ਟੀ-20 ਵਿਸ਼ਵ ਕੱਪ 2022 ਦੇ ਫਾਈਨਲ ‘ਚ ਅੱਜ ਪਾਕਿਸਤਾਨ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਮੈਲਬੌਰਨ ਵਿੱਚ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਦੱਸ ਦਈਏ ਕਿ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾਇਆ ਅਤੇ ਸੈਮੀਫਾਈਨਲ ‘ਚ ਇੰਗਲੈਂਡ ਨੇ ਭਾਰਤ ਨੂੰ ਹਰਾਇਆ ਸੀ। ਹਾਲਾਂਕਿ ਮੌਸਮ ਵਿਭਾਗ ਨੇ ਅੱਜ ਦੇ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜੇਕਰ ਬਾਰਿਸ਼ ਨਹੀਂ ਹੁੰਦੀ ਹੈ ਤਾਂ ਇਹ ਯਕੀਨੀ ਹੈ ਕਿ ਕ੍ਰਿਕਟ ਪ੍ਰਸ਼ੰਸਕ ਫਾਈਨਲ ‘ਚ ਦੌੜਾਂ ਦੀ ਬਾਰਿਸ਼ ਦੇਖ ਸਕਦੇ ਹਨ।
ਦੱਸ ਦਈਏ ਕਿ ਸਾਲ 1992 ਦੇ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਵੀ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਟੱਕਰ ਹੋਈ ਸੀ। ਫਿਰ ਪਾਕਿਸਤਾਨ ਨੇ ਖਿਤਾਬ ਜਿੱਤਿਆ ਅਤੇ ਇਸ ਵਾਰ ਦੇਖਣਾ ਹੋਵੇਗਾ ਕਿ ਕੌਣ ਜਿੱਤਦਾ ਹੈ। ਇਸ ਮੈਚ ਦੌਰਾਨ ਮੀਂਹ ਦੇ ਆਸਾਰ ਵੀ ਹਨ ਪਰ ਰਿਜ਼ਰਵ ਡੇ ਹੋਣ ਕਾਰਨ ਪ੍ਰਸ਼ੰਸਕਾਂ ਨੂੰ ਕੁਝ ਰਾਹਤ ਮਿਲੀ ਹੈ। ਜੇਕਰ ਦੋਵਾਂ ਦਿਨ ਮੀਂਹ ਪੈਂਦਾ ਹੈ ਤਾਂ ਦੋਵੇਂ ਦੇਸ਼ਾਂ ਨੂੰ ਜੇਤੂ ਐਲਾਨਿਆ ਜਾਵੇਗਾ।
----------- Advertisement -----------
ਟੀ-20 ਵਿਸ਼ਵ ਕੱਪ 2022 ਦਾ ਫਾਈਨਲ ਅੱਜ, ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਹੋਵੇਗੀ ਖ਼ਿਤਾਬੀ ਟੱਕਰ
Published on
----------- Advertisement -----------
----------- Advertisement -----------












