August 17, 2026, 11:04 am
----------- Advertisement -----------
HomeNewsKKR ਦੀ ਤਾਕਤ ਉਨ੍ਹਾਂ ਦੀ ਫਿਰਕੀ ਬਾਲਿੰਗ ਹੈ: ਜਹੀਰ ਖਾਨ

KKR ਦੀ ਤਾਕਤ ਉਨ੍ਹਾਂ ਦੀ ਫਿਰਕੀ ਬਾਲਿੰਗ ਹੈ: ਜਹੀਰ ਖਾਨ

Published on

----------- Advertisement -----------

ਕਲਕੱਤਾ ਨਾਈਟ ਰਾਈਡਰਸ ਨੇ ਬੁੱਧਵਾਰ ਰਾਤ ਨੂੰ ਬੰਗਲੌਰ ਸਥਿੱਤ ਚਿੰਨਾਸਵਾਮੀ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਦੇ ਮੈਚ ਨੰਬਰ 36 ’ਚ ਰਾਯਲ ਚੈਲੇਂਜਰਸ ਬੰਗਲੌਰ ’ਤੇ 21 ਰਨਾਂ ਦੀ ਮਹੱਤਵਪੂਰਣ ਜਿੱਤ ਹਾਸਲ ਕੀਤੀ।

ਜੇਸਨ ਰਾਯ ਦੀ 56 ਰਨਾਂ (29 ਬਾਲਾਂ 4X4, 5X6) ਅਤੇ ਨਿਤੀਸ਼ ਰਾਣਾ ਦੀ 48 ਰਨਾਂ (21 ਬਾਲਾਂ 3X4, 4X6) ਦੀ ਤੇਜ ਤਰਾਰ ਪਾਰੀਆਂ ਦੀ ਬਦੌਲਤ ਕੇਕੇਆਰ ਨੇ 20 ਓਵਰਾਂ ’ਚ 200 ਰਨਾਂ ਦਾ ਚੁਣੌਤੀ ਭਰਿਆ ਟਾਰਗੇਟ ਦਿੱਤਾ। ਜਵਾਬ ’ਚ ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ 54 ਰਨਾਂ (37 ਬਾਲਾਂ 6X4) ਦੀ ਪਾਰੀ ਖੇਡ ਕੇ ਅੱਗੇ ਵਧ ਕੇ ਅਗਵਾਈ ਕੀਤੀ, ਪਰ ਊਨ੍ਹਾਂ ਨੇ ਆਪਣੀ ਸਾਥੀ ਬੱਲੇਬਾਜਾਂ ਨੂੰ ਸਪਿਨਰ ਵਰੁਣ ਚਕਰਵਰਤੀ (3/27), ਤੇਜ ਬਾਲਰ ਆਂਦਰੇ ਰਸੇਲ (2/29) ਅਤੇ ਸਪਿਨਰ ਸੁਯਸ਼ ਸ਼ਰਮਾ (2/30) ਦੇ ਸਾਹਮਣੇ ਲੜਖੜਾਉਂਦੇ ਦੇਖਣਾ ਪਿਆ। ਇਸ ਜਿੱਤ ਦੇ ਨਾਲ ਹੀ ਕੇਕੇਆਰ ਨੇ ਲਗਾਤਾਰ ਚਾਰ ਮੈਚ ਹਾਰਨ ਦਾ ਸਿਲਸਿਲਾ ਖਤਮ ਕੀਤਾ।

ਕੇਕੇਆਰ ਦੇ ਸਪਿਨ ਬਾਲਰ ਵਿਭਾਗ ਦੀ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਜਹੀਰ ਖਾਨ ਨੇ ਭਰਪੂਰ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ, ‘ਪਹਿਲਾਂ ਤੁਸੀਂ ਇੱਕ ਨਿਸ਼ਚਿਤ ਤਰੀਕੇ ਨਾਲ ਯੋਜਨਾਂ ਬਣਾਉਂਦੇ ਹੋ ਅਤੇ ਫਿਰ ਤੁਸੀਂ ਪਿੱਚ ’ਤੇ ਨਤੀਜੇ ਦੇਖਦੇ ਹੋ। ਕੇਕੇਆਰ ਨੇ ਫੈਸਲਾ ਕੀਤਾ ਕਿ ਉਹ ਆਰਸੀਬੀ ਦੇ ਖਿਲਾਫ ਆਪਣੇ ਸਪਿਨਰਾਂ ਦੀ ਜਿਆਦਾ ਵਰਤੋਂ ਕਰੇਗੀ। ਸਪਿਨਰਾਂ ਨੇ ਮੈਦਾਨ ’ਤੇ ਉਤਰ ਕੇ ਯੋਜਨਾਂ ਨੂੰ ਅੰਜਾਮ ਦਿੱਤਾ। ਤੁਹਾਡੇ ਕੋਲ ਸਿਰਫ ਵਧੀਆ ਕਪਤਾਨ ਹੀ ਨਹੀਂ ਸਗੋਂ ਬਿਹਤਰੀਨ ਬਾਲਰ ਵੀ ਹੋਣੇ ਚਾਹੀਦੇ ਹਨ। ਅੱਜ ਸ਼ਾਮ ਅਸੀਂ ਜਿਹੜੀ ਇੱਕ ਚੀਜ ਦੇਖੀ ਹੈ ਉਹ ਤਾਕਤ ਕੇਕੇਆਰ ਦੀ ਫਿਰਕੀ ਬਾਲਿੰਗ ’ਚ ਹੈ। ਉਹ ਅਨੁਕੂਲ ਹਾਲਾਤਾਂ ’ਚ ਆਪਣੀ ਬਾਲਿੰਗ ਨਾਲ ਮੈਚ ’ਤੇ ਪ੍ਰਭਾਵ ਛੱਡਦੇ ਹਨ।’

ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਅਤੇ ਇੰਗਲੈਂਡ ਅਤੇ ਕੇਕੇਆਰ ਦੇ ਸਾਬਕਾ ਕਪਤਾਨ ਈਓਨ ਮੋਰਗਨ ਨੇ ਆਪਣੇ ਹਮਵਤਨ ਰਾਯ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਉਹ ਬੈਟਿੰਗ ਲੜੀ ਦੇ ਟਾਪ ’ਤੇ ਬਹੁਤ ਪ੍ਰਭਾਵਸ਼ਾਲੀ ਹਨ। ਇੰਗਲੈਂਡ ਦੇ ਇਸ ਅੰਤਰਰਾਸ਼ਟਰੀ ਬੱਲੇਬਾਜ ਦੇ ਕੋਲ ਨਾ ਸਿਰਫ ਬਹੁਤ ਜਿਆਦਾ ਤਾਕਤ ਹੈ, ਸਗੋਂ ਉਨ੍ਹਾਂ ਦਾ ਪੱਧਰ ਵੀ ਬਹੁਤ ਉੱਚਾ ਹੈ। ਉਹ ਬਹੁਤ ਵਧੀਆ ਪਰਫਾਰਮ ਕਰਦੇ ਹਨ। ਉਹ ਜਿਸ ਵੀ ਚੇਂਜਿੰਗ ਰੂਮ ’ਚ ਜਾਂਦੇ ਹਨ, ਉਸ ’ਚ ਸਾਥੀ ਖਿਡਾਰੀਆਂ ਦਾ ਆਤਮਵਿਸ਼ਵਾਸ ਵਧਿਆ ਹੋਇਆ ਰਹਿੰਦਾ ਹੈ। ਉਹ ਲੰਮੇਂ ਕਦ ਕਾਠ ਦੇ ਸੁਡੋਲ ਅਤੇ ਪ੍ਰਭਾਵਸ਼ਾਲੀ ਆਦਮੀ ਹਨ। ਜੇਸਨ ਨੇ ਮੈਚ ਦੇ ਸ਼ੁਰੂ ’ਚ ਹੀ ਆਪਣੇ ਪ੍ਰਭਾਵਸ਼ਾਲੀ ਅਧਿਕਾਰ ਦੀ ਮੋਹਰ ਲਗਾ ਦਿੱਤੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਲਈ ਇਹ ਅੰਤਰ ਇੱਕ ਵੱਡਾ ਬਿੰਦੂ ਸੀ।’

