June 8, 2026, 6:43 pm
----------- Advertisement -----------
HomeNewsLatest Newsਫ਼ਿਰ ਸ਼ੁਰੂ ਹੋਈ ਮਹਾਰਾਜਾ ਐਕਸਪ੍ਰੈਸ ਟ੍ਰੇਨ, ਜਾਣੋ ਕਿੰਨਾ ਹੈ ਕਿਰਾਇਆ ਤੇ ਕਿਵੇਂ...

ਫ਼ਿਰ ਸ਼ੁਰੂ ਹੋਈ ਮਹਾਰਾਜਾ ਐਕਸਪ੍ਰੈਸ ਟ੍ਰੇਨ, ਜਾਣੋ ਕਿੰਨਾ ਹੈ ਕਿਰਾਇਆ ਤੇ ਕਿਵੇਂ ਹੈ ਸਰਵਿਸ

Published on

----------- Advertisement -----------

ਮਹਾਰਾਜਾ ਐਕਸਪ੍ਰੈਸ ਦੁਨੀਆ ਦੀ ਸਭ ਤੋਂ ਮਹਿੰਗੀ ਅਤੇ ਲਗਜ਼ਰੀ ਟਰੇਨ ਹੈ ,ਜਿਸ ਵਿੱਚ ਹਰ ਤਰ੍ਹਾਂ ਦੀਆਂ ਆਧੁਨਿਕ ਸੁਖ -ਸਹੂਲਤਾਂ ਉਪਲੱਬਧ ਹਨ। ਇਸ ਨੂੰ ਚੱਲਦਾ ਫਿਰਦਾ ਫਾਈਵ ਸਟਾਰ ਹੋਟਲ ਵੀ ਕਿਹਾ ਜਾਂਦਾ ਹੈ। ਇਸ ਟ੍ਰੇਨ ਵਿਚ 74 ਸੀਟਾਂ ਹਨ, ਵੀਰਵਾਰ ਨੂੰ 70 ਤੋਂ ਜ਼ਿਆਦਾ ਯਾਤਰੀਆਂ ਨੇ ਆਪਣੀ ਯਾਤਰਾ ਸ਼ੁਰੂ ਕੀਤੀ। ਇਸ ਨੂੰ ਦੇਸ਼ ਦੀ ਸਭ ਤੋਂ ਜਿਆਦਾ ਸਹੂਲਤਾਂ ਦੇਣ ਵਾਲੀ ਟ੍ਰੇਨ ਵਿਚ ਗਿਣਿਆ ਜਾਂਦਾ ਹੈ। 4 ਦਿਨ ਅਤੇ 3 ਰਾਤਾਂ ਦੀ ਯਾਤਰਾ ‘ਚ ਯਾਤਰੀ ਦਿੱਲੀ ਤੋਂ ਆਗਰਾ, ਰਣਥੰਭੌਰ ਅਤੇ ਜੈਪੁਰ ਦੀ ਯਾਤਰਾ ਕਰਨਗੇ।

ਉਥੋਂ ਮੁੜ ਦਿੱਲੀ ਆ ਗਏ। ਇਨ੍ਹਾਂ ਯਾਤਰੀਆਂ ਦੀ ਦਿੱਲੀ ਵਾਪਸੀ 27 ਦਸੰਬਰ ਦੀ ਸਵੇਰ ਹੋਵੇਗੀ। ਹਾਲਾਂਕਿ ਇਸ ਰੂਟ ਤੋਂ ਇਲਾਵਾ ਮਹਾਰਾਜਾ ਐਕਸਪ੍ਰੈਸ ਕਈ ਹੋਰ ਰੂਟਾਂ ‘ਤੇ ਵੀ ਚੱਲਦੀ ਹੈ। ਮਹਾਰਾਜਾ ਐਕਸਪ੍ਰੈਸ ਦੇ ਇਸ ਸਾਲ ਤਿੰਨ ਹੋਰ ਟੂਰ ਪੈਕੇਜ ਹਨ।ਜੇਕਰ ਕਿਰਾਏ ਦੀ ਗੱਲ ਕਰੀਏ ਤਾਂ ਮਹਾਰਾਜਾ ਐਕਸਪ੍ਰੈਸ ਦੀ ਰੇਲ ਟਿਕਟ 2 ਲੱਖ ਤੋਂ 15 ਲੱਖ ਦੇ ਕਰੀਬ ਹੈ। ਮਹਾਰਾਜਾ ਐਕਸਪ੍ਰੈਸ ਵਿੱਚ 5 ਕਿਸਮ ਦੇ ਰੇਲ ਪੈਕੇਜ ਉਪਲਬਧ ਹਨ। ਮਹਾਰਾਜਾ ਐਕਸਪ੍ਰੈਸ ਦੇਸ਼ ਵਿੱਚ ਜਿੰਨੀ ਮਸ਼ਹੂਰ ਹੈ, ਦੁਨੀਆ ਵਿੱਚ ਵੀ ਓਨੀ ਹੀ ਮਸ਼ਹੂਰ ਹੈ।

ਮਹਾਰਾਜਾ ਐਕਸਪ੍ਰੈਸ ਟਰੇਨ ਨੂੰ ਸਾਲ 2017 ਵਿੱਚ ਦੁਨੀਆ ਦੀ ਸਭ ਤੋਂ ਲਗਜ਼ਰੀ ਟਰੇਨ ਦਾ ਐਵਾਰਡ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਟਰੇਨ ‘ਚ ਸਫਰ ਕਰਨ ਵਾਲੇ ਯਾਤਰੀ ਆਪਣੀ ਪਸੰਦ ਦੇ ਰੈਸਟੋਰੈਂਟ ਜਾਂ ਭਾਰਤੀ ਰੇਲਵੇ ਦੀ ਕੰਟੀਨ ਤੋਂ ਖਾਣਾ ਮੰਗਵਾ ਸਕਦੇ ਹਨ। ਇਨ੍ਹਾਂ ਰੇਲਗੱਡੀਆਂ ਵਿੱਚ ਸੋਨੇ ਅਤੇ ਚਾਂਦੀ ਦੇ ਭਾਂਡਿਆਂ ਵਿੱਚ ਸ਼ਾਹੀ ਅੰਦਾਜ਼ ਵਿੱਚ ਭੋਜਨ ਪਰੋਸਿਆ ਜਾਂਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...