June 10, 2026, 7:33 pm
----------- Advertisement -----------
HomeNewsLatest Newsਵਿਸ਼ਵ ਕੱਪ ਦੀਆਂ ਸਾਰੀਆਂ 10 ਟੀਮਾਂ ਫਾਈਨਲ, ਦੇਖੋ ਪੂਰਾ schedule

ਵਿਸ਼ਵ ਕੱਪ ਦੀਆਂ ਸਾਰੀਆਂ 10 ਟੀਮਾਂ ਫਾਈਨਲ, ਦੇਖੋ ਪੂਰਾ schedule

Published on

----------- Advertisement -----------

ਭਾਰਤ ‘ਚ 5 ਅਕਤੂਬਰ ਤੋਂ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਲਈ 10 ਟੀਮਾਂ ਨੂੰ ਫਾਈਨਲ ਕਰ ਦਿੱਤਾ ਗਿਆ ਹੈ। ਸ਼੍ਰੀਲੰਕਾ ਅਤੇ ਨੀਦਰਲੈਂਡ ਇਸ ਮੈਗਾ ਕ੍ਰਿਕਟ ਈਵੈਂਟ ਲਈ ਕੁਆਲੀਫਾਈ ਕਰ ਚੁੱਕੀਆਂ ਹਨ, ਜਦਕਿ 2 ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਕੁਆਲੀਫਾਈ ਕਰਨ ‘ਚ ਅਸਫਲ ਰਹੀ। ਨੀਦਰਲੈਂਡ ਨੇ ਵੀਰਵਾਰ ਰਾਤ ਨੂੰ ਕੁਆਲੀਫਾਈ ਕਰਦਿਆਂ ਹੀ ਵਨਡੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ 10 ਟੀਮਾਂ ਨੂੰ ਫਾਈਨਲ ਕੀਤਾ ਗਰਾ। ਵਿਸ਼ਵ ਕੱਪ ਦੇ ਪਿਛਲੇ ਸ਼ੈਡਿਊਲ ਵਿੱਚ,ਕੁਆਲੀਫਾਇਰ-1 ਅਤੇ ਕੁਆਲੀਫਾਇਰ-2 ਦੇ ਨਾਮ ਨਾਲ ਮੈਚ ਦਿਖਾਏ ਗਏ ਸਨ। ਹੁਣ ਇਹ ਪੁਸ਼ਟੀ ਹੋ ​​ਗਈ ਹੈ ਕਿ ਨੀਦਰਲੈਂਡ ਕੁਆਲੀਫਾਇਰ-1 ਅਤੇ ਸ਼੍ਰੀਲੰਕਾ ਕੁਆਲੀਫਾਇਰ-2 ਟੀਮਾਂ ਹੀ ਰਹਿਣਗੀਆਂ।
ਆਈਸੀਸੀ ਵਿਸ਼ਵ ਕੱਪ ਲਈ 10 ਟੀਮਾਂ –
ਨਿਊਜ਼ੀਲੈਂਡ
ਇੰਗਲੈਂਡ
ਭਾਰਤ
ਬੰਗਲਾਦੇਸ਼
ਪਾਕਿਸਤਾਨ
ਆਸਟ੍ਰੇਲੀਆ
ਅਫਗਾਨਿਸਤਾਨ
ਦੱਖਣੀ ਅਫਰੀਕਾ
ਨੀਦਰਲੈਂਡ ਸ਼੍ਰੀਲੰਕਾ
ਟੀਮ ਇੰਡੀਆ ਵਿਸ਼ਵ ਕੱਪ 2023 ‘ਚ ਆਪਣੀ ਸ਼ੁਰੂਆਤ ਆਸਟ੍ਰੇਲੀਆ ਖਿਲਾਫ ਕਰੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ 8 ਅਕਤੂਬਰ ਨੂੰ ਚੇਨਈ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ ਆਪਣਾ ਦੂਜਾ ਮੈਚ 11 ਅਕਤੂਬਰ ਨੂੰ ਅਫਗਾਨਿਸਤਾਨ ਖਿਲਾਫ ਦਿੱਲੀ ‘ਚ ਖੇਡੇਗੀ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ 15 ਅਕਤੂਬਰ ਨੂੰ ਭਿੜਨਗੇ। ਇਹ ਮੈਚ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ 19 ਅਕਤੂਬਰ ਨੂੰ ਬੰਗਲਾਦੇਸ਼ ਨਾਲ ਮੁਕਾਬਲਾ ਕਰੇਗੀ। ਇਹ ਦੋਵੇਂ ਟੀਮਾਂ ਪੁਣੇ ਵਿੱਚ ਆਹਮੋ-ਸਾਹਮਣੇ ਹੋਣਗੀਆਂ।
ਵਿਸ਼ਵ ਕੱਪ 2023 ‘ਚ ਟੀਮ ਇੰਡੀਆ ਆਪਣਾ ਪੰਜਵਾਂ ਮੈਚ ਨਿਊਜ਼ੀਲੈਂਡ ਖਿਲਾਫ ਖੇਡੇਗੀ। ਇਹ ਮੈਚ 22 ਅਕਤੂਬਰ ਨੂੰ ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ। ਭਾਰਤ ਅਤੇ ਇੰਗਲੈਂਡ 29 ਅਕਤੂਬਰ ਨੂੰ ਲਖਨਊ ਵਿੱਚ ਆਹਮੋ-ਸਾਹਮਣੇ ਹੋਣਗੇ। ਟੀਮ ਇੰਡੀਆ 2 ਨਵੰਬਰ ਨੂੰ ਸ਼੍ਰੀਲੰਕਾ ਨਾਲ ਭਿੜੇਗੀ, ਇਹ ਮੈਚ ਮੁੰਬਈ ‘ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ 5 ਨਵੰਬਰ ਨੂੰ ਕੋਲਕਾਤਾ ‘ਚ ਟੀਮ ਇੰਡੀਆ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਟੀਮ ਇੰਡੀਆ ਗਰੁੱਪ ਸਟੇਜ ‘ਚ ਆਪਣਾ ਆਖਰੀ ਮੈਚ 11 ਨਵੰਬਰ ਨੂੰ ਬੈਂਗਲੁਰੂ ‘ਚ ਨੀਦਰਲੈਂਡ ਖਿਲਾਫ ਖੇਡੇਗੀ।
ਟੀਮ ਇੰਡੀਆ ਦੇ ਮੈਚ-
ਭਾਰਤ ਬਨਾਮ ਆਸਟ੍ਰੇਲੀਆ, 8 ਅਕਤੂਬਰ, ਚੇਨਈ
ਭਾਰਤ ਬਨਾਮ ਅਫਗਾਨਿਸਤਾਨ, 11 ਅਕਤੂਬਰ, ਦਿੱਲੀ
ਭਾਰਤ ਬਨਾਮ ਪਾਕਿਸਤਾਨ, 15 ਅਕਤੂਬਰ, ਅਹਿਮਦਾਬਾਦ
ਭਾਰਤ ਬਨਾਮ ਬੰਗਲਾਦੇਸ਼, 19 ਅਕਤੂਬਰ, ਪੁਣੇ
ਭਾਰਤ ਬਨਾਮ ਨਿਊਜ਼ੀਲੈਂਡ, 22 ਅਕਤੂਬਰ, ਧਰਮਸ਼ਾਲਾ
ਭਾਰਤ ਬਨਾਮ ਇੰਗਲੈਂਡ, 29 ਅਕਤੂਬਰ, ਲਖਨਊ
ਭਾਰਤ ਬਨਾਮ ਸ਼੍ਰੀਲੰਕਾ, 2 ਨਵੰਬਰ, ਮੁੰਬਈ
ਭਾਰਤ ਬਨਾਮ ਦੱਖਣੀ ਅਫਰੀਕਾ, 5 ਨਵੰਬਰ, ਕੋਲਕਾਤਾ
ਭਾਰਤ ਬਨਾਮ ਨੀਦਰਲੈਂਡ, 11 ਨਵੰਬਰ, ਬੈਂਗਲੁਰੂ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੀਮਾ ਮੰਡੀ ‘ਚ ਸਨਸਨੀਖੇਜ਼ ਘਟਨਾ: ਸ਼ਖਸ ਨੇ ਪੀਟਰ ਰੇਹੜੇ ‘ਚ ਅੱਗ ਲਗਾ ਕੇ ਕੀਤਾ ਆਪਣਾ ਸਸਕਾਰ ! ਪੁਲਿਸ ਕਰ ਰਹੀ ਜਾਂਚ

