਲੇਸਿਸ 79 ਰਨ, 46 ਬਾਲਾਂ (5X4, 5X6) ਅਤੇ ਮੈਕਸਵੇਲ (59 ਰਨ, 29 ਬਾਲਾਂ, 3X4, 6X6) ਨੇ ਦੂਜੇ ਵਿਕਟ ਦੇ ਲਈ 115 ਰਨਾਂ ਦੀ ਸਾਂਝੇਦਾਰੀ ਕੀਤੀ।

ਜਿਓਸਿਨੇਮਾ ਆਈਪੀਐਲ ਮਾਹਿਰ ਈਯੋਨ ਮੋਰਗਨ ਪੂਰਨ ਦੇ ਧਮਾਕੇਦਾਰ ਪ੍ਰਦਰਸ਼ਨ ਤੋਂ ਪ੍ਰਭਾਵਿਤ ਸਨ। ਉਨ੍ਹਾਂ ਨੇ ਕਿਹਾ, ‘ਉਨ੍ਹਾਂ ਦੇ ਹੱਥਾਂ ’ਚ ਬਹੁਤ ਤੇਜੀ ਹੈ। ਉਨ੍ਹਾਂ ਨੂੰ ਪੂਰੀ ਫਾਰਮ ’ਚ ਬੱਲੇਬਾਜੀ ਕਰਦੇ ਦੇਖਣਾ ਬਹੁਤ ਆਨੰਦਮਈ ਹੈ। ਅੱਜ ਰਾਤ ਉਨ੍ਹਾਂ ਨੂੰ ਇਸ ਮੈਦਾਨ ’ਤੇ ਬਹੁਤ ਵੱਡਾ ਇਨਾਮ ਮਿਲਿਆ।’

ਇਸ ਦੌਰਾਨ, ਇੱਕ ਹੋਰ ਜਿਓਸਿਨੇਮਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੂੰ ਮੈਦਾਨ ’ਤੇ ਤੇਜੀ ਨਾਲ ਘਟਦੀਆਂ ਹੋਈਆਂ ਘਟਨਾਵਾਂ ਨੂੰ ਸਮਝਣ ’ਚ ਕੁਝ ਸਮੇਂ ਦੀ ਜਰੂਰਤ ਸੀ। ਉਨ੍ਹਾਂ ਨੇ ਕਿਹਾ, ‘ਪਹਿਲਾਂ ਮੈਨੂੰ ਆਪਣਾ ਦਿਲ ਥਾਮਣ ਦੀ ਲੋੜ ਹੈ। 40 ਓਵਰਾਂ ’ਚ ਲਗਭਗ 450 ਰਨ ਬਣੇ ਸਨ, ਇਸ ਲਈ ਅੱਜ ਰਾਤ ਟਾਟਾ ਆਈਪੀਐਲ ’ਚ ਸਾਨੂੰ ਭਰਪੂਰ ਮਨੋਰੰਜਨ ਦੇਣਖ ਨੂੰ ਮਿਲਿਆ ਹੈ।’

ਰੈਨਾ ਨੇ ਕਿਹਾ, ‘ਜਿਸ ਤਰ੍ਹਾਂ ਨਾਲ ਮੈਚ ਆਖਰੀ ਬਾਲ ਤੱਕ ਗਿਆ ਅਤੇ ਦਿਨੇਸ਼ (ਕਾਰਤਿਕ) ਕਿਸ ਤਰ੍ਹਾਂ ਵਿਕਟ ਤੋਂ ਚੂਕ ਗਏ, ਆਰਸੀਬੀ ਨੇ ਮੈਚ ਲਗਭਗ ਜਿੱਤ ਹੀ ਲਿਆ ਸੀ। ਉਨ੍ਹਾਂ ਨੇ ਮਾਂਕਡ ਨਿਯਮ ਵੀ ਅਜਮਾਇਆ ਅਤੇ ਉਹ ਸਫਲ ਨਹੀਂ ਹੋਇਆ, ਇਸ ਲਈ ਇਹ ਮਨੋਰੰਜਨ ਨਾਲ ਭਰਪੂਰ ਸੀ। ਉਸਦਾ ਪੂਰਾ ਕਰੈਡਿਟ ਪੂਰਨ ਅਤੇ ਸਟੋਈਨਿਸ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਾਂਝੇਦਾਰੀ ਬਣਾਈ।’

ਰੈਨਾ ਨੇ ਪੂਰਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਉਹ ਇੱਕ ਖਤਰਨਾਕ ਬੱਲਬੇਾਜ ਹਨ। ਅਸੀਂ ਐਮਐਸ ਧੋਨੀ, ਸਟੋਈਨਿਸ, ਮਿਚੇਲ ਮਾਰਸ਼, ਕਿਰੋਨ ਪੋਲਾਰਡ ਅਤੇ ਹਾਰਦਿਕ ਪਾਂਡਯਾ ਤੋਂ ਅਜਿਹੀ ਫਿਨਿਸ਼ਿੰਗ ਦੇਖੀ ਹੈ, ਪਰ ਉਹ ਬਹੁਤ ਅਲੱਗ ਹਨ। ਉਨ੍ਹਾਂ ਨੇ 15 ਬਾਲਾਂ ’ਚ ਸੀਜਨ ਦਾ ਸਭ ਤੋਂ ਤੇਜ ਅਰਧ ਸੈਂਕੜਾ ਬਣਾਇਆ, ਖਾਸ ਕਰਕੇ ਇਹ ਫੈਸਲੇ ਦੇ ਸਮੇਂ ’ਤੇ ਆਇਆ, ਜਿਹੜੀ ਕਿ ਵੱਡੀ ਗੱਲ ਹੈ। 15 ਬਾਲਾਂ ’ਚ 50 ਰਨ ਬਣਾਉਣ ਤੋਂ ਵੀ ਵੱਡੀ ਗੱਲ ਇਹ ਹੈ ਕਿ ਪੂਰਨ ਨੇ ਆਪਣੀ ਟੀਮ ਨੂੰ ਜਿੱਤ ਦਵਾ ਦਿੱਤੀ। ਉਸ ਹਾਲਾਤ ’ਚ ਮੈਚ ਜਿੱਤਣ ਦੇ ਲਈ ਬਹੁਤ ਸਕਾਰਾਤਮਕਤਾ ਅਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਉਹ ਕਿਸੇ ਵੀ ਸਮੇਂ ਮੈਚ ਜਿੱਤ ਸਕਦੇ ਹਨ। ਉਨ੍ਹਾਂ ਨੇ ਬਾਲ ਨੂੰ ਮੈਦਾਨ ਦੇ ਚਾਰੇ ਪਾਸੇ ਮਾਰਿਆ, ਇਹ ਇੱਕ ਸ਼ਾਨਦਾਰ ਪਾਰੀ ਸੀ।’

ਜਿਓਸਿਨੇਮਾ ਆਈਪੀਐਲ ਮਾਹਿਰ ਆਰਪੀ ਸਿੰਘ ਨੇ ਆਖਰੀ ਬਾਲ ’ਤੇ ਕਾਰਤਿਕ ਦੀ ਗਲਤੀ ਦੀ ਨਿੰਦਿਆ ਕੀਤੀ। ਉਨ੍ਹਾਂ ਨੇ ਕਿਹਾ, ‘ਇਸ ਤਰ੍ਹਾਂ ਦੀਆਂ ਗਲਤੀਆਂ ਕਿਸੇ ਤੋਂ ਵੀ ਹੋ ਜਾਂਦੀਆਂ ਹਨ ਪਰ ਇੱਥੇ ਅਜਿਹੀ ਭੁੱਲ ਨਹੀਂ ਹੋਣੀ ਚਾਹੀਦੀ ਸੀ, ਖਾਸ ਕਰਕੇ ਉਦੋਂ ਜਦੋਂ ਤੁਸੀਂ ਫਿਨਿਸ਼ ਟੈਗ ਵਾਲੇ ਅਨੁਭਵੀ ਖਿਡਾਰੀ ਹੋਵੋ। ਇਹ ਕੁਝ ਅਜਿਹਾ ਸੀ ਜਿਹੜਾ ਫਿਨਿਸ਼ਰ ਨੂੰ ਕਰਨਾ ਸੀ। ਇੱਕ ਵਾਰ ਪਾਰਥਿਵ ਪਟੇਲ ਨੇ ਐਮਐਸ ਧੋਨੀ ਨੂੰ ਇਸ ਹਾਲਾਤ ’ਚ ਰਨ ਆਊਟ ਕੀਤਾ ਸੀ, ਪਰ ਉਹ ਨਹੀਂ ਚੂਕੇ ਸਨ ਅਤੇ ਆਪਣੀ ਟੀਮ ਨੂੰ ਮੈਚ ਜਿਤਾ ਦਿੱਤਾ ਸੀ। ਇਹ ਗੱਲਾਂ ਬਹੁਤ ਅਰਥ ਰੱਖਦੀਆਂ ਹਨ ਅਤੇ ਸ਼ਾਇਦ ਦਿਨੇਸ਼ ਇਸਨੂੰ ਸਮਝ ਨਹੀਂ ਸਕੇ ਜਾਂ ਫਿਰ ਉਲਟੇ ਹਾਲਾਤ ਦੇ ਦਬਾਅ ’ਚ ਆ ਕੇ ਆਪਣੇ ਉੱਤੇ ਕੰਟਰੋਲ ਨਹੀਂ ਕਰ ਸਕੇ।’

