May 11, 2026, 8:38 pm
----------- Advertisement -----------
HomeNewsBreaking Newsਦੁਬਈ ਹਮਲੇ ਵਿਚਾਲੇ ਵਿਦੇਸ਼ ‘ਚ ਫਸੀ ਅਮੀਸ਼ਾ ਪਟੇਲ ਪਰਤੀ ਭਾਰਤ, ਕਿਹਾ-‘ਦੁਆਵਾਂ ਲਈ...

ਦੁਬਈ ਹਮਲੇ ਵਿਚਾਲੇ ਵਿਦੇਸ਼ ‘ਚ ਫਸੀ ਅਮੀਸ਼ਾ ਪਟੇਲ ਪਰਤੀ ਭਾਰਤ, ਕਿਹਾ-‘ਦੁਆਵਾਂ ਲਈ ਸ਼ੁਕਰੀਆ’

Published on

----------- Advertisement -----------


ਅਦਾਕਾਰਾ ਅਮੀਸ਼ਾ ਪਟੇਲ ਆਖਿਰਕਾਰ ਸੁਰੱਖਿਅਤ ਮੁੰਬਈ ਪਰਤ ਆਈ ਹੈ। ਉਹ ਨਿਊਯਾਰਕ ਤੋਂ ਮੁੰਬਈ ਦੀ ਯਾਤਰਾ ਕਰ ਰਹੀ ਸੀ ਪਰ ਖਾੜੀ ਖੇਤਰ ਵਿਚ ਹੋਏ ਮਿਜ਼ਾਈਲ ਹਮਲਿਆਂ ਕਾਰਨ UAE ਦਾ ਏਅਰਸਪੇਸ ਅਚਾਨਕ ਬੰਦ ਕਰ ਦਿੱਤ ਗਿਆ ਸੀ। ਇਸੇ ਵਜ੍ਹਾ ਤੋਂ ਉਨ੍ਹਾਂ ਦੀ ਫਲਾਈਟ ਨੂੰ ਵਿਚ ਰਸਤੇ ਤੋਂ ਹੀ ਓਮਾਨ ਦੇ ਮਸਕਟ ਸ਼ਹਿਰ ਵਲ ਡਾਇਵਰਟ ਕਰਨਾ ਪਿਾ। ਇਥੇ ਲਗਭਗ 24 ਘੰਟੇ ਤੋਂ ਵਧ ਸਮੇਂ ਤੱਕ ਫਸੇ ਰਹਿਣ ਦੇ ਬਾਅਦ ਉਹ ਸੋਮਵਾਰ ਆਪਣੇ ਘਰ ਪਹੁੰਚੀ।

ਅਮੀਸ਼ਾ ਏਮਿਰੇਟਸ ਦੀ ਫਲਾਈਟ ਤੋਂ ਨਿਊਯਾਰਕ ਤੋਂ ਵਾਇਆ ਦੁਬਈ ਹੋ ਕੇ ਮੁੰਬਈ ਆ ਰਹੀ ਸੀ। ਜਦੋਂ ਉਨ੍ਹਾਂ ਦਾ ਪਲੇਨ ਦੁਬਈ ਵਿਚ ਲੈਂਡ ਕਰਨ ਹੀ ਵਾਲਾ ਸੀ ਉਦੋਂ ਯੂਏਈ ਅਥਾਰਟੀਜ਼ ਨੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਇਸ ਦੀ ਵਜ੍ਹਾ ਇਲਾਕੇ ਵਿਚ ਹੋਏ ਤਾਜ਼ਾ ਮਿਜ਼ਾਈਲ ਤੇ ਡ੍ਰੋਨ ਹਮਲੇ ਦੱਸੇ ਜਾ ਰਹੇ ਹਨ। ਸੁਰੱਖਿਆ ਕਾਰਨਾਂ ਤੋਂ ਪਾਇਲਟ ਨੂੰ ਫਲਾਈਟ ਦਾ ਰੁਖ਼ ਮਸਕਟ ਵੱਲ ਮੋੜਨਾ ਪਿਆ ਜਿਸ ਨਾਲ ਯਾਤਰੀਆਂ ਦੇ ਵਿਚ ਕਾਫੀ ਸਮੇਂ ਤੱਕ ਅਨਿਸ਼ਚਤਤਾ ਬਣੀ ਰਹੀ।

