November 15, 2026, 10:39 am
----------- Advertisement -----------
HomeNewsBreaking Newsਯਸ਼ਸਵੀ ਨੂੰ ਸਮਝ ਆ ਗਿਆ ਹੈ ਕਿ ਆਕ੍ਰਾਮਕ ਖੇਡ ਕੇ ਵੀ ਵੱਡਾ...

ਯਸ਼ਸਵੀ ਨੂੰ ਸਮਝ ਆ ਗਿਆ ਹੈ ਕਿ ਆਕ੍ਰਾਮਕ ਖੇਡ ਕੇ ਵੀ ਵੱਡਾ ਸਕੋਰ ਬਣਾਇਆ ਜਾ ਸਕਦਾ ਹੈ: ਪਾਰਥਿਵ ਪਟੇਲ

Published on

----------- Advertisement -----------

ਚੰਡੀਗੜ੍ਹ, 12 ਮਈ 2023 – ਰਾਜਸਥਾਨ ਰਾਇਲਸ ਨੇ ਵੀਰਵਾਰ ਰਾਤ ਨੂੰ ਟਾਟਾ ਆਈਪੀਐਲ 2023 ਦੇ ਮੈਚ ਨੰਬਰ 56 ’ਚ ਕਲਕੱਤਾ ਨਾਈਟ ਰਾਈਡਰਸ ਨੂੰ ਨੌ ਵਿਕਟਾਂ ਨਾਲ ਹਰਾ ਕੇ ਆਪਣੇ ਅਭਿਆਨ ਨੂੰ ਫਿਰ ਤੋਂ ਜੀਵਿਤ ਕਰ ਦਿੱਤਾ। ਇਸ ਜਿੱਤ ਨੇ ਰਾਇਲਸ ਦੇ ਖੇਮੇ ਨੂੰ ਕਾਫੀ ਰਾਹਤ ਪਹੁੰਚਾਈ ਹੈ, ਕਿਉਂਕਿ ਉਹ ਆਪਣੇ ਪਿਛਲੇ ਤਿੰਨ ਮੈਚ ਲਗਾਤਾਰ ਹਾਰ ਗਏ ਸਨ।

ਕੇਕੇਆਰ ਦੀ ਬੈਟਿੰਗ ਲਾਈਨ ਅਪ ’ਤੇ ਸ਼ਾਨਦਾਰ ਬਾÇਲੰਗ ਦਾ ਬਹੁਤ ਖਤਰਨਾਕ ਹਮਲਾ ਹੋਇਆ, ਜਿਸਦਾ ਉਸਨੇ ਖਾਮਿਆਜਾ ਭੁਗਤਿਆ। ਖਾਸ ਕਰਕੇ ਸਪਿਨਰ ਯਜੁਵੇਂਦਰ ਚਹਿਲ ਨੇ 25 ਰਨ ਦੇ ਕੇ 4 ਵਿਕਟਾਂ ਲਈਆਂ ਅਤੇ ਉਹ ਆਈਪੀਐਲ ਦੇ ਸਭ ਤੋਂ ਜਿਆਦਾ ਵਿਕਟਾਂ ਲੈਣ ਵਾਲੇ ਬਾਲਰਾਂ ਦੀ ਸੂਚੀ (ਪਰਪਲ ਕੈਪ) ’ਚ ਪਹੁੰਚ ਗਏ ਹਨ।

