June 5, 2026, 8:53 pm
----------- Advertisement -----------
HomeUncategorizedਅਜੀਬੋ-ਗਰੀਬ ਮਾਮਲਾ ਆਇਆ ਸਾਹਮਣੇ: ਪਤੀ ਨੇ ਫਰੈਂਚ ਫਰਾਈਜ਼ ਖਾਣ ਤੋਂ ਰੋਕਿਆ, ਪਤਨੀ...

ਅਜੀਬੋ-ਗਰੀਬ ਮਾਮਲਾ ਆਇਆ ਸਾਹਮਣੇ: ਪਤੀ ਨੇ ਫਰੈਂਚ ਫਰਾਈਜ਼ ਖਾਣ ਤੋਂ ਰੋਕਿਆ, ਪਤਨੀ ਨੇ ਦਰਜ ਕਰਵਾਈ ਬੇਰਹਿਮੀ ਦੀ ਰਿਪੋਰਟ

Published on

----------- Advertisement -----------

ਬੈਂਗਲੁਰੂ ‘ਚ ਪਤੀ ਲਈ ਪਤਨੀ ਨੂੰ ਫਰੈਂਚ ਫਰਾਈਜ਼ ਖਾਣ ਤੋਂ ਰੋਕਣਾ ਮਹਿੰਗਾ ਪੈ ਗਿਆ। ਪਤਨੀ ਨੇ ਅਮਰੀਕੀ ਪਤੀ ‘ਤੇ ਦਾਜ ਲਈ ਬੇਰਹਿਮੀ ਅਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਉਂਦੇ ਹੋਏ ਰਿਪੋਰਟ ਦਰਜ ਕਰਵਾਈ ਹੈ। ਪੁਲਸ ਨੇ ਇਸ ਮਾਮਲੇ ‘ਚ ਪਤੀ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਹੈ।

ਦੱਸ ਦਈਏ ਮਹਿਲਾ ਨੇ ਕਰਨਾਟਕ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸੁਣਵਾਈ ਤੋਂ ਬਾਅਦ ਅਦਾਲਤ ਨੇ ਪਟੀਸ਼ਨ ‘ਤੇ ਰੋਕ ਲਗਾ ਦਿੱਤੀ ਅਤੇ ਪਤੀ ਵਿਰੁੱਧ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ।

ਬਸਵਾਨਗੁੜੀ, ਬੰਗਲੌਰ ਦੀ ਰਹਿਣ ਵਾਲੀ ਇੱਕ ਔਰਤ ਨੇ ਦਹੇਜ ਲਈ ਤੰਗ ਕਰਨ ਅਤੇ ਬੇਰਹਿਮੀ ਦੇ ਦੋਸ਼ ਲਾਉਂਦਿਆਂ ਆਪਣੇ ਪਤੀ ਦੇ ਖਿਲਾਫ ਦੱਖਣੀ ਮਹਿਲਾ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਵਾਈ ਸੀ। ਇਸ ਤੋਂ ਬਾਅਦ ਕਰਨਾਟਕ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਦੇ ਹੋਏ ਮਹਿਲਾ ਨੇ ਕਿਹਾ ਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਗਈ ਸੀ। ਉਸ ਦੇ ਪਤੀ ਨੇ ਉਸ ਨੂੰ ਫਰੈਂਚ ਫਰਾਈਜ਼, ਚਾਵਲ ਅਤੇ ਮੀਟ ਖਾਣ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਉਸ ਨੂੰ ਡਰ ਸੀ ਕਿ ਉਸ ਦੀ ਪਤਨੀ ਦਾ ਭਾਰ ਵਧ ਜਾਵੇਗਾ।

ਪਤੀ ਨੇ ਅਦਾਲਤ ਵਿੱਚ ਕਿਹਾ ਕਿ ਪਤਨੀ ਦੇ ਗਰਭ ਅਵਸਥਾ ਦੌਰਾਨ ਉਹ ਅਮਰੀਕਾ ਵਿੱਚ ਸੀ। ਇਸ ਸਮੇਂ ਉਹ ਘਰ ਦਾ ਸਾਰਾ ਕੰਮ ਕਰਦਾ ਸੀ। ਪਤਨੀ ਸਿਰਫ ਟੀਵੀ ਦੇਖਦੀ ਸੀ ਅਤੇ ਫੋਨ ‘ਤੇ ਗੱਲ ਕਰਦੀ ਸੀ। ਪਤੀ ਨੇ ਇਹ ਵੀ ਕਿਹਾ ਕਿ ਉਹ ਭਾਂਡੇ ਧੋਂਦਾ ਸੀ, ਘਰ ਦੀ ਝਾੜੂ ਮਾਰਦਾ ਸੀ ਅਤੇ ਫਿਰ ਕੰਮ ‘ਤੇ ਜਾਂਦਾ ਸੀ। ਮਾਮਲੇ ਦੀ ਸੁਣਵਾਈ ਦੌਰਾਨ ਜੱਜ ਐਮ ਨਾਗਪ੍ਰਸੰਨਾ ਨੇ ਕਿਹਾ ਕਿ ਪਤੀ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਜਾਂਚ ਦੀ ਇਜਾਜ਼ਤ ਦੇਣਾ ਕਾਨੂੰਨ ਦੀ ਦੁਰਵਰਤੋਂ ਹੋਵੇਗੀ। ਸ਼ਿਕਾਇਤ ਵਿੱਚ ਘਰੇਲੂ ਪਰੇਸ਼ਾਨੀ ਦੇ ਤਹਿਤ ਸਜ਼ਾ ਯੋਗ ਕੋਈ ਅਪਰਾਧ ਨਹੀਂ ਜਾਪਦਾ ਹੈ।

ਅਦਾਲਤ ਨੇ ਹੈਰਾਨੀ ਪ੍ਰਗਟਾਈ ਕਿ ਪੁਲਿਸ ਨੇ ਛੋਟੀ ਜਿਹੀ ਗੱਲ ਨੂੰ ਲੈ ਕੇ ਪਤੀ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਪੁਲਿਸ ਤਾਕਤ ਦੀ ਵਰਤੋਂ ਨਹੀਂ ਹੈ, ਸਗੋਂ ਔਰਤ ਦੇ ਇਸ਼ਾਰੇ ‘ਤੇ ਤਾਕਤ ਦੀ ਦੁਰਵਰਤੋਂ ਹੈ। ਸ਼ਿਕਾਇਤ ਦਾ ਮਕਸਦ ਪਤੀ ਨੂੰ ਅਮਰੀਕਾ ਜਾਣ ਤੋਂ ਰੋਕਣਾ ਜਾਪਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 11-04-2025

ਗੂਜਰੀ ਮਹਲਾ ੫ ॥ ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥ ਸਾਸਿ...

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 09-04-2025

ਸਲੋਕ ਮ:੫ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ...

ਮਾਘੀ ਮੇਲੇ ‘ਤੇ ਸ੍ਰੀ ਮੁਕਤਸਰ ਸਾਹਿਬ ਜਾਣ ਵਾਲਿਆਂ ਲਈ ਅਹਿਮ ਖ਼ਬਰ, ਰੂਟ ਪਲਾਨ ਜਾਰੀ

ਲੋਹੜੀ ਤੋਂ ਇੱਕ ਦਿਨ ਬਾਅਦ ਮਾਘੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਤਿਓਹਾਰ ਦਾ ਆਪਣਾ...

ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ  ਦੇ ਜੁੜੇ ਸੁਖਜਿੰਦਰ ਰੰਧਾਵਾ ਨਾਲ ਤਾਰ,ਮਜੀਠੀਆ ਲੈ ਆਏ ਸਬੂਤ

ਸੁਖਬੀਰ ਬਾਦਲ ‘ਤੇ ਗੋਲੀਬਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਪੰਜਾਬ ਪੁਲਿਸ ਅਤੇ ‘ਆਪ’...

ਸੁਖਬੀਰ ਬਾਦਲ ਤੇ ਹੋਏ ਹਮਲੇ ਤੇ ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ, ਕਹੀ ਵੱਡੀ ਗੱਲ

ਦਿਨ ਚੜ੍ਹਦੇ ਹੀ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾ ਤੇ ਬੈਠੇ ਪੰਜਾਬ ਦੇ ਉਪਮੁਖਮੰਤਰੀ ਸੁਖਬੀਰ...

ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਦਾ ਹੋਇਆ ਦੇਹਾਂਤ

ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਦਾ ਦੇਹਾਂਤ ਹੋ ਗਿਆ...

ਘਰ ‘ਤੇ ਗੋਲੀਬਾਰੀ ਤੋਂ ਬਾਅਦ ਏਪੀ ਢਿੱਲੋਂ ਦਾ ਪਹਿਲਾ ਬਿਆਨ: ਕਿਹਾ – ‘ਮੈਂ ਸੁਰੱਖਿਅਤ ਹਾਂ’

ਚੰਡੀਗੜ੍ਹ, 3 ਸਤੰਬਰ 2024 - ਕੈਨੇਡਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ...

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮਾਂ ‘ਚ ਭਰੀ ਹਾਜ਼ਰੀ

ਦੇ ਪੁੰਜ ਅਤੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਬਾਨੀ ਸੱਚਖੰਡ ਵਾਸੀ ਧੰਨ...