June 27, 2026, 6:34 pm
----------- Advertisement -----------
HomeNewsBreaking Newsਪੰਜਾਬ ਕਿੰਗਸ ਦੇ ਖਿਡਾਰੀ ਸ਼ਾਹਰੁਖ ਖਾਨ ਚੰਗੇ ਫਿਨਿਸ਼ਰ ਹਨ: ਅਨਿਲ ਕੁੰਬਲੇ

ਪੰਜਾਬ ਕਿੰਗਸ ਦੇ ਖਿਡਾਰੀ ਸ਼ਾਹਰੁਖ ਖਾਨ ਚੰਗੇ ਫਿਨਿਸ਼ਰ ਹਨ: ਅਨਿਲ ਕੁੰਬਲੇ

Published on

----------- Advertisement -----------

ਚੰਡੀਗੜ੍ਹ, 16 ਅਪ੍ਰੈਲ 2023 – ਪੰਜਾਬ ਕਿੰਗਸ ਸ਼ਨੀਵਾਰ ਸ਼ਾਮ ਨੂੰ ਲਖਨਊ ਸੂਪਰ ਜਾਇੰਟਸ ਦੇ ਨਾਲ ਭਿੜਨ ਦੇ ਲਈ ਲਖਨਊ ਦੇ ਇਕਾਨਾ ਸਟੇਡੀਅਮ ’ਚ ਗਈ ਸੀ ਅਤੇ ਕਰੀਬੀ ਮੁਕਾਬਲੇ ’ਚ 2 ਵਿਕਟਾਂ ਦੀ ਜਿੱਤ ਨਾਲ ਮੈਚ ਖਤਮ ਕਰਨ ’ਚ ਸਫਲ ਰਹੀ। ਸੂਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਨੇ 74 ਰਨ (56 ਬਾਲਾਂ, 8X4, 1X6) ਬਣਾਏ ਅਤੇ ਜਿਸਦੇ ਦੰਮ ’ਤੇ ਉਨ੍ਹਾਂ ਨੇ 160 ਰਨਾਂ ਦਾ ਟਾਰਗੇਟ ਨਿਰਧਾਰਿਤ ਕੀਤਾ। ਸ਼ਿਖਰ ਧਵਨ ਦੀ ਗੈਰ ਮੌਜੂਦਗੀ ’ਚ ਕਿੰਗਸ ਦੀ ਅਗਵਾਈ ਕਰ ਰਹੇ ਸੈਮ ਕੁਰੇਨ ਤਿੰਨ ਵਿਕਟਾਂ ਦੇ ਨਾਲ ਸਭ ਤੋਂ ਬਿਹਤਰੀਨ ਬਾਲਰ ਰਹੇ। ਸਿਕੰਦਰ ਰਜਾ ਦੇ ਪਹਿਲੇ ਆਈਪੀਐਲ ਅਰਧ ਸੈਂਕੜੇ (57, 41 ਬਾਲਾਂ, 4X4, 3X6) ਅਤੇ ਸ਼ਾਹਰੁਖ ਖਾਨ ਦੀਆਂ 10 ਬਾਲਾਂ ’ਚ ਨਾਟ ਆਊਟ 23 ਰਨਾਂ ਦੀ ਮਦਦ ਨਾਲ ਕਿੰਗਸ ਨੇ 3 ਬਾਲਾਂ ਬਾਕੀ ਰਹਿੰਦੇ ਹੋਏ ਟਾਰਗੇਟ ਦਾ ਸਫਲਤਾਪੂਰਵਕ ਪਿੱਛਾ ਕੀਤਾ।