ਕੇਕੇਆਰ ਦੇ ਲਈ ਵੇਂਕਟੇਸ਼ ਅਈਅਰ ਨੇ ਸਖਤ ਮਿਹਨਤ ਕਰਦੇ ਹੋਏ 42 ਬਾਲਾਂ ’ਚ 57 ਰਨ (2X4, 4X6) ਬਣਾਏ, ਪਰ ਇਹ ਕੋਸ਼ਿਸ਼ ਕਾਫੀ ਨਹੀਂ ਸੀ ਕਿਉਂਕਿ ਮੇਜਬਾਨ ਟੀਮ ਆਪਣੇ 20 ਓਵਰਾਂ ’ਚ ਸਿਰਫ ਅੱਠ ’ਤੇ 149 ਰਨਾਂ ਦਾ ਮਾਮੂਲੀ ਸਕੋਰ ਹੀ ਬਣਾ ਸਕੀ। ਜਵਾਬ ’ਚ ਰਾਇਲਸ ਦੇ ਸਲਾਮੀ ਬੱਲੇਬਾਜ ਯਸ਼ਸਵੀ ਜਾਇਸਵਾਲ ਨੇ (47 ਬਾਲਾਂ, 12X4, 5X6) ਨਾਬਾਦ 98 ਰਨਾਂ ਦੀ ਤੇਜ ਤਰਾਰ ਪਾਰੀ ਖੇਡੀ। ਉਨ੍ਹਾਂ ਨੂੰ ਆਪਣੇ ਕਪਤਾਨ ਸੰਜੂ ਸੈਮਸਨ ਦਾ ਭਰਪੂਰ ਸਮਰਥਨ ਮਿਲਿਆ, ਜਿਸ ’ਚ ਭਰਮਣਕਾਰੀ ਟੀਮ ਨੇ ਸਿਰਫ 13.1 ਓਵਰਾਂ ’ਚ ਟਾਰਗੇਟ ਨੂੰ ਪ੍ਰਾਪਤ ਕਰ ਲਿਆ। ਸੈਮਸਨ 48 ਰਨ (29 ਬਾਲਾਂ, 2X4, 5X6) ਬਣਾ ਕੇ ਨਾਬਾਦ ਪਰਤੇ। ਜਾਇਸਵਾਲ ਨੇ ਸਿਰਫ 13 ਬਾਲਾਂ ’ਚ ਆਈਪੀਐਲ ਦਾ ਸਭ ਤੋਂ ਤੇਜ ਅਰਧ ਸੈਂਕੜਾ ਪੂਰਾ ਕੀਤਾ।

ਇਸ ਜਿੱਤ ਨਾਲ ਆਰਆਰ ਦੇ 12 ਅੰਕ ਹੋ ਗਏ ਹਨ ਅਤੇ ਹੁਣ ਉਹ ਮੁੰਬਈ ਇੰਡੀਅੰਸ ਨੂੰ ਬਿਹਤਰ ਰਨ ਰੇਟ ਦੇ ਅਧਾਰ ’ਤੇ ਪਛਾੜਦੇ ਹੋਏ ਲੜੀ ’ਚ ਤੀਜੇ ਸਥਾਨ ’ਤੇ ਆ ਗਈ ਹੈ। ਦੂਜੇ ਪਾਸੇ ਕੇਕੇਆਰ 10 ਅੰਕਾਂ ਦੇ ਨਾਲ 7ਵੇਂ ਨੰਬਰ ’ਤੇ ਹੈ।

ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਓਪਨਰ ਜਾਇਸਵਾਲ ਦੀ ਪਾਰੀ ਤੋਂ ਬਹੁਤ ਖੁਸ਼ ਹੋ ਗਏ। ਊਨ੍ਹਾਂ ਨੇ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ, ‘ਜਿਸ ਤਰਾਂ ਨਾਲ ਯਸ਼ਸਵੀ ਨੇ ਅੱਜ ਰਾਤੀ ਬੈਟਿੰਗ ਕੀਤੀ, ਤੁਸੀਂ ਕ੍ਰਿਸ ਗੇਲ, ਯੁਵਰਾਜ ਸਿੰਘ ਦੀ ਹਾਰਡ ਹਿਟਿੰਗ ਦੇਖਣਾ ਪਸੰਦ ਕਰਦੇ ਹੋ ਅਤੇ ਉਨ੍ਹਾਂ ਦੀ ਗੱਲ ਕਰਦੇ ਹੋ। ਇੱਥੇ ਬੈਟਿੰਗ ਸਹੀ ਟਾਈਮਿੰਗ ਅਤੇ ਉਚਿਤ ਕ੍ਰਿਕੇਟਿੰਗ ਸ਼ਾਟਸ ਦੇ ਨਾਲ ਸੀ। ਇਸ ਪਾਰੀ ਦੇ ਦੌਰਾਨ ਕਿਸੇ ਵੀ ਸਮੇਂ ਅਜਿਹਾ ਨਹੀਂ ਲੱਗਿਆ ਕਿ ਉਹ ਜਬਰਦਸਤੀ ਸ਼ਾਟਸ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਬਸ ਇਸਦੇ ਪਿੱਛੇ ਸਹੀ ਰੂਪ ਨਾਲ ਟਾਈਮਿੰਗ ਸੀ। ਉਨ੍ਹਾਂ ਨੇ ਆਪਣੇ ਗੇਮ ਪਲਾਨ ਨੂੰ ਅਸਲ ’ਚ ਚੰਗੀ ਤਰ੍ਹਾਂ ਨਾਲ ਸੰਚਾਲਿਤ ਕੀਤਾ। ਉਨ੍ਹਾਂ ਨੇ ਨਿਤੀਸ਼ ਰਾਣਾ ਨੂੰ ਪਹਿਲਾ ਓਵਰ ਕਰਦੇ ਹੋਏ ਦੇਖਿਆ ਅਤੇ ਉਹ ਸਮਝ ਗਏ ਕਿ ਜੇਕਰ ਇਸ ਸਮੇਂ ਹਮਲਾ ਕੀਤਾ ਜਾਵੇ ਤਾਂ ਉਹ ਇੱਕ ਵੱਡਾ ਸਕੋਰ ਬਣਾ ਸਕਦੇ ਹਨ ਅਤੇ ਪਹਿਲੀ ਬਾਲ ’ਤੇ ਛੱਕਾ ਮਾਰ ਕੇ ਉਨ੍ਹਾਂ ਨੇ ਅਜਿਹਾ ਹੀ ਕੀਤਾ। ਇਹ ਨੌਜਵਾਨ ਪੀੜ੍ਹੀ ਦੀ ਵਿਚਾਰ ਪ੍ਰਕ੍ਰਿਆ ਨੂੰ ਦਰਸਾਉਂਦਾ ਹੈ, ਉਹ ਕਿਸੇ ਵੀ ਚੀਜ ਤੋਂ ਡਰਦੇ ਨਹੀਂ ਹਨ।’

ਚਹਿਲ ਦੀ ਛਕਾਉਣ ਵਾਲੀ ਫਿਰਕੀ ਨੇ ਕੇਕੇਆਰ ਦੇ ਮੱਧ ਅਤੇ ਹੇਠਲੇ ਕ੍ਰਮ ਨੂੰ ਸੰਭਾਲਣ ਦਾ ਕੋਈ ਮੌਕਾ ਨਹੀਂ ਦਿੱਤਾ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਗ੍ਰੀਮ ਸਮਿੱਥ ਨੇ ਕਿਹਾ, ‘ਕੇਕੇਆਰ ਨੂੰ ਪਤਾ ਸੀ ਕਿ ਉਨ੍ਹਾਂ ਨੇ ਅੱਜ ਸ਼ਾਮੀ 180 ਰਨਾਂ ਦੀ ਜਰੂਰਤ ਹੈ। ਪਰ ਮੈਚ ਸ਼ਾਨਦਾਰ ਸੀ ਅਤੇ ਕੋਸ਼ਿਸ਼ ਵੀ ਬਿਹਤਰੀਨ ਸੀ, ਕੁਝ ਸ਼ਾਨਦਾਰ ਕੈਚ ਫੜੇ ਗਏ। ਯੂਜੀ ਚਹਿਲ ਅਜਿਹੇ ਸਮੇਂ ’ਚ ਬਾÇਲੰਗ ਕਰਨ ਆਏ ਜਦੋਂ ਕੇਕੇਆਰ ਨੂੰ ਰਨਾਂ ਦੀ ਗਤੀ ਵਧਾਉਣ ਦੀ ਲੋੜ ਸੀ ਪਰ ਲੈਗ ਸਪਿਨਰ ਨੇ ਪਾਰੀ ਦੇ ਅੰਤ ਨੂੰ ਕੰਟਰੋਲ ਕੀਤਾ। ਉਹ ਚਤੁਰਾਈ ਦੇ ਨਾਲ ਸਾਰੇ ਬੱਲੇਬਾਜਾਂ ਤੋਂ ਸਿਰਫ ਇੱਕ ਕਦਮ ਅੱਗੇ ਗੇਂਦ ਨੂੰ ਠੱਪਾ ਖਵਾਉਣ ’ਚ ਸਫਲ ਹੋਏ। ਉਨ੍ਹਾਂ ਦੇ ਕੋਲ ਬਾਈਡ ਬਾÇਲੰਗ ਕਰਨ ਦੀ ਸਮਰੱਥਾ ਹੈ ਅਤੇ ਫਿਰ ਉਹ ਸਲਾਈਡਰ ਦੇ ਨਾਲ ਸਿੱਧੇ ਆਉਂਦੇ ਹਨ।’

