ਮਾਰੂਤੀ ਸੁਜ਼ੂਕੀ ਅਤੇ ਟਾਟਾ ਮੋਟਰਜ਼ ਤੋਂ ਬਾਅਦ MG ਮੋਟਰ ਇੰਡੀਆ ਨੇ ਵੀ 1 ਜਨਵਰੀ-2024 ਤੋਂ ਆਪਣੀ ਲਾਈਨ-ਅੱਪ ਵਿੱਚ ਸ਼ਾਮਲ ਸਾਰੇ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਹ ਫੈਸਲਾ ਵਧਦੀ ਮਹਿੰਗਾਈ ਅਤੇ ਵਸਤੂਆਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਲਿਆ ਹੈ। ਨਵੀਆਂ ਕੀਮਤਾਂ 1 ਜਨਵਰੀ 2024 ਤੋਂ ਲਾਗੂ ਹੋਣਗੀਆਂ। MG ਨੇ ਕੀਮਤ ਵਾਧੇ ਦੇ ਪੈਮਾਨੇ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਇਹ ਜਾਣਕਾਰੀ ਦਿੱਤੀ ਹੈ ਕਿ ਕੀਮਤਾਂ ਮਾਡਲ ਦੇ ਆਧਾਰ ‘ਤੇ ਵਧਾਈਆਂ ਜਾਣਗੀਆਂ।
ਦੱਸ ਦਈਏ ਕਿ ਕੰਪਨੀ ਨੇ ਹਾਲ ਹੀ ਵਿੱਚ ਹੈਕਟਰ ਦੀ ਕੀਮਤ ਵਿੱਚ 40,000 ਰੁਪਏ ਦਾ ਵਾਧਾ ਕੀਤਾ ਸੀ, ਜਿਸ ਨਾਲ SUV ਦੀ ਐਕਸ-ਸ਼ੋਰੂਮ ਕੀਮਤ 15 ਲੱਖ ਰੁਪਏ ਹੋ ਗਈ ਸੀ। ਇਸ ਤੋਂ ਪਹਿਲਾਂ ਸਤੰਬਰ ਵਿੱਚ MG ਨੇ ਹੈਕਟਰ ਦੀ ਕੀਮਤ ਵਿੱਚ ਕਟੌਤੀ ਕੀਤੀ ਸੀ, ਪਰ ਜਲਦੀ ਹੀ ਇਸਨੂੰ ਵਧਾ ਦਿੱਤਾ ਗਿਆ ਸੀ। MG ਇੰਡੀਆ ਦੀ ਲਾਈਨਅੱਪ ਵਿੱਚ ਵਰਤਮਾਨ ਵਿੱਚ ਕੋਮੇਟ EV, Hector, Hector Plus, Astor, Gloster ਅਤੇ ਆਲ-ਇਲੈਕਟ੍ਰਿਕ ZS EV ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਸਾਲ ਦੇ ਅੰਤ ਵਿੱਚ ਲਗਭਗ ਸਾਰੀਆਂ ਕਾਰ ਕੰਪਨੀਆਂ ਨਵੇਂ ਸਾਲ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕਰਦੀਆਂ ਹਨ। ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ, ਟਾਟਾ, ਔਡੀ, ਮਹਿੰਦਰਾ ਅਤੇ ਹੌਂਡਾ ਨੇ 1 ਜਨਵਰੀ ਤੋਂ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।
----------- Advertisement -----------
ਮਾਰੂਤੀ-ਟਾਟਾ ਤੋਂ ਬਾਅਦ MG ਵੀ ਵਧਾਏਗੀ ਕਾਰਾਂ ਦੇ Price, ਜਾਣੋ ਨਵੀਆਂ ਕੀਮਤਾਂ
Published on
----------- Advertisement -----------

----------- Advertisement -----------