ਅਮੀਸ਼ਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣਾ ਇਹ ਤਣਾਅਪੂਰਨ ਤਜਰਬਾ ਸ਼ੇਅਰ ਕੀਤਾ। ਉਨ੍ਹਾਂ ਲਿਖਿਆ ਦੁਬਈ ਲੈਂਡ ਕਰਨ ਹੀ ਵਾਲੇ ਸੀ ਕਿ ਮਿਜ਼ਾਈਲ ਹਮਲਿਆਂ ਦੀ ਵਜ੍ਹਾ ਤੋਂ ਏਅਰਸਪੇਸ ਬੰਦ ਹੋ ਗਿਆ। ਸਾਨੂੰ ਮਸਕਟ ਭੇਜ ਦਿੱਤਾ ਗਿਆ ਤੇ ਹੁਣ ਅਸੀਂ ਅਗਲੇ ਅਪਡੇਟ ਦਾ ਇੰਤਜ਼ਾਰ ਕਰ ਰਹੇ ਹਾਂ। ਇਹ ਜੰਗ ਕਦੋਂ ਖਤਮ ਹੋਵੇਗੀ। ਮੈਂ ਦੁਆ ਕਰ ਰਹੀ ਹਾਂ। ਉਨ੍ਹਾਂ ਦੇ ਨਾਲ ਡੀਜੇ ਚੇਤਸ ਤੇ ਪ੍ਰੋਡਿਊਸਰ ਕੁਣਾਲ ਗੂਮਰ ਵੀ ਯਾਤਰਾ ਕਰ ਰਹੇ ਸਨ। ਏਅਰਪੋਰਟ ਲਾਊਂਜ ਵਿਚ ਲੰਬਾ ਸਮਾਂ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ ਇਕ ਫੋਟੋ ਸ਼ੇਅਰ ਕੀਤਾ ਤੇ ਦੱਸਿਆ ਕਿ ਉਨ੍ਹਾਂ ਨੂੰ ਸਫਰ ਸ਼ੁਰੂ ਕੀਤੇ 24 ਘੰਟੇ ਤੋਂ ਜ਼ਿਆਦਾ ਹੋ ਚੁੱਕੇ ਹਨ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਕਿਹਾ- ਕੁਝ ਹੀ ਸਮਾਂ ਹੈ

ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲਾਰੈਂਸ ਬਿਸ਼ਨੋਈ...

ਦਿੱਲੀ ਨੂੰ ਮਿਲਿਆ ਦੇਸ਼ ਦਾ ਦੂਜਾ ਬੈਰੀਅਰ-ਮੁਕਤ ਟੋਲ, ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਉਦਘਾਟਨ

ਗੁਜਰਾਤ ਤੋਂ ਬਾਅਦ ਦੇਸ਼ ਦਾ ਦੂਜਾ ਬੈਰੀਅਰ-ਲੈੱਸ (ਬਿਨਾਂ ਬੈਰੀਅਲ ਵਾਲਾ) ਟੋਲ ਪਲਾਜ਼ਾ ਹੁਣ ਦਿੱਲੀ...

ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਮਾਨ ਭਾਜਪਾ ‘ਚ ਹੋਣ ਜਾ ਰਹੇ ਸ਼ਾਮਿਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਅਤੇ ਮਾਮੇ ਦੇ ਬੇਟੇ ਗਿਆਨ...

ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਕਲਾਸ ਨਤੀਜੇ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board ) ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨ...

PM ਮੋਦੀ ਦੀ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਨਾਲ ਜ਼ਿਊਲਰੀ ਇੰਡਸਟਰੀ ਨੂੰ ਝਟਕਾ! ਮੰਗ ਘੱਟਣ ਦੀ ਜਤਾਈ ਸੰਭਾਵਨਾ

ਬੀਤੇ ਦਿਨੀਂ ਹੈਦਰਾਬਾਦ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ...

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਕਿਡਨੀ ਸਟੋਨ ਅਤੇ ਸ਼ੂਗਰ ਨਾਲ ਜੂਝ ਰਹੀ ਪਟਿਆਲਾ ਦੀ ਮਹਿਲਾ ਨੂੰ ਦਿੱਤੀ ਵੱਡੀ ਰਾਹਤ

ਚੰਡੀਗੜ੍ਹ/ਪਟਿਆਲਾ, 10 ਮਈ:ਪਟਿਆਲਾ ਵਿੱਚ ਜਦੋਂ ਸੂਰਜ ਚੜ੍ਹਦਾ ਸੀ, 46 ਸਾਲਾ ਸੁਨੀਤਾ ਰਾਣੀ ਉਸ ਤੋਂ...

ED ਕਾਰਵਾਈ ‘ਤੇ Hampton Sky Realty ਦਾ ਵੱਡਾ ਬਿਆਨ, ਕਿਹਾ – “ਨਿਰਯਾਤ ਪੂਰੀ ਤਰ੍ਹਾਂ ਅਸਲੀ, ਸੱਚ ਦੀ ਹੋਵੇਗੀ ਜਿੱਤ”

**HAMPTON SKY REALTY LIMITED** (ਪਹਿਲਾਂ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ) **CIN:** L74899DL1987PLC027050 **ਰਜਿਸਟਰਡ ਦਫ਼ਤਰ:** 205, ਦੂਜੀ...