ਚੇੱਨਈ ਸੂਪਰ ਕਿੰਗਸ ਨੇ ਚੇੱਨਈ ਦੇ ਚੇਪਕ ਸਟੇਡੀਅਮ ’ਚ ਦਿੱਲੀ ਕੈਪੀਟਲਸ ’ਤੇ 27 ਰਨਾਂ ਦੀ ਜਿੱਤ ਹਾਸਲ ਕਰਕੇ ਟਾਟਾ ਆਈਪੀਐਲ 2023 ਦੇ ਪਲੇਆਫ ’ਚ ਆਪਣਾ ਸਥਾਨ ਮਜਬੂਤ ਕਰਨ ਦੀ ਦਿਸ਼ਾ ’ਚ ਇੱਕ ਹੋਰ ਕਦਮ ਵਧਾ ਦਿੱਤਾ ਹੈ। ਸੀਐਸਕੇ ਦੇ ਛੇ ਖਿਡਾਰੀਆਂ ਨੇ ਸੰਤੁਲਿਤ ਬੈਟਿੰਗ ਕਰਦੇ ਹੋਏ 20 ਜਾਂ ਜਿਆਦਾ ਰਨਾਂ ਦੀਆਂ ਪਾਰੀਆਂ ਖੇਡੀਆਂ, ਜਿਸ ਨਾਲ ਸਕੋਰ ਅੱਠ ਵਿਕਟਾਂ ’ਤੇ 167 ਰਨ ਤੱਕ ਪਹੁੰਚ ਗਿਆ। ਇਨ੍ਹਾਂ ’ਚ ਐਮਐਸ ਧੋਨੀ ਦੇ ਧਮਾਕੇਦਾਰ 20 ਰਨਾਂ (9 ਬਾਲਾਂ 1X4, 2X6) ਸ਼ਾਮਲ ਹਨ। ਧੋਨੀ ਦੇ ਨਾਲ 20 ਰਨਾਂ ਦੇ ਕਲੱਬ ’ਚ ਰਿਤੂਰਾਜ ਗਾਇਕਵਾੜ, ਅਜਿੰਕਯ ਰਹਾਣੇ, ਸ਼ਿਵਮ ਦੂਬੇ, ਅੰਬਾਤੀ ਰਾਈਡੂ ਅਤੇ ਰਵਿੰਦਰ ਜਡੇਜਾ ਸ਼ਾਮਲ ਸਨ, ਜਿਸ ’ਚ ਦੂਬੇ ਦੇ 25 ਰਨ (12 ਬਾਲਾਂ 3X6) ਸਭ ਤੋਂ ਜਿਆਦਾ ਸਨ। ਦਿੱਲੀ ਦੀ ਸ਼ੁਰੂਆਤ ਖਰਾਬ ਰਹੀ, ਉਸਨੇ ਆਪਣੇ ਟਾਪ 3 ਬੱਲੇਬਾਜਾਂ ਨੂੰ ਸਿਰਫ 25 ਰਨਾਂ ’ਤੇ ਗਵਾ ਦਿੱਤਾ। ਰਿਲੀ ਰਾਸੌਵ ਨੇ 35 ਰਨ (37 ਬਾਲਾਂ 2X4, 1X6) ਦੀ ਮਜਬੂਤ ਪਾਰੀ ਖੇਡੀ, ਪਰ ਉਹ ਟਾਰਗੇਟ ਤੱਕ ਪਹੁੰਚਣ ਦੇ ਲਈ ਜਿਆਦਾ ਤੇਜੀ ਨਾਲ ਰਨ ਨਹੀਂ ਬਣਾ ਸਕੇ।
ਧੋਨੀ ਨੇ ਜਿਵੇਂ ਹੀ ਚਪੇਕ ਦੀ ਪਿੱਚ ’ਤੇ ਕਦਮ ਰੱਖਿਆ, ਤਾਂ ਸੀਐਸਕੇ ਦੇ ਘਰੇਲੂ ਪ੍ਰਸ਼ਸੰਕਾਂ ਨੇ ਜੋਰਦਾਰ ਸਵਾਗਤ ਕੀਤਾ ਅਤੇ ਇੱਥੇ ਉਨ੍ਹਾਂ ਨੇ ਸਿਰਫ 9 ਬਾਲਾਂ ’ਚ 20 ਰਨ ਬਣਾਏ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਗ੍ਰੀਮ ਸਮਿੱਥ ਨੇ ਉਸ ਭਾਰੀ ਦਬਾਅ ਨੂੰ ਪਛਾਣਿਆ ਜਿਸਦੇ ਅੰਦਰ ਧੋਨੀ ਖੇਡਦੇ ਹਨ। ਉਨ੍ਹਾਂ ਨੇ ‘ਹਰ ਵਾਰ ਜਦੋਂ ਉਹ ਬੈਟਿੰਗ ਕਰਨ ਜਾਂਦੇ ਹਨ ਤਾਂ ਉਨ੍ਹਾਂ ਦੇ ਉੱਪਰ ਦਬਾਅ ਬਹੁਤ ਜਿਆਦਾ ਰਹਿੰਦਾ ਹੈ। ਹਰ ਵਾਰ ਜਦੋਂ ਉਹ ਸਟ੍ਰਾਈਜ ’ਤੇ ਜਾਂਦੇ ਹਨ ਤਾਂ ਉਨ੍ਹਾਂ ਦਾ ਬੈਟ ਦਹਾੜਦਾ ਹੈ ਅਤੇ ਫੈਨਸ ਦੀ ਭੀੜ ਜੋਸ਼ ’ਚ ਆ ਜਾਂਦੀ ਹੈ। ਇਹ ਦੇਖਣਾ ਅਵਿਸ਼ਵਾਸਯੋਗ ਹੈ ਕਿ ਇਸ ਸੀਜਨ ’ਚ ਉਹ ਫਿਰ ਤੋਂ ਆਪਣੇ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹਨ। ਐਮਐਸ ਦੇ ਖਿਲਾਫ ਉਸ ਓਵਰ ਤੋਂ ਪਹਿਲਾਂ ਤੱਕ ਖਲੀਲ ਸਚਮੁਚ ਵਧੀਆ ਬਾÇਲੰਗ ਕਰ ਰਹੇ ਸਨ, ਉਨ੍ਹਾਂ ਨੇ ਹਾਲਾਤਾਂ ਨੂੰ ਸਮਝਿਆ ਅਤੇ ਬਾਲਰ ਨੂੰ ਦਬਾਅ ’ਚ ਰੱਖਿਆ। ਇੱਕ ਵਾਰ ਜਦੋਂ ਧੋਨੀ ਨੇ ਗ੍ਰਾਊਂਡਡ ਚੌਕਾ ਮਾਰਿਆ ਤਾਂ ਤੁਸੀਂ ਖਲੀਲ ਨੂੰ ਦੇਖ ਸਕਦੇ ਸੀ, ਉਨ੍ਹਾਂ ਨੂੰ ਪਤਾ ਨਹੀਂ ਲੱਗ ਪਾ ਰਿਹਾ ਸੀ ਕਿ ਕੀ ਹੋ ਰਿਹਾ ਹੈ। ਇਸ ਨਾਲ ਉਹ ਦਬਾਅ ’ਚ ਆ ਗਏ ਸਨ। 9 ਬਾਲਾਂ ’ਚ 20 ਰਨ, 220 ਨਾਲੋਂ ਜਿਆਦਾ ਦੀ ਸਟ੍ਰਾਈਕ ਰੇਟ, ਸਿਰਫ ਉਨ੍ਹਾਂ ਨੇ ਅਤੇ ਜਡੇਜਾ ਨੇ ਉਸ ਪਾਰੀ ਨੂੰ ਦਮਦਾਰ ਅੰਦਾਜ ’ਚ ਅੱਗੇ ਵਧਾਇਆ, ਜਿਸ ਨਾਲ ਕੁੱਲ 160 ਰਨਾਂ ਦਾ ਟੋਟਲ ਬਣਿਆ, ਜਿਹੜਾ ਦਬਾਅ ਪਾਣ ਦੇ ਲਈ ਕਾਫੀ ਸੀ।’
ਇਸ ਜਿੱਤ ਨੇ ਚੇੱਨਈ ਨੂੰ ਲੜੀ ’ਚ ਸੱਤਵੇਂ ਤੋਂ ਦੂਜੇ ਸਥਾਨ ’ਤੇ ਪਹੁੰਚਾ ਦਿੱਤਾ ਹੈ। ਉਹ ਮੌਜੂਦਾ ਚੈਂਪੀਅਨ ਅਤੇ ਟੇਬਲ ਟਾਪਰ ਗੁਜਰਾਤ ਟਾਈਟੰਸ ਤੋਂ ਸਿਰਫ ਇੱਕ ਅੰਕ ਪਿੱਛੇ ਰਹਿ ਗਈ ਹੈ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਦੱਸਿਆ ਕਿ ਸੀਐਸਕੇ ਆਪਣੀ ਕਵਾਲੀਫਿਕੇਸ਼ਨ ਨੂੰ ਮਜਬੂਤ ਕਰਨ ਦੇ ਲਈ ਕੀ ਟਾਰਗੇਟ ਰੱਖ ਸਕਦਾ ਹੈ। ਉਨ੍ਹਾਂ ਨੇ ਕਿਹਾ, ‘ਅਸੀਂ ਚਰਚਾ ਕੀਤੀ ਸੀ ਕਿ ਅੱਜ ਦੀ ਜਿੱਤ ਪਲੇਆਫ ਦੇ ਲਈ ਯੋਗਤਾ ਦੀ ਲਗਭਗ ਗਾਰੰਟੀ ਹੋਵੇਗੀ ਅਤੇ ਉਹ ਪਹਿਲੇ ਜਾਂ ਦੂਜੇ ਸਥਾਨ ’ਤੇ ਪਹੁੰਚਣ ਦੀ ਕੋਸ਼ਿਸ਼ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਨ। ਪਹਿਲੇ ਜਾਂ ਦੂਜੇ ’ਤੇ ਰਹਿਣਾ ਇਹ ਸੁਨਿਸ਼ਚਿਤ ਕਰੇਗਾ ਕਿ ਉਹ ਚੇਨੰਈ ’ਚ ਇੱਕ ਮੈਚ ਖੇਡਣਗੇ, ਇਸ ਲਈ ਅਸੀਂ ਚੇਨੰਈ ਨੂੰ ਇੱਕ ਵਾਰ ਫਿਰ ਫਾਈਨਲ ’ਚ ਖੇਡਦੇ ਹੋੲ ਦੇਖ ਸਕਦੇ ਹਾਂ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੇ ਇੱਥੇ ਕਿਹੋ ਜਿਹਾ ਪ੍ਰਦਰਸ਼ਨ ਕੀਤਾ ਹੈ। ਅੱਜ ਰਾਤੀ ਉਨ੍ਹਾਂ ਦੀ ਬੈਟਿੰਗ ਦੇਖੋ, ਤਾਂ ਸ਼ਿਵਮ ਦੂਬੇ 25 ਰਨਾਂ ਦੇ ਨਾਲ ਸਾਰੇ ਸਕੋਰਰਾਂ ਤੋਂ ਅੱਗੇ ਸਨ, ਜਦੋਂ ਕਿ ਹੋਰਾਂ ਨੇ ਲਗਭਗ 20 ਤੋਂ 22 ਰਨ ਬਣਾਏ ਅਤੇ ਅਸੀਂ ਹਾਲੇ ਵੀ ਕੁੱਲ ਸਕੋਰ 167 ਦੇਖਿਆ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਬੈਟਿੰਗ ਕੀਤੀ, ਬੋਲਿੰਗ ਕੀਤੀ, ਸਭ ਕੁਝ ਠੀਕ ਦਿਸ ਰਿਹਾ ਹੈ। ਇਸ ਲਈ ਟੀਮ ਪਹਿਲੇ ਜਾਂ ਦੂਜੇ ਸਥਾਨ ’ਤੇ ਰਹਿਣ ਦਾ ਟਾਰਗੇਟ ਰੱਖ ਸਕਦੀ ਹੈ।’
ਦਿੱਲੀ ਕੈਪੀਟਲਸ 11 ਮੈਚਾਂ ’ਚ ਸਿਰਫ ਚਾਰ ਜਿੱਤਾਂ ਦੇ ਨਾਲ ਟਾਟਾ ਆਈਪੀਐਲ ਲੜੀ ’ਚ ਆਖਰੀ ਸਥਾਨ ’ਤੇ ਬੈਠੀ ਹੈ ਅਤੇ ਉਨ੍ਹਾਂ ਦੇ ਕਵਾਲੀਫਾਈ ਕਰਨ ਦੀ ਸੰਭਾਵਨਾਂ ਲਗਭਗ ਖਤਮ ਹੋ ਗਈ ਹੈ। ਹਾਲਾਂਕਿ ਇਹ ਹਾਲੇ ਵੀ ਸੰਭਵ ਹੈ, ਪਰ ਗ੍ਰੀਮ ਸਮਿੱਥ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਸੀਜਨ ਪੂਰੀ ਤਰ੍ਹਾਂ ਨਾਲ ਨਿਪਟ ਗਿਆ ਹੈ। ਉਨ੍ਹਾਂ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਨਿਪਟਾਰਾ ਹੋ ਗਿਆ ਹੈ। ਇੱਕ ਟੀਮ ਦੇ ਰੂਪ ’ਚ ਉਨ੍ਹਾਂ ਦੇ ਕੋਲ ਥੋੜਾ ਜਿਹਾ ਮੋਮੈਂਟਮ ਸੀ, ਉਨ੍ਹਾਂ ਨੇ ਆਪਣੇ ਮੌਕੇ ਵਧਾਉਣ ਦੇ ਲਈ ਜਿੱਤਦੇ ਰਹਿਣ ਦੀ ਜਰੂਰਤ ਸੀ। ਇਸ ਮੈਨੂੰ ਲੱਗਦਾ ਹੈ ਕਿ ਦਿੱਲੀ ਇਸ ਟੂਰਨਾਮੈਂਟ ’ਚ ਵੱਡੀ ਪਰੇਸ਼ਾਨੀ ’ਚ ਹੈ, ਜਿਹੜਾ ਉਨ੍ਹਾਂ ਦੇ ਲਈ ਬਹੁਤ ਹੀ ਨਿਰਾਸ਼ਾਜਨਕ ਅਭਿਆਨ ਰਿਹਾ ਹੈ।’ ਵੀਰਵਾਰ ਨੂੰ ਸ਼ਾਮੀ 7:30 ਕਲਕੱਤਾ ਨਾਈਟ ਰਾਈਡਰਸ ਦੀ ਭਿੜਤ ਰਾਜਸਥਾਨ ਰਾਇਲਸ ਨਾਲ ਹੋਵੇਗੀ।












