ਭਾਰਤ ‘ਚ 5 ਅਕਤੂਬਰ ਤੋਂ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਲਈ 10 ਟੀਮਾਂ ਨੂੰ ਫਾਈਨਲ ਕਰ ਦਿੱਤਾ ਗਿਆ ਹੈ। ਸ਼੍ਰੀਲੰਕਾ ਅਤੇ ਨੀਦਰਲੈਂਡ ਇਸ ਮੈਗਾ ਕ੍ਰਿਕਟ ਈਵੈਂਟ ਲਈ ਕੁਆਲੀਫਾਈ ਕਰ ਚੁੱਕੀਆਂ ਹਨ, ਜਦਕਿ 2 ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਕੁਆਲੀਫਾਈ ਕਰਨ ‘ਚ ਅਸਫਲ ਰਹੀ। ਨੀਦਰਲੈਂਡ ਨੇ ਵੀਰਵਾਰ ਰਾਤ ਨੂੰ ਕੁਆਲੀਫਾਈ ਕਰਦਿਆਂ ਹੀ ਵਨਡੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ 10 ਟੀਮਾਂ ਨੂੰ ਫਾਈਨਲ ਕੀਤਾ ਗਰਾ। ਵਿਸ਼ਵ ਕੱਪ ਦੇ ਪਿਛਲੇ ਸ਼ੈਡਿਊਲ ਵਿੱਚ,ਕੁਆਲੀਫਾਇਰ-1 ਅਤੇ ਕੁਆਲੀਫਾਇਰ-2 ਦੇ ਨਾਮ ਨਾਲ ਮੈਚ ਦਿਖਾਏ ਗਏ ਸਨ। ਹੁਣ ਇਹ ਪੁਸ਼ਟੀ ਹੋ ਗਈ ਹੈ ਕਿ ਨੀਦਰਲੈਂਡ ਕੁਆਲੀਫਾਇਰ-1 ਅਤੇ ਸ਼੍ਰੀਲੰਕਾ ਕੁਆਲੀਫਾਇਰ-2 ਟੀਮਾਂ ਹੀ ਰਹਿਣਗੀਆਂ।
ਆਈਸੀਸੀ ਵਿਸ਼ਵ ਕੱਪ ਲਈ 10 ਟੀਮਾਂ –
ਨਿਊਜ਼ੀਲੈਂਡ
ਇੰਗਲੈਂਡ
ਭਾਰਤ
ਬੰਗਲਾਦੇਸ਼
ਪਾਕਿਸਤਾਨ
ਆਸਟ੍ਰੇਲੀਆ
ਅਫਗਾਨਿਸਤਾਨ
ਦੱਖਣੀ ਅਫਰੀਕਾ
ਨੀਦਰਲੈਂਡ ਸ਼੍ਰੀਲੰਕਾ
ਟੀਮ ਇੰਡੀਆ ਵਿਸ਼ਵ ਕੱਪ 2023 ‘ਚ ਆਪਣੀ ਸ਼ੁਰੂਆਤ ਆਸਟ੍ਰੇਲੀਆ ਖਿਲਾਫ ਕਰੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ 8 ਅਕਤੂਬਰ ਨੂੰ ਚੇਨਈ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ ਆਪਣਾ ਦੂਜਾ ਮੈਚ 11 ਅਕਤੂਬਰ ਨੂੰ ਅਫਗਾਨਿਸਤਾਨ ਖਿਲਾਫ ਦਿੱਲੀ ‘ਚ ਖੇਡੇਗੀ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ 15 ਅਕਤੂਬਰ ਨੂੰ ਭਿੜਨਗੇ। ਇਹ ਮੈਚ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ 19 ਅਕਤੂਬਰ ਨੂੰ ਬੰਗਲਾਦੇਸ਼ ਨਾਲ ਮੁਕਾਬਲਾ ਕਰੇਗੀ। ਇਹ ਦੋਵੇਂ ਟੀਮਾਂ ਪੁਣੇ ਵਿੱਚ ਆਹਮੋ-ਸਾਹਮਣੇ ਹੋਣਗੀਆਂ।
