ਰੂਸ ਅਤੇ ਯੂਕਰੇਨ ਜੰਗ ਦੌਰਾਨ ਰੂਸੀ ਫੌਜ ਇਕ ਤੋਂ ਬਾਅਦ ਇਕ ਯੂਕਰੇਨ ਦੇ ਸ਼ਹਿਰਾਂ ‘ਤੇ ਹਮਲੇ ਕਰ ਰਹੀ ਹੈ। ਯੂਕਰੇਨੀ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਮਾਈਕੋਲਾਈਵ ‘ਤੇ ਰਾਕੇਟ ਹਮਲੇ ਵਿਚ 40 ਯੂਕਰੇਨੀ ਫੌਜੀ ਮਾਰੇ ਜਾਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਯੂਕਰੇਨ ਦਾ ਇਹ ਵੀ ਦਾਅਵਾ ਹੈ ਕਿ ਰੂਸੀ ਹਮਲੇ ਵਿੱਚ ਹੁਣ ਤੱਕ 112 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ ਹਮਲੇ ਕਾਰਨ ਕਰੀਬ 32 ਲੱਖ ਲੋਕਾਂ ਨੂੰ ਦੇਸ਼ ਛੱਡਣਾ ਪਿਆ ਹੈ।
ਅਮਰੀਕਾ ਦੇ ਇਕ ਸੀਨੀਅਰ ਰੱਖਿਆ ਅਧਿਕਾਰੀ ਮੁਤਾਬਕ ਰੂਸ ਨੇ ਹਮਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨ ‘ਤੇ 1,080 ਮਿਜ਼ਾਈਲਾਂ ਦਾਗੀਆਂ ਹਨ। ਦੱਸ ਦਈਏ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਯੂਕਰੇਨ ਦੇ ਸ਼ਹਿਰ ਮਾਰੀਉਪੋਲ ਦੀ ਸਥਿਤੀ ‘ਤੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਪੁਤਿਨ ਨਾਲ ਫੋਨ ‘ਤੇ ਗੱਲ ਕੀਤੀ। ਮਾਰੀਉਪੋਲ ਸ਼ਹਿਰ ਦੇ ਇੱਕ ਥੀਏਟਰ ਤੇ ਹਮਲੇ ਹੋਣ ਬਾਅਦ ਹੁਣ ਤੱਕ 30 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਦੋਂ ਕਿ 1,300 ਤੋਂ ਵੱਧ ਅਜੇ ਵੀ ਫਸੇ ਹੋਏ ਹਨ।
----------- Advertisement -----------
ਰੂਸ -ਯੂਕਰੇਨ ਯੁੱਧ : ਮਾਈਕੋਲਾਈਵ ‘ਤੇ ਰਾਕੇਟ ਹਮਲੇ ਵਿਚ 40 ਯੂਕਰੇਨੀ ਫੌਜੀ ਮਾਰੇ ਜਾਨ ਦਾ ਦਾਅਵਾ
Published on
----------- Advertisement -----------
----------- Advertisement -----------












