July 27, 2026, 6:52 am
----------- Advertisement -----------
HomeNewsLatest Newsਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਨੇ ਪੁਣੇ ਵਿਖੇ ਅੰਡਰ-14 ਆਲ ਇੰਡੀਆ ਇੰਟਰ ਪਬਲਿਕ...

ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਨੇ ਪੁਣੇ ਵਿਖੇ ਅੰਡਰ-14 ਆਲ ਇੰਡੀਆ ਇੰਟਰ ਪਬਲਿਕ ਸਕੂਲ ਕਿ੍ਕਟ ਚੈਂਪੀਅਨਸ਼ਿਪ ਜਿੱਤੀ

Published on

----------- Advertisement -----------

ਚੰਡੀਗੜ, 22 ਅਕਤੂਬਰ: ਬੀ.ਕੇ ਬਿਰਲਾ ਸਕੂਲ, ਪੁਣੇ ਵਿੱਚ ਹੋਈ ਆਲ ਇੰਡੀਆ ਇੰਟਰ ਪਬਲਿਕ ਸਕੂਲ ਅੰਡਰ-14 ਕਿ੍ਕਟ ਚੈਂਪੀਅਨਪ ਵਿੱਚ ਯਾਦਵਿੰਦਰਾ ਪਬਲਿਕ ਸਕੂਲ (ਵਾਈ.ਪੀ.ਐਸ.) ਮੋਹਾਲੀ ਫਤਿਹ ਦਾ ਝੰਡਾ ਲਹਿਰਾਉਂਦਿਆਂ ਚੈਂਪੀਅਨ ਬਣਿਆ ਹੈ। ਫਾਈਨਲ ਮੈਚ ਵਿੱਚ ਵਾਈਪੀਐਸ ਮੋਹਾਲੀ ਨੇ ਡੀਪੀਐਸ ਮਥੁਰਾ ਰੋਡ, ਦਿੱਲੀ ਨੂੰ 26 ਦੌੜਾਂ ਨਾਲ ਹਰਾ ਕੇ ਟਰਾਫੀ ਜਿੱਤੀ। ਟਾਸ ਜਿੱਤ ਕੇ ਵਾਈਪੀਐਸ ਵਲੋਂ ਬੱਲੇਬਾਜੀ ਕਰਨ ਦਾ ਫੈਸਲਾ ਕਰਦੇ ਹੋਏ ਟੀਮ ਦੇ ਕਪਤਾਨ ਅਯਾਨ ਸ੍ਰੀਵਾਸਤਵ (33) ਅਤੇ ਉਪ ਕਪਤਾਨ ਅਨਹਦ ਸਿੰਘ ਸੰਧੂ (46) ਵਿਚਕਾਰ 99 ਦੌੜਾਂ ਦੀ ਸੁਰੂਆਤੀ ਸਾਂਝੇਦਾਰੀ ਨਾਲ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 115/6 ਦੌੜਾਂ ਬਣਾਈਆਂ।

ਮੋਹਾਲੀ ਟੀਮ ਦੇ ਗੇਂਦਬਾਜ਼ਾਂ ਦੀ ਲਗਾਤਾਰ ਨਪੀ-ਤੁਲੀ ਗੇਂਦਬਾਜ਼ੀ ਦੇ ਚਲਦਿਆਂ ਡੀਪੀਐਸ ਮਥੁਰਾ ਦੀ ਟੀਮ ਨੇ 17.5 ਓਵਰਾਂ ਵਿੱਚ ਮਹਿਜ਼ 89 ਦੌੜਾਂ ਬਣਾਕੇ ਹੀ ਗੋਡੇ ਟੇਕ ਦਿੱਤੇ। ਫਾਈਨਲ ਵਿਚ ਅਨਹਦ ਸੰਧੂ ਦੁਆਰਾ ਲਿਆ ਇੱਕ ਸਾਨਦਾਰ ਕੈਚ ਖਿੱਚ ਦਾ ਕੇਦਰ ਸੀ , ਜੋ ਉਸਨੇ ਲਗਭਗ 15 ਮੀਟਰ ਪਿੱਛੇ ਦੌੜ ਕੇ ਲਿਆ। ਇਸ ਨੇ ਕਿ੍ਕਟ ਪ੍ਰੇਮੀਆਂ ਨੂੰ 1983 ਵਿਸਵ ਕੱਪ ਦੌਰਾਨ ਸਰ ਵਿਵ ਰਿਚਰਡਸ ਨੂੰ ਆਊਟ ਕਰਨ ਲਈ ਕਪਿਲ ਦੁਆਰਾ ਲਏ ਗਏ ਕੈਚ ਦੀ ਯਾਦ ਤਾਜ਼ਾ ਕਰ ਦਿੱਤੀ। ਵਾਈਪੀਐਸ, ਮੋਹਾਲੀ ਦਾ ਕਪਤਾਨ ਅਯਾਨ ਸ੍ਰੀਵਾਸਤਵ ਟੂਰਨਾਮੈਂਟ ਦੇ ਕੁਆਰਟਰ, ਸੈਮੀ ਅਤੇ ਫਾਈਨਲ ਵਿੱਚ ਮੈਨ ਆਫ ਦਾ ਮੈਚ ਰਿਹਾ ਅਤੇ ਟੂਰਨਾਮੈਂਟ ਦੌਰਾਨ ਕੁੱਲ 146 ਦੌੜਾਂ ਅਤੇ ਉਪ ਕਪਤਾਨ ਅਨਹਦ ਸੰਧੂ ਨੇ 139 ਦੌੜਾਂ ਬਣਾਈਆਂ। ਮਹਿਜ਼ 11 ਸਾਲਾਂ ਦੇ ਉਭਰਦੇ ਵਿਕਟਕੀਪਰ ਹਰਜਗਤੇਸਵਰ ਖਹਿਰਾ ਨੇ 5 ਖਿਡਾਰੀਆਂ ਨੂੰ ਸਟੰਪ ਦੇ ਪਿੱਛੇ ਆਊਟ ਕਰਨ ਲਈ ਵਾਹ ਵਾਹ ਬਟੋਰੀ ਅਤੇ ਸਰਵੋਤਮ ਵਿਕਟਕੀਪਰ ਵਜੋਂ ਚੁਣਿਆ ਗਿਆ।ਆਫ ਸਪਿੰਨਰ ਵੀਰ ਸਿੰਘ ਭਸੀਨ 8 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ ਬਣਿਆ।

ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਵਾਈਪੀਐਸ ਦੇ ਅਕਾਂਸ ਠਾਕੁਰ ਨੇ 7, ਅਯਾਨ ਸ੍ਰੀਵਾਸਤਵ ਨੇ 5, ਗੁਰਮਨ ਸਿੱਧੂ ਨੇ 5 ਅਤੇ ਜਸਕੀਰਤ ਸਿੰਘ ਨੇ 4 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਵਾਈਪੀਐਸ ਮੋਹਾਲੀ ਨੇ ਸੈਮੀਫਾਈਨਲ ਵਿੱਚ ਡੀਪੀਐਸ ਆਰਕੇ ਪੁਰਮ, ਦਿੱਲੀ ਨੂੰ 59 ਦੌੜਾਂ ਨਾਲ ਹਰਾਇਆ ਸੀ। ਪਹਿਲਾਂ ਬੱਲੇਬਾਜੀ ਕਰਦੇ ਹੋਏ ਵਾਈਪੀਐਸ ਮੁਹਾਲੀ ਨੇ 20 ਓਵਰਾਂ ਵਿੱਚ 125 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਡੀਪੀਐਸ ਆਰਕੇ ਪੁਰਮ ਦੀ ਟੀਮ ਸਿਰਫ 66 ਦੌੜਾਂ ’ਤੇ ਢੇਰ ਹੋ ਗਈ। ਕੁਆਰਟਰ ਫਾਈਨਲ ਵਿੱਚ, ਵਾਈਪੀਐਸ ਮੁਹਾਲੀ ਨੇ ਬੀਕੇ ਬਿਰਲਾ ਸਕੂਲ, ਪੁਣੇ ਨੂੰ 19.3 ਓਵਰਾਂ ਵਿੱਚ 115 ਦੌੜਾਂ ਦਾ ਪਿੱਛਾ ਕਰਦਿਆਂ ਹਰਾਇਆ।ਵਾਈਪੀਐਸ ਮੁਹਾਲੀ ਟੂਰਨਾਮੈਂਟ ਦੇ ਲੀਗ ਮੈਚਾਂ ਵਿੱਚ ਵੀ ਅਜੇਤੂ ਰਹੀ।

ਟੀਮ ਨੂੰ ਇੱਕ ਵਧਾਈ ਸੰਦੇਸ ਵਿੱਚ ਡਾਇਰੈਕਟਰ ਵਾਈਪੀਐਸ ਮੇਜਰ ਜਨਰਲ ਟੀ.ਪੀ.ਐਸ ਵੜੈਚ ਨੇ ਕਿਹਾ ਕਿ ਕੋਵਿਡ-19 ਤੋਂ ਬਾਅਦ ਖੇਡ ਗਤੀਵਿਧੀਆਂ ਸੁਰੂ ਕਰਨਾ ਬਹੁਤ ਚੁਣੌਤੀਪੂਰਨ ਸੀ ਪਰ ਸਾਡੇ ਸਪੋਰਟਸ ਸਟਾਫ ਦੇ ਸਹਿਯੋਗ ਅਤੇ ਸਖਤ ਮਿਹਨਤ ਨਾਲ ‘ਯਾਦਵਿੰਦਰੀਆਂ’ ਨੇ ਮੁੜ ਤੋਂ ਸਾਰੇ ਭਾਰਤ ਵਿਚ ਆਪਣੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਸਫਲਤਾ ਦਾ ਹਸਤਾਖ਼ਰ ਦਰਜ ਕੀਤਾ ਹੈ।