ਦਿੱਲੀ ਕੈਪੀਟਲਸ ਮੰਗਲਵਾਰ ਨੂੰ ਸ਼ਾਮੀ 7:30 ਵਜੇ ਮੁੰਬਈ ਇੰਡੀਅੰਸ ਨਾਲ ਖੇਡੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਸਥਾਨਕ ਸੰਸਥਾਵਾਂ ਲਈ ਮਜ਼ਬੂਤ ਵਿੱਤੀ ਢਾਂਚਾ ਜ਼ਰੂਰੀ: CM ਮਾਨ, 7ਵੇਂ ਵਿੱਤ ਕਮਿਸ਼ਨ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 22 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹਿਰੀ ਅਤੇ ਪੇਂਡੂ ਸਥਾਨਕ ਸੰਸਥਾਵਾਂ...

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਆਪ ਵਿੱਚ ਕੀਤਾ ਸਵਾਗਤ

ਚੰਡੀਗੜ੍ਹ 22 ਸਤੰਬਰ:ਆਮ ਆਦਮੀ ਪਾਰਟੀ (ਆਪ) ਨੂੰ ਮਾਝੇ ਵਿੱਚ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ...

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਦੇ...

SIR ਦੌਰਾਨ 56218 ਵੋਟਾਂ ਕੱਟੀਆਂ; ਅੰਤਿਮ ਸੂਚੀ ਜਾਰੀ

ਚੰਡੀਗੜ੍ਹ ਵਿੱਚ 'ਐੱਸਆਈਆਰ' (SIR) ਦੌਰਾਨ 56,218 ਵੋਟਾਂ ਕੱਟੀਆਂ ਗਈਆਂ ਹਨ। ਭਾਰਤੀ ਚੋਣ ਕਮਿਸ਼ਨ ਦੇ...

ਪਰਾਲੀ ਸਾੜਨ ਵਾਲਿਆਂ ਲਈ ਨਵੇਂ ਨਿਯਮਾਂ ਦਾ ਮਸੌਦਾ: 30 ਹਜ਼ਾਰ ਤੱਕ ਜ਼ੁਰਮਾਨਾ, 15 ਮਹੀਨੇ ਤੱਕ ਜ਼ਮੀਨ ਦੇ ਰਿਕਾਰਡ ‘ਚ ਰਹੇਗੀ ਰੈੱਡ ਐਂਟਰੀ

ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਹੋਰ ਸਖ਼ਤ ਕਰਨ ਦੀ ਤਿਆਰੀ...

ਵਿਆਹ ਲਈ ਸ਼ੇਰਵਾਨੀ ਪਸੰਦ ਕਰ ਪਰਤੇ ਨੌਜਵਾਨ ਦਾ ਕਤਲ, ਨਾਲ ਕੰਮ ਕਰ ਚੁੱਕੀ ਕੁੜੀ ਨੇ ਉਤਾਰਿਆ ਮੌਤ ਦੇ ਘਾਟ

ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਇੱਕ ਰੀਅਲ ਅਸਟੇਟ ਕੰਪਨੀ ਦੇ ਮੈਨੇਜਰ ਦਾ ਉਸ ਦੇ...

Sidhu Moosewala ਦਾ ਨਵਾਂ ਗੀਤ ‘Ghostface Killah’ ਰਿਲੀਜ਼; ਛੇ ਘੰਟਿਆਂ ਵਿੱਚ 18 ਲੱਖ ਤੋਂ ਵੱਧ ਵਿਊਜ਼

 ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਗੋਸਟਫੇਸ ਕਿਲਾ’...

ਗੁਲਾਬ ਸਿੱਧੂ ਦੇ ਘਰ ’ਤੇ ਫਾਇਰਿੰਗ ਕਰਨ ਵਾਲਿਆਂ ਦਾ ਪੁਲੀਸ ਨਾਲ ਮੁਕਾਬਲਾ; ਇੱਕ ਵਿਅਕਤੀ ਜ਼ਖ਼ਮੀ

ਪ੍ਰਸਿੱਧ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਪਿਛਲੇ ਦਿਨੀਂ ਫਾਇਰਿੰਗ ਕਰਨ ਵਾਲੇ ਦੋ ਹਮਲਾਵਰਾਂ...

‘ਸੋਸ਼ਲ ਮੀਡੀਆ ’ਤੇ ਫੈਲ ਰਹੀ ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ..’, ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ Punjab Police ਦਾ ਐਕਸ਼ਨ

ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ...