ਦੱਖਣੀ ਅਫਰੀਕਾ ਦਾ ਟੈਸਟ ਕਪਤਾਨ ਡੀਨ ਐਲਗਰ ਟੀਮ ਦੇ ਕੋਚਾਂ ਅਤੇ ਮੈਨੇਜਮੈਂਟ ਦੇ ਸਮਰਥਣ ’ਚ ਖੜ੍ਹਾ ਨਜ਼ਰ ਆਇਆ। ਉਸ ਦੇ ਬਾਰੇ ’ਚ ਮੰਨਿਆ ਜਾਂਦਾ ਹੈ ਕਿ ਉਸ ਨੂੰ ਉਹ ਸਮਰਥਣ ਨਹੀਂ ਮਿਲਿਆ ਜਿਸ ਦਾ ਉਹ ਹੱਕਦਾਰ ਹੈ। ਐਲਗਰ ਦੀ ਟਿੱਪਣੀ ਦੱਖਣੀ ਅਫਰੀਕਾ ਦੇ ਕ੍ਰਿਕਟ ਡਾਇਰੈਕਟਰ ਗ੍ਰੀਮ ਸਮਿੱਥ ਅਤੇ ਉਸ ਦੇ ਮੁੱਖ ਕੋਚ ਮਾਕਰ ਬਾਊਚਰ ਦੇ ਕ੍ਰੈਕਟਰ ਦੀ ਰਸਮੀ ਜਾਂਚ ਸ਼ੁਰੂ ਕਰਨ ਦੇ ਕ੍ਰਿਕਟ ਸਾਊਥ ਅਫਰੀਕਾ ਦੇ ਫੈਸਲੇ ਦੇ ਮੱਦੇਨਜ਼ਰ ਆਈ ਹੈ।

ਸੋਸ਼ਲ ਜਸਟਿਸ ਤੇ ਨੇਸ਼ਨ ਬਿਲਡਿੰਗ ਕਮਿਸ਼ਨ ਨੇ ਇਨ੍ਹਾਂ ਦੋਨੋਂ ਅਤੇ ਸਾਬਕਾ ਕਪਤਾਨ ਏ. ਬੀ. ਡਿਵੀਲੀਅਰਸ ਸਮੇਤ ਹੋਰਾਂ ਨੂੰ ਨਸਲ ਦੇ ਆਧਾਰ ’ਤੇ ਖਿਡਾਰੀਆਂ ਦੇ ਨਾਲ ਭੇਦਭਾਵ ਕਰਨ ਦਾ ਦੋਸ਼ ਲਾਇਆ ਹੈ। ਨਿਰਪੱਖ ਜਾਂਚ 2022 ਦੀ ਸ਼ੁਰੂਆਤ ’ਚ ਹੋਣ ਵਾਲੀ ਹੈ। ਸਮਿੱਥ ਅਤੇ ਬਾਊਚਰ ਅਜੇ ਆਪਣੀ ਭੂਮਿਕਾ ’ਚ ਰਹੇਗਾ ਅਤੇ ਭਾਰਤ ਖਿਲਾਫ ਘਰੇਲੂ ਸੀਰੀਜ਼ ਦੌਰਾਨ ਆਪਣੇ ਹੁਕਮਾਂ ਦਾ ਪਾਲਣਾ ਕਰੇਗਾ। ਸੀਰੀਜ਼ ਤੋਂ ਪਹਿਲਾਂ ਐਲਗਰ ਨੇ ਹਾਲ ਦੇ ਮਹੀਨਿਆਂ ’ਚ ਦੱਖਣੀ ਅਫਰੀਕੀ ਕ੍ਰਿਕਟ ਦੇ ਮੁਸ਼ਕਿਲ ਦੌਰ ਬਾਰੇ ਦੱਸਿਆ। ਇਹ ਪੁੱਛੇ ਜਾਣ ’ਤੇ ਕਿ ਖਿਡਾਰੀਆਂ ਦੇ ਦ੍ਰਿਸ਼ਟੀਕੋਣ ਨਾਲ ਇਸ ਮਿਆਦ ਬਾਰੇ ’ਚ ਸਭ ਤੋਂ ਮੁਸ਼ਕਿਲ ਗੱਲ ਕੀ ਰਹੀ ਤਾਂ ਐਲਗਰ ਨੇ ਕੋਚਾਂ ਦੇ ਪੂਰਨ ਸਮਰਥਣ ਦੀ ਗੱਲ ਕਹਿੰਦੇ ਹੋਏ ਆਪਣਾ ਜਵਾਬ ਦਿੱਤਾ ਅਤੇ ਕਿਹਾ ਕਿ ਸਾਡੇ ਕੋਚਾਂ ਨੂੰ ਕਿਸੇ ਵੀ ਕੀਮਤ ’ਤੇ ਲਤਾੜਿਆ ਨਹੀਂ ਜਾਣਾ ਚਾਹੀਦਾ।