ਵਿਸ਼ਵ ਕੱਪ 2023 ‘ਚ ਟੀਮ ਇੰਡੀਆ ਆਪਣਾ ਪੰਜਵਾਂ ਮੈਚ ਨਿਊਜ਼ੀਲੈਂਡ ਖਿਲਾਫ ਖੇਡੇਗੀ। ਇਹ ਮੈਚ 22 ਅਕਤੂਬਰ ਨੂੰ ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ। ਭਾਰਤ ਅਤੇ ਇੰਗਲੈਂਡ 29 ਅਕਤੂਬਰ ਨੂੰ ਲਖਨਊ ਵਿੱਚ ਆਹਮੋ-ਸਾਹਮਣੇ ਹੋਣਗੇ। ਟੀਮ ਇੰਡੀਆ 2 ਨਵੰਬਰ ਨੂੰ ਸ਼੍ਰੀਲੰਕਾ ਨਾਲ ਭਿੜੇਗੀ, ਇਹ ਮੈਚ ਮੁੰਬਈ ‘ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ 5 ਨਵੰਬਰ ਨੂੰ ਕੋਲਕਾਤਾ ‘ਚ ਟੀਮ ਇੰਡੀਆ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਟੀਮ ਇੰਡੀਆ ਗਰੁੱਪ ਸਟੇਜ ‘ਚ ਆਪਣਾ ਆਖਰੀ ਮੈਚ 11 ਨਵੰਬਰ ਨੂੰ ਬੈਂਗਲੁਰੂ ‘ਚ ਨੀਦਰਲੈਂਡ ਖਿਲਾਫ ਖੇਡੇਗੀ।
ਟੀਮ ਇੰਡੀਆ ਦੇ ਮੈਚ-
ਭਾਰਤ ਬਨਾਮ ਆਸਟ੍ਰੇਲੀਆ, 8 ਅਕਤੂਬਰ, ਚੇਨਈ
ਭਾਰਤ ਬਨਾਮ ਅਫਗਾਨਿਸਤਾਨ, 11 ਅਕਤੂਬਰ, ਦਿੱਲੀ
ਭਾਰਤ ਬਨਾਮ ਪਾਕਿਸਤਾਨ, 15 ਅਕਤੂਬਰ, ਅਹਿਮਦਾਬਾਦ
ਭਾਰਤ ਬਨਾਮ ਬੰਗਲਾਦੇਸ਼, 19 ਅਕਤੂਬਰ, ਪੁਣੇ
ਭਾਰਤ ਬਨਾਮ ਨਿਊਜ਼ੀਲੈਂਡ, 22 ਅਕਤੂਬਰ, ਧਰਮਸ਼ਾਲਾ
ਭਾਰਤ ਬਨਾਮ ਇੰਗਲੈਂਡ, 29 ਅਕਤੂਬਰ, ਲਖਨਊ
ਭਾਰਤ ਬਨਾਮ ਸ਼੍ਰੀਲੰਕਾ, 2 ਨਵੰਬਰ, ਮੁੰਬਈ
ਭਾਰਤ ਬਨਾਮ ਦੱਖਣੀ ਅਫਰੀਕਾ, 5 ਨਵੰਬਰ, ਕੋਲਕਾਤਾ
ਭਾਰਤ ਬਨਾਮ ਨੀਦਰਲੈਂਡ, 11 ਨਵੰਬਰ, ਬੈਂਗਲੁਰੂ
----------- Advertisement -----------
ਵਿਸ਼ਵ ਕੱਪ ਦੀਆਂ ਸਾਰੀਆਂ 10 ਟੀਮਾਂ ਫਾਈਨਲ, ਦੇਖੋ ਪੂਰਾ schedule
Published on
----------- Advertisement -----------
----------- Advertisement -----------












