ਪਹਿਲਵਾਨ ਬਜਰੰਗ ਪੂਨੀਆ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਸ ਨੇ ਇਹ ਮੈਚ ਰੇਪੇਚੇਜ ‘ਚ ਜਿੱਤਿਆ ਹੈ, ਵਿਸ਼ਵ ਚੈਂਪੀਅਨਸ਼ਿਪ ‘ਚ ਬਜਰੰਗ ਦਾ ਇਹ 5ਵਾਂ ਤਮਗਾ ਹੈ। ਇਸ ਤੋਂ ਪਹਿਲਾਂ ਬਜਰੰਗ ਨੇ ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ। ਵਿਸ਼ਵ ਚੈਂਪੀਅਨਸ਼ਿਪ ਵਿੱਚ ਇੰਨੇ ਤਗਮੇ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਹਨ। ਇਹ ਮੁਕਾਬਲਾ ਬੇਲਗ੍ਰੇਡ ਵਿੱਚ ਖੇਡਿਆ ਜਾ ਰਿਹਾ ਹੈ। ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਦੂਜਾ ਤਮਗਾ ਹੈ। ਵਿਨੇਸ਼ ਫੋਗਾਟ ਨੇ ਕਾਂਸੀ ਦਾ ਤਗਮਾ ਦਿੱਤਾ। ਇਸ ਤੋਂ ਪਹਿਲਾਂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।
ਦੱਸ ਦਈਏ ਕਿ ਬਜਰੰਗ ਨੇ 65 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਪੋਰਟੋ ਰੀਕੋ ਦੇ ਖਿਡਾਰੀ ਸੇਬੇਸਟੀਅਨ ਰਿਵੇਰਾ ਨੂੰ 11-9 ਨਾਲ ਹਰਾਇਆ। ਇਸ ਤੋਂ ਪਹਿਲਾਂ ਬਜਰੰਗ ਨੂੰ ਕੁਆਰਟਰ ਫਾਈਨਲ ਵਿੱਚ ਅਮਰੀਕਾ ਦੇ ਜੌਹਨ ਡਾਇਕੋਮਿਹਾਲਿਸ ਨੇ ਹਰਾਇਆ ਸੀ। ਫਿਰ ਬਜਰੰਗ ਰੇਪੇਚੇਜ ਦੇ ਜ਼ਰੀਏ ਕਾਂਸੀ ਦੇ ਤਗਮੇ ਦੇ ਮੈਚ ਤੱਕ ਪਹੁੰਚੇ ਅਤੇ ਜਿੱਤ ਦਰਜ ਕੀਤੀ। ਭਾਰਤ ਨੇ ਮੌਜੂਦਾ ਵਿਸ਼ਵ ਚੈਂਪੀਅਨਸ਼ਿਪ ਲਈ 30 ਮੈਂਬਰੀ ਟੀਮ ਉਤਾਰੀ ਸੀ, ਪਰ ਸਿਰਫ਼ ਦੋ ਤਗ਼ਮੇ ਜਿੱਤੇ ਹਨ।
----------- Advertisement -----------
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਪਹਿਲਵਾਨ ਬਜਰੰਗ ਪੂਨੀਆ ਨੇ ਜਿੱਤਿਆ ਕਾਂਸੀ ਦਾ ਤਗ਼ਮਾ
Published on
----------- Advertisement -----------
----------- Advertisement -----------












