ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮਸੀ ਮੈਰੀਕਾਮ ਦੇ ਖੱਬੇ ਗੋਡੇ ਦੀ ਮੰਗਲਵਾਰ ਨੂੰ ਸਰਜਰੀ ਹੋਈ। ਇਹ ਸਰਜਰੀ ਮੁੰਬਈ ਦੇ ਹਸਪਤਾਲ ‘ਚ ਕੀਤੀ ਗਈ। ਦੱਸ ਦਈਏ ਕਿ ਮੁੱਕੇਬਾਜ਼ ਮੈਰੀਕਾਮ ਨੂੰ ਜੂਨ ‘ਚ ਰਾਸ਼ਟਰਮੰਡਲ ਖੇਡਾਂ ਦੇ ਚੋਣ ਟਰਾਇਲਾਂ ਦੌਰਾਨ 48 ਕਿਲੋਗ੍ਰਾਮ ਵਰਗ ਦੇ ਮੁਕਾਬਲੇ ਦੇ ਸ਼ੁਰੂਆਤੀ ਮਿੰਟਾਂ ‘ਚ ਗੋਡੇ ‘ਤੇ ਸੱਟ ਲੱਗ ਗਈ ਸੀ।

ਮੈਰੀਕਾਮ ਦੇ ਕੋਚ ਛੋਟੇ ਲਾਲ ਯਾਦਵ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ, “ਮੈਰੀਕਾਮ ਦੇ ਗੋਡੇ ‘ਤੇ ਸੱਟ ਲੱਗੀ ਸੀ, ਜਿਸ ਲਈ ਮੁੰਬਈ ‘ਚ ਉਸ ਦਾ ਆਪ੍ਰੇਸ਼ਨ ਕੀਤਾ ਗਿਆ।” ਮੁੱਕੇਬਾਜ਼ ਮੈਰੀਕਾਮ ਸੱਟ ਦੇ ਕਾਰਨ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਨਹੀਂ ਲੈ ਸਕੀ ਸੀ












