IPL ਦੇ 16ਵੇਂ ਸੀਜ਼ਨ ‘ਚਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੀ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਅਤੇ ਲਖਨਊ ਟੀਮ ਦੇ ਮੈਂਟਰ ਗੌਤਮ ਗੰਭੀਰ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਹੁਣ ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਕੋਹਲੀ ਫੀਲਡਿੰਗ ਦੌਰਾਨ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਸਨ, ਜਿਸ ‘ਚ ਉਨ੍ਹਾਂ ਨੇ ਕਰੁਣਾਲ ਪੰਡਯਾ ਦਾ ਕੈਚ ਫੜ ਕੇ ਆਪਣੀ ਖੁਸ਼ੀ ਵੱਖਰੇ ਤਰੀਕੇ ਨਾਲ ਜ਼ਾਹਰ ਕੀਤੀ। ਇਸ ਤੋਂ ਬਾਅਦ ਜਦੋਂ ਅਮਿਤ ਮਿਸ਼ਰਾ ਲਖਨਊ ਲਈ ਬੱਲੇਬਾਜ਼ੀ ਕਰ ਰਹੇ ਸਨ ਤਾਂ ਵਿਰਾਟ ਨੇ ਉਨ੍ਹਾਂ ਨਾਲ ਕੁਝ ਝਗੜਾ ਵੀ ਕੀਤਾ।ਵਿਰਾਟ ਕੋਹਲੀ ਦੇ ਇਸ ਵਤੀਰੇ ਨੂੰ ਦੇਖ ਕੇ ਅੰਪਾਇਰਾਂ ਨੂੰ ਵੀ ਵਿਚਕਾਰ ਆ ਕੇ ਉਸ ਨੂੰ ਸ਼ਾਂਤ ਕਰਨਾ ਪਿਆ। ਮੈਚ ਖਤਮ ਹੋਣ ਤੋਂ ਬਾਅਦ ਜਦੋਂ ਦੋਵੇਂ ਟੀਮਾਂ ਦੇ ਖਿਡਾਰੀ ਇਕ-ਦੂਜੇ ਨਾਲ ਹੱਥ ਮਿਲਾ ਰਹੇ ਸਨ, ਉਦੋਂ ਹੀ ਕੋਹਲੀ ਅਤੇ ਗੰਭੀਰ ਵਿਚਾਲੇ ਬਹਿਸ ਸ਼ੁਰੂ ਹੋ ਗਈ, ਜਿਸ ਵਿਚ ਅਮਿਤ ਮਿਸ਼ਰਾ ਨੂੰ ਆ ਕੇ ਦੋਵਾਂ ਨੂੰ ਸ਼ਾਂਤ ਕਰਨਾ ਪਿਆ।
----------- Advertisement -----------
ਵਿਰਾਟ ਕੋਹਲੀ ਤੇ ਗੌਤਮ ਗੰਭੀਰ ਵਿਚਾਲੇ ਤਿੱਖੀ ਬਹਿਸ, ਵੀਡੀਓ ਵਾਇਰਲ
Published on
----------- Advertisement -----------












