ਹਰਿਆਣਾ ਵਿੱਚ ਖੇਲੋ ਇੰਡੀਆ ਯੂਥ ਗੇਮਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵਰਚੁਅਲ ਮੀਟਿੰਗ ਤੋਂ ਬਾਅਦ ਖੇਲੋ ਇੰਡੀਆ ਯੁਵਾ ਖੇਡਾਂ ਦੀ ਤਰੀਕ ਦਾ ਐਲਾਨ ਕੀਤਾ। 4 ਜੂਨ ਤੋਂ 13 ਜੂਨ ਤੱਕ ਖੇਲੋ ਇੰਡੀਆ ਯੂਥ ਗੇਮਜ਼ ਦਾ ਆਯੋਜਨ ਕੀਤਾ ਜਾਵੇਗਾ।
ਮੁੱਖ ਮੰਤਰੀ ਮਨੋਹਰ ਲਾਲ ਨੇ ਦੱਸਿਆ ਕਿ ਇਨ੍ਹਾਂ ਵਿੱਚ 25 ਅੰਡਰ-18 ਖੇਡਾਂ ਵਿੱਚ 5 ਭਾਰਤੀ ਖੇਡਾਂ ਸ਼ਾਮਲ ਹਨ। ਜਿਸ ਵਿੱਚ ਗਤਕਾ, ਯੋਗਾਸਨ, ਥੰਗ-ਟਾ, ਮਲਖੰਭਾ, ਕਲਰਪਾਇਤੂ ਇਹ ਖੇਡਾਂ ਪੰਚਕੂਲਾ ਤੋਂ ਇਲਾਵਾ ਸ਼ਾਹਬਾਦ, ਅੰਬਾਲਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਕਰਵਾਈਆਂ ਜਾਣਗੀਆਂ। ਖੇਡ ਮੁਕਾਬਲਿਆਂ ਵਿੱਚ ਦੇਸ਼ ਭਰ ਤੋਂ 8500 ਦੇ ਕਰੀਬ ਖਿਡਾਰੀ ਹਿੱਸਾ ਲੈਣਗੇ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀਸੀ ਰਾਹੀਂ ਖੇਲੋ ਇੰਡੀਆ ਯੂਥ ਗੇਮਜ਼ ਦੇ ਆਯੋਜਨ ਸਬੰਧੀ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਵਿਸਤ੍ਰਿਤ ਚਰਚਾ ਕੀਤੀ। ਮੀਟਿੰਗ ਵਿੱਚ ਰਾਜ ਦੇ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਸੰਦੀਪ ਸਿੰਘ ਵੀ ਹਾਜ਼ਰ ਸਨ। ਖੇਡ ਵਿਭਾਗ ਦੇ ਡਾਇਰੈਕਟਰ ਪੰਕਜ ਨੈਨ ਨੇ ਪੇਸ਼ਕਾਰੀ ਰਾਹੀਂ ਖੇਲੋ ਇੰਡੀਆ ਯੁਵਾ ਖੇਡਾਂ ਦੇ ਆਯੋਜਨ ਦੀਆਂ ਤਿਆਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਕੇਂਦਰੀ ਮੰਤਰੀ ਅੱਗੇ ਖੇਡਾਂ ਦੀਆਂ ਤਿਆਰੀਆਂ ਦੀ ਯੋਜਨਾ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਯੁਵਾ ਖੇਡਾਂ ਦਾ ਮਸਕਟ ਅਤੇ ਲੋਗੋ 8 ਮਈ ਨੂੰ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿਖੇ ਲਾਂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਾਹਬਾਦ ਅਤੇ ਪੰਚਕੂਲਾ ਵਿੱਚ ਹਾਕੀ ਸਟੇਡੀਅਮ ਲਗਭਗ ਤਿਆਰ ਹਨ। ਅੰਬਾਲਾ ਵਿੱਚ ਹਰ ਮੌਸਮ ਵਿੱਚ ਸਵਿਮਿੰਗ ਪੂਲ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖੇਡਾਂ ਵਿੱਚ ਸਵੱਛ ਭਾਰਤ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਸਫ਼ਾਈ ਦੇ ਮੁਕੰਮਲ ਪ੍ਰਬੰਧ ਕੀਤੇ ਜਾਣਗੇ। ਸਫ਼ਾਈ ਵਿਵਸਥਾ ਦੀ ਪੂਰੀ ਟੀਮ ਤਾਇਨਾਤ ਰਹੇਗੀ।
ਖੇਡਾਂ ਲਈ 2-3 ਮਲਟੀਪਰਪਜ਼ ਹਾਲ, ਸਿੰਥੈਟਿਕ ਟਰੈਕ, ਐਥਲੈਟਿਕ ਟਰੈਕ ਦਾ ਨਿਰਮਾਣ ਕੀਤਾ ਗਿਆ ਹੈ। ਪਹਿਲਾ ਇਹ ਖੇਡਾਂ ਫਰਵਰੀ ਵਿੱਚ ਹੋਣੀਆਂ ਸਨ, ਪਰ ਕੋਰੋਨਾ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਸਨ।
----------- Advertisement -----------
ਹਰਿਆਣਾ ‘ਚ ਖੇਲੋ ਇੰਡੀਆ ਯੂਥ ਗੇਮਜ਼ 4 ਜੂਨ ਤੋਂ ਸ਼ੁਰੂ
Published on
----------- Advertisement -----------
----------- Advertisement -----------