ਪੰਜਾਬ ਕਿੰਗਸ ਦੀ ਜਿੱਤ ’ਚ ਸ਼ਾਹਰੁਖ ਖਾਨ ਦੇ ਆਲਰਾਊਂਡਰ ਖੇਡ ਨੂੰ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਅਨਿਲ ਕੁੰਬਲੇ ਨੇ ਮੈਚ ਦੇ ਦੌਰਾਨ ਖਾਨ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਪੰਜਾਬ ਮੈਦਾਨ ’ਤੇ ਬਹੁਤ ਪ੍ਰਭਾਵਸ਼ਾਲੀ ਟੀਮ ਸੀ। ਉਸਦੀ ਗ੍ਰਾਊਂਡ ਫੀਲਡਿੰਗ ਵਧੀਆ ਸੀ ਅਤੇ ਉਸ ਨਾਲੋਂ ਵੀ ਸ਼ਾਨਦਾਰ ਕੈਚਿੰਗ ਸੀ, ਖਾਸ ਕਰਕੇ ਡੀਪ ਬਾਊਂਡਰੀ ’ਚ ਸ਼ਾਹਰੁਖ ਖਾਨ ਦੀ। ਇਹ ਅਸਾਨ ਨਹੀਂ ਸੀ ਕਿਉਂਕਿ ਤੁਸੀਂ ਨਾ ਸਿਰਫ ਬਾਲ ਦੇ ਹੇਠਾਂ ਪਹੁੰਚਣਾ ਚਾਹੁੰਦ ਹੋ ਸਗੋਂ ਉੱਥੇ ਬਾਊਂਡਰੀ ਤੋਂ ਬਚਣ ਦੀ ਵੀ ਚਿੰਤਾ ਕਰਦੇ ਹੋ। ਇਹ ਸ਼ਾਹਰੁਖ ਖਾਨ ਦਾ ਸ਼ਾਨਦਾਰ ਪ੍ਰਦਰਸ਼ਨ ਸੀ।’

ਪਹਿਲਾਂ ਪੰਜਾਬ ਕਿੰਗਸ ਦਾ ਹਿੱਸਾ ਰਹੇ ਕੁੰਬਲੇ ਨੇ ਖਾਨ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਉਹ ਇੱਕ ਸ਼ਾਨਦਾਰ ਫਿਨਿਸ਼ਰ ਹੈ। ਉਹ ਤਾਮਿਲਨਾਡੂ ਦੇ ਲਈ ਖੇਡੇ ਗਏ ਮੈਚਾਂ ’ਚ ਇਹੀ ਕਰਦਾ ਹੈ ਅਤੇ ਉਸਨੂੰ ਮੁਕਾਬਲੇ ਨੂੰ ਖਤਮ ਕਰਦੇ ਹੋਏ ਦੇਖਣਾ ਸਚਮੁਚ ਵਧੀਆ ਸੀ। ਪਿਛਲੇ ਮੈਚ ’ਚ ਵੀ ਉਸਨੇ ਅੰਤ ’ਚ ਛੋਟੀ ਅਤੇ ਆਕ੍ਰਾਮਕ ਪਾਰੀ ਖੇਡੀ ਸੀ। ਪਰ ਉਹ ਦਬਾਅ ’ਚ ਆਈ ਸੀ। ਉਨ੍ਹਾਂ ਨੇ ਆਖਰੀ ਦੋ ਓਵਰਾਂ ’ਚ ਲਗਭਗ 10 ਰਨ ਪ੍ਰਤੀ ਓਵਰ ਬਣਾਉਣੇ ਸਨ, ਦੂਜੇ ਪਾਸੇ ਹਰਪ੍ਰੀਤ ਬਰਾੜ ਸੀ ਅਤੇ ਪਿਛਲੇ ਓਵਰ ’ਚ ਸਿਕੰਦਰ ਰਜਾ ਆਊਟ ਹੋ ਚੁੱਕੇ ਸਨ। ਉਨ੍ਹਾਂ ਨੇ 23 ਰਨ ਬਣਾ ਕੇ ਪੰਜਾਬ ਦੇ ਪੱਖ ’ਚ ਮੁਕਾਬਲਾ ਖਤਮ ਕੀਤਾ। ਇਸ ਨਾਲ ਉਨ੍ਹਾਂ ਨੂੰ ਟੂਰਨਾਮੈਂਟ ਦੇ ਦੂਜੇ ਹਾਫ ’ਚ ਜਾਣ ਦੇ ਲਈ ਕਾਫੀ ਆਤਮਵਿਸ਼ਵਾਸ ਮਿਲੇਗਾ।’