ਮੋਰਗਨ ਸਪਿਨਰ ਚਕਰਵਰਤੀ ਤੋਂ ਵੀ ਪ੍ਰਭਾਵਿਤ ਸਨ। ਉਨ੍ਹਾਂ ਨੇ ਕਿਹਾ, ‘ਉਹ ਆਈਪੀਐਲ ’ਚ ਮਿਲਣ ਵਾਲੇ ਮੌਕਿਆਂ ਦੇ ਨਾਲ ਅਵਿਸ਼ਵਾਸਯੋਗ ਰੂਪ ਨਾਲ ਪ੍ਰਭਾਵੀ ਵਿਅਕਤੀ ਹਨ। ਇਹ ਇਸ ਸਮੇਂ ਦੇ ਦੌਰਾਨ ਇਨ੍ਹਾਂ ਖਿਡਾਰੀਆਂ ਦੇ ਬਲੀਦਾਨ ਦੀ ਯਾਦ ਦਵਾਉਂਦਾ ਹੈ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਗੱਲ ਕੀਤੀ, ਉਹ ਬਹੁਤ ਸਾਫ ਸਨ, ਪਿਛਲੇ ਮੈਚ ’ਚ ਉਨ੍ਹਾਂ ਦਾ ਦਿਨ ਨਹੀਂ ਸੀ, ਪਰ ਅੱਜ 3/27। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਸਮੇਂ ਉਨ੍ਹਾਂ ਦੇ ਕੋਲ ਕਾਫੀ ਵੇਰੀਏਸ਼ਨ ਹੈ। ਇਸ ਲਈ ਉਹ ਵੇਰੀਏਸ਼ਨ ਨਾਲੋਂ ਜਿਆਦਾ ਆਪਣੀ ਐਕੁਰੇਸੀ ’ਤੇ ਕੰਮ ਕਰ ਰਹੇ ਹਨ।’ ਰਾਜਸਥਾਨ ਰਾਯਲਸ ਵੀਰਕਾਰ ਨੂੰ ਸ਼ਾਮੀ 7:30 ਵਜੇ ਚੇਨੰਈ ਸੂਪਰ ਕਿੰਗਸ ਨਾਲ ਭਿੜਨਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਜ਼ਾਦੀ ਦਾ 80ਵਾਂ ਦਿਹਾੜਾ ਪੰਜਾਬ ਦੀਆਂ ਔਰਤਾਂ ਦੀ ‘ਆਰਥਿਕ ਆਜ਼ਾਦੀ’ ਦਾ ਸਾਲ ਹੋਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਫ਼ਿਰੋਜ਼ਪੁਰ, 15 ਅਗਸਤ: ਫਿਰੋਜ਼ਪੁਰ ਕੈਂਟ ਬੋਰਡ ਸਟੇਡੀਅਮ ਵਿਖੇ 80ਵੇਂ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ...

ਕਿਸਾਨਾਂ ਦਾ ਅੱਜ ਦਿੱਲੀ ਵੱਲ ਮਾਰਚ ਦਾ ਐਲਾਨ, ਹਰਿਆਣਾ-ਪੰਜਾਬ ਸਰਹੱਦ ਸੀਲ; ਪੁਲਿਸ ਨੇ ਲਗਾਏ ਗਏ ਬੈਰੀਕੇਡ

ਕਿਸਾਨਾਂ ਦੇ ਅੱਜ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਦੇ ਮੱਦੇਨਜ਼ਰ, ਜੀਂਦ ਪ੍ਰਸ਼ਾਸਨ ਨੇ...

ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ’ਤੇ FDA ਸਖ਼ਤ, ਤਿੰਨ ਬਾਲੀਵੁੱਡ ਅਦਾਕਾਰਾਂ ਨੂੰ ਨੋਟਿਸ

ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਚਿਊਇੰਗ ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ਨੂੰ ਲੈ...

ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਦੀ ਮੌਤ, ਪਾਰਟੀ ਦਫ਼ਤਰ ‘ਚ ਫਾਹੇ ਨਾਲ ਲਟਕਦੇ ਪਾਏ ਗਏ

ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਅਤੇ ਰਾਮਪੁਰਹਾਟ ਤੋਂ ਟੀਐਮਸੀ ਦੇ ਸਾਬਕਾ ਵਿਧਾਇਕ, ਆਸ਼ੀਸ਼...

ਸਹਾਰਨਪੁਰ ‘ਚ ਡਿਵਾਈਡਰ ਨਾਲ ਟਕਰਾਈ ਸਕਾਰਪੀਓ, ITBP ਦੇ DIG ਤੇ ਗੱਡੀ ਦੇ ਡਰਾਈਵਰ ਦੀ ਗਈ ਜਾਨ

ਸਹਾਰਨਪੁਰ ਵਿਚ ਅੱਜ ਸੜਕ ਹਾਦਸੇ ਵਿਚ ITBP ਦੇ ਡੀਆਈਜੀ ਤੇ ਉਨ੍ਹਾਂ ਦੇ ਡਰਾਈਵਰ ਦੀ...

ਮੁਕੇਰੀਆਂ : ਛੁੱਟੀ ‘ਤੇ ਘਰ ਆਏ ਫੌਜੀ ਨੇ ਆਪਣੀ ਪਤਨੀ ਦਾ ਕੀਤਾ ਕਤਲ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਸੁਨੇਹਰਾ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਛੁੱਟੀ ‘ਤੇ...

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ...

Patiala ਦੇ NSNIS ’ਚ ਵਾਪਰਿਆ ਵੱਡਾ ਹਾਦਸਾ; ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੌਰਾਨ ਛੱਤ ਦਾ ਡਿੱਗਿਆ ਹਿੱਸਾ

ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NSNIS), ਪਟਿਆਲਾ ਵਿਖੇ ਅੱਜ  ਸੱਭਿਆਚਾਰਕ ਸਮਾਗਮ ਦੌਰਾਨ ਹਲਕੇ ਭਾਰ ਵਾਲੀ...