ਅਮਰੀਕਾ ਆਧਾਰਿਤ ਸਟਾਰਟਅੱਪ DoNotPay ਨੇ ਹਾਲ ਹੀ ਵਿੱਚ AI ਤਕਨੀਕ ‘ਤੇ ਆਧਾਰਿਤ ਦੁਨੀਆ ਦਾ ਪਹਿਲਾ ਰੋਬੋਟ ਵਕੀਲ ਪੇਸ਼ ਕੀਤਾ ਹੈ। ਕੰਪਨੀ ਨੇ ਕਿਹਾ ਸੀ ਕਿ ਇਹ ਰੋਬੋਟ ਓਵਰ ਸਪੀਡਿੰਗ ਨਾਲ ਜੁੜੇ ਮਾਮਲਿਆਂ ‘ਚ ਕਾਨੂੰਨੀ ਸਲਾਹ ਦੇਵੇਗਾ। ਪਰ ਹੁਣ ਰੋਬੋਟ ‘ਤੇ ਬਿਨਾਂ ਲਾਇਸੈਂਸ ਦੇ ਕਾਨੂੰਨ ਦੀ ਪ੍ਰੈਕਟਿਸ ਕਰਨ ਦਾ ਦੋਸ਼ ਲੱਗਿਆ ਹੈ। ਰੋਬੋਟ ‘ਤੇ ਅਮਰੀਕਾ ‘ਚ ਮਾਮਲਾ ਦਰਜ ਕੀਤਾ ਗਿਆ ਹੈ।
DoNotPay ਦੇ ਸੰਸਥਾਪਕ ਅਤੇ ਸੀਈਓ ਜੋਸ਼ੂਆ ਬਰਾਊਡਰ ਨੇ ਟਵਿੱਟਰ ‘ਤੇ ਮੁਕੱਦਮੇ ਬਾਰੇ ਜਾਣਕਾਰੀ ਦਿੱਤੀ। ਉਸ ਨੇ ਲਿਖਿਆ, “ਬੁਰੀ ਖ਼ਬਰ! ਅਮਰੀਕਾ ਦੇ ਸਭ ਤੋਂ ਅਮੀਰ ਵਰਗ ਦੇ ਐਕਸ਼ਨ ਵਕੀਲ ਜੇ ਐਡਲਸਨ ਮੇਰੇ ਸਟਾਰਟਅੱਪ DoNotPay ‘ਤੇ ਮੁਕੱਦਮਾ ਕਰ ਰਹੇ ਹਨ। ਮਿਸਟਰ ਐਡਲਸਨ, ਜਿਨ੍ਹਾਂ ਨੇ ਅਰਬਾਂ ਕੰਪਨੀਆਂ ‘ਤੇ ਮੁਕੱਦਮਾ ਕੀਤਾ ਹੈ, ਸਾਡੇ ‘ਤੇ ਬਿਨਾਂ ਲਾਇਸੈਂਸ ਦੇ ਕਾਨੂੰਨ ਦਾ ਅਭਿਆਸ ਕਰਨ ਦਾ ਦੋਸ਼ ਲਗਾ ਲਗਾਇਆ ਹੈ। “
ਦੱਸ ਦਈਏ ਕਿ ਲਾਅ ਫਰਮ ਦਾ ਕਹਿਣਾ ਹੈ ਕਿ ਰੋਬੋਟ ਵਕੀਲ ਕੋਲ ਕਾਨੂੰਨ ਦੀ ਡਿਗਰੀ ਨਹੀਂ ਹੈ ਅਤੇ ਉਹ ਬਿਨਾਂ ਡਿਗਰੀ ਅਤੇ ਲਾਇਸੈਂਸ ਦੇ ਕਾਨੂੰਨ ਦੀ ਪ੍ਰੈਕਟਿਸ ਕਰ ਰਿਹਾ ਹੈ। ਫਰਮ ਦਾ ਕਹਿਣਾ ਹੈ ਕਿ ਅਸਲ ਵਿੱਚ ਇਹ ਇੱਕ ਰੋਬੋਟ ਹੈ ਨਾ ਕਿ ਕੋਈ ਵਕੀਲ ਜਾਂ ਲਾਅ ਫਰਮ। ਰੋਬੋਟ ਕੋਲ ਕਾਨੂੰਨ ਦੀ ਡਿਗਰੀ ਨਹੀਂ ਹੈ ਅਤੇ ਨਾ ਹੀ ਕੋਈ ਇਸ ਦੀ ਨਿਗਰਾਨੀ ਕਰਦਾ ਹੈ।
----------- Advertisement -----------
ਦੁਨੀਆ ਦੇ ਪਹਿਲੇ ਰੋਬੋਟ ਵਕੀਲ ‘ਤੇ ਹੋਇਆ ਕੇਸ ਦਰਜ, ਜਾਣੋ ਕੀ ਹੈ ਪੂਰਾ ਮਾਮਲਾ
Published on
----------- Advertisement -----------
----------- Advertisement -----------