ਸਮਿੱਥ ਨੇ ਸੈਮਸਨ ਦੇ ਬਾਰੇ ’ਚ ਕਿਹਾ, ‘ਉਨ੍ਹਾਂ ਦੇ ਕੋਲ ਐਨੀ ਨੈਸਰਗਿਕ ਸਮਰੱਥਾ ਹੈ। ਉਹ ਨੈਚੁਰਲ ਟਾਈਮਰ ਹਨ। ਜਦੋਂ ਤੁਸੀਂ ਅਜਿਹੇ ਬੱਲੇਬਾਜ ਨੂੰ ਦੇਖਦੇ ਹੋ, ਤਾਂ ਬਾਲ ਨੂੰ ਬਾਊਂਡਰੀ ਦੇ ਪਾਰ ਪਹੁੰਚਾਉਣਾ ਕਿੰਨਾ ਅਸਾਨ ਅਤੇ ਸਹਿਜ ਲੱਗਦਾ ਹੈ। ਉਹ ਐਨੇ ਪ੍ਰਭਾਵਸ਼ਾਲੀ ਕ੍ਰਿਕੇਟਰ ਹਨ। ਕਦੇ ਕਦੇ ਮੈਂ ਸੰਜੂ ਸੈਮਸਨ ਨੂੰ ਝਕਝੋਰਨਾ ਚਾਹੁੰਦਾ ਹਾਂ ਅਤੇ ਉਨ੍ਹਾਂ ਕੋਲੋਂ ਹੋਰ ਜਿਆਦਾ ਬਿਹਤਰ ਪ੍ਰਦਰਸ਼ਨ ਚਾਹੁੰਦਾ ਹਾਂ। ਉਹ ਅਲੱਗ ਹੀ ਹੋਣਹਾਰ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਅਗਲੇ ਪੱਧਰ ’ਤੇ ਜਾਣਾ ਚਾਹੀਦਾ ਹੈ।’

ਸ਼ੁੱਕਰਵਾਰ ਨੂੰ ਸ਼ਾਮੀ 7:30 ਵਜੇ ਮੁੰਬਈ ਇੰਡੀਅੰਸ ਦਾ ਸਾਹਮਣਾ ਗੁਜਰਾਤ ਟਾਈਟੰਸ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗੌੜੇ ਲਲਿਤ ਮੋਦੀ ਨੂੰ ਮਿਲੀ ਬ੍ਰਿਟਿਸ਼ ਨਾਗਰਿਕਤਾ, ਖੁਦ ਕੀਤਾ ਖੁਲਾਸਾ, ਜਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

 ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੰਸਥਾਪਕ ਲਲਿਤ ਮੋਦੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ।...

ਮੈਡ ਸੰਧੂ ਕਤਲ ਮਾਮਲੇ ‘ਚ ਦੂਜਾ ਫਰਾਰ ਸ਼ੂਟਰ ਗ੍ਰਿਫਤਾਰ, ਪੁਲਿਸ ਦੇ ਵੱਡੇ ਸਨਸਨੀਖੇਜ਼ ਖੁਲਾਸੇ !

ਅੰਮ੍ਰਿਤਸਰ: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸੰਗਠਿਤ...

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...