ਵਾਈਪੀਐਸ ਮੁਹਾਲੀ ਟੀਮ ਦੇ ਕੋਚ ਅਤੇ ਇੰਚਾਰਜ ਸ੍ਰੀ ਪ੍ਰਵੀਨ ਸਿੰਘਾ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਜਾਣ ਤੋਂ ਪਹਿਲਾਂ ਉਨਾਂ ਟ੍ਰਾਈਸਿਟੀ ਦੇ ਸਰਵੋਤਮ ਸਕੂਲ ਅਤੇ ਅਕੈਡਮੀ ਦੀਆਂ ਟੀਮਾਂ ਨਾਲ 6 ਅਭਿਆਸ ਮੈਚ ਖੇਡੇ। ਕੋਚ ਨੇ ਅੱਗੇ ਕਿਹਾ ਕਿ ਵਾਈਪੀਐਸ ਦੇ ਮੁੰਡਿਆਂ ਨੇ ਅਭਿਆਸ ਮੈਚਾਂ ਵਿੱਚ ਯੂਟੀ ਇੰਟਰ ਸਕੂਲ ਮੁਕਾਬਲੇ ਦੇ ਜੇਤੂ ਡੀਏਵੀ ਸੈਕਟਰ 8 ਅਤੇ ਰੁਨਰ ਅਪ ਸੇਂਟ ਜੋਸਫ ਸੈਕਟਰ 44 ਨੂੰ ਹਰਾਇਆ“

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਲੋਕਾਂ ਨੇ 2027 ਵਿੱਚ ਮੁੜ ‘ਆਪ’ ਸਰਕਾਰ ਲਿਆਉਣ ਦਾ ਮਨ ਬਣਾ ਲਿਆ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਮੋਗਾ, 25 ਜੁਲਾਈ,2026*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੂਰੇ ਵਿਸ਼ਵਾਸ ਨਾਲ...

‘ਪੈਸਾ ਸਹੀ ਹੱਥਾਂ ਤੱਕ ਪਹੁੰਚਿਆ’: ਪੰਜਾਬ ਦੀਆਂ ਔਰਤਾਂ ਨੇ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਡੀਬੀਟੀ ਦੀ ਸ਼ਲਾਘਾ ਕੀਤੀ

ਚੰਡੀਗੜ੍ਹ, 25 ਜੁਲਾਈ 2026::ਭਗਵੰਤ ਮਾਨ ਸਰਕਾਰ ਵੱਲੋਂ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਔਰਤਾਂ...

ਧਰਮੇਂਦਰ ਪ੍ਰਧਾਨ ਦਾ ਅਸਤੀਫਾ ਕਰੋੜਾਂ ਵਿਦਿਆਰਥੀਆਂ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਵਿਅਕਤੀ ਦੀ ਜਿੱਤ ਹੈ: ਮਾਲਵਿੰਦਰ ਕੰਗ

*ਚੰਡੀਗੜ੍ਹ; 25 ਜੁਲਾਈ,2026* ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਨੀਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ...

ਪੰਜਾਬ ਸਰਕਾਰ ਵੱਲੋਂ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਦਾ ਹੋਰ ਵਿਸਥਾਰ ; 100 ਨਵੇਂ ਆਮ ਆਦਮੀ ਕਲੀਨਿਕਾਂ ਦੀ ਸੁਰੂਆਤ, ਕੁੱਲ ਗਿਣਤੀ 1,090 ‘ਤੇ ਪੁੱਜੀ

*ਚੰਡੀਗੜ੍ਹ, 25 ਜੁਲਾਈ,2026*ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ...

ਕਰਮਚਾਰੀਆਂ ਦੀ ਹੜਤਾਲ ‘ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਕਰਮਚਾਰੀ 21 ਜੁਲਾਈ ਤੋਂ ਸਮੂਹਿਕ ਛੁੱਟੀ ਲੈ...

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਸੰਬੰਧੀ ਦਿੱਲੀ ਪੁਲਿਸ ਨੇ ਇੱਕ...

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਜੰਤਰ ਮੰਤਰ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ...

PM ਮੋਦੀ ਦਾ ਨਵਾਂ World Record, ਇੰਸਟਾਗ੍ਰਾਮ ਰੀਲ ਨੂੰ 24 ਘੰਟਿਆਂ ‘ਚ ਮਿਲੇ 300 ਮਿਲੀਅਨ ਤੋਂ ਵੱਧ ਵਿਊਜ਼

CJP ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਅੱਜ (ਸ਼ਨੀਵਾਰ) ਨੂੰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ...