October 1, 2026, 8:41 pm
----------- Advertisement -----------
HomeNewsLatest Newsਹੁਣ ਹਸਪਤਾਲਾਂ 'ਚ ਔਰਤਾਂ ਨਹੀਂ ਪਾ ਸਕਣਗੀਆਂ ਪਲਾਜ਼ੋ,ਜੀਨਸ-ਟੀ-ਸ਼ਰਟਾਂ; ਬੈਕਲੈੱਸ ਟਾਪ, ਭਾਰੀ ਗਹਿਣੇ,...

ਹੁਣ ਹਸਪਤਾਲਾਂ ‘ਚ ਔਰਤਾਂ ਨਹੀਂ ਪਾ ਸਕਣਗੀਆਂ ਪਲਾਜ਼ੋ,ਜੀਨਸ-ਟੀ-ਸ਼ਰਟਾਂ; ਬੈਕਲੈੱਸ ਟਾਪ, ਭਾਰੀ ਗਹਿਣੇ, ਮੇਕਅੱਪ ਅਤੇ ਲੰਬੇ ਨਹੁੰਆਂ ‘ਤੇ ਵੀ ਲੱਗੀ ਪਾਬੰਦੀ

Published on

----------- Advertisement -----------

ਹਰਿਆਣਾ ਦੇ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾਫ਼ ਲਈ ਨਵਾਂ ਡਰੈੱਸ ਕੋਡ ਤਿਆਰ ਕਰਕੇ ਲਾਗੂ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਨਵੇਂ ਡਰੈੱਸ ਕੋਡ ਵਿੱਚ ਡੈਨੀਮ ਸਕਰਟ, ਡੈਨੀਮ ਡਰੈੱਸ, ਸਵੈਟ ਸ਼ਰਟ, ਸਵੈਟ ਸੂਟ, ਸ਼ਾਰਟਸ, ਜੀਨਸ, ਪਲਾਜ਼ੋ, ਸਲੈਕਸ ਡਰੈੱਸ, ਸਕਰਟ, ਪਲਾਜ਼ੋ, ਸਟ੍ਰੈਚ ਟੀ-ਸ਼ਰਟ ਅਤੇ ਪੈਂਟ, ਫਿਟਿੰਗ ਪੈਂਟ, ਕੇਪਰੀ, ਹਿੱਪ ਹੱਗਰ, ਸਟ੍ਰੈਪਲੈੱਸ ਜਾਂ ਬੈਕਲੇਸ ਟਾਪ, ਕ੍ਰੌਪ ਟਾਪ, ਕਮਰ ਲਾਈਨ ਤੋਂ ਛੋਟਾ ਟਾਪ, ਡੀਪ ਨੈਕ ਟਾਪ, ਆਫ ਸ਼ੋਲਡਰ ਬਲਾਊਜ਼ ਅਤੇ ਸਨੀਕਰ-ਸਲਿੱਪਰ ਤੇ ਪਾਬੰਦੀ ਲਗਾਈ ਗਈ ਹੈ।
ਔਰਤਾਂ ਸਟਾਈਲਿਸ਼ ਪਹਿਰਾਵੇ ਦੇ ਇਲਾਵਾ ਭਾਰੀ ਗਹਿਣੇ ਅਤੇ ਮੇਕਅੱਪ ਦੀ ਵਰਤੋਂ ਵੀ ਨਹੀਂ ਕਰਨਗੀਆਂ। ਨਹੁੰ ਵੀ ਲੰਬੇ ਨਹੀਂ ਹੋਣਗੇ। ਡਰੈਸ ਕੋਡ ਦੀ ਪਾਲਣਾ ਨਾ ਕਰਨ ਵਾਲੇ ਸਟਾਫ ਨੂੰ ਡਿਊਟੀ ਤੋਂ ਗੈਰਹਾਜ਼ਰ ਮੰਨ ਕੇ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਮਰਦਾਂ ਦੇ ਵਾਲ ਕਾਲਰ ਤੋਂ ਲੰਬੇ ਨਹੀਂ ਹੋਣਗੇ।
ਸਿਹਤ ਡਾਇਰੈਕਟਰ ਨੇ ਇਹ ਹੁਕਮ ਸਾਰੇ ਹਸਪਤਾਲਾਂ ਨੂੰ ਭੇਜ ਦਿੱਤੇ ਹਨ। ਜੋ ਕਿ ਡਾਕਟਰਾਂ ਅਤੇ ਸਟਾਫ ਤੋਂ ਇਲਾਵਾ ਹਰ ਸਮੇਂ ਆਪਣੀ ਡਿਊਟੀ ਦੌਰਾਨ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਵੀ ਲਾਗੂ ਹੋਵੇਗਾ। ਕਿਸ ਰੰਗ ਦਾ ਪਹਿਰਾਵਾ ਹੋਵੇਗਾ ਇਹ ਸਿਵਲ ਸਰਜਨ ਤੈਅ ਕਰਨਗੇ ਅਧਿਕਾਰੀਆਂ ਦਾ ਤਰਕ ਹੈ ਕਿ ਇਸ ਨਾਲ ਮੁਲਾਜ਼ਮਾਂ ਦੀ ਉਨ੍ਹਾਂ ਦੇ ਅਹੁਦੇ ਦੇ ਹਿਸਾਬ ਨਾਲ ਪਛਾਣ ਕੀਤੀ ਜਾਵੇਗੀ। ਅਨੁਸ਼ਾਸਨ ਅਤੇ ਸਮਾਨਤਾ ਬਣਾਈ ਰੱਖਣ ਨਾਲ ਮਰੀਜ਼ਾਂ ਦੀ ਬਿਹਤਰ ਸੇਵਾ ਕੀਤੀ ਜਾ ਸਕੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤ ‘ਚ ਲਾਂਚ ਹੋਇਆ Apple Pay, ਬਿਨਾਂ PIN, OTP ਅਤੇ ਕਾਰਡ ਕੱਢੇ ਸਿਰਫ਼ iPhone ਤੋਂ ਹੋਵੇਗੀ ਪੇਮੈਂਟ

 ਐਪਲ ਨੇ ਭਾਰਤ ਵਿੱਚ ਆਪਣੀ ਭੁਗਤਾਨ ਸੇਵਾ, ਐਪਲ ਪੇ, ਲਾਂਚ ਕੀਤੀ ਹੈ। ਆਈਫੋਨ (iPhone...

ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਲਿੱਖਿਆ – Former President

ਰਾਜਾ ਵੜਿੰਗ ਨੇ 4 ਸਾਲ 5 ਮਹੀਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੇ...

ਕਣਕ ਦੇ MSP ’ਚ 25 ਰੁਪਏ ਦਾ ਵਾਧਾ

ਕੇਂਦਰੀ ਕੈਬਨਿਟ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਵਿੱਚ 25 ਰੁਪਏ...

ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ਕਾਰਨ ਦੱਸੋ ਨੋਟਿਸ ਜਾਰੀ

ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ਕਾਰਨ ਦੱਸੋ ਨੋਟਿਸ ਜਾਰੀ...

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਵਪਾਰਕ ਗੈਸ ਸਿਲੰਡਰ ਹੋਇਆ ਮਹਿੰਗਾ

ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਹਿੰਗਾਈ ਦਾ ਝਟਕਾ ਲੱਗਾ ਹੈ। 1 ਅਕਤੂਬਰ...

ਕਾਂਗਰਸ ਹਾਈ ਕਮਾਂਡ ਵੱਲੋਂ ਰਾਜਾ ਵੜਿੰਗ ਅੱਜ ਦਿੱਲੀ ਤਲਬ 

ਕਾਂਗਰਸ ਹਾਈ ਕਮਾਨ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ...

‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਦੂਜੀ ਕਿਸ਼ਤ ਹੋਵੇਗੀ ਜਾਰੀ, ਮਹਿਲਾਵਾਂ ਦੇ ਖਾਤਿਆਂ ‘ਚ ਅੱਜ ਮੁੜ ਤੋਂ ਹੋਵੇਗੀ ਟੂੰ-ਟੂੰ

ਅੱਜ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਦੂਜੀ ਕਿਸ਼ਤ ਜਾਰੀ ਹੋਵੇਗੀ ਤੇ ਬੀਬੀਆਂ ਦੇ ਖਾਤੇ ਵਿਚ...

ਬੇਅਦਬੀ ਕਾਨੂੰਨ ‘ਤੇ ਪੰਜਾਬ ਸਰਕਾਰ ਨੇ 7 ਮੈਂਬਰੀ ਕਮੇਟੀ ਦਾ ਕੀਤਾ ਗਠਨ, ਜਥੇਦਾਰ ਗੜਗੱਜ ਨੂੰ ਪੱਤਰ ਲਿਖ ਕੇ ਦਿੱਤੀ ਜਾਣਕਾਰੀ

ਪੰਜਾਬ ਸਰਕਾਰ ਨੇ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਐਕਟ 2026’ ਨੂੰ ਲੈ ਕੇ...