ਕਿੰਗਸ ਨੂੰ ਸਫਲਤਾਪੂਰਵਕ ਟਾਰਗੇਟ ਤੱਕ ਪਹੁੰਚਾਉਣ ’ਚ ਸਿਕੰਦਰ ਰਜਾ ਦੇ ਬੱਲੇ ਤੋਂ ਨਿਕਲੀ ਪਾਰੀ ਨੇ ਮਹੱਤਵਪੂਰਣ ਭੂਮਿਕਾ ਅਦਾ ਕੀਤੀ, ਜਿਸਦੇ ਕਾਰਨ ਜਿਓਸਿਨੇਮਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਤੁਹਾਨੂੰ ਇੱਕ ਅਨੁਭਵੀ ਬੱਲੇਬਾਜ ਦੀ ਜਰੂਰਤ ਹੁੰਦੀ ਹੈ, ਖਾਸ ਕਰਦੇ ਉਦੋਂ ਜਦੋਂ ਤੁਸੀਂ ਇਸ ਤਰ੍ਹਾਂ ਦੇ ਟਾਰਗੇਟ ਦਾ ਪਿੱਛਾ ਕਰ ਰਹੇ ਹੋਵੋ। ਸ਼ਿਖਰ ਧਵਨ ਨਹੀਂ ਖੇਡ ਰਹੇ ਸਨ ਅਤੇ ਉਦੋਂ ਅਜਿਹੇ ਬੱਲੇਬਾਜ ਦੀ ਜਰੂਰਤ ਸੀ, ਜਿਹੜਾ ਮੈਚ ਨੂੰ ਕੰਟਰੋਲ ਕਰ ਸਕੇ। ਕੋਈ ਅਜਿਹਾ ਵਿਅਕਤੀ ਜਿਹੜਾ ਜਾਣਦਾ ਹੋਵੇ ਕਿ ਮੌਕਾ ਮਿਲਣ ’ਤੇ ਓਵਰ ਨੂੰ ਕਦੋਂ ਵੱਡੇ ਓਵਰ ’ਚ ਬਦਲਣਾ ਹੈ। ਉਨ੍ਹਾਂ ਨੂੰ ਪਤਾ ਸੀ ਕਿ ਕੁਰਣਾਲ ਪਾਂਡਯਾ ਦੇ ਓਵਰ ’ਚ ਵੱਡੇ ਸ਼ਾਟ ਲਗਾਉਣ ਦਾ ਮੌਕਾ ਹੈ ਅਤੇ ਉਨ੍ਹਾਂ ਨੇ ਠੀਕ ਉਹੀ ਕੀਤਾ। ਉਹ ਸਿੰਗਲ ਲੈਂਦੇ ਰਹੇ ਅਤੇ ਜਦੋਂ ਵੀ ਮੌਕਾ ਮਿਲਿਆ, ਉਨ੍ਹਾਂ ਨੇ ਵੱਡੇ ਸ਼ਾਟਸ ਮਾਰੇ। ਪਿਛਲੇ ਕੁਝ ਸਾਲਾਂ ’ਚ ਉਹ ਜਿਸ ਤਰ੍ਹਾਂ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਬੱਲੇਬਾਜੀ ਕਰ ਰਹੇ ਹਨ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮੈਦਾਨ ’ਤੇ ਉਤਰਣ ਅਤੇ ਵਧੀਆ ਪ੍ਰਦਰਸ਼ਨ ਕਰਨ ਦੇ ਵਿਚਕਾਰ ਮਾਮਲਾ ਕੁਝ ਸਮੇਂ ਦੀ ਗੱਲ ਸੀ।’

ਮੁੰਬਈ ਇੰਡੀਅੰਸ ਐਤਵਾਰ ਨੂੰ ਦੁਪਿਹਰ 3:30 ਵਜੇ ਕਲਕੱਤਾ ਨਾਈਟ ਰਾਈਡਰਸ ਦੇ ਨਾਲ ਭਿੜੇਗੀ ਅਤੇ ਗੁਜਰਾਤ ਟਾਈਟੰਸ ਸ਼ਾਮੀ 7:30 ਵਜੇ ਰਾਜਸਥਾਨ ਰਾਯਲਸ ਦੇ ਖਿਲਾਫ ਖੇਡੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...