July 31, 2026, 1:12 am
----------- Advertisement -----------
HomeUncategorizedਤੇਜਸਵੀ ਪ੍ਰਕਾਸ਼ ਨੇ ਕਰਨ ਕੁੰਦਰਾ ਨੂੰ ਇੰਝ ਕੀਤਾ ਪ੍ਰਪੋਜ਼, ਦੇਖੋ ਵਾਇਰਲ ਹੋ...

ਤੇਜਸਵੀ ਪ੍ਰਕਾਸ਼ ਨੇ ਕਰਨ ਕੁੰਦਰਾ ਨੂੰ ਇੰਝ ਕੀਤਾ ਪ੍ਰਪੋਜ਼, ਦੇਖੋ ਵਾਇਰਲ ਹੋ ਰਿਹਾ ਵੀਡੀਓ

Published on

----------- Advertisement -----------

ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼, ਟੀਵੀ ਜਗਤ ਦੇ ਸਭ ਤੋਂ ਪਿਆਰੇ ਜੋੜੇ, ਕਦੇ ਵੀ ਇੱਕ ਦੂਜੇ ‘ਤੇ ਪਿਆਰ ਦਿਖਾਉਣ ਦਾ ਮੌਕਾ ਨਹੀਂ ਗੁਆਉਂਦੇ ਹਨ। ਹਾਲ ਹੀ ‘ਚ ਇਸ ਜੋੜੇ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਕਰਨ ਇਕ ਵਾਰ ਫਿਰ ਤੋਂ ਆਪਣੀ ਪ੍ਰੇਮਿਕਾ ‘ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ। ਇੱਕ ਨਿੱਜੀ ਸ਼ੋਅ ਦੌਰਾਨ ਤੇਜਸਵੀ ਪ੍ਰਕਾਸ਼ ਨੇ ਕਰਨ ਕੁੰਦਰਾ ਨੂੰ ਪ੍ਰਪੋਜ਼ ਕੀਤਾ। ਤੇਜਸਵੀ ਦੇ ਕਿਊਟ ਅੰਦਾਜ਼ ਨੂੰ ਵੇਖ ਕੇ ਫੈਨਜ਼ ਬਹੁਤ ਜ਼ਿਆਦਾ ਖੁਸ਼ ਹਨ। ਦੱਸ ਦਈਏ ਕਿ ਕਰਨ ਕੁੰਦਰਾ ਅਤੇ ਤੇਜ਼ਸਵੀ ਪ੍ਰਕਾਸ਼ ਹਾਲ ਹੀ ਵਿੱਚ ਇੱਕ ਨਿੱਜੀ ਚੈਨਲ ਦੇ ਇੱਕ ਸ਼ੋਅ ਡਾਂਸ ਦੀਵਾਨੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਪੁੱਜੇ। ਇਸ ਦੌਰਾਨ ਦੋਹਾਂ ਨੇ ਸ਼ੋਅ ਦੇ ਕੰਟੈਸਟੈਂਟਸ ਨਾਲ ਖੂਬ ਮਸਤੀ ਕੀਤੀ।

ਇਸ ਸ਼ੋਅ ਦੇ ਅਪਕਮਿੰਗ ਐਪੀਸੋਡ ਦੇ ਵਿੱਚ ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਦਰਸ਼ਕਾਂ ਦਾ ਸਮਾਂ ਬੰਨਦੇ ਹੋਏ ਨਜ਼ਰ ਆਉਣਗੇ। ਤੇਜਸਵੀ ਪ੍ਰਕਾਸ਼ ਕਰਨ ਲਈ ਇੱਕ ਸ਼ਾਨਦਾਰ ਰੋਮੈਂਟਿਕ ਗੀਤ ‘ਤੂੰ ਆਤਾ ਹੈ ਸੀਨੇ ਮੈਂ…’ ‘ਤੇ ਪ੍ਰਦਰਸ਼ਨ ਕਰਦੇ ਹੋਏ ਪਰਫਾਰਮ ਕਰੇਗੀ। ਤੇਜਰਨ ਦੇ ਫੈਨਜ਼ ਮੁੜ ਇੱਕ ਵਾਰ ਫਿਰ ਤੋਂ ਟੀਵੀ ‘ਤੇ ਇਸ ਖੂਬਸੂਰਤ ਜੋੜੀ ਨੂੰ ਇੱਕਠੇ ਵੇਖ ਸਕਣਗੇ। ਹਾਲ ਹੀ ਵਿੱਚ ਚੈਨਲ ਵੱਲੋਂ ਆਪਣੇ ਇਸ ਸ਼ੋਅ ਦੇ ਅਪਕਮਿੰਗ ਐਪੀਸੋਡ ਦੀ ਕੁਝ ਝਲਕੀਆਂ ਸ਼ੇਅਰ ਕੀਤੀਆਂ ਗਈਆਂ ਹਨ। ਇਸ ਵਿੱਚ ਤੇਜਸਵੀ ਪ੍ਰਕਾਸ਼ ਆਪਣੇ ਪੈਰਾਂ ‘ਤੇ ਬੈਠ ਕੇ ਬੁਆਏਫ੍ਰੈਂਡ ਕਰਨ ਕੁੰਦਰਾ ਨੂੰ ਪਰਪੋਜ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੇਖ ਕੇ ਜਿਥੇ ਕਰਨ ਕੁੰਦਰਾ ਖੁਸ਼ ਹਨ ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਫੈਨਜ਼ ਵੀ ਬਹੁਤ ਖੁਸ਼ ਹਨ। ਦੱਸ ਦਈਏ ਤੇਜਸਵੀ ਤੇ ਕਰਨ ਦੀ ਲਵ ਸਟੋਰੀ ਨੂੰ ਲੋਕ ਬਿੱਗ ਬੌਸ ਸੀਜ਼ਨ 15 ਵਿੱਚ ਦੇਖ ਚੁੱਕੇ ਹਨ। ਇਹ ਕਪਲ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਹਨ। ਇਸ ਸ਼ੋਅ ਵਿੱਚ ਕਰਨ ਤੇ ਤੇਜਸਵੀ ਇੱਕ ਦੂਜੇ ਨਾਲ ਰੋਮੈਂਟਿਕ ਡਾਂਸ ਕਰਦੇ ਵੀ ਨਜ਼ਰ ਆਉਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 11-04-2025

ਗੂਜਰੀ ਮਹਲਾ ੫ ॥ ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥ ਸਾਸਿ...

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 09-04-2025

ਸਲੋਕ ਮ:੫ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ...

ਮਾਘੀ ਮੇਲੇ ‘ਤੇ ਸ੍ਰੀ ਮੁਕਤਸਰ ਸਾਹਿਬ ਜਾਣ ਵਾਲਿਆਂ ਲਈ ਅਹਿਮ ਖ਼ਬਰ, ਰੂਟ ਪਲਾਨ ਜਾਰੀ

ਲੋਹੜੀ ਤੋਂ ਇੱਕ ਦਿਨ ਬਾਅਦ ਮਾਘੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਤਿਓਹਾਰ ਦਾ ਆਪਣਾ...

ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ  ਦੇ ਜੁੜੇ ਸੁਖਜਿੰਦਰ ਰੰਧਾਵਾ ਨਾਲ ਤਾਰ,ਮਜੀਠੀਆ ਲੈ ਆਏ ਸਬੂਤ

ਸੁਖਬੀਰ ਬਾਦਲ ‘ਤੇ ਗੋਲੀਬਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਪੰਜਾਬ ਪੁਲਿਸ ਅਤੇ ‘ਆਪ’...

ਸੁਖਬੀਰ ਬਾਦਲ ਤੇ ਹੋਏ ਹਮਲੇ ਤੇ ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ, ਕਹੀ ਵੱਡੀ ਗੱਲ

ਦਿਨ ਚੜ੍ਹਦੇ ਹੀ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾ ਤੇ ਬੈਠੇ ਪੰਜਾਬ ਦੇ ਉਪਮੁਖਮੰਤਰੀ ਸੁਖਬੀਰ...

ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਦਾ ਹੋਇਆ ਦੇਹਾਂਤ

ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਦਾ ਦੇਹਾਂਤ ਹੋ ਗਿਆ...

ਘਰ ‘ਤੇ ਗੋਲੀਬਾਰੀ ਤੋਂ ਬਾਅਦ ਏਪੀ ਢਿੱਲੋਂ ਦਾ ਪਹਿਲਾ ਬਿਆਨ: ਕਿਹਾ – ‘ਮੈਂ ਸੁਰੱਖਿਅਤ ਹਾਂ’

ਚੰਡੀਗੜ੍ਹ, 3 ਸਤੰਬਰ 2024 - ਕੈਨੇਡਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ...

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮਾਂ ‘ਚ ਭਰੀ ਹਾਜ਼ਰੀ

ਦੇ ਪੁੰਜ ਅਤੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਬਾਨੀ ਸੱਚਖੰਡ ਵਾਸੀ ਧੰਨ...