ਚੀਨ ਦੀ ਸੋਸ਼ਲ ਮੀਡੀਆ ਐਪ Tiktok ਨੂੰ ਬ੍ਰਿਟੇਨ ਸਰਕਾਰ ਨੇ ਬੈਨ ਕਰ ਦਿੱਤਾ ਹੈ। ਯੂਕੇ ਸਰਕਾਰ ਦੁਆਰਾ ਵੀਰਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ – ਕੋਈ ਵੀ ਮੰਤਰੀ ਜਾਂ ਅਧਿਕਾਰੀ ਆਪਣੇ ਫੋਨ ਵਿੱਚ ਟਿਕਟੋਕ ਦੀ ਵਰਤੋਂ ਨਹੀਂ ਕਰ ਸਕੇਗਾ। ਇਹ ਦੇਸ਼ ਦੀ ਸੁਰੱਖਿਆ ਲਈ ਵੱਡਾ ਖਤਰਾ ਹੈ।”
ਕੈਬਨਿਟ ਦਫਤਰ ਦੇ ਮੰਤਰੀ ਓਲੀਵਰ ਡਾਉਡੇਨ ਨੇ ਕਿਹਾ – “ਕੋਈ ਵੀ ਮੰਤਰੀ ਜਾਂ ਅਧਿਕਾਰੀ ਹੁਣ ਇਸ ਚੀਨੀ ਐਪ ਦੀ ਵਰਤੋਂ ਨਹੀਂ ਕਰ ਸਕੇਗਾ। ਇਸ ਹੁਕਮ ਦੀ ਤੁਰੰਤ ਪਾਲਣਾ ਕਰਨੀ ਹੋਵੇਗੀ। ਹਰ ਕਿਸੇ ਨੂੰ ਆਪਣੇ ਫ਼ੋਨ ਤੋਂ ਇਸ ਐਪ ਨੂੰ ਡਿਲੀਟ ਕਰਨਾ ਹੋਵੇਗਾ। ਅਸੀਂ ਰਾਸ਼ਟਰੀ ਸਾਈਬਰ ਸੁਰੱਖਿਆ ਕੇਂਦਰ ਦੀ ਰਿਪੋਰਟ ਦੀ ਜਾਂਚ ਤੋਂ ਬਾਅਦ ਇਹ ਫੈਸਲਾ ਲਿਆ ਹੈ। ਇਸ ਐਪ ਕਾਰਨ ਸਾਡੀ ਰਾਸ਼ਟਰੀ ਸੁਰੱਖਿਆ ‘ਤੇ ਖਤਰਾ ਪੈਦਾ ਹੋਣ ਦੀ ਸੰਭਾਵਨਾ ਹੈ।” ਦੱਸ ਦਈਏ ਕਿ ਇਸ ਐਪ ਨੂੰ ਭਾਰਤ ‘ਚ ਪਹਿਲਾਂ ਹੀ ਬੈਨ ਕੀਤਾ ਜਾ ਚੁੱਕਾ ਹੈ।
----------- Advertisement -----------
ਬ੍ਰਿਟੇਨ ‘ਚ Tiktok ‘ਤੇ ਲੱਗੀ ਪਾਬੰਦੀ, ਹੁਣ ਕੋਈ ਵੀ ਮੰਤਰੀ ਅਤੇ ਅਧਿਕਾਰੀ ਨਹੀਂ ਕਰ ਸਕੇਗਾ ਵਰਤੋਂ
Published on
----------- Advertisement -----------
----------- Advertisement -----------












