July 29, 2026, 4:25 pm
----------- Advertisement -----------
HomeNewsLatest Newsਮੇਰੇ ਦਿਮਾਗ 'ਚ ਬਿਲਕੁਲ ਨਹੀਂ ਸੀ ਕਿ ਮੈਂ ਇੱਥੇ ਓਲੰਪਿਕ ਗੋਲਡ ਮੈਡਲਿਸਟ...

ਮੇਰੇ ਦਿਮਾਗ ‘ਚ ਬਿਲਕੁਲ ਨਹੀਂ ਸੀ ਕਿ ਮੈਂ ਇੱਥੇ ਓਲੰਪਿਕ ਗੋਲਡ ਮੈਡਲਿਸਟ ਹਾਂ : ਨੀਰਜ ਚੋਪੜਾ

Published on

----------- Advertisement -----------

ਵਿਵੇਕ ਸ਼ਰਮਾ ਦੀ ਰਿਪੋਰਟ (24 ਜੁਲਾਈ)- ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਅੱਜ ਸਿਲਵਰ ਮੈਡਲ ਹਾਸਲ ਕਰਨ ਵਾਲੇ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੀ ਸਾਦਗੀ ਇਕ ਵਾਰ ਫਿਰ ਤੋਂ ਚਰਚਾ ਵਿੱਚ ਬਣੀ ਹੋਈ ਹੈ। 18ਵੀਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥ੍ਰੋਅ ਦੇ ਫਾਈਨਲ ਵਿੱਚ ਨੀਰਜ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਨੀਰਜ ਚੋਪੜਾ ਦੇ ਸਿਲਵਰ ਮੈਡਲ ਹਾਸਲ ਕਰਨ ਤੋਂ ਬਾਅਦ ਪੂਰੇ ਦੇਸ਼ ਅੰਦਰ ਖੁਸ਼ੀ ਦੀ ਲਹਿਰ ਹੈ । ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਨੀਰਜ ਚੋਪੜਾ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ ਜਾ ਰਹੀ ਹੈ।

ਹਰ ਕੋਈ ਇਹ ਜਾਨਣਾ ਚਾਹ ਰਿਹਾ ਹੈ ਕਿ ਓਲੰਪਿਕ ਗੋਲਡ ਮੈਡਲਿਸਟ ਨੀਰਜ ਚੋਪੜਾ ਨਵਾਂ ਇਤਿਹਾਸ ਸਿਰਜਣ ਤੋਂ ਬਾਅਦ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ ? ਉਹ ਆਪਣੇ ਪ੍ਰਦਰਸ਼ਨ ਤੋਂ ਕਿੰਨਾ ਕੁ ਖੁਸ਼ ਹਨ ? ਤਾਂ ਦੱਸ ਦਈਏ ਕਿ ਨੀਰਜ ਆਪਣੇ ਪ੍ਰਦਰਸ਼ਨ ਤੋਂ ਖਾਸੇ ਖੁਸ਼ ਹਨ ਅਤੇ ਪਹਿਲਾਂ ਦੀ ਤਰ੍ਹਾਂ ਹੀ ਉਨ੍ਹਾਂ ਦੇ ਚਿਹਰੇ ‘ਤੋਂ ਸਫ਼ਲਤਾ ਦੀ ਚਮਕ ਸਾਫ਼ ਵੇਖੀ ਜਾ ਸਕਦੀ ਹੈ।
ਸਿਲਵਰ ਮੈਡਲ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਨੇ ਦੱਸਿਆ ਕਿ ਉਹਨਾਂ ਇਕ ਆਮ ਖਿਡਾਰੀ ਵਾਂਗ ਹੀ ਇਸ ਵੱਕਾਰੀ ਮੁਕਾਬਲੇ ਵਿੱਚ ਭਾਗ ਲਿਆ । ਉਨ੍ਹਾਂ ਕਿਹਾ ਕਿ, ‘ਮੇਰੇ ਦਿਮਾਗ ਵਿੱਚ ਇਹ ਬਿਲਕੁਲ ਨਹੀਂ ਸੀ ਕਿ ਮੈਂ ਓਲੰਪਿਕ ਗੋਲਡ ਮੈਡਲਿਸਟ ਹਾਂ। ਮੈਨੂੰ ਆਪਣੇ ਆਪ ‘ਤੇ ਭਰੋਸਾ ਸੀ ਅਤੇ ਮੈਂ ਇੱਥੇ ਆਪਣਾ ਬੇਹਤਰੀਨ ਪ੍ਰਦਰਸ਼ਨ ਦੇਣ ਦੀ ਪੂਰੀ ਕੋਸ਼ਿਸ਼ ਕੀਤੀ, ਨਤੀਜ਼ਾ ਸਾਹਮਣੇ ਹੈ।’

ਇਸ ਦੇ ਨਾਲ ਹੀ ਨੀਰਜ ਨੇ ਆਪਣੇ ਉੱਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਹੋਣ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਦਿਲ ‘ਚ ਸੀ ਕਿ ਅੱਜ ਵੀ ਬਿਹਤਰੀਨ ਕਰਨਾ ਹੈ । ਉਨ੍ਹਾਂ ਮੰਨਿਆ ਕਿ ਤੀਜੇ ਥ੍ਰੋਅ ਤੱਕ ਚੁਣੌਤੀ ਸੀ ਕਿਉਂਕਿ ਉਸ ਸਮੇਂ ਤੱਕ ਮੈਂ ਮੈਡਲ ਦੌੜ ਵਿੱਚ ਨਹੀਂ ਸੀ ਪਰ ਫ਼ਿਰ ਵੀ ਵਿਸ਼ਵਾਸ ਸੀ ਕਿ ਕੁਝ ਵੱਡਾ ਕਰਨਾ ਹੀ ਹੈ। ਚੌਥੀ ਕੋਸ਼ਿਸ਼ (88.13 ਮੀਟਰ) ਨੇ ਮੈਨੂੰ ਮੈਡਲ ਸੂਚੀ ਦੀ ਪਹਿਲੀ ਕਤਾਰ ‘ਚ ਲੈ ਆਉਂਦਾ। ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ ਅਤੇ ਅੱਗੇ ਹੋਰ ਬਿਹਤਰ ਕਰਨ ਲਈ ਲਗਾਤਾਰ ਕੋਸ਼ਿਸ਼ ਕਰਦਾ ਰਹਾਂਗਾ ।’ ਨੀਰਜ ਨੇ ਆਸ ਜਤਾਈ ਕਿ ਦੇਸ਼ ਵਾਸੀਆਂ ਦੇ ਪਿਆਰ ਤੇ ਆਸ਼ੀਰਵਾਦ ਨਾਲ ਉਹ ਅੱਗੇ ਵੀ ਦੇਸ਼ ਦਾ ਨਾਂ ਇਸੇ ਤਰ੍ਹਾਂ ਦੁਨੀਆ ਵਿੱਚ ਰੌਸ਼ਨ ਕਰਦੇ ਰਹਿਣਗੇ ।

ਉਧਰ ਨੀਰਜ ਚੋਪੜਾ ਦੇ ਪਿੰਡ ਖਾਂਦਰਾ ਵਿਖੇ ਜਸ਼ਨ ਦਾ ਮਾਹੌਲ ਹੈ, ਪਾਨੀਪਤ ਦੇ ਇਸ ਪਿੰਡ ਵਿੱਚ ਅੱਜ ਵੱਖਰੀ ਹੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਹਰ ਕੋਈ ਨੀਰਜ ਦੇ ਘਰ ਜਾ ਕੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦੇ ਰਿਹਾ ਹੈ। ਉਧਰ ਮਾਪਿਆਂ ਵੱਲੋਂ ਸਭ ਦਾ ਮੁੰਹ ਮਿੱਠਾ ਕਰਵਾਇਆ ਜਾ ਰਿਹਾ ਹੈ।

ਨੀਰਜ ਚੋਪੜਾ ਨੇ ਜਿਸ ਸਾਦਗੀ ਨਾਲ ਆਪਣੀ ਖੇਡ ‘ਤੇ ਫੋਕਸ ਕੀਤਾ ਹੋਇਆ ਹੈ ਉਹ ਕਾਬਿਲੇ-ਤਾਰੀਫ਼ ਹੈ। ਇੰਨੀਆਂ ਵੱਡੀਆਂ ਉਚਾਈਆਂ ‘ਤੇ ਪਹੁੰਚ ਕੇ ਵੀ ਉਹਨਾਂ ਨੇ ਸਫਲਤਾ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ , ਉਹ ਅੱਜ ਵੀ ਪਹਿਲਾਂ ਵਾਂਗ ਆਪਣੇ ਖੇਡ ਨੂੰ ਸੁਧਾਰਨ ਅਤੇ ਹੋਰ ਮਿਹਨਤ ਕਰਨ ਦਾ ਜਜ਼ਬਾ ਰੱਖਦੇ ਹਨ। ਸਲਾਮ ਹੈ ਨੀਰਜ ਚੋਪੜਾ ਨੂੰ ਅਤੇ ਉਹਨਾਂ ਦੀ ਸਾਦਗੀ ਨੂੰ। ਜੀਓ ਨੀਰਜ ਚੋਪੜਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੇਅਦਬੀ ਕਾਨੂੰਨ: ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੌਂਪਿਆ ਸੋਧਾਂ ਸਬੰਧੀ ਖਰੜਾ

ਬੇਅਦਬੀ ਕਾਨੂੰਨ ‘ਚ ਸੋਧਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਸਰਕਾਰ ਨੇ...

 ਚੰਡੀਗੜ੍ਹ ਮਾਰਚ ਦੌਰਾਨ ਵਧਿਆ ਤਣਾਅ: ‘ਵਾਰਿਸ ਪੰਜਾਬ ਦੇ’ ਦਾ ਸਮਰਥਕ ਪੁਲੀਸ ਦੀ ਵਾਟਰ ਕੈਨਨ ’ਤੇ ਚੜ੍ਹਿਆ

ਚੰਡੀਗੜ੍ਹ ਸਰਹੱਦ ’ਤੇ ਮੁਹਾਲੀ ਵੱਲੋਂ ਆ ਰਹੇ ਰੋਸ ਮਾਰਚ ਨੂੰ ਰੋਕਣ ਲਈ ਪੁਲੀਸ ਵੱਲੋਂ...

ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਰੋਕਣ ਦਾ ਮਾਮਲਾ, ਨਿਹੰਗ ਸਿੰਘ ਨੇ ਦਿੱਤੀ ਚੇਤਾਵਨੀ; ਵੀਡੀਓ ਵਾਇਰਲ

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਪਰੇਸ਼ਾਨ ਕੀਤੇ ਜਾਣ ਦਾ...

ਪਤੀ,ਪਤਨੀ ਦੋਵੇਂ ਕਮਾਉਂਦੇ ਹਨ ਤਾਂ ਮਿਲ ਕੇ ਚੁੱਕਣ ਘਰ ਤੇ ਬੱਚੇ ਦੀ ਸਿੱਖਿਆ ਦਾ ਖਰਚ, ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਬਾਂਬੇ ਹਾਈ ਕੋਰਟ ਨੇ ਕਿਹਾ ਕਿ ਬਰਾਬਰੀ ਦਾ ਦਾਅਵਾ ਚੁਣੇ ਹੋਏ ਢੰਗ ਨਾਲ ਨਹੀਂ...

ਚੋਰੀ ਦਾ ਇਲਜ਼ਾਮ ਲਗਾ ਮਾਸੜ ਨੇ ਕੀਤਾ ਨਾਬਾਲਗ ਭਾਣਜੀ ਦਾ ਕਤਲ, ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ 15 ਸਾਲਾ ਨਾਬਾਲਗ ਲੜਕੀ ਨੂੰ ਬੇਰਹਮੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ...

ਸੰਗਰੂਰ ਅਦਾਲਤ ਦਾ ਵੱਡਾ ਫੈਸਲਾ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ

ਸੰਗਰੂਰ ਦੀ ਇੱਕ ਅਦਾਲਤ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ...

ਪੰਜਾਬ ਦੇ ਕਿਸਾਨ ਦੀ ਧੀ ਹਰਜਿੰਦਰ ਕੌਰ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ

 ਨਾਭਾ ਦੇ ਪਿੰਡ ਮੈਹਸ ਦੀ ਜਮਪਲ ਹਰਜਿੰਦਰ ਕੌਰ ਨੇ ਗਲਾਸਗੋ ਵਿਖੇ ਖੇਡੀਆਂ ਜਾ ਰਹੀਆਂ...

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਨਵੀਂ ਦਿੱਲੀ / ਪੰਜਾਬ; 28 ਜੁਲਾਈ:ਝੂਠੇ ਪੇਪਰ ਲੀਕ ਦੇ ਦੋਸ਼ਾਂ ਰਾਹੀਂ ਪੰਜਾਬ ਅਤੇ ਇਸ...