ਚੀਮਾ ਦੀ ਅਨਾਜ ਮੰਡੀ ਵਿੱਚ ਇੱਕ ਬੇਹੱਦ ਦਰਦਨਾਕ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ,...

ਹਰਿਆਣਾ ਸਿੱਖ ਗੁ:ਮੈਨੇਜਮੈਂਟ ਕਮੇਟੀ ਦਾ ਜਥਾ ਪਾਕਿਸਤਾਨ ਜਾਣ ਤੋਂ ਰੁੱਕਿਆ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ...

ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਾਂਡ ਲਈ ਜ਼ਿੰਮੇਵਾਰ ਲੋਕ ਗੁਰਬਾਣੀ ਦੇ ਨਾਂ ‘ਤੇ ਵੋਟਾਂ ਨਹੀਂ ਮੰਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ 

ਅਮਲੋਹ (ਫ਼ਤਿਹਗੜ੍ਹ ਸਾਹਿਬ); 9 ਜੂਨ 2026 ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗਠਜੋੜ ਹੋਣ...

ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 9 ਜੂਨ*ਮੌਜੂਦਾ ਸਮੇਂ ਪੰਜਾਬ ਨਵੀਨ ਵਿਚਾਰਾਂ, ਵਿਲੱਖਣ ਸੋਚ ਅਤੇ ਉੱਦਮੀ ਨੌਜਵਾਨਾਂ ਵੱਲੋਂ ਲੀਹੋਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

*ਨਵੀਂ ਦਿੱਲੀ/ਪੰਜਾਬ, 09 ਜੂਨ , 2026*ਪੰਜਾਬ ਦੇ ਹਿੰਦੂ ਵਪਾਰੀਆਂ ਦੇ ਇੱਥੇ ਮੰਗਲਵਾਰ ਨੂੰ ਇੱਕ...

ਗੁਰਦੁਆਰਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਕਾਬੂ, ਨਿਹੰਗਾਂ ਨੇ ਪਹਿਲਾ ਕੁੱਟਿਆ ਫਿਰ ਮੰਗਵਾਈ ਮੁਆਫ਼ੀ

ਗੁਰਦੁਆਰਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਅਤੇ ਅਭੱਦਰ ਭਾਸ਼ਾ ਬੋਲਣ ਵਾਲੇ ਇੱਕ...

ਅਮਰੀਕਾ ‘ਚ ਚੰਡੀਗੜ੍ਹ ਹੈਰੀਟੇਜ ਫਰਨੀਚਰ ਦੀ ਨਿਲਾਮੀ, ਸਪੀਕਰ ਸੰਧਵਾਂ ਨੇ ਜਾਂਚ ਦੇ ਦਿੱਤੇ ਹੁਕਮ

ਚੰਡੀਗੜ੍ਹ ਦੇ ਪੰਜਾਬ ਐਮਐਲਏ ਹੋਸਟਲ ਤੋਂ ਵਿਰਾਸਤੀ ਕੁਰਸੀਆਂ ਤੇ ਸਟੂਲ 4 ​​ਜੂਨ ਨੂੰ ਅਮਰੀਕਾ...

‘ਪੰਜਾਬੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ’-ਪੰਜਾਬ ‘ਚ ED ਦੀ ਰੇਡ ਨੂੰ ਲੈ ਕੇ CM ਮਾਨ ਦਾ ਬਿਆਨ

ਪੰਜਾਬ ਵਿਚ ED ਇਕ ਵਾਰ ਫਿਰ ਤੋਂ ਸਰਗਰਮ ਹੋ ਗਈ ਹੈ। ਈਡੀ ਵੱਲੋਂ ਫਿਰ...