ਭਾਰਤ ਦੀ ਅਨੂ ਰਾਣੀ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਹਿਲਾ ਜੈਵਲਿਨ ਥਰੋਅ ਦੇ ਫ਼ਾਈਨਲ ਵਿੱਚ 61.12 ਮੀਟਰ ਦੀ ਥਰੋਅ ਨਾਲ ਸੱਤਵਾਂ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ ਦੇ ਇਕਲੌਤੇ ਓਲੰਪਿਕ ਚੈਂਪੀਅਨ ਅਥਲੀਟ ਨੀਰਜ ਚੋਪੜਾ ਨੇ ਭਾਰਤੀ ਅਥਲੈਟਿਕਸ ਜਗਤ ਵਿੱਚ ਇਕ ਹੋਰ ਵੱਡੀ ਪ੍ਰਾਪਤੀ ਜੋੜਦਿਆਂ ਅਮਰੀਕਾ ਦੇ ਔਰੇਗਨ ਵਿਖੇ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ ਜੈਵਲਿਨ ਥਰੋਅ ਵਿੱਚ ਚਾਂਦੀ ਦਾ ਤਮਗਾ ਜਿੱਤਿਆ।
ਫਾਈਨਲ ਵਿੱਚ ਤਿੰਨ ਥਰੋਆਂ ਤੋੰ ਬਾਅਦ ਚੌਥੇ ਸਥਾਨ ਉੱਤੇ ਚੱਲ ਰਹੇ ਨੀਰਜ ਨੇ ਚੌਥੀ ਕੋਸ਼ਿਸ਼ ਵਿੱਚ 88.13 ਮੀਟਰ ਥਰੋਅ ਸੁੱਟਦਿਆਂ ਦੂਜਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲ਼ਡ ਮੈਡਲ ਜਿੱਤਣ ਵਾਲੇ ਗ੍ਰਨੇਡਾ ਦੇ ਐਂਡਰਸਨ ਪੀਟਰਜ ਨੇ 90.54 ਮੀਟਰ ਥਰੋਅ ਸੁੱਟੀ। ਪੀਟਰਜ ਨੇ ਪਿਛਲ਼ੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੋਹਾ 2019 ਵਿੱਚ ਵੀ ਸੋਨੇ ਦਾ ਤਮਗਾ ਜਿੱਤਿਆ ਸੀ। ਚੈੱਕ ਗਣਰਾਜ ਦੇ ਜੈਕਬ ਵੈਡਲੈਚ ਨੇ 88.09 ਮੀਟਰ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ। ਪਾਕਿਸਤਾਨ ਦਾ ਅਰਸ਼ਦ ਨਦੀਮ 86.16 ਮੀਟਰ ਥਰੋਅ ਨਾਲ ਪੰਜਵੇਂ ਸਥਾਨ ਉੱਤੇ ਰਿਹਾ। ਇਕ ਹੋਰ ਭਾਰਤੀ ਥਰੋਅਰ ਰੋਹਿਤ ਯਾਦਵ 78.72 ਥਰੋਅ ਨਾਲ 10ਵੇਂ ਸਥਾਨ ਉੱਤੇ ਰਿਹਾ।
----------- Advertisement -----------
ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ: ਭਾਰਤ ਦੀ ਅਨੂ ਰਾਣੀ ਨੇ ਮਹਿਲਾ ਜੈਵਲਿਨ ਥਰੋਅ ‘ਚ ਸੱਤਵਾਂ ਸਥਾਨ ਕੀਤਾ ਹਾਸਿਲ
Published on
----------- Advertisement -----------
----------- Advertisement